India China Relations: ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੀ ਸਿਖ਼ਰ ਬੈਠਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਨੇ ਵਿਸ਼ਵ ਰਾਜਨੀਤੀ ’ਚ ਇੱਕ ਨਵੀਂ ਹਲਚਲ ਪੈਦਾ ਕੀਤੀ ਹੈ ਇਹ ਸਿਰਫ ਇੱਕ ਰਸਮੀ ਕੂਟਨੀਤਿਕ ਸੰਵਾਦ ਨਹੀਂ ਸੀ, ਸਗੋਂ ਬਦਲਦੇ ਅੰਤਰਰਾਸ਼ਟਰੀ ਸਹਿਯੋਗ ਅਤੇ ਤਾਲਮੇਲ ਦੀ ਲੋੜ ਨੂੰ ਰੇਖਾਂਕਿਤ ਕਰਦਾ ਹੈ ਹਾਥੀ ਅਤੇ ਡ੍ਰੈਗਨ ਦਾ ਨਾਲ ਆਉਣਾ ਹੁਣ ਸਿਰਫ਼ ਪ੍ਰਤੀਕਾਤਮਕ ਨਹੀਂ, ਸਗੋਂ ਰਣਨੀਤਿਕ ਅਤੇ ਵਿਹਾਰਕ ਲੋੜ ਬਣ ਗਿਆ ਹੈ ਦੋਵਾਂ ਆਗੂਆਂ ਦੀ ਸੁਹਿਰਦ ਗੱਲਬਾਤ ਨੇ ਭਾਰਤ-ਚੀਨ ਸਬੰਧਾਂ ’ਚ ਲੰਮੇ ਸਮੇਂ ਬਾਅਦ ਸਕਾਰਾਤਮਕਤਾ ਦੀ ਨਵੀਂ ਹਵਾ ਵਗਾਈ ਹੈ ਇਹ ਸੰਕੇਤ ਹੈ।
ਇਹ ਖਬਰ ਵੀ ਪੜ੍ਹੋ : Faridkot News: 19 ਸਤੰਬਰ ਤੋਂ ਸ਼ਰਧਾ ਨਾਲ ਮਨਾਇਆ ਜਾਵੇਗਾ ਬਾਬਾ ਸ਼ੇਖ ਫਰੀਦ ਆਗਮਨ ਪੁਰਬ : ਡੀ.ਸੀ
ਕਿ ਦੋਵੇਂ ਦੇਸ਼ ਪੁਰਾਣੇ ਮੱਤਭੇਦਾਂ ਅਤੇ ਬੇਭਰੋਸਗੀ ਨੂੰ ਪਿੱਛੇ ਛੱਡ ਕੇ ਸਾਂਝੇਦਾਰੀ ਦੀ ਨਵੀਂ ਇਬਾਰਤ ਲਿਖਣਾ ਚਾਹੁੰਦੇ ਹਨ ਇਹ ਸੰਵਾਦ ਸਿਰਫ਼ ਦੁਵੱਲਾ ਨਹੀਂ, ਸਗੋਂ ਵਿਸ਼ਵ ਸ਼ਕਤੀ ਸੰਤੁਲਨ ਨੂੰ ਮੁੜ-ਪਰਿਭਾਸ਼ਤ ਕਰਨ ਦੀ ਦਿਸ਼ਾ ’ਚ ਇੱਕ ਠੋਸ ਕਦਮ ਹੈ ਭਾਰਤ ਅਤੇ ਚੀਨ ਵਿਸ਼ਵ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਹਨ, ਜਿਨ੍ਹਾਂ ਦੀ ਅਬਾਦੀ ਅਤੇ ਵਸੀਲੇ ਉਨ੍ਹਾਂ ਨੂੰ ਵਿਸ਼ਵ ਅਗਵਾਈ ਦੀ ਸਮਰੱਥਾ ਪ੍ਰਦਾਨ ਕਰਦੇ ਹਨ ਜੇਕਰ ਦੋਵੇਂ ਦੇਸ਼ ਆਪਸੀ ਸਹਿਯੋਗ ਨੂੰ ਪਹਿਲ ਦੇਣ, ਤਾਂ ਨਾ ਸਿਰਫ਼ ਖੇਤਰੀ ਸ਼ਾਂਤੀ ਸੰਭਵ ਹੈ, ਸਗੋਂ ਵਿਸ਼ਵ ਸਥਿਰਤਾ ਵੀ ਯਕੀਨੀ ਕੀਤੀ ਜਾ ਸਕਦੀ ਹੈ ਸਰਹੱਦੀ ਵਿਵਾਦ ਅਤੇ ਰਣਨੀਤਿਕ ਅਸਹਿਮਤੀ ਦੇ ਬਾਵਜ਼ੂਦ ਆਰਥਿਕ ਅਤੇ ਸੰਸਕ੍ਰਿਤਿਕ ਸਾਂਝੇਦਾਰੀ ਦੀਆਂ ਸੰਭਾਵਨਾਵਾਂ ਅਥਾਹ ਹਨ ਇਸ ਮੁਲਾਕਾਤ ਨੇ ਅਮਰੀਕਾ ਦੀਆਂ ਇੱਕਪਾਸੜ ਨੀਤੀਆਂ ’ਤੇ ਵੀ ਅਸਿੱਧੇ ਤੌਰ ’ਤੇ ਸਵਾਲ ਉਠਾਏ ਹਨ।
ਡੋਨਾਲਡ ਟਰੰਪ ਦੀਆਂ ਸੁਰੱਖਿਆਵਾਦੀ ਨੀਤੀਆਂ ਅਤੇ ਟੈਰਿਫ ਐਲਾਨਾਂ ਨੇ ਭਾਰਤ ਅਤੇ ਚੀਨ ਨੂੰ ਇੱਕ ਨਵੀਂ ਗਠਜੋੜ ਰਾਜਨੀਤੀ ਵੱਲ ਪ੍ਰੇਰਿਤ ਕੀਤਾ ਹੈ ਰੂਸ ਦੀ ਭੂਮਿਕਾ ਨਾਲ ਭਾਰਤ-ਚੀਨ-ਰੂਸ ਤ੍ਰਿਕੋਣੀ ਸ਼ਕਤੀ ਦਾ ਉਭਾਰ ਪੱਛਮੀ ਹੋਂਦ ਨੂੰ ਚੁਣੌਤੀ ਦੇਣ ਵਾਲਾ ਬਣ ਸਕਦਾ ਹੈ ਇਹ ਸ਼ਕਤੀ-ਸੰਤੁਲਨ ਦੀ ਨਵੀਂ ਧੁਰੀ ਬਣ ਕੇ ਵਿਸ਼ਵ ਸ਼ਾਂਤੀ ਤੇ ਸਹਿਯੋਗ ਨੂੰ ਹੱਲਾਸ਼ੇਰੀ ਦੇ ਸਕਦੀ ਹੈ ਪਾਕਿਸਤਾਨ ਵੀ ਇਸ ਸਮੀਕਰਨ ਨਾਲ ਪ੍ਰਭਾਵਿਤ ਹੋਵੇਗਾ ਚੀਨ ਦੀ ਭਾਰਤ ਪ੍ਰਤੀ ਵਧਦੀ ਨੇੜਤਾ ਪਾਕਿਸਤਾਨ ਲਈ ਅਸਹਿਜ਼ ਸਥਿਤੀ ਪੈਦਾ ਕਰ ਸਕਦੀ ਹੈ ਕਿਉਂਕਿ ਉਸ ਦੀ ਵਿਦੇਸ਼ ਨੀਤੀ ਲੰਮੇ ਸਮੇਂ ਤੋਂ ਚੀਨ ’ਤੇ ਨਿਰਭਰ ਰਹੀ ਹੈ ਭਾਰਤ-ਚੀਨ ਦੀ ਸਾਂਝੇਦਾਰੀ ਜੇਕਰ ਸੰਤੁਲਿਤ ਅਤੇ ਯਥਾਰਥਵਾਦੀ ਢੰਗ ਨਾਲ ਅੱਗੇ ਵਧੇ, ਤਾਂ ਇਹ ਏਸ਼ੀਆ ਹੀ ਨਹੀਂ, ਪੂਰੇ ਵਿਸ਼ਵ ਦੀ ਰਾਜਨੀਤੀ ’ਚ ਸਥਿਰਤਾ ਲਿਆ ਸਕਦੀ ਹੈ। India China Relations
ਹਾਲਾਂਕਿ, ਭਾਰਤ ਨੂੰ ਇਸ ਸਾਂਝੇਦਾਰੀ ’ਚ ਸਾਵਧਾਨੀ ਵਰਤਣੀ ਹੋਵੇਗੀ ਚੀਨ ਦਾ ਰਣਨੀਤਿਕ ਰੁਝਾਨ ਅਤੇ ਵਿਸਥਾਰਵਾਦੀ ਨੀਤੀਆਂ ਨੂੰ ਨਜ਼ਰਅੰਦਾਜ਼ ਕਰਨਾ ਭਾਰਤ ਲਈ ਨੁਕਸਾਨਦੇਹ ਹੋ ਸਕਦਾ ਹੈ ਡੋਕਲਾਮ, ਗਲਵਾਨ ਅਤੇ ਸਰਹੱਦੀ ਵਿਵਾਦ ਅੱਜ ਵੀ ਵਿਚਾਲੇ ਲਟਕ ਰਿਹਾ ਹੈ ਇਸ ਲਈ ਭਾਰਤ ਨੂੰ ਆਪਣੀ ਖੁਦਮੁਖਤਿਆਰੀ, ਸੁਰੱਖਿਆ ਅਤੇ ਆਤਮ-ਨਿਰਭਰਤਾ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ ਪ੍ਰਧਾਨ ਮੰਤਰੀ ਮੋਦੀ ਦਾ ਇਹ ਬਿਆਨ ਕਿ ਭਾਰਤ ਅਤੇ ਚੀਨ ਦੇ ਰਿਸ਼ਤਿਆਂ ਨੂੰ ਕਿਸੇ ਤੀਜੇ ਦੇਸ਼ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ, ਜੰਗੀ ਖੁਦਮੁਖਤਿਆਰੀ ਦੀ ਭਾਵਨਾ ਨੂੰ ਦਰਸਾਉਂਦਾ ਹੈ ਇਹ ਸਪੱਸ਼ਟ ਕਰਦਾ ਹੈ। India China Relations
ਕਿ ਭਾਰਤ ਆਪਣੇ ਫੈਸਲੇ ਅਜ਼ਾਦ ਰੂਪ ਨਾਲ ਲੈਂਦਾ ਹੈ ਤੇ ਦੁਵੱਲੇ ਸਬੰਧਾਂ ਨੂੰ ਬਾਹਰੀ ਦਬਾਵਾਂ ਤੋਂ ਮੁਕਤ ਰੱਖਣਾ ਚਾਹੁੰਦਾ ਹੈ ਇਹ ਮੁਲਾਕਾਤ ਸਿਰਫ਼ ਦੋ ਗੁਆਂਢੀ ਦੇਸ਼ਾਂ ਦਾ ਸੰਵਾਦ ਨਹੀਂ ਸੀ, ਸਗੋਂ 21ਵੀਂ ਸਦੀ ਦੇ ਬਦਲਦੇ ਸ਼ਕਤੀ ਸਮੀਕਰਨਾਂ ਦਾ ਪ੍ਰਤੀਕ ਹੈ ਭਾਰਤ, ਚੀਨ ਅਤੇ ਰੂਸ ਵਿਚਕਾਰ ਵਧਦੀ ਨੇੜਤਾ ਵਿਸ਼ਵ ਸ਼ਕਤੀ-ਸੰਤੁਲਨ ਦੇ ਨਵੇਂ ਯੁੱਗ ਦੀ ਆਹਟ ਦਿੰਦੀ ਹੈ ਜੇਕਰ ਇਹ ਤਿਕੋਣੀ ਗਠਜੋੜ ਪ੍ਰਭਾਵਸ਼ਾਲੀ ਰੂਪ ਨਾਲ ਉੱਭਰਦਾ ਹੈ, ਤਾਂ ਊਰਜਾ, ਰੱਖਿਆ, ਤਕਨੀਕ ਅਤੇ ਵਪਾਰ ਵਰਗੇ ਖੇਤਰਾਂ ’ਚ ਸਹਿਯੋਗ ਪੱਛਮੀ ਦੇਸ਼ਾਂ ਦੇ ਏਕਾਧਿਕਾਰਵਾਦੀ ਰੁਝਾਨ ਨੂੰ ਚੁਣੌਤੀ ਦੇਵੇਗਾ ਰੂਸ ਦੀ ਜੰਗੀ ਮਜ਼ਬੂਤੀ, ਚੀਨ ਦੀ ਆਰਥਿਕ ਸ਼ਕਤੀ ਅਤੇ ਭਾਰਤ ਦਾ ਨੈਤਿਕ ਅਤੇ ਲੋਕਤੰਤਰਿਕ ਪ੍ਰਭਾਵ ਮਿਲ ਕੇ ਇੱਕ ਅਜਿਹੀ ਧੁਰੀ ਬਣਾ ਸਕਦੇ ਹਨ, ਜੋ ਨਾ ਸਿਰਫ਼ ਸ਼ਕਤੀ ਦਾ ਸੰਤੁਲਨ ਸਥਾਪਤ ਕਰੇਗੀ। India China Relations
ਸਗੋਂ ਸ਼ਾਂਤੀ ਅਤੇ ਸਹਿ-ਹੋਂਦ ਦੀ ਨਵੀਂ ਪਰਿਭਾਸ਼ਾ ਵੀ ਪੇਸ਼ ਕਰੇਗੀ ਇਹ ਗਠਜੋੜ ਛੋਟੇ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਵੀ ਰਾਹਤ ਦੇਵੇਗਾ ਜੋ ਹੁਣ ਤੱਕ ਇੱਕ-ਧਰੁਵੀ ਦਬਾਅ ਦਾ ਸਾਹਮਣਾ ਕਰਦੇ ਰਹੇ ਹਨ ਅਮਰੀਕਾ ਦੀ ਚੌਧਰ ਨੂੰ ਚੁਣੌਤੀ ਦੇਣ ਵਾਲਾ ਇਹ ਸਮੀਕਰਨ ਵਿਸ਼ਵ ਰਾਜਨੀਤੀ ’ਚ ਲੋਕਤੰਤਰਿਕ ਸੰਤੁਲਨ ਅਤੇ ਸਮਾਨਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰੇਗਾ ਇਹ ਸ਼ੁੱਭ ਸੰਕੇਤ ਹੈ ਕਿ ਹੁਣ ਭਾਰਤ ਅਤੇ ਚੀਨ ਨਾਲ ਆਉਣ ਦੀ ਸੰਭਾਵਨਾ ਨੂੰ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ। India China Relations
ਹਾਲਾਂਕਿ, ਇਸ ਲਈ ਦੋਵਾਂ ਦੇਸ਼ਾਂ ਨੂੰ ਲੰਮੀ ਦੂਰੀ ਤੈਅ ਕਰਨੀ ਹੋਵੇਗੀ ਅਤੇ ਮੱਤਭੇਦਾਂ ਨੂੰ ਸੰਵਾਦ ਨਾਲ ਸੁਲਝਾਉਣਾ ਹੋਵੇਗਾ ਬੈਠਕ ਤੋਂ ਬਾਅਦ ਜਾਰੀ ਸਾਂਝੇ ਬਿਆਨ ’ਚ ਇਹ ਕਿਹਾ ਗਿਆ ਕਿ ਮੱਤਭੇਦ ਝਗੜੇ ’ਚ ਤਬਦੀਲ ਨਹੀਂ ਹੋਣੇ ਚਾਹੀਦੇ ਇਹ ਦ੍ਰਿਸ਼ਟੀਕੋਣ ਹੀ ਭਵਿੱਖ ਦੀ ਸਾਂਝੇਦਾਰੀ ਦੀ ਨੀਂਹ ਬਣ ਸਕਦਾ ਹੈ ਜੇਕਰ ਭਾਰਤ ਅਤੇ ਚੀਨ ਵਿਹਾਰਕ ਦ੍ਰਿਸ਼ਟੀਕੋਣ ਅਪਣਾ ਕੇ ਆਪਸੀ ਹਿੱਤਾਂ ’ਤੇ ਧਿਆਨ ਕੇਂਦਰਿਤ ਕਰਨ, ਤਾਂ ਇਹ ਸਬੰਧ ਨਾ ਸਿਰਫ਼ ਆਰਥਿਕ ਖੁਸ਼ਹਾਲੀ ਲਿਆਉਣਗੇ, ਸਗੋਂ ਵਿਸ਼ਵ ਰਾਜਨੀਤੀ ’ਚ ਏਸ਼ੀਆ ਦੀ ਭੂਮਿਕਾ ਨੂੰ ਵੀ ਫੈਸਲਾਕੁੰਨ ਬਣਾ ਦੇਣਗੇ। India China Relations
(ਇਹ ਲੇਖਕ ਦੇ ਆਪਣੇ ਵਿਚਾਰ ਹਨ)