ਭਾਰਤ ਨੇ ਇੰਗਲੈਂਡ ਨੂੰ ਦਿੱਤਾ 230 ਦਾ  ਦੌੜਾਂ ਦਾ ਟੀਚਾ

IND Vs ENG

IND Vs ENG : ਸ਼ਰਮਾ ਨੇ 87 ਦੌੜਾਂ ਬਣਾਈਆਂ

ਲਖਨਊ। ਵਿਸ਼ਵ ਕੱਪ 2023 ਦੇ 29ਵੇਂ ਮੈਚ ਵਿੱਚ ਲਖਨਊ ਦੇ ਏਕਾਨਾ ਸਟੇਡੀਅਮ ‘ਚ ਭਾਰਤ ਨੇ ਇੰਗਲੈਂਡ ਨੂੰ 230 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 9 ਵਿਕਟਾਂ ‘ਤੇ 229 ਦੌੜਾਂ ਬਣਾਈਆਂ। ਵਿਸ਼ਵ ਕੱਪ ‘ਚ ਇੰਗਲੈਂਡ ਖਿਲਾਫ ਪਹਿਲੀ ਪਾਰੀ ‘ਚ ਭਾਰਤੀ ਟੀਮ ਦਾ ਇਹ ਸਭ ਤੋਂ ਛੋਟਾ ਸਕੋਰ ਹੈ।

IND Vs ENG

IND Vs ENG

ਇੰਗਲੈਂਡ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਵੱਲੋਂ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 87 ਦੌੜਾਂ ਬਣਾਈਆਂ। ਕੇਐਲ ਰਾਹੁਲ ਨੇ 39 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਪਹਿਲਾਂ ਸ਼ੁਭਮਨ ਗਿੱਲ 9 ਦੌੜਾਂ, ਵਿਰਾਟ ਕੋਹਲੀ 0 ਅਤੇ ਸ਼੍ਰੇਅਸ ਅਈਅਰ 4 ਦੌੜਾਂ ਬਣਾ ਕੇ ਆਊਟ ਹੋਏ। ਇੰਗਲਿਸ਼ ਟੀਮ ਵੱਲੋਂ ਡੇਵਿਡ ਵਿਲੀ ਨੇ ਤਿੰਨ ਵਿਕਟਾਂ ਲਈਆਂ। ਆਦਿਲ ਰਾਸ਼ਿਦ ਅਤੇ ਮਾਰਕ ਵੁੱਡ ਨੇ 2-2 ਵਿਕਟਾਂ ਲਈਆਂ।

LEAVE A REPLY

Please enter your comment!
Please enter your name here