ਕੋਲੰਬੋ (ਏਜੰਸੀ)। ਖੱਬੇ ਹੱਥ ਦੇ ਸਪਿੱਨਰ ਅਰਥਵ ਅੰਕੋਲੇਕਰ ਦੀ 28 ਦੌੜਾਂ ‘ਤੇ ਪੰਜ ਵਿਕਟਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਭਾਰਤ ਦੀ ਅੰਡਰ-19 ਟੀਮ ਨੇ ਬੰਗਲਾਦੇਸ਼ ਨੂੰ ਇੱਥੇ ਏਸ਼ੀਆ ਕੱਪ ਦੇ ਰੋਮਾਂਚਕ ਫਾਈਨਲ ‘ਚ ਪੰਜ ਦੌੜਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਂਅ ਕਰ ਲਿਆ ਭਾਰਤੀ ਟੀਮ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਪਰ 32.4 ਓਵਰਾਂ ‘ਚ ਹੀ ਪੂਰੀ ਟੀਮ 106 ਦੌੜਾਂ ‘ਤੇ ਢੇਰ ਹੋ ਗਈ ਹਾਲਾਂਕਿ ਆਪਣੇ ਉਸਦੇ ਗੇਂਦਬਾਜ਼ਾਂ ਨੇ ਛੋਟੇ ਸਕੋਰ ਦਾ ਵੀ ਬਖੂਬੀ ਬਚਾਅ ਕਰਦਿਆਂ ਘਾਤਕ ਗੇਂਦਬਾਜ਼ੀ ਕੀਤੀ।
ਵਿਰੋਧੀ ਬੰਗਲਾਦੇਸ਼ ਨੂੰ 33 ਓਵਰਾਂ ‘ਚ ਜਿੱਤ ਤੋਂ ਸਿਰਫ ਪੰਜ ਦੌੜਾਂ ਦੂਰ 101 ‘ਤੇ ਢੇਰ ਕਰਕੇ ਖਿਤਾਬ ਆਪਣੇ ਕਬਜ਼ੇ ‘ਚ ਕਰ ਲਿਆ ਭਾਰਤ ਦੇ ਛੋਟੇ ਸਕੋਰ ਦਾ ਬਚਾਅ ਕਰਨ ਦਾ ਸਿਹਰਾ 18 ਸਾਲ ਦੇ ਅਰਥਵ ਨੂੰ ਜਾਂਦਾ ਹੈ ਜਿਨ੍ਹਾਂ ਨੇ ਅੱਠ ਓਵਰਾਂ ਦੀ ਆਪਣੀ ਗੇਂਦਬਾਜੀ ‘ਚ 28 ਦੌੜਾਂ ਦੇ ਕੇ ਪੰਜ ਵਿਕਟਾਂ ਕੱਢੀਆਂ ਉਨ੍ਹਾਂ ਦੇ ਨਾਲ ਟੀਮ ਦੇ ਤੇਜ਼ ਗੇਂਦਬਾਜ਼ ਆਕਾਸ਼ ਸਿੰਘ ਦਾ ਵੀ ਵਧੀਆ ਯੋਗਦਾਨ ਰਿਹਾ ਜਿਨ੍ਹਾਂ ਨੇ ਪੰਜ ਓਵਰਾਂ ‘ਚ 12 ਦੌੜਾਂ ਦੇ ਕੇ ਤਿੰਨ ਵਿਕਟਾਂ ਕੱਢੀਆਂ ਵਿਦਿਆਧਰ ਪਾਟਿਲ ਨੂੰ 25 ਦੌੜਾਂ ਅਤੇ ਸੁਸ਼ਾਂਤ ਮਿਸ਼ਰਾ ਨੂੰ ਇੱਕ-ਇੱਕ ਵਿਕਟ ਮਿਲੀ।
ਸੀਕੇ ਖੰਨਾ ਨੇ ਟੀਮ ਨੂੰ ਵਧਾਈ ਦਿੱਤੀ | Asia U-19
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਕਾਰਜਕਾਰੀ ਪ੍ਰਧਾਨ ਸੀਕੇ ਖੰਨਾ ਨੇ ਭਾਰਤੀ ਅੰਡਰ-19 ਟੀਮ ਨੂੰ ਖਿਤਾਬ ਜਿੱਤਣ ‘ਤੇ ਵਧਾਈ ਦਿੱਤੀ ਹੈ ਖੰਨਾ ਨੇ ਕਿਹਾ ਕਿ ਮੈਂ ਕਪਤਾਨ ਧਰੂਵ ਜੁਰੇਲ ਅਤੇ ਪੂਰੀ ਟੀਮ ਨੂੰ ਇਸ ਜਿੱਤ ਅਤੇ ਆਪਣਾ ਖਿਤਾਬ ਕਾਇਮ ਰੱਖਣ ‘ਤੇ ਵਧਾਈ ਦਿੰਦਾ ਹਾਂ ਮੈਨ ਆਫ ਦ ਮੈਚ ਅਰਥਵ ਅੰਕੋਲੇਕਰ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵੀ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਫਾਈਨਲ ‘ਚ 29 ਦੌੜਾਂ ‘ਤੇ ਪੰਜ ਵਿਕਟਾਂ ਲਈਆਂ ਅਤੇ ਭਾਰਤ ਨੂੰ ਪੰਜ ਦੌੜਾਂ ਨਾਲ ਜਿੱਤ ਦਿਵਾਈ। (Asia U-19)