IND vs BAN: ਬੰਗਲਾਦੇਸ਼ ਨੂੰ ਹਰਾ ਭਾਰਤ ਦਾ ਸੁਪਰ-8 ‘ਚ ਜਿੱਤ ਦਾ ਸਿਲਸਿਲਾ ਬਰਕਰਾਰ

IND vs BAN

ਬੰਗਲਾਦੇਸ਼ੀ ਟੀਮ ਨੂੰ 50 ਦੌੜਾਂ ਨਾਲ ਹਰਾਇਆ | IND vs BAN

  • ਹਾਰਦਿਕ ਨੇ ਖੇਡੀ ਅਰਧਸੈਂਕੜੇ ਵਾਲੀ ਪਾਰੀ

ਐਂਟੀਗੁਆ (ਏਜੰਸੀ)। ਟੀ20 ਵਿਸ਼ਵ ਕੱਪ 2024 ਦੇ ਸੁਪਰ-8 ਦਾ 5ਵਾਂ ਮੁਕਾਬਲਾ ਭਾਰਤ ਤੇ ਬੰਗਲਾਦੇਸ਼ ਵਿਚਕਾਰ ਐਂਟੀਗੁਆ ਦੇ ਵਿਵੀਅਮ ਸਟੇਡੀਅਮ ‘ਚ ਖੇਡਿਆ ਗਿਆ। ਜਿੱਥੇ ਬੰਗਲਾਦੇਸ਼ੀ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜਵਾਬ ‘ਚ ਭਾਰਤੀ ਟੀਮ ਨੇ ਆਪਣੇ 20 ਓਵਰਾਂ ‘ਚ 196 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਜਿਸ ਵਿੱਚ ਓਪ ਕਪਤਾਨ ਹਾਰਦਿਕ ਪਾਂਡਿਆ ਦੀ ਅਰਧਸੈਂਕੜੇ ਵਾਲੀ ਵੀ ਸ਼ਾਮਲ ਰਹੀ। ਹਾਰਦਿਕ ਤੋਂ ਇਲਾਵਾ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ 36, ਰਿਸ਼ਭ ਪੰਤ ਨੇ 34 ਤੇ ਸਿਵਮ ਦੁਬੇ ਨੇ 32 ਦੌੜਾਂ ਦੀਆਂ ਪਾਰੀਆਂ ਖੇਡੀਆਂ। (IND vs BAN)

ਇਹ ਵੀ ਪੜ੍ਹੋ : IND vs BAN: ਹਾਰਦਿਕ ਦਾ ਅਰਧਸੈਂਕੜਾ, ਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ 197 ਦੌੜਾਂ ਦਾ ਚੁਣੌਤੀਪੂਰਨ ਟੀਚਾ

ਬੰਗਲਾਦੇਸ਼ ਵੱਲੋਂ ਤਜਿਮ ਹਸਨ ਸਾਕਿਬ ਨੇ 2 ਵਿਕਆਂ ਲਈਆਂ। ਜਵਾਬ ‘ਚ ਭਾਰਤੀ ਟੀਮ ਨੇ ਬੰਗਲਾਦੇਸ਼ੀ ਟੀਮ ਨੂੰ 146 ਦੌੜਾਂ ‘ਤੇ ਹੀ ਰੋਕ ਦਿੱਤਾ ਤੇ 50 ਦੌੜਾਂ ਨਾਲ ਮੈਚ ਆਪਣੇ ਨਾਂਅ ਕਰ ਲਿਆ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ 2 ਕੁਲਦੀਪ ਯਾਦਵ ਨੇ 3 ਜਦਕਿ ਅਰਸ਼ਦੀਪ 2 ਤੇ ਰਵਿੰਦਰ ਜਡੇਜ਼ਾ ਨੂੰ 1 ਵਿਕਟ ਮਿਲੀ। ਬੰਗਲਾਦੇਸ਼ੀ ਟੀਮ ਇਸ ਹਾਰ ਨਾਲ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ ਹੈ, ਜਦਕਿ ਭਾਰਤੀ ਟੀਮ ਦਾ ਆਖਿਰੀ ਮੁਕਾਬਲਾ ਹੁਣ 24 ਜੂਨ ਨੂੰ ਅਸਟਰੇਲੀਆ ਨਾਲ ਹੋਵੇਗਾ। (IND vs BAN)

ਮੈਚ ਸਬੰਧੀ ਜਾਣਕਾਰੀ | IND vs BAN

  • ਟੂਰਨਾਮੈਂਟ : ਟੀ20 ਪੁਰਸ਼ ਵਿਸ਼ਵ ਕੱਪ 2024
  • ਸੁਪਰ-8 : ਭਾਰਤ ਬਨਾਮ ਬੰਗਲਾਦੇਸ਼
  • ਮਿਤੀ : 22 ਜੂਨ
  • ਸਟੇਡੀਅਮ : ਸਰ ਵਿਵੀਅਨ ਰਿਚਰਡਸ ਸਟੇਡੀਅਮ, ਐਂਟੀਗੁਆ