ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਸ ਟਰਾਫੀ ‘ਚ ਪਾਕਿਸਤਾਨ ਨੂੰ 3-1 ਨਾਲ ਹਰਾਇਆ

ਹਰਮਨਪ੍ਰੀਤ ਨੇ ਕੀਤੇ ਦੋ ਗੋਲ, ਬਣੇ ਮੈਨ ਆਮ ਦ ਮੈਚ

(ਸੱਚ ਕਹੂੰ ਨਿਊਜ਼), ਨਵੀਂ ਦਿੱਲੀ। ਏਸ਼ੀਅਨ ਚੈਂਪੀਅਨਜ਼ ਟਰਾਫੀ ’ਚ ਅੱਜ ਭਾਰਤ ਨੇ ਪਕਿਸਤਾਨ ਨੂੰ  3-1 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਦੇ 7 ਅੰਕ ਹੋ ਗਏ ਹਨ। ਭਾਰਤ ਦਾ ਸੈਮੀਫਾਈਨਲ ’ਚ ਪਹੁੰਚਣਾ ਵੀ ਹੁਣ ਲਗਭਗ ਪੱਕਾ ਹੋ ਗਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੀ ਟੀਮ ਵੀ ਸੈਮੀਫਾਈਨਲ ‘ਚ ਪਹੁੰਚ ਸਕਦੀ ਹੈ, ਕਿਉਂਕਿ ਇਸ ਟੂਰਨਾਮੈਂਟ ‘ਚ ਸਿਰਫ 5 ਟੀਮਾਂ ਹੀ ਖੇਡ ਰਹੀਆਂ ਹਨ। ਪਾਕਿਸਤਾਨ ਟੀਮ ਦਾ ਹੁਣ 1 ਅੰਕ ਹੈ। ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਵਿਖਾਈ ਤੇ ਮੈਚ ਦਾ ਆਖਰ ਤੱਕ ਭਾਰਤ ਪਾਕਿਸਤਾਨ ਟੀਮ ’ਤੇ ਹਾਵੀ ਰਿਹਾ।

ਮੈਚ ’ਚ ਭਾਰਤੀ ਖਿਡਾਰੀਆਂ ਨੇ ਪਹਿਲੇ ਕੁਆਰਟਰ ਤੋਂ ਪਾਕਿਸਤਾਨ ‘ਤੇ ਦਬਾਅ ਬਣਾਈ ਰੱਖਿਆ। ਟੀਮ ਇੰਡੀਆ ਪਹਿਲੇ ਕੁਆਰਟਰ ਵਿੱਚ 1-0 ਨਾਲ ਅੱਗੇ ਸੀ। ਭਾਰਤ ਇਸ ਕੁਆਰਟਰ ਵਿੱਚ ਦੋ ਹੋਰ ਗੋਲ ਕਰ ਸਕਦਾ ਸੀ ਪਰ ਪਾਕਿਸਤਾਨ ਦੇ ਗੋਲਕੀਪਰ ਅਲੀ ਅਮਜਦ ਨੇ ਦੋ ਸ਼ਾਨਦਾਰ ਬਚਾਅ ਕੀਤੇ। ਦੂਜੇ ਕੁਆਰਟਰ ਵਿੱਚ ਵੀ ਭਾਰਤੀ ਟੀਮ ਗੋਲ ਕਰਨ ਲਈ ਲਗਾਤਾਰ ਹਮਲੇ ਕਰ ਰਹੀ ਸੀ ਪਰ ਪਾਕਿਸਤਾਨ ਦੇ ਡਿਫੈਂਸ ਨੇ 3 ਸ਼ਾਨਦਾਰ ਡਿਫੈਂਸ ਕੀਤੇ। ਮੈਚ ’ਚ ਪਾਕਿਸਤਾਨ ਲਈ ਇੱਕ ਮਾਤਰ ਗੋਲ ਜੁਨੈਦ ਮਨਜ਼ੂਰ ਨੇ ਕੀਤਾ।

ਪਾਕਿਸਤਾਨ ਤੋਂ ਟੀ-20 ਕ੍ਰਿਕਟ ਵਿਸ਼ਵ ਕੱਪ ‘ਚ ਮਿਲੀ ਹਾਰ ਦਾ ਲਿਆ ਬਦਲਾ

ਇਸ ਦੇ ਨਾਲ ਹੀ ਭਾਰਤ ਨੇ ਹਾਕੀ ‘ਚ ਪਾਕਿਸਤਾਨ ਤੋਂ ਟੀ-20 ਕ੍ਰਿਕਟ ਵਿਸ਼ਵ ਕੱਪ ‘ਚ ਮਿਲੀ ਹਾਰ ਦਾ ਬਦਲਾ ਲੈ ਲਿਆ ਹੈ। ਭਾਰਤ ਨੇ ਸ਼ੁੱਕਰਵਾਰ ਨੂੰ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਮੈਚ ‘ਚ ਪਾਕਿਸਤਾਨ ਨੂੰ 3-1 ਨਾਲ ਹਰਾਇਆ। ਇਸ ਤੋਂ ਪਹਿਲਾਂ 24 ਅਕਤੂਬਰ ਨੂੰ ਟੀ-20 ਵਿਸ਼ਵ ਕੱਪ ‘ਚ ਪਾਕਿਸਤਾਨ ਦੀ ਟੀਮ ਨੇ ਟੀਮ ਇੰਡੀਆ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਵਿਸ਼ਵ ਕੱਪ ‘ਚ ਪਹਿਲੀ ਵਾਰ ਟੀਮ ਇੰਡੀਆ ਨੂੰ ਪਾਕਿਸਤਾਨ ਹੱਥੋਂ ਹਾਰ ਮਿਲੀ ਸੀ।

ਮੈਨ ਆਫ ਦਾ ਮੈਚ ਰਹੇ ਹਰਮਨਪ੍ਰੀਤ ਸਿੰਘ

ਭਾਰਤ ਦੇ ਹਰਮਨਪ੍ਰੀਤ ਸਿੰਘ ਨੇ ਮੈਚ ਦੇ ਪਹਿਲੇ ਅਤੇ ਚੌਥੇ ਕੁਆਰਟਰ ਵਿੱਚ ਭਾਰਤ ਲਈ ਦੋ ਸ਼ਾਨਦਾਰ ਗੋਲ ਕੀਤੇ। ਇਸ ਖਿਡਾਰੀ ਨੇ ਪੂਰੇ ਮੈਚ ਦੌਰਾਨ ਸ਼ਾਨਦਾਰ ਖੇਡ ਦਿਖਾਈ। ਉਸ ਨੂੰ ਮੈਨ ਆਫ ਦਾ ਮੈਚ ਵੀ ਚੁਣਿਆ ਗਿਆ। ਹਰਮਨਪ੍ਰੀਤ ਤੋਂ ਇਲਾਵਾ ਅਕਾਸ਼ਦੀਪ ਸਿੰਘ ਨੇ ਇੱਕ ਗੋਲ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here