ਭਾਰਤ ਨੂੰ ਚੀਨ ਪ੍ਰਤੀ ਰਹਿਣਾ ਪਵੇਗਾ ਚੌਕਸ
ਇੱਕ ਜਨਵਰੀ 2022 ਤੋਂ ਚੀਨ ਇੱਕ ਨਵਾਂ ਭੂਮੀ ਕਾਨੂੰਨ ਲਾਗੂ ਕਰਨ ਜਾ ਰਿਹਾ ਹੈ, ਜੋ ਉਸ ਦੇ ਸਰਹੱਦੀ ਖੇਤਰਾਂ ਦੀ ਸੁਰੱਖਿਆ ਲਈ ਤਿਆਰ ਕੀਤਾ ਗਿਆ ਹੈ ਇਸ ਕਾਨੂੰਨ ਦੀਆਂ ਤਜ਼ਵੀਜਾਂ ਹੁਣ ਤੱਕ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹਨ, ਇਸ ਲਈ ਇਸ ਸਬੰਧੀ ਕਿਆਸ-ਅਰਾਈਆਂ ਦਾ ਬਜ਼ਾਰ ਗਰਮ ਹੈ ਚੀਨ 14 ਦੇਸ਼ਾਂ ਨਾਲ ਆਪਣੀ 22 ਹਜ਼ਾਰ ਕਿਲੋਮੀਟਰ ਤੋਂ ਵੀ ਜ਼ਿਆਦਾ ਲੰਮੀ ਸਰਹੱਦ ਸਾਂਝੀ ਕਰਦਾ ਹੈ ਮੰਗੋਲੀਆ ਅਤੇ ਰੂਸ ਤੋਂ ਬਾਅਦ ਭਾਰਤ ਨਾਲ ਵੀ ਉਸ ਦੀ ਸਭ ਤੋਂ ਜਿਆਦਾ ਸਰਹੱਦ ਜੁੜੀ ਹੋਈ ਹੈ ਅਤੇ ਸਭ ਤੋਂ ਜ਼ਿਆਦਾ ਵਿਵਾਦ ਵੀ ਇੱਕੇ ਹੀ ਹੈ ਇਸ ਵਜ੍ਹਾ ਨਾਲ ਨਵੇਂ ਕਾਨੂੰਨ ਨੂੰ ਭਾਰਤ ਖਿਲਾਫ਼ ਮੰਨਿਆ ਜਾ ਰਿਹਾ ਹੈ ਅਤੇ ਤਰਕ ਦਿੱਤੇ ਜਾ ਰਹੇ ਹਨ ਕਿ ਨਵੀਂ ਦਿੱਲੀ ਦੇ ਨਾਲ ਚੱਲ ਰਹੇ ਸੀਮਾ-ਵਿਵਾਦ ’ਤੇ ਬੀਜਿੰਗ ਨੇ ਇੱਕਤਰਫ਼ਾ ਕਵਾਇਦ ਕੀਤੀ ਹੈ
ਚੀਨ ਦੇ ਨਵੇਂ ਕਾਨੂੰਨ ਨੂੰ ਸਮਝਣ ਲਈ ਸਾਨੂੰ ਵਰਤਮਾਨ ਹਾਲਾਤਾਂ ’ਤੇ ਨਜ਼ਰ ਮਾਰਨੀ ਪਏਗੀ ਉਸ ਕੋਲ ਨਾ ਸਿਰਫ਼ ਹਥਿਆਈ ਹੋਈ ਸਾਡੀ ਜ਼ਮੀਨ ਹੈ, ਸਗੋਂ ਪਾਕਿਸਤਾਨ ਨੇ 1993 ਦੇ ਸਮਝੌਤੇ ਤਹਿਤ ਉਸ ਨੂੰ ਮਕਬੂਜ਼ਾ ਕਸ਼ਮੀਰ ਦਾ ਇੱਕ ਹਿੱਸਾ ਦਿੱਤਾ ਹੈ ਇਹ ਸਭ ਨਜਾਇਜ਼ ਕਬਜ਼ੇ ਹਨ ਭਾਰਤ ਸੀਮਾ ’ਤੇ ਅਤੇ ਇਸ ਖੇਤਰ ’ਚ ਸ਼ਾਂਤੀ ਅਤੇ ਸਥਿਰਤਾ ਦੇ ਪੱਖ ’ਚ ਰਿਹਾ ਹੈ, ਇਸ ਲਈ ਪ੍ਰਧਾਨ ਮੰਤਰੀ ਦੇ ਰੂਪ ’ਚ ਰਾਜੀਵ ਗਾਂਧੀ ਅਤੇ ਪੀ.ਵੀ. ਨਰਸਿੰਮ੍ਹਾ ਰਾਓ ਨੇ ਚੀਨ ਦੇ ਦੌਰੇ ਕੀਤੇ ਅਤੇ ਕਈ ਪੱਧਰਾਂ ਦੀ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਸਮਝੌਤੇ ਹੋਏ, ਜਿਨ੍ਹਾਂ ’ਚ ਆਪਸੀ ਭਰੋਸਾ ਵਧਾਉਣ ਦੀਆਂ ਕੋਸ਼ਿਸ਼ਾਂ ਦੀ ਤਜ਼ਵੀਜ ਹੈ ਅਤੇ ਸੀਮਾ ਵੰਡ ਨੂੰ ਸਪੱਸ਼ਟ ਕਰਨ ਦਾ ਫੈਸਲਾ ਲਿਆ ਗਿਆ ਸੀ
ਉਸ ਸਮੇਂ ਭਾਰਤ ਨੇ ਅਸਲ ਕੰਟਰੋਲ ਲਾਈਨ ਦੀ ਹੋਂਦ ਨੂੰ ਸਵੀਕਾਰ ਕਰ ਲਿਆ ਸੀ, ਪਰ ਚੀਨ ਵੱਲੋਂ ਇਸ ਦਾ ਠੀਕ ਤਰ੍ਹਾਂ ਪਾਲਣ ਨਹੀਂ ਹੋਇਆ ਅਤੇ ਉਸ ਵੱਲੋਂ ਭਾਰਤੀ ਖੇਤਰ ’ਚ ਘੁਸਪੈਠ ਦੀਆਂ ਲਗਾਤਾਰ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ ਪਿਛਲੇ ਕੁਝ ਸਮੇਂ ਤੋਂ ਚੀਨ ਆਪਣੀ ਬੈਲਟ-ਰੋਡ ਯੋਜਨਾ ਨੂੰ ਵਧਾ ਰਿਹਾ ਹੈ ਇਸ ਦਾ ਇੱਕ ਅਹਿਮ ਹਿੱਸਾ ਹੈ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਨਵਾਂ ਕਾਨੂੰਨ ਪੂਰੀ ਤਰ੍ਹਾਂ ਚੀਨ ਦੀ ਇੱਕਤਰਫ਼ਾ ਕਾਰਵਾਈ ਹੈ ਇਸ ਪਿੱਠਭੂਮੀ ’ਚ ਇਹ ਸਪੱਸ਼ਟ ਹੈ ਕਿ ਚੀਨ ਦੀ ਮਨਸ਼ਾ ਜ਼ਿਆਦਾ ਤੋਂ ਜ਼ਿਆਦਾ ਜ਼ਮੀਨ ’ਤੇ ਕਬਜ਼ਾ ਕਰਨ ਦੀ ਹੈ ਸੀਮਾ ਖੇਤਰ ’ਚ ਉਹ ਲਗਾਤਾਰ ਆਪਣਾ ਇਨਫ੍ਰਾਸਟਕਚਰ ਵਿਕਸਿਤ ਕਰ ਰਿਹਾ ਹੈ,
ਪਰ ਉਹ ਇਹ ਵੀ ਸਮਝ ਗਿਆ ਹੈ ਕਿ ਭਾਰਤ ਦੀ ਪ੍ਰਤੀਕਿਰਿਆ ਵੀ ਉਸ ਦੀਆਂ ਹਰਕਤਾਂ ਦੇ ਹਿਸਾਬ ਨਾਲ ਹੋਵੇਗੀ ਇਸ ਕਾਨੂੰਨ ਨੂੰ ਨਾਮਨਜ਼ੂਰ ਕਰਕੇ ਭਾਰਤ ਨੇ ਸਹੀ ਕਦਮ ਚੁੱਕਿਆ ਹੈ ਸਾਡੇ ਵੱਲੋਂ ਕੁਝ ਸਰਹੱਦੀ ਖੇਤਰਾਂ ਦੀ ਚੌਕਸੀ ਹੁੰਦੀ ਹੈ, ਪਰ ਹੁਣ ਇਸ ਦਾ ਦਾਇਰਾ ਵਧਾਉਣਾ ਹੋਵੇਗਾ, ਕਿਉਂਕਿ ਚੀਨ ਹਰ ਥਾਂ ਆਪਣਾ ਦਖਲ਼ ਵਧਾਉਣ ਦੀ ਕੋਸ਼ਿਸ ਕਰੇਗਾ ਇਸ ਲਈ ਭਾਰਤ ਨੂੰ ਪੂਰੀ ਤਰ੍ਹਾਂ ਮੁਸ਼ਤੈਦ ਰਹਿਣਾ ਪਵੇਗਾ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਸੀਮਾ ਨਾਲ ਸਬੰਧਿਤ ਮਾਮਲਿਆਂ ’ਤੇ ਗੱਲਬਾਤ ਵੀ ਜਾਰੀ ਰਹਿਣੀ ਚਾਹੀਦੀ ਹੈ, ਤਾਂ ਕਿ ਸੀਮਾ ਵੰਡ ਨੂੰ ਸਪੱਸ਼ਟ ਕੀਤਾ ਜਾ ਸਕੇ ਮੇਰਾ ਮੰਨਣਾ ਹੈ ਕਿ ਫੌਜ ਨੂੰ ਚੌਕਸ ਰਹਿਣਾ ਹੋਵੇਗਾ ਅਤੇ ਸੈਟੇਲਾਈਟ ਜਰੀਏ ਪੂਰੀ ਸੀਮਾ ਦੀ ਨਿਗਰਾਨੀ ਹੋਣੀ ਚਾਹੀਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ