ਕੇਪਟਾਊਨ ’ਚ ਇੱਕ ਵੀ ਟੈਸਟ ਮੈਚ ਨਹੀਂ ਜਿੱਤ ਸਕਿਆ ਹੈ ਭਾਰਤ, ਲੜੀ ਦਾ ਦੂਜਾ ਮੁਕਾਬਲਾ ਇੱਥੇ ਹੀ ਖੇਡਿਆ ਜਾਵੇਗਾ

IND Vs SA

ਦੱਖਣੀ ਅਫਰੀਕਾ ਨੇ ਇੱਥੇ 41.7 ਫੀਸਦੀ ਮੁਕਾਬਲੇ ਜਿੱਤੇ | IND Vs SA

  • ਸੀਰੀਜ਼ ਦਾ ਦੂਜਾ ਅਤੇ ਆਖਿਰੀ ਮੁਕਾਬਲਾ 3 ਜਨਵਰੀ ਤੋਂ | IND Vs SA

ਕੇਪਟਾਊਨ (ਏਜੰਸੀ)। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਟੈਸਟ ਸੀਰੀਜ ਦਾ ਦੂਜਾ ਮੈਚ 3 ਜਨਵਰੀ, 2024 ਤੋਂ ਕੇਪਟਾਊਨ ’ਚ ਖੇਡਿਆ ਜਾਵੇਗਾ। ਭਾਰਤ ਨੇ ਕੇਪਟਾਊਨ ਦੇ ਨਿਊਲੈਂਡਸ ਮੈਦਾਨ ’ਤੇ 6 ਟੈਸਟ ਖੇਡੇ ਅਤੇ ਟੀਮ ਇੱਕ ਵੀ ਨਹੀਂ ਜਿੱਤ ਸਕੀ ਹੈ। ਜਦੋਂ ਕਿ ਦੱਖਣੀ ਅਫਰੀਕਾ ਨੇ ਇਸ ਮੈਦਾਨ ’ਤੇ 24 ਮੈਚ ਖੇਡੇ ਅਤੇ 45.8% ਭਾਵ 10 ਮੈਚ ਜਿੱਤੇ ਹਨ। ਹੁਣ ਇਸ ਵਾਰ ਵੇਖਣਾ ਹੋਵੇਗਾ ਕਿ ਭਾਰਤੀ ਟੀਮ ਮੈਜ ਜਿੱਤ ਕੇ ਲੜੀ ਡਰਾਅ ਕਰਦੀ ਹੈ ਜਾਂ ਫਿਰ ਇਸ ਵਾਰ ਵੀ ਬਿਨ੍ਹਾਂ ਕੋਈ ਮੈਜ ਜਿੱਤੇ ਇੱਥੋਂ ਵਾਪਸ ਭਾਰਤੀ ਮੁੜਦੀ ਹੈ। ਕਿਉਂਕਿ ਭਾਰਤੀ ਟੀਮ ਦਾ ਅਫਰੀਕਾ ’ਚ ਸੀਰੀਜ਼ ਜਿੱਤਣ ਦਾ ਸੁਪਨਾ ਵੈਸੇ ਵੀ ਟੁੱਟ ਗਿਆ ਹੈ। (IND Vs SA)

ਇਹ ਵੀ ਪੜ੍ਹੋ : ਡਰੈੱਸ ਕੋਡ ਤੇ ਸਿੱਖਿਆ ’ਚ ਸਿਆਸਤ ਦਾ ਨਾ ਹੋਵੇ ਦਖ਼ਲ

ਨਿਊਲੈਂਡਸ ਸਟੇਡੀਅਮ ’ਚ ਸਭ ਤੋਂ ਸਫਲ ਵਿਦੇਸ਼ੀ ਟੀਮ ਅਸਟਰੇਲੀਆ ਹੈ, ਅਸਟਰੇਲੀਆਈ ਟੀਮ ਨੇ ਇੱਥੇ 71% ਟੈਸਟ ਮੈਜ ਜਿੱਤੇ ਹਨ। ਇੰਗਲੈਂਡ ਅਤੇ ਨਿਊਜੀਲੈਂਡ ਨੂੰ ਵੀ ਇਸ ਮੈਦਾਨ ’ਤੇ ਸਫਲਤਾ ਮਿਲੀ ਹੈ ਪਰ ਏਸ਼ੀਆ ਦੀ ਕੋਈ ਵੀ ਟੀਮ ਇੱਥੇ ਇੱਕ ਵੀ ਮੈਚ ਨਹੀਂ ਜਿੱਤ ਸਕੀ। ਹੁਣ ਏਸ਼ੀਆ ਦੀ ਚੋਟੀ ਦੀ ਟੀਮ ਇੰਡੀਆ 3 ਜਨਵਰੀ ਤੋਂ ਕੇਪਟਾਊਨ ’ਚ ਹੀ ਟੈਸਟ ਸੀਰੀਜ ਬਚਾਉਣ ਲਈ ਦੱਖਣੀ ਅਫਰੀਕਾ ਦਾ ਸਾਹਮਣਾ ਕਰੇਗੀ। ਟੀਮ 2 ਟੈਸਟ ਮੈਚਾਂ ਦੀ ਸੀਰੀਜ ’ਚ 0-1 ਨਾਲ ਪਿੱਛੇ ਹੈ। (IND Vs SA)

ਕੇਪਟਾਊਨ ’ਚ 59 ’ਚੋਂ ਸਿਰਫ 11 ਟੈਸਟ ਹੀ ਡਰਾਅ ਹੋਏ | IND Vs SA

ਕੇਪਟਾਊਨ ਦੇ ਨਿਊਲੈਂਡਸ ਮੈਦਾਨ ’ਤੇ ਹੁਣ ਤੱਕ 59 ਟੈਸਟ ਮੈਚ ਖੇਡੇ ਜਾ ਚੁੱਕੇ ਹਨ। ਟੀਮ ਨੇ 23 ਵਾਰ ਪਹਿਲਾਂ ਬੱਲੇਬਾਜੀ ਕੀਤੀ ਅਤੇ 25 ਵਾਰ ਪਹਿਲਾਂ ਗੇਂਦਬਾਜੀ ਕੀਤੀ। ਇਸ ਮੈਦਾਨ ’ਤੇ ਸਿਰਫ 11 ਟੈਸਟ ਹੀ ਡਰਾਅ ਹੋਏ ਸਨ। ਕੇਪਟਾਊਨ ’ਚ ਬਹੁਤ ਘੱਟ ਟੈਸਟ ਡਰਾਅ ਹੋਏ ਹਨ। 2000 ਤੋਂ, ਇੱਥੇ 28 ਟੈਸਟ ਖੇਡੇ ਗਏ ਹਨ ਅਤੇ 23 ’ਚ ਨਤੀਜੇ ਆਏ ਹਨ। ਸਿਰਫ 5 ਟੈਸਟ ਡਰਾਅ ਹੋਏ ਸਨ।

ਕੇਪਟਾਊਨ ’ਚ ਇੰਗਲੈਂਡ-ਅਸਟਰੇਲੀਆ ਨੇ 10-10 ਟੈਸਟ ਮੈਚ ਆਪਣੇ ਨਾਂਅ ਕੀਤੇ | IND Vs SA

ਵਿਦੇਸ਼ੀ ਟੀਮਾਂ ’ਚੋਂ ਸਿਰਫ ਇੰਗਲੈਂਡ ਅਤੇ ਅਸਟਰੇਲੀਆ ਹੀ ਕੇਪਟਾਊਨ ’ਚ ਚੰਗਾ ਪ੍ਰਦਰਸ਼ਨ ਕਰ ਸਕੇ ਹਨ। ਅਸਟਰੇਲੀਆ ਨੇ ਇੱਥੇ 14 ਟੈਸਟ ਖੇਡੇ, ਉਨ੍ਹਾਂ ਨੇ 71.4% ਮੈਚ ਜਿੱਤੇ ਭਾਵ 10। ਕੇਪਟਾਊਨ ’ਚ ਅਸਟਰੇਲੀਆ ਸਭ ਤੋਂ ਸਫਲ ਟੀਮ ਹੈ, ਉਸ ਨੇ ਇੱਥੇ ਘਰੇਲੂ ਟੀਮ ਦੱਖਣੀ ਅਫਰੀਕਾ ਦੇ ਮੁਕਾਬਲੇ ਜ਼ਿਆਦਾ ਫੀਸਦੀ ਮੈਚ ਜਿੱਤੇ ਹਨ। ਕੇਪਟਾਊਨ ’ਚ ਇੰਗਲੈਂਡ ਨੇ 21 ’ਚੋਂ 10 ਟੈਸਟ ਜਿੱਤੇ ਸਨ, ਜਦਕਿ ਨਿਊਜੀਲੈਂਡ ਨੇ ਇੱਥੇ 5 ਟੈਸਟ ’ਚ ਇੱਕ ਵਾਰ ਜਿੱਤ ਦਰਜ ਕੀਤੀ ਸੀ। (IND Vs SA)

ਦੱਖਣੀ ਅਫਰੀਕਾ ਇੱਥੇ ਕਿਸੇ ਵੀ ਏਸ਼ੀਆਈ ਟੀਮ ਤੋਂ ਨਹੀਂ ਹਾਰਿਆ

ਦੱਖਣੀ ਅਫਰੀਕਾ ਨੇ ਕੇਪਟਾਊਨ ’ਚ 59 ਮੈਚ ਖੇਡੇ, 27 ਜਿੱਤੇ ਅਤੇ 21 ਹਾਰੇ। ਟੀਮ ਨੇ 11 ਡਰਾਅ ਖੇਡੇ ਪਰ ਕਦੇ ਵੀ ਕਿਸੇ ਏਸ਼ੀਆਈ ਟੀਮ ਨੂੰ ਜਿੱਤਣ ਨਹੀਂ ਦਿੱਤਾ। ਟੀਮ ਇੱਥੇ ਵੈਸਟਇੰਡੀਜ ਅਤੇ ਜਿੰਬਾਵਬੇ ਤੋਂ ਵੀ ਨਹੀਂ ਹਾਰੀ। ਦੱਖਣੀ ਅਫਰੀਕਾ ਨੇ ਕੇਪਟਾਊਨ ’ਚ ਵੈਸਟਇੰਡੀਜ, ਜਿੰਬਾਵਬੇ, ਪਾਕਿਸਤਾਨ, ਸ੍ਰੀਲੰਕਾ ਅਤੇ ਭਾਰਤ ਖਿਲਾਫ 19 ਟੈਸਟ ਖੇਡੇ। ਟੀਮ ਨੇ 16 ਜਿੱਤੇ ਅਤੇ ਸਿਰਫ 3 ਟੈਸਟ ਡਰਾਅ ਰਹੇ। 2000 ਤੋਂ ਲੈ ਕੇ, ਦੱਖਣੀ ਅਫਰੀਕਾ ਨੇ ਇੱਥੇ 28 ਟੈਸਟ ਖੇਡੇ ਹਨ, 19 ਜਿੱਤੇ ਹਨ ਅਤੇ ਸਿਰਫ 4 ਹਾਰੇ ਹਨ। ਬਾਕੀ ਮੈਚ ਡਰਾਅ ਰਹੇ। ਇਸ ਦਾ ਮਤਲਬ ਹੈ ਕਿ ਦੱਖਣੀ ਅਫਰੀਕਾ ਇਸ ਮੈਦਾਨ ’ਤੇ ਸ਼ਾਨਦਾਰ ਫਾਰਮ ’ਚ ਬਣਿਆ ਹੋਇਆ ਹੈ ਅਤੇ ਏਸ਼ੀਆਈ ਟੀਮਾਂ ਖਿਲਾਫ ਹੋਰ ਵੀ ਬਿਹਤਰ ਬਣ ਗਿਆ ਹੈ। (IND Vs SA)

ਭਾਰਤੀ ਟੀਮ ਨੂੰ ਨਿਊਲੈਂਡਜ ਮੈਦਾਨ ’ਤੇ ਪਹਿਲੀ ਜਿੱਤ ਦੀ ਤਲਾਸ਼

IND Vs SA

ਕੇਪਟਾਊਨ ਦੇ ਨਿਊਲੈਂਡਸ ਸਟੇਡੀਅਮ ’ਚ ਟੀਮ ਇੰਡੀਆ ਆਪਣੀ ਪਹਿਲੀ ਜਿੱਤ ਦੀ ਤਲਾਸ਼ ’ਚ ਹੈ। ਟੀਮ ਨੇ ਇੱਥੇ 6 ਟੈਸਟ ਖੇਡੇ, 4 ਹਾਰੇ ਅਤੇ ਸਿਰਫ 2 ਮੈਚ ਡਰਾਅ ਰਹੇ। ਮਹਿੰਦਰ ਸਿੰਘ ਧੋਨੀ ਅਤੇ ਮੁਹੰਮਦ ਅਜਹਰੂਦੀਨ ਦੀ ਕਪਤਾਨੀ ’ਚ ਭਾਰਤ ਨੇ 2 ਟੈਸਟ ਡਰਾਅ ਕੀਤੇ। ਟੀਮ ਵਿਰਾਟ ਕੋਹਲੀ ਦੀ ਕਪਤਾਨੀ ’ਚ ਦੋ ਵਾਰ ਹਾਰੀ, ਜਦਕਿ ਰਾਹੁਲ ਦ੍ਰਾਵਿੜ ਅਤੇ ਸਚਿਨ ਤੇਂਦੁਲਕਰ ਦੀ ਕਪਤਾਨੀ ’ਚ ਵੀ ਟੀਮ ਇੱਕ-ਇੱਕ ਵਾਰ ਹਾਰੀ। (IND Vs SA)

ਪੰਤ ਨੇ ਕੇਪਟਾਊਨ ’ਚ ਜੜਿਆ ਹੈ ਸੈਂਕੜਾ, ਪਰ ਉਹ ਟੀਮ ਦਾ ਹਿੱਸਾ ਨਹੀਂ

ਕੇਪਟਾਊਨ ਮੈਦਾਨ ’ਤੇ ਭਾਰਤ ਦੇ ਬੱਲੇਬਾਜਾਂ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ। ਸਚਿਨ ਤੇਂਦੁਲਕਰ ਨੂੰ ਛੱਡ ਕੇ ਕੋਈ ਵੀ ਬੱਲੇਬਾਜ 200 ਤੋਂ ਵੱਧ ਦੌੜਾਂ ਨਹੀਂ ਬਣਾ ਸਕਿਆ ਹੈ। ਸਚਿਨ ਨੇ ਇੱਥੇ 4 ਟੈਸਟਾਂ ’ਚ 2 ਸੈਂਕੜਿਆਂ ਦੀ ਮਦਦ ਨਾਲ 489 ਦੌੜਾਂ ਬਣਾਈਆਂ ਹਨ। ਰਿਸ਼ਭ ਪੰਤ ਨੇ ਪਿਛਲੇ ਦੌਰੇ ’ਤੇ ਸੈਂਕੜਾ ਜੜਿਆ ਸੀ ਪਰ ਉਹ ਮੌਜ਼ੂਦਾ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ। ਟੀਮ ’ਚ ਸ਼ਾਮਲ ਵਿਰਾਟ ਕੋਹਲੀ ਨੇ ਕੇਪਟਾਊਨ ’ਚ ਖੇਡੇ ਗਏ 2 ਮੈਚਾਂ ’ਚ 141 ਦੌੜਾਂ ਬਣਾਈਆਂ। ਉਨ੍ਹਾਂ ਇੱਥੇ ਇੱਕ ਅਰਧ ਸੈਂਕੜਾ ਤਾਂ ਜ਼ਰੂਰ ਜੜਿਆ ਹੈ। ਦੂਜੇ ਟੈਸਟ ’ਚ ਵੀ ਭਾਰਤੀ ਬੱਲੇਬਾਜੀ ਦੀ ਜ਼ਿੰਮੇਵਾਰੀ ਇੱਕ ਵਾਰ ਫਿਰ ਸਾਬਕਾ ਕਪਤਾਨ ਵਿਰਾਟ ਕੋਹਲੀ ਦੇ ਮੋਢਿਆਂ ’ਤੇ ਆ ਜਾਵੇਗੀ। ਉਨ੍ਹਾਂ ਨੇ ਪਹਿਲੇ ਟੈਸਟ ’ਚ 38 ਅਤੇ 76 ਦੌੜਾਂ ਦੀ ਪਾਰੀ ਖੇਡੀ ਸੀ। (IND Vs SA)

ਇਹ ਵੀ ਪੜ੍ਹੋ : ਖੇਲੋ ਇੰਡੀਆ ਯੂਥ ਗੇਮਜ਼ ਦੇ ਬਾਸਕਟਬਾਲ, ਹਾਕੀ ਖੋ-ਖੋ ਤੇ ਫੁੱਟਬਾਲ ਟੀਮਾਂ ਦੀ ਚੋਣ ਲਈ ਟਰਾਇਲ 2 ਜਨਵਰੀ ਨੂੰ