IND vs SA: 283 ਦੌੜਾਂ ਤੇ 23 ਛੱਕੇ…. ਤਿਲਕ-ਸੈਮਸਨ ਦੇ ਤੂਫਾਨ ’ਚ ਉੱਡੇ ਅਫਰੀਕੀ, ਬਣਾਇਆ ਟੀ20 ਦਾ ਸਭ ਤੋਂ ਵੱਡਾ ਰਿਕਾਰਡ

india vs south africa
IND vs SA: 283 ਦੌੜਾਂ ਤੇ 23 ਛੱਕੇ.... ਤਿਲਕ-ਸੈਮਸਨ ਦੇ ਤੂਫਾਨ ’ਚ ਉੱਡੇ ਅਫਰੀਕੀ, ਬਣਾਇਆ ਟੀ20 ਦਾ ਸਭ ਤੋਂ ਵੱਡਾ ਰਿਕਾਰਡ

ਭਾਰਤ ਨੇ 3-1 ਨਾਲ ਜਿੱਤੀ ਲੜੀ | india vs south africa

  • ਤੀਜੇ ਟੀ20 ’ਚ ਭਾਰਤ ਨੇ ਅਫਰੀਕਾ ਨੂੰ 135 ਦੌੜਾਂ ਨਾਲ ਹਰਾਇਆ
  • ਸੰਜੂ ਸੈਮਸਨ ਤੇ ਤਿਲਕ ਵਰਮਾ ਦੇ ਤੂਫਾਨੀ ਸੈਂਕੜੇ

ਜੋਹਾਨਸਬਰਗ (ਏਜੰਸੀ)। india vs south africa: ਇੱਕ ਪਾਰੀ ’ਚ 2 ਸੈਂਕੜੇ। 23 ਛੱਕੇ। 135 ਦੌੜਾਂ ਨਾਲ ਜਿੱਤ… ਇਹ ਸਭ ਕੁੱਝ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਖੇਡੇ ਗਏ ਆਖਿਰੀ ਟੀ20 ਮੈਚ ’ਚ ਹੋਇਆ, ਇਹ ਮੈਚ ਅਫਰੀਕਾ ਦੇ ਜੋਹਾਨਸਬਰਗ ਸਟੇਡੀਅਮ ’ਚ ਖੇਡਿਆ ਗਿਆ। ਭਾਰਤੀ ਟੀਮ ਨੇ ਸ਼ੁੱਕਰਵਾਰ ਦੇਰ ਰਾਤ ਦੱਖਣੀ ਅਫਰੀਕਾ ਖਿਲਾਫ ਵਾਂਡਰਰਜ਼ ’ਚ ਅਜਿਹੀ ਤਬਾਹੀ ਮਚਾਈ ਕਿ ਜਿਸ ਨੂੂੰ ਕ੍ਰਿਕੇਟ ਪ੍ਰਸ਼ੰਸਕ ਜਲਦੀ ਭੁੱਲਣ ਵਾਲੇ ਨਹੀਂ ਹਨ। ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਟੀ-20 ਸੀਰੀਜ਼ ਦਾ ਇਹ ਚੌਥਾ ਤੇ ਆਖਿਰੀ ਮੈਚ ਸੀ। india vs south africa

ਇਹ ਖਬਰ ਵੀ ਪੜ੍ਹੋ : Jhansi Hospital Fire: ਝਾਂਸੀ ਮੈਡੀਕਲ ਕਾਲਜ਼ ’ਚ ਅੱਗ, 10 ਨਵਜੰਮੇ ਜ਼ਿੰਦਾ ਸੜੇ, ਬਚਾਅ ਕਾਰਜ਼ ਜਾਰੀ

ਭਾਰਤ ਨੇ ਇਸ ਮੈਚ ’ਚ 283 ਦੌੜਾਂ ਦਾ ਬਹੁਤ ਵੱਡਾ ਸਕੋਰ ਖੜ੍ਹਾ ਕੀਤਾ, ਇਹ ਸਕੋਰ ਬਣਾਉਣ ’ਚ ਓਪਨਰ ਸੰਜੂ ਸੈਮਸਨ ਨੇ ਤਿਲਕ ਵਰਮਾ ਨੇ ਸਭ ਤੋਂ ਵੱਡਾ ਯੋਗਦਾਨ ਦਿੱਤਾ। ਓਪਨਰ ਅਭਿਸ਼ੇਕ ਸ਼ਰਮਾ ਨੇ ਵੀ ਤੂਫਾਨੀ ਪਾਰੀ ਖੇਡੀ। ਇਸ ਤੋਂ ਬਾਅਦ ਦੱਖਣੀ ਅਫਰੀਕਾ ਦੀ ਟੀਮ 148 ਦੌੜਾਂ ’ਤੇ ਢੇਰ ਹੋ ਗਈ। ਭਾਰਤ ਦੀ ਜਿੱਤ ਦੇ ਹੀਰੋ ਰਹੇ ਤਿਲਕ ਵਰਮਾ ਤੇ ਓਪਨਰ ਸੰਜੂ ਸੈਮਸਨ। ਦੋਵਾਂ ਬੱਲੇਬਾਜ਼ਾਂ ਨੇ ਮੈਚ ’ਚ ਸੈਂਕੜੇ ਜੜੇ। ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਟੀ-20 ਮੈਚ ’ਚ ਦੋ ਭਾਰਤੀ ਬੱਲੇਬਾਜ਼ਾਂ ਨੇ ਸੈਂਕੜੇ ਜੜੇ ਹਨ। ਤਿਲਕ ਵਰਮਾ ਨੂੰ ‘ਪਲੇਅਰ ਆਫ ਦਾ ਮੈਚ’ ਤੇ ‘ਪਲੇਅਰ ਆਫ ਦਾ ਸੀਰੀਜ਼’ ਦਾ ਐਵਾਰਡ ਦਿੱਤਾ ਗਿਆ। ਚੌਥੇ ਟੀ20 ਮੈਚ ’ਚ ਭਾਰਤ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

ਜਿਸ ਨੂੰ ਭਾਰਤੀ ਬੱਲੇਬਾਜ਼ਾ ਨੇ ਸਹੀ ਸਾਬਤ ਕਰਦੇ ਹੋਏ ਇਹ ਵੱਡਾ ਸਕੋਰ ਬਣਾਇਆ। ਬਾਅਦ ’ਚ ਗੇਂਦਬਾਜ਼ਾਂ ਦੇ ਤੂਫਾਨੀ ਪ੍ਰਦਰਸ਼ਨ ਤੋਂ ਬਾਅਦ ਭਾਰਤ ਨੇ ਚੌਥੇ ਟੀ-20 ਮੈਚ ’ਚ ਮੇਜ਼ਬਾਨ ਦੱਖਣੀ ਅਫਰੀਕਾ ਨੂੰ 135 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੀਰੀਜ਼ 3-1 ਨਾਲ ਜਿੱਤ ਲਈ। ਇਹ ਦੱਖਣੀ ਅਫਰੀਕਾ ਖਿਲਾਫ ਭਾਰਤ ਦੀ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਹੈ। ਟੀ-20 ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਕਿ ਭਾਰਤ ਨੇ ਦੱਖਣੀ ਅਫਰੀਕਾ ਨੂੰ ਘਰੇਲੂ ਮੈਦਾਨ ’ਤੇ ਸੀਰੀਜ਼ ’ਚ 3 ਮੈਚਾਂ ’ਚ ਹਰਾਇਆ ਹੈ। ਭਾਰਤ ਨੇ ਸੀਰੀਜ਼ ਦੇ ਪਹਿਲੇ, ਤੀਜੇ ਤੇ ਚੌਥੇ ਮੈਚ ਜਿੱਤੇ। ਮੇਜ਼ਬਾਨ ਹੋਣ ਦੇ ਬਾਵਜੂਦ ਦੱਖਣੀ ਅਫਰੀਕਾ ਸੀਰੀਜ਼ ’ਚ ਸਿਰਫ ਇੱਕ ਮੈਚ ਹੀ ਜਿੱਤ ਸਕਿਆ।

ਸੰਜੂ-ਅਭਿਸ਼ੇਕ ਨੇ ਦਿੱਤੀ ਤੂਫਾਨੀ ਸ਼ੁਰੂਆਤ | india vs south africa

ਚੌਥਾ ਤੇ ਆਖਿਰੀ ਟੀ20 ’ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਓਪਨਰਾਂ ਨੇ ਭਾਰਤ ਨੂੰ ਤੂਫਾਨੀ ਸ਼ੁਰੂਆਤ ਦਿੱਤੀ। ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਤੇ ਅਭਿਸ਼ੇਕ ਸ਼ਰਮਾ ਨੇ 5.5 ਓਵਰਾਂ ’ਚ 73 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਤੂਫਾਨੀ ਸ਼ੁਰੂਆਤ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਮੇਜ਼ਬਾਨ ਗੇਂਦਬਾਜ਼ਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ। ਪਰ ਇਹ ਤਾਂ ਸਿਰਫ ਮੈਚ ਦਾ ਟਰੇਲਰ ਸੀ। ਅਭਿਸ਼ੇਕ ਸ਼ਰਮਾ ਜਦੋਂ ਆਊਟ ਹੋਏ ਤਾਂ ਕ੍ਰੀਜ ’ਤੇ ਆਏ ਤਿਲਕ ਵਰਮਾ ਨੇ ਸੰਜੂ ਸੈਮਸਨ ਨਾਲ ਮਿਲ ਕੇ ਅਫਰੀਕਾ ਦੇ ਹਰ ਗੇਂਦਬਾਜ਼ਾਂ ਦਾ ਬੁਰਾ ਹਾਲ ਕੀਤਾ।

ਤਿਲਕ ਵਰਮਾ ਨੇ ਖੇਡੀ ਤੂਫਾਨੀ ਪਾਰੀ

india vs south africa

ਅਭਿਸ਼ੇਕ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਤਿਲਕ ਵਰਮਾ ਮੈਦਾਨ ’ਤੇ ਆਏ। ਉਨ੍ਹਾਂ ਨੇ ਪਿਛਲੇ ਮੈਚ ਵਿੱਚ ਵੀ ਸੈਂਕੜਾ ਜੜਿਆ ਸੀ। ਤਿਲਕ ਨੇ ਇਸ ਤਰ੍ਹਾਂ ਬੱਲੇਬਾਜ਼ੀ ਸ਼ੁਰੂ ਕੀਤੀ ਜਿਵੇਂ ਉਸ ਨੇ ਤੀਜੇ ਟੀ20 ਮੈਚ ’ਚ ਆਪਣੀ ਪਾਰੀ ਖਤਮ ਕੀਤੀ ਸੀ। ਮੁੰਬਈ ਦੇ ਇਸ ਬੱਲੇਬਾਜ਼ ਨੇ ਆਉਂਦੇ ਹੀ ਚੌਕੇ ਤੇ ਛੱਕੇ ਜੜੇ ਤੇ ਕੁਝ ਹੀ ਸਮੇਂ ’ਚ ਉਹ ਸੰਜੂ ਸੈਮਸਨ ਤੋਂ ਵੀ ਅੱਗੇ ਨਿਕਲ ਗਏ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਵਿਚਕਾਰ ਸੈਂਕੜਾ ਪੂਰਾ ਕਰਨ ਦਾ ਮੁਕਾਬਲਾ ਸੀ, ਜਿਸ ਕਾਰਨ ਮੈਦਾਨ ’ਤੇ ਦੌੜਾਂ ਦਾ ਤੂਫਾਨ ਆ ਗਿਆ।

ਸੰਜੂ ਤੋਂ ਬਾਅਦ ਤਿਲਕ ਨੇ ਵੀ ਜੜਿਆ ਸੈਂਕੜਾ

india vs south africa

ਸੰਜੂ ਸੈਮਸਨ ਨੇ 18ਵੇਂ ਓਵਰ ਦੀ 5ਵੀਂ ਗੇਂਦ ’ਤੇ ਇੱਕ ਦੌੜ ਲੈ ਕੇ ਆਪਣਾ ਸੈਂਕੜਾ ਪੂਰਾ ਕੀਤਾ, ਜਦਕਿ ਤਿਲਕ ਵਰਮਾ ਨੇ 19ਵੇਂ ਓਵਰ ਦੀ ਪਹਿਲੀ ਗੇਂਦ ’ਤੇ ਚੌਕਾ ਲਾ ਕੇ 100 ਦੌੜਾਂ ਪੂਰੀਆਂ ਕੀਤੀਆਂ। ਸੰਜੂ ਨੇ 51ਵੀਂ ਗੇਂਦ ’ਤੇ ਸੈਂਕੜਾ ਜੜਿਆ, ਜਦਕਿ ਤਿਲਕ ਵਰਮਾ ਨੇ ਸਿਰਫ 41 ਗੇਂਦਾਂ ’ਚ ਇਹ ਉਪਲਬਧੀ ਹਾਸਲ ਕੀਤੀ। ਇਸ ਮੈਚ ’ਚ ਭਾਰਤ ਨੇ 23 ਵੱਡੇ ਛੱਕੇ ਜੜੇ। ਇਸ ਦੇ ਨਾਲ ਉਨ੍ਹਾਂ ਨੇ ਇੱਕ ਪਾਰੀ ’ਚ 22 ਛੱਕੇ ਜੜਨ ਵਾਲਾ ਆਪਣਾ ਹੀ ਰਿਕਾਰਡ ਤੋੜਿਆ।

ਤਿਲਕ ਵਰਮਾ ਦਾ ਲਗਾਤਾਰ ਦੂਜਾ ਸੈਂਕੜਾ | india vs south africa

ਤਿਲਕ ਦਾ ਇਹ ਲਗਾਤਾਰ ਦੂਜਾ ਸੈਂਕੜਾ ਸੀ ਜਦਕਿ ਸੰਜੂ ਨੇ ਆਪਣੇ ਪਿਛਲੇ 5 ਮੈਚਾਂ ’ਚ 3 ਸੈਂਕੜੇ ਜੜੇ। ਉਨ੍ਹਾਂ ਨੇ ਪਿਛਲੇ ਮਹੀਨੇ ਬੰਗਲਾਦੇਸ਼ ਖਿਲਾਫ ਤੀਜੇ ਟੀ-20 ਮੈਚ ’ਚ ਸੈਂਕੜਾ ਜੜਿਆ ਸੀ। ਇਸ ਤੋਂ ਬਾਅਦ ਸੰਜੂ ਨੇ ਦੱਖਣੀ ਅਫਰੀਕਾ ਖਿਲਾਫ ਪਹਿਲੇ ਤੇ ਚੌਥੇ ਮੈਚ ’ਚ ਸੈਂਕੜਾ ਜੜਿਆ। india vs south africa

ਸੰਜੂ ਤੇ ਤਿਲਕ ਵਰਮਾ ਵਿਚਕਾਰ ਹੋਈ 210 ਦੌੜਾਂ ਦੀ ਸਾਂਝੇਦਾਰੀ

ਤਿਲਕ ਵਰਮਾ ਤੇ ਸੰਜੂ ਸੈਮਸਨ ਨੇ 210 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਇਹ ਟੀ-20 ਮੈਚ ’ਚ ਕਿਸੇ ਵਿਕਟ ਲਈ ਭਾਰਤ ਦੀ ਸਭ ਤੋਂ ਵੱਡੀ ਸਾਂਝੇਦਾਰੀ ਦਾ ਰਿਕਾਰਡ ਹੈ। ਇਸ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ 1 ਵਿਕਟ ’ਤੇ 283 ਦੌੜਾਂ ਬਣਾਈਆਂ। ਟੀ-20 ਮੈਚਾਂ ’ਚ ਇਹ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਭਾਰਤ ਨੇ ਬੰਗਲਾਦੇਸ਼ ਖਿਲਾਫ ਤੀਜੇ ਟੀ20 ’ਚ 297 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। india vs south africa

ਅਰਸ਼ਦੀਪ ਨੇ ਕੀਤਾ ਅਫਰੀਕਾ ਦਾ ਟਾਪ ਆਰਡਰ ਫੇਲ

ਦੱਖਣੀ ਅਫਰੀਕਾ ਲਈ 284 ਦੌੜਾਂ ਦੇ ਟੀਚੇ ਦਾ ਪਿੱਛਾ ਕਰਨਾ ਆਸਾਨ ਨਹੀਂ ਸੀ। ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਘਾਤਕ ਗੇਂਦਬਾਜ਼ੀ ਨੇ ਇਸ ਨੂੰ ਹੋਰ ਅਸੰਭਵ ਕਰ ਦਿੱਤਾ। ਅਰਸ਼ਦੀਪ ਸਿੰਘ ਨੇ ਪਹਿਲੇ ਓਵਰ ’ਚ ਰੀਜ਼ਾ ਹੈਂਡਰਿਕਸ ਨੂੰ ਆਊਟ ਕੀਤਾ ਤੇ ਆਪਣੇ ਦੂਜੇ ਓਵਰ ’ਚ ਕਪਤਾਨ ਏਡਨ ਮਾਰਕਰਮ ਤੇ ਪਹਿਲੀ ਹੀ ਗੇਂਦ ’ਤੇ ਵੱਡੀ ਵਿਕਟ ਹੇਨਰਿਕ ਕਲਾਸੇਨ ਨੂੰ ਵੀ ਆਊਟ ਕੀਤਾ। ਇਸ ਦੌਰਾਨ ਹਾਰਦਿਕ ਪੰਡਯਾ ਨੇ ਰਿਆਨ ਰਿਕਲਟਨ ਨੂੰ ਵੀ ਆਊਟ ਕੀਤਾ। ਨਤੀਜੇ ਵਜੋਂ ਦੱਖਣੀ ਅਫਰੀਕਾ ਦਾ ਸਕੋਰ 4 ਵਿਕਟਾਂ ’ਤੇ 10 ਦੌੜਾਂ ਬਣ ਗਿਆ। india vs south africa

ਰਮਨਦੀਪ ਸਿੰਘ ਨੇ ਲਈ ਆਖਿਰੀ ਵਿਕਟ | india vs south africa

ਕਿਸੇ ਵੀ ਟੀਮ ਲਈ 10/4 ਦੀ ਸਥਿਤੀ ਤੋਂ ਜਿੱਤਣਾ ਅਸੰਭਵ ਸੀ। ਇਹ ਸੰਭਵ ਵੀ ਨਹੀਂ ਸੀ। ਟ੍ਰਿਸਟਨ ਸਟੱਬਸ (43), ਡੇਵਿਡ ਮਿਲਰ (36) ਤੇ ਮਾਰਕੋ ਯੈਨਸਨ (29) ਨੇ ਛੋਟੀਆਂ ਪਾਰੀਆਂ ਖੇਡ ਕੇ ਆਪਣੀ ਟੀਮ ਨੂੰ ਭਾਰਤ ਦੇ ਸਕੋਰ ਦੇ ਅੱਧੇ ਪੁਆਇੰਟ ਨੂੰ ਮੁਸ਼ਕਲ ਨਾਲ ਪਾਰ ਕਰਨ ’ਚ ਮਦਦ ਕੀਤੀ। ਰਮਨਦੀਪ ਸਿੰਘ ਨੇ ਲੂਥੋ ਸਿਪਾਮਲਾ ਨੂੰ ਆਊਟ ਕਰਕੇ ਅਫਰੀਕੀ ਟੀਮ ਨੂੰ ਆਖਰੀ ਝਟਕਾ ਦਿੱਤਾ। ਭਾਰਤ ਨੇ ਅਫਰੀਕੀ ਟੀਮ ਨੂੰ 18.2 ਓਵਰਾਂ ’ਚ 148 ਦੌੜਾਂ ’ਤੇ ਆਊਟ ਕਰ ਦਿੱਤਾ ਤੇ ਮੈਚ 135 ਦੌੜਾਂ ਨਾਲ ਜਿੱਤ ਲਿਆ।