ਕੀ ਭਾਰਤ ਦੁਨੀਆਂ ਦੀ ਐਂਟੀਬਾਇਟਿਕ ਰਾਜਧਾਨੀ ਬਣ ਗਿਐ?

India, World,, AntibioticCapital

ਡਾ. ਅਮਨਦੀਪ ਅਗਰਵਾਲ

ਭਾਰਤ ਵਿੱਚ, ਐਂਟੀਬਾਇਓਟਿਕਸ ਅਕਸਰ ਦਸਤ ਅਤੇ ਮਾਮੂਲੀ ਖੰਘ- ਜ਼ੁਕਾਮ ਦਾ ਇਲਾਜ ਕਰਨ ਲਈ ਵਰਤੇ ਜਾਂਦੇ ਹਨ, ਜਦਕਿ ਇਨ੍ਹਾਂ ਦੋਵਾਂ ਰੋਗਾਂ ਨੂੰ ਸਫਾਈ ਵਿੱਚ ਸੁਧਾਰ, ਸਾਫ਼ ਪਾਣੀ ਮੁਹੱਈਆ ਕਰਵਾਉਣ, ਨਿੱਜੀ ਸਫਾਈ ਅਪਣਾਉਣ ਅਤੇ ਟੀਕਾਕਰਨ ਕਰਨ ਨਾਲ ਘੱਟ ਕੀਤਾ ਜਾ ਸਕਦਾ ਹੈ

ਮਜ਼ਬੂਤ ਤੋਂ ਮਜ਼ਬੂਤ ਐਂਟੀਬਾਇਓਟਿਕਸ ਉਨ੍ਹਾਂ ਦੇ ਪ੍ਰਭਾਵ ਨੂੰ ਗਵਾ ਰਹੇ ਹਨ ਅਸੀਂ ਅਤੇ ਸਾਡੇ ਬੈਕਟੀਰੀਆ ਬਹੁਤ ਸਾਰੇ ਤਾਕਤਵਰ ਐਂਟੀਬਾਇਟਿਕਸ ਪ੍ਰਤੀ ਰੋਧਕ ਬਣ ਗਏ ਹਨ । ਇੰਜ ਜਾਪਦਾ ਹੈ ਕਿ ਅਸੀਂ ਐਂਟੀਬਾਇਟਿਕ ਦੇ ਬਾਅਦ ਦੇ ਦੌਰ ਵਿੱਚ ਦਾਖਲ ਹੋਏ ਹਾਂ । ਰੋਗਾਣੂਨਾਸ਼ਕ ਪ੍ਰਤੀਰੋਧ ਦੀ ਸੁਨਾਮੀ ਮਨੁੱਖੀ ਜੀਵਨ ਲਈ ਇੱਕ ਵੱਡਾ ਖ਼ਤਰਾ ਪੇਸ਼ ਕਰਦੀ ਹੈ । ਮਾਹਿਰਾਂ ਦਾ ਮੰਨਣਾ ਹੈ ਕਿ ਵਧ ਰਹੇ ਰੋਗਾਣੂਨਾਸ਼ਕ ਪ੍ਰਤੀਰੋਧ ਵਾਲੇ ਬੈਕਟੀਰੀਆ ਦੇ ਨਾਲ, ਸਾਨੂੰ ਅੰਗ ਟਰਾਂਸਪਲਾਂਟੇਸ਼ਨ, ਕੀਮੋਥੈਰੇਪੀ, ਜਾਂ ਇੱਥੋਂ ਤੱਕ ਕਿ ਛੋਟੀਆਂ ਸਰਜ਼ਰੀਆਂ ਨੂੰ ਰੋਕਣ ਲਈ ਮਜ਼ਬੂਰ ਕੀਤਾ ਜਾਵੇਗਾ। ਸਾਨੂੰ ਇਸ ਸਥਿਤੀ ਦਾ ਸਾਹਮਣਾ ਇੱਕ ਦਹਾਕੇ ਜਾਂ ਇਸ ਤੋਂ ਵੱਧ ਨਹੀਂ ਹੋਵੇਗਾ, ਪਰ ਕੁਝ ਸਾਲਾਂ ਦੇ ਅੰਦਰ ਇਹ ਨੌਬਤ ਵੱਡੀਆਂ ਪੁਲਾਂਘਾਂ ਪੁੱਟਦੀ ਹੋਈ ਸਾਡੇ ਵੱਲ ਆ ਰਹੀ ਹੈ ।

ਐਲੇਗਜ਼ੈਂਡਰ ਫਲੇਮਿੰਗ ਨੇ ਆਪਣੇ 1945 ਦੇ ਨੋਬਲ ਪੁਰਸਕਾਰ ਲੈਕਚਰ ‘ਤੇ ਕਿਹਾ ਸੀ, ਉਹ ਸਮਾਂ ਆ ਸਕਦਾ ਹੈ ਜਦੋਂ ਦੁਕਾਨਾਂ ਵਿਚ ਪੈਨਸਿਲਿਨ ਕਿਸੇ ਵੱਲੋਂ ਵੀ  ਖਰੀਦਿਆ ਜਾ ਸਕਦਾ ਹੈ ਇਹ ਖ਼ਤਰਾ ਹੈ ਕਿ ਅਣਜਾਣ ਵਿਅਕਤੀ ਆਪਣੇ-ਆਪ ਘੱਟ ਮਿਕਦਾਰ ਵਿਚ ਐਂਟੀਬਾਇਓਟਿਕ ਲੈ ਕੇ ਕੀਟਾਣੂਆਂ ਨੂੰ ਮਾਰਨ ਦੀ ਥਾਂ ਰੋਧਕ ਬਣਾ ਸਕਦਾ ਹੈ

1928 ਵਿੱਚ ਐਲੇਗਜ਼ੈਂਡਰ ਫਲੇਮਿੰਗ ਦੁਆਰਾ ਪੈਨਸਿਲਿਨ ਦੀ ਖੋਜ ਨੇ ਡਾਕਟਰੀ ਵਿਗਿਆਨ ਦੇ ਸੰਸਾਰ ਨੂੰ ਬਦਲ ਦਿੱਤਾ ਸੀ। ਇਸ ਦੀ ਖੋਜ ਤੋਂ ਪਹਿਲਾਂ, ਇਨਸਾਨਾਂ ਨੂੰ ਹਜ਼ਾਰਾਂ ਸਾਲਾਂ ਤੋਂ ਛੋਟੇ ਜਿਹੇ ਇਨਫੈਕਸ਼ਨਾਂ ਨੇ ਮਾਰ ਦਿੱਤਾ ਸੀ। ਇਸ ਦੀ ਖੋਜ ਤੋਂ ਬਾਅਦ, ਗੁੰਝਲਦਾਰ ਸਰਜ਼ਰੀਆਂ ਦੇ ਬਾਵਜੂਦ ਸੰਕਰਮਣਾਂ ਦਾ ਇਲਾਜ ਐਂਟੀਬਾਇਓਟਿਕਸ ਦੀ ਇੱਕ ਸਾਧਾਰਨ ਖੁਰਾਕ ਨਾਲ ਕੀਤਾ ਜਾ ਸਕਦਾ ਹੈ। ਨਵੀਂਆਂ ਦਵਾਈਆਂ ਨੇ ਦਵਾਈ ਵਿਚ ਕ੍ਰਾਂਤੀ ਲਿਆ, ਮਨੁੱਖੀ ਸਿਹਤ ਨੂੰ ਬਦਲ ਦਿੱਤਾ ਅਤੇ ਲੱਖਾਂ ਜਾਨਾਂ ਬਚਾ ਲਈਆਂ। ਭਾਰਤ ਵਿਚ ਐਂਟੀਬਾਇਓਟਿਕਸ ਦੀ ਦੁਰਵਰਤੋਂ ਅਤੇ ਜ਼ਿਆਦਾ ਵਰਤੋਂ ਫੈਲੀ ਹੋਈ ਹੈ, ਜਿਸ ਦੇ ਸਿੱਟੇ ਵਜੋਂ ਉੱਭਰੇ ‘ਸੁਪਰ ਬੱਗ’, ਜੋ ਸਾਰੇ ਜਾਣੀਆਂ-ਪਛਾਣੀਆਂ ਕਿਸਮਾਂ ਦੀਆਂ ਦਵਾਈਆਂ ਦੇ ਪ੍ਰਤੀ ਰੋਧਕ ਹਨ। ਬੇਲੋੜਾ ਨੁਸਖ਼ਾ ਸੁਪਰ ਬੱਗਾਂ ਦੇ ਉਭਾਰ ਲਈ ਇੱਕ ਪ੍ਰਮੁੱਖ ਕਾਰਨ ਹੈ, ਪਰ ਮਰੀਜ਼ਾਂ ਵਿੱਚ ਜਾਗਰੂਕਤਾ ਦੀ ਘਾਟ ਸਥਿਤੀ ਨੂੰ ਖਰਾਬ ਕਰ ਰਹੀ ਹੈ।

ਲਗਭਗ ਅੱਧੀ ਸਦੀ ਦੇ ਸਮੇਂ ਵਿੱਚ, ਆਪਣਾ ਐਂਟੀਬਾਇਓਟਿਕ ਦਾ ਅਸਲੀਪਣ ਨਕਾਰਾ ਕਰਵਾ ਲਿਆ ਲੱਗਦਾ ਹੈ। ਜ਼ਿਆਦਾ ਵਰਤੋਂ ਨੇ ਐਂਟੀਬਾਇਓਟਿਕਸ ਨਾਲ ਦੁਰਵਿਹਾਰ ਕੀਤਾ ਹੈ। ਵਾਇਰਲ ਬੁਖ਼ਾਰ ਅਤੇ ਜ਼ੁਕਾਮ ਨਾਲ ਨਜਿੱਠਣ ਲਈ ਵਰਤਕੇ, ਅਸੀਂ ਐਂਟੀਬਾਇਟਿਕ ਗੋਲੀਆਂ ਦੇ ਅਸਰ ਨੂੰ ਮੱਧਮ ਕਰ ਦਿੱਤਾ ਹੈ। ਅਸੀਂ ਪਸ਼ੂਆਂ ਨੂੰ ਐਂਟੀਬਾਇਟਿਕਸ ਨਾਲ ਭਰਵਾਇਆ ਹੈ ਤਾਂ ਜੋ ਉਨ੍ਹਾਂ ਨੂੰ ਮੋਟਾ ਕਰ ਸਕੀਏ ਅਤੇ ਕੀੜੇ-ਮਕੌੜਿਆਂ ਨੂੰ ਦੂਰ ਰੱਖਣ ਲਈ ਸਾਡੀਆਂ ਫਸਲਾਂ ‘ਤੇ ਉਨ੍ਹਾਂ ਦੀ ਸਪਰੇਅ ਕੀਤੀ ਹੈ ।

ਸੰਖੇਪ ਰੂਪ ਵਿੱਚ, ਅਸੀਂ ਬੜੇ ਬੇਪਰਵਾਹ ਹੋ ਕੇ ਇਨ੍ਹਾਂ ਕਾਰਗਰ ਦਵਾਈਆਂ ਦੀ ਦੁਰਵਰਤੋਂ ਕੀਤੀ ਹੈ, ਇਹ ਮੰਨ ਕੇ ਕਿ ਅਸੀਂ ਹਮੇਸ਼ਾ ਲਈ ਇਸਦਾ ਫਾਇਦਾ ਉਠਾਵਾਂਗੇ ਅਤੇ ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਫਾਰਮਾਸਿਊਟੀਕਲ ਇੰਡਸਟਰੀ ਖੇਡ ਤੋਂ ਅੱਗੇ ਰਹਿਣ ਲਈ ਆਪਣੀਆਂ ਲੈਬਾਂ ਵਿਚ ਨਵੇਂ ਇਲਾਜ ਤਲਾਸ਼ ਲਵੇਗੀ ਪਰ ਹੁਣ, ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੱਥੋਂ ਤੱਕ ਕਿ ਸਭ ਤੋਂ ਮਜ਼ਬੂਤ ਐਂਟੀਬਾਇਓਟਿਕਸ ਵੀ ਕੰਮ ਨਹੀਂ ਕਰਦੇ। ਸਹਿ-ਵਿਕਾਸ ਅਤੇ ਕੁਦਰਤੀ ਚੋਣ ਦੀ ਕਹਾਣੀ ਵਿਚ ਬੈਕਟੀਰੀਆ ਇਨ੍ਹਾਂ ਐਂਟੀਬਾਇਓਟਿਕਸ ਦੇ ਖਤਰੇ ਨੂੰ ਰੋਕਣ ਲਈ ਉੱਨਤ ਹੋਏ ਹਨ। ਬਹੁਤ ਸਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਇੱਕ ਪੋਸਟ-ਐਂਟੀਬਾਇਟਿਕ ਸੰਸਾਰ ਵਿਚ ਦਾਖਲ ਹੋਏ ਹਾਂ।

ਵਰਤਮਾਨ ਅੰਦਾਜ਼ੇ ਅਨੁਸਾਰ ਦੁਨੀਆ ਭਰ ਵਿਚ 700,000 ਦੇ ਲਗਭਗ ਐਂਟੀਬਾਇਓਟਿਕ ਰੋਧਕ ਬੈਕਟੀਰੀਆ ਤੋਂ ਮੌਤਾਂ ਦਾ ਸਾਲਾਨਾ ਅੰਕੜਾ ਹੈ ਇੱਕ ਅਧਿਐਨ ਅਨੁਸਾਰ, 2050 ਤੱਕ 1 ਕਰੋੜ ਤੱਕ ਇਹ ਅੰਕੜੇ ਵਧਣ ਦੀ ਸੰਭਾਵਨਾ ਹੈ।

ਰੋਗਾਣੂਨਾਸ਼ਕ ਪ੍ਰਤੀਰੋਧ ਇੱਕ ਵਿਸ਼ਵ ਪ੍ਰਕਿਰਿਆ ਹੈ ਪਰ ਇਸ ਤਬਾਹੀ ਦਾ ਕੇਂਦਰ ਭਾਰਤ ਹੈ ਡਾਕਟਰੀ ਪਰਚੀ ਦੇ ਨਾਲ ਇੱਥੋਂ ਤੱਕ ਕਿ ਬਿਮਾਰੀ ਦੀ ਜਾਂਚ ਤੋਂ ਵੀ ਬਿਨਾ ਸਭ ਤੋਂ ਸ਼ਕਤੀਸ਼ਾਲੀ ਐਂਟੀਬਾਇਓਟਿਕਸ  ਤੱਕ ਪਹੁੰਚ ਕਰਕੇ ਦੇਸ਼ ਨੂੰ ਐਂਟੀਬਾਇਟਿਕਸ ਪ੍ਰਤੀਰੋਧਕ ਬੈਕਟੀਰੀਆ ਨੇ ਪ੍ਰੇਸ਼ਾਨ ਕੀਤਾ ਹੋਇਆ ਹੈ ਇੱਥੋਂ ਤੱਕ ਕਿ ਯੋਗ ਡਾਕਟਰਾਂ ਦੁਆਰਾ, ਹਸਪਤਾਲਾਂ ਦੁਆਰਾ ਜ਼ਿਆਦਾ ਐਂਟੀਬਾਇਟਿਕਸ ਵਰਤੋਂ ਨੇ ਇਨ੍ਹਾਂ ਸੁਪਰਬੱਗਜ਼ ਦੀ ਕਾਲੋਨੀ ਬਣਾ ਲਈ ਹੈ।

ਸਬਜ਼ੀਆਂ ਤੋਂ ਵੱਖ, ਚਿਕਨ ਵਿੱਚ ਬਹੁਤ ਸਾਰੇ ਰੋਗਨਾਸ਼ਕ ਰੋਧਕ ਜੀਵ ਮੌਜੂਦ ਹਨ। ਜਿਸ ਪ੍ਰਕਾਰ ਭਾਰਤ ਦੀ ਅਬਾਦੀ ਵਧ ਰਹੀ ਹੈ ਤੇ ਮਨੁੱਖ, ਕੁਦਰਤੀ ਵਸਤੂਆਂ ਨੂੰ ਛੱਡ ਕੇ ਬਣੀਆਂ ਬਣਾਈਆਂ ਵਸਤੂਆਂ ਦਾ ਸੇਵਨ ਕਰਨ ਲੱਗਿਆ ਹੈ ਉਸ ਨਾਲ ਉਸ ਦੇ ਸਰੀਰ ‘ਚ ਰੋਗਾਂ ਨਾਲ ਲੜਨ ਦੀ ਸਮਰੱਥਾ ਘਟੇਗੀ ਜਿਸ ਨਾਲ ਐਂਟੀਮਾਈਕਰੋਬਾਇਲਜ਼ ਦੀ ਖਪਤ ਦੁੱਗਣੀ ਹੋ ਜਾਣੀ ਹੈ।

ਰੋਗਾਣੂਨਾਸ਼ਕ ਖਪਤ ਨੂੰ ਘਟਾਉਣਾ ਕਾਫੀ ਨਹੀਂ ਹੈ ਕਿਉਂਕਿ ਰੋਧਕ ਨਸਲਾਂ ਅਤੇ ਪ੍ਰਤੀਰੋਧ ਜੀਨ ਦਾ ਫੈਲਾਅ ਪ੍ਰਭਾਵੀ ਯੋਗਦਾਨ ਦੇ ਕਾਰਕ ਹਨ। ਸਫਾਈ, ਸਾਫ਼ ਪਾਣੀ ਅਤੇ ਚੰਗੇ ਪ੍ਰਸ਼ਾਸਨ ਮੁਹੱਈਆ ਕਰਵਾਉਣਾ, ਜਨ ਸਿਹਤ ਖਰਚੇ ਨੂੰ ਵਧਾਉਣਾ ਅਤੇ ਸਿਹਤ ਖੇਤਰ ਨੂੰ ਬਿਹਤਰ ਤਰੀਕੇ ਨਾਲ ਨਿਯਮਿਤ ਕਰਨਾ ਰੋਗਾਣੂਨਾਸ਼ਕ ਵਿਰੋਧ ਨੂੰ ਘਟਾਉਣ ਲਈ ਜ਼ਰੂਰੀ ਹੈ।

ਪ੍ਰੋਫੈਸਰ ਆਰ. ਡੀ. ਅਗਰਵਾਲ 
ਮੈਮੋਰੀਅਲ ਹਸਪਤਾਲ, ਸੰਗਰੂਰ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।