ਐਨ. ਕੇ . ਸੋਮਾਨੀ
ਸੰਨ 2015 ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੰਗਲਾਦੇਸ਼ ਯਾਤਰਾ ਤੋਂ ਬਾਦ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਆਪਸੀ ਵਿਸ਼ਵਾਸ ਅਤੇ ਭਾਈਚਾਰੇ ਦਾ ਜੋ ਮਾਹੌਲ ਬਣਿਆ, ਹੁਣ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਭਾਰਤ ਯਾਤਰਾ ਤੋਂ ਬਾਦ ਹੋਰ ਜ਼ਿਆਦਾ ਪੁਖ਼ਤਾ ਹੋਇਆ ਹੈ ਸ਼ੇਖ ਹਸੀਨਾ ਇਸ ਤੋਂ ਪਹਿਲਾਂ ਅਪਰੈਲ 2017 ‘ਚ ਭਾਰਤ ਆਏ ਸਨ ਇਸ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਮੁੱਦਿਆਂ ਸਮੇਤ ਵੱਖ-ਵੱਖ ਖੇਤਰਾਂ ‘ਚ 22 ਸਮਝੌਤਿਆਂ ‘ਤੇ ਦਸਤਖਤ ਹੋਏ ਸਨ ਇਸ ਵਾਰ ਸੱਤ ਸਮਝੌਤੇ ਹੋਏ ਅਤੇ ਬੰਗਲਾਦੇਸ਼ ਤੋਂ ਐਲਪੀਜੀ ਇੰਪੋਰਟ ਸਮੇਤ ਤਿੰਨ ਪ੍ਰੋਜੈਕਟ ਸ਼ੁਰੂ ਕੀਤੇ ਗਏ ਤਿੰਨਾਂ ਹੀ ਪ੍ਰਾਜੈਕਟਾਂ ਦੀ ਲਾਂਚਿੰਗ ਵੀਡੀਓ ਕਾਨਫਰੰਸਿੰਗ ਜਰੀਏ ਕੀਤੀ ਗਈ।
ਬੰਗਲਾਦੇਸ਼ ਅਤੇ ਭਾਰਤ ‘ਚ ਸੰਸਦੀ ਚੋਣਾਂ ਹੋਣ ਤੋਂ ਬਾਦ ਹਸੀਨਾ ਦੀ ਇਹ ਪਹਿਲੀ ਭਾਰਤ ਯਾਤਰਾ ਹੈ ਇਸ ਵਾਰ ਉਹ ਵਿਸ਼ਵ ਆਰਥਿਕ ਮੰਚ (ਡਬਲਯੂਈਐਫ਼) ਵੱਲੋਂ ਆਯੋਜਿਤ ਭਾਰਤ ਆਰਥਿਕ ਸਿਖ਼ਰ ਸੰਮੇਲਨ ‘ਚ ਭਾਗ ਲੈਣ ਲਈ ਬਤੌਰ ਮੁੱਖ ਮਹਿਮਾਨ ਦੀ ਹੈਸੀਅਤ ਨਾਲ ਭਾਰਤ ਆਏ ਸਨ ਹਸੀਨਾ ਦੀ ਭਾਰਤ ਯਾਤਰਾ ਦੌਰਾਨ ਇਸ ਗੱਲ ਦੀ ਵੀ ਉਮੀਦ ਕੀਤੀ ਜਾ ਰਹੀ ਸੀ ਕਿ ਦੋਵੇਂ ਦੇਸ਼ ਰੋਹਿੰਗਿਆ ਅਤੇ ਤੀਸਤਾ ਨਦੀ ਜਲ ਬਟਵਾਰੇ ਦੇ ਮੁੱਦੇ ‘ਤੇ ਵੀ ਚਰਚਾ ਕਰ ਸਕਦੇ ਹਨ ਪਰ ਦੋਵਾਂ ਹੀ ਮੁੱਦਿਆਂ ਨੂੰ ਭਵਿੱਖ ਲਈ ਟਾਲ ਦਿੱਤਾ ਗਿਆ ਇਸ ਤੋਂ ਪਹਿਲਾਂ ਮੋਦੀ ਅਤੇ ਹਸੀਨਾ ਨਿਊਯਾਰਕ ‘ਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ 73ਵੇਂ ਸੈਸ਼ਨ ਦੇ ਮੌਕੇ ‘ਤੇ ਮਿਲੇ ਸਨ, ਜਿੱਥੇ ਦੋਵਾਂ ਆਗੂਆਂ ਨੇ ਅੱਤਵਾਦ ਖਿਲਾਫ਼ ਆਪਣੇ ਜ਼ੀਰੋ ਟੋਲਰੈਂਸ ਦੇ ਦ੍ਰਿਸ਼ਟੀਕੋਣ ਨੂੰ ਤਾਂ ਦੋਹਰਾਇਆ ਹੀ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਸ਼ੇਖ ਹਸੀਨਾ ਨੂੰ ਵਿਸ਼ਵਾਸ ਦਿਵਾਇਆ ਕਿ ਰੋਹਿੰਗਿਆ ਦੇ ਮੁੱਦੇ ‘ਤੇ ਉਨ੍ਹਾਂ ਨੂੰ ਚਿੰਤਿਤ ਹੋਣ ਦੀ ਜ਼ਰੂਰਤ ਨਹੀਂ ਹੈ।
ਮਾੜੇ-ਮੋਟੇ ਸਰਹੱਦੀ ਵਿਵਾਦ ਨੂੰ ਛੱਡ ਦੇਈਏ ਤਾਂ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਸੰਬੰਧ ਹਮੇਸ਼ਾਂ ਤੋਂ ਹੀ ਮਿੱਤਰਤਾਪੂਰਨ ਰਹੇ ਹਨ ਭਾਰਤ ਦੇ ਸਾਰੇ ਗੁਆਂਢੀ ਦੇਸ਼ਾਂ ‘ਚ ਬੰਗਲਾਦੇਸ਼ ਹੀ ਅਜਿਹਾ ਇਕਲੌਤਾ ਗੁਆਂਢੀ ਹੈ, ਜਿਸ ਦੇ ਜਨਮ ਦੇ ਸਮੇਂ ਤੋਂ ਹੀ ਭਾਰਤ ਦੇ ਨਾਲ ਚੰਗੇ ਰਿਸ਼ਤੇ ਰਹੇ ਹਨ ਸ਼ੇਖ ਹਸੀਨਾ ਦਾ ਵੀ ਭਾਰਤ ਦੇ ਨਾਲ ਡੂੰਘਾ ਲਗਾਅ ਰਿਹਾ ਹੈ 15 ਅਗਸਤ 1975 ਨੂੰ ਜਦੋਂ ਬੰਗਲਾਦੇਸ਼ ‘ਚ ਫੌਜ ਦੇ ਗੁੱਟ ਨੇ ਸ਼ੇਖ ਮੁਜੀਬੁਰ ਰਹਿਮਾਨ ਦੇ ਘਰ ‘ਤੇ ਹਮਲਾ ਕੀਤਾ ਤਾਂ ਸ਼ੇਖ ਹਸੀਨਾ ਦੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ ਉਸ ਮੁਸ਼ਕਲ ਸਮੇਂ ‘ਚ ਹਸੀਨਾ ਅਤੇ ਉਸਦੇ ਪਤੀ ਡਾ. ਜਾਵੇਦ ਨੂੰ ਭਾਰਤ ਨੇ ਸ਼ਰਣ ਦਿੱਤੀ ਸੀ ਐਨੇ ਡੂੰਘੇ ਅਤੇ ਆਤਮਿਕ ਸਬੰਧਾਂ ਦੇ ਬਾਵਜ਼ੂਦ ਅੱਜ ਤੱਕ ਭਾਰਤ ਅਤੇ ਬੰਗਲਾਦੇਸ਼ ਦੇ ਸਬੰਧ ਕਿਸੇ ਨਿਸ਼ਚਿਤ ਮੁਕਾਮ ਨੂੰ ਭਾਲਦੇ ਦਿਖਾਈ ਦੇ ਰਹੇ ਹਨ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਬੰਗਲਾਦੇਸ਼ ਦੇ ਮੁਕਤੀ ਸੰਗਰਾਮ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਭਾਰਤ ਪ੍ਰਤੀ ਬੰਗਲਾਦੇਸ਼ ਦੇ ਮਨ ‘ਚ ਧੰਨਵਾਦ ਦੇ ਭਾਵ ਕਿਉਂ ਨਹੀਂ ਜਾਗ ਰਹੇ ਹਨ ਦੋਵਾਂ ਦੇਸ਼ਾਂ ਵਿਚਕਾਰ ਸਿੱਖਿਆ, ਸੁਰੱਖਿਆ, ਵਪਾਰ, ਵਿਗਿਆਨ ਅਤੇ ਤਕਨੀਕ ਸਮੇਤ ਵੱਖ-ਵੱਖ ਖੇਤਰਾਂ ‘ਚ ਇੱਕ ਸੌ ਤੋਂ ਜਿਆਦਾ ਸਮਝੌਤੇ ਹੋ ਚੁੱਕੇ ਹਨ ਇਸਦੇ ਬਾਵਜੂਦ ਆਪਸੀ ਵਿਸ਼ਵਾਸ ਦੀ ਉਹ ਤਸਵੀਰ ਕਿਉਂ ਨਹੀਂ ਉੱਭਰ ਸਕੀ ਹੈ, ਜੋ ਉੱਭਰਨੀ ਚਾਹੀਦੀ ਸੀ ਕੀ ਇਸ ਨੂੰ ਬੰਗਲਾਦੇਸ਼ ਦੀ ਅਤੀ ਉਤਸ਼ਾਹੀ ਪ੍ਰਧਾਨ ਮੰਤਰੀ ਦੀ ਭਾਰਤ ਤੋਂ ਲਗਾਤਾਰ ਉਮੀਦਾਂ ਦੀ ਪੂਰਤੀ ਦੀ ਉਮੀਦ ਕਿਹਾ ਜਾਵੇ ਜਾਂ ਭਾਰਤ ਦੀ ਉਹ ਆਪੂੰ ਬਣਾਈ ਧਾਰਨਾ ਜਿਸ ‘ਚ ਭਾਰਤ ਨੇ ਇਹ ਮੰਨ ਹੀ ਲਿਆ ਹੈ ਕਿ ਬੰਗਲਾਦੇਸ਼ ‘ਤੇ ਕੀਤੇ ਗਏ ਅਹਿਸਾਨਾਂ ਦੇ ਚੱਲਦੇ ਉਹ ਭਾਰਤ ਤੋਂ ਕਦੇ ਵੀ ਬਾਹਰ ਜਾ ਹੀ ਨਹੀਂ ਸਕਦਾ ਹੈ ਸੱਚ ਤਾਂ ਇਹ ਹੈ ਕਿ ਭਾਰਤ ਆਪਣੀ ਇਸ ਧਾਰਨਾ ਕਾਰਨ ਬੰਗਲਾਦੇਸ਼ ਤੋਂ ਮਿਲਣ ਤੋਂ ਵਾਲੇ ਮੌਕਿਆਂ ਨੂੰ ਹੱਥੋਂ ਜਾਣ ਦਿੰਦਾ ਰਿਹਾ ਹੈ।
ਰੋਹਿੰਗਿਆ ਸ਼ਰਨਾਰਥੀਆਂ ਦੇ ਮਾਮਲੇ ‘ਚ ਵੀ ਭਾਰਤ ਦਾ ਰਵੱਈਆ ਲਗਭਗ ਉਦਾਸੀਨ ਹੀ ਰਿਹਾ ਹੈ ਭਾਰਤ ਚਾਹੁੰਦਾ ਤਾਂ ਬੰਗਲਾਦੇਸ਼ ਅਤੇ ਮਿਆਂਮਾਰ ਨੂੰ ਸਮਝੌਤੇ ਲਈ ਰਾਜ਼ੀ ਕਰ ਸਕਦਾ ਹੈ ਸ਼ੇਖ ਹਸੀਨਾ ਅਤੇ ਆਂਗ ਸਾਨ ਸੂ ਚੀ ਦੋਵੇਂ ਭਾਰਤ ਸਮੱਰਥਕ ਅਤੇ ਭਾਰਤ ਪ੍ਰਤੀ ਡੂੰਘਾ ਪਿਆਰ ਰੱਖਣ ਵਾਲੇ ਆਗੂ ਹਨ ਚੀਨ ਨੇ ਅੱਗੇ ਵਧ ਕੇ ਇਸ ਮੌਕੇ ਨੂੰ ਫੜ੍ਹ ਲਿਆ ਨਿਊਯਾਰਕ ‘ਚ ਬੰਗਲਾਦੇਸ਼ ਅਤੇ ਮਿਆਂਮਾਰ ਵਿਚਕਾਰ ਚੀਨ ਦੀ ਵਿਚੋਲਗੀ ‘ਚ ਹੋਈ ਗੱਲਬਾਤ ਤੋਂ ਬਾਦ ਰੋਹਿੰਗਿਆ ਸ਼ਰਨਾਰਥੀਆਂ ਦੀ ਵਤਨ ਵਾਪਸੀ ਦਾ ਰਸਤਾ ਖੁੱਲ੍ਹ ਸਕਿਆ ਇਹ ਠੀਕ ਹੈ ਕਿ ਬੰਗਲਾਦੇਸ਼ ਨੇ ਪਿਛਲੇ ਇੱਕ-ਡੇਢ ਦਹਾਕੇ ‘ਚ ਤਰੀਕੇ ਨਾਲ ਉੱਨਤੀ ਕੀਤੀ ਹੈ ਅੱਜ ਉਸਨੂੰ ਦੱਖਣੀ ਏਸ਼ੀਆ ਦਾ ਨਵਾਂ ਟਾਈਗਰ ਕਿਹਾ ਜਾਣ ਲੱਗਾ ਹੈ ਉਸਦੀ ਵਿਕਾਸ ਦਰ 8 ਫੀਸਦੀ ਹੈ ਜਦੋਂ ਕਿ ਭਾਰਤ ਦੀ ਅਰਥਵਿਵਸਥਾ ਦੀ ਵਿਕਾਸ ਦਰ ਘਟ ਕੇ 5 ਫੀਸਦੀ ਦੇ ਨੇੜੇ-ਤੇੜੇ ਪਹੁੰਚ ਗਈ ਹੈ ਪਰ ਇਸਦੇ ਬਾਵਜੂਦ ਭਾਰਤ ਨੇ ਬੰਗਲਾਦੇਸ਼ ਨਾਲ ਰਿਸ਼ਤੇ ਨੂੰ ਹਮੇਸ਼ਾ ਤਰਜ਼ੀਹ ਦਿੱਤੀ ਹੈ ਮਈ 2016 ‘ਚ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਹੋਏ ਪਰਮਾਣੂ ਸਮਝੌਤੇ ਨੂੰ ਦੱਖਣੀ ਏਸ਼ੀਆ ਦੀ ਰਾਜਨੀਤੀ ‘ਚ ਵੱਡੇ ਬਦਲਾਅ ਦੇ ਤੌਰ ‘ਤੇ ਦੇਖਿਆ ਗਿਆ ਸੀ।
ਖਾਸ ਕਰਕੇ ਊਰਜਾ ਦੇ ਖੇਤਰ ‘ਚ ਇਸ ਸਮਝੌਤੇ ਨੂੰ ਬੇਹੱਦ ਕਾਰਗਰ ਸਮਝਿਆ ਗਿਆ ਸਾਲ 2014 ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤਾ ‘ਚ ਆਉਣ ਤੋਂ ਬਾਦ ‘ਨੇਬਰ ਫਸਟ’ ਦੀ ਜੋ ਨੀਤੀ ਅਪਣਾਈ ਉਹ ਬੰਗਲਾਦੇਸ਼ ‘ਚ ਹੀ ਸਭ ਤੋਂ ਜਿਆਦਾ ਪ੍ਰਭਾਵੀ ਸਾਬਤ ਹੋਈ ਭਾਰਤ ਜਾਣਦਾ ਹੈ ਕਿ ਬੰਗਲਾਦੇਸ਼ ਨੂੰ ਵਿਕਾਸ ਲਈ ਊਰਜਾ ਦੀ ਲੋੜ ਹੈ ਇਸ ਲਈ ਭਾਰਤ ਬੰਗਲਾਦੇਸ਼ ਨੂੰ ਖੁਲਨਾ ਅਤੇ ਤ੍ਰਿਪੁਰਾ ਦੇ ਜਰੀਏ ਬਿਜਲੀ ਦੀ ਸਪਲਾਈ ਲਈ ਸਹਿਮਤ ਹੋਇਆ ਹੈ ਇਸ ਤੋਂ ਇਲਾਵਾ ਭਾਰਤ, ਬੰਗਲਾਦੇਸ਼ ਅਤੇ ਭੂਟਾਨ ਇੱਕ ਜਲ ਬਿਜਲੀ ਪ੍ਰਾਜੈਕਟ ‘ਤੇ ਕੰਮ ਕਰਨ ਨੂੰ ਰਾਜ਼ੀ ਹੋਏ ਹਨ ਜਿਸ ਜਰੀਏ ਪੈਦਾ ਹੋਣ ਵਾਲੀ ਬਿਜਲੀ ਦੀ ਸਪਲਾਈ ਭਾਰਤ ਦੇ ਮਾਫ਼ਰਤ ਬੰਗਲਾਦੇਸ਼ ਨੂੰ ਕੀਤੀ ਜਾਵੇਗੀ ਜਨਵਰੀ 2009 ‘ਚ ਸ਼ੇਖ ਹਸੀਨਾ ਦੇ ਦੁਬਾਰਾ ਪ੍ਰਧਾਨ ਮੰਤਰੀ ਬਣਨ ਤੋਂ ਬਾਦ ਭਾਰਤ ਅਤੇ ਬੰਗਲਾਦੇਸ਼ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਆਪਸੀ ਵਿਵਾਦਾਂ ਨੂੰ ਹੱਲ ਕਰਨ ਦੀ ਦਿਸ਼ਾ ‘ਚ ਕਦਮ ਚੁੱਕੇ ਹਨ ਉਹ ਪਿਛਲੀ ਵਾਰ ਕਰੀਬ ਸੱਤ ਸਾਲ ਪਹਿਲਾਂ ਭਾਰਤ ਆਏ ਸਨ ਉਨ੍ਹਾਂ ਨੇ ਪਿਛਲੇ ਦੌਰੇ ‘ਚ ਦੋਵਾਂ ਦੇਸ਼ਾਂ ਵਿਚਕਾਰ ਕਈ ਇਤਿਹਾਸਕ ਸਮਝੌਤੇ ਹੋਏ ਸਨ ਜਿਨ੍ਹਾਂ ‘ਚ ਪਹਿਲੀ ਵਾਰ ਨਦੀ ਬੇਸਿਨ ਪ੍ਰਬੰਧਨ ‘ਤੇ ਬਣੀ ਸਹਿਮਤੀ ਵੀ ਸ਼ਾਮਲ ਹੈ।
ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਨਦੀਆਂ ਦੇ ਪਾਣੀ ਦੇ ਬਟਵਾਰੇ ਦਾ ਸਵਾਲ ਹਮੇਸ਼ਾ ਤੋਂ ਹੀ ਵਿਵਾਦ ਦਾ ਕਾਰਨ ਰਿਹਾ ਹੈ ਹਲਾਂਕਿ ਸਾਲ 2011 ‘ਚ ਮੌਜੂਦਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਦੀ ਜਲ ਬਟਵਾਰੇ ਨੂੰ ਲੈ ਕੇ ਤੀਸਤਾ ਸਮਝੌਤਾ ਕਰਨਾ ਚਾਹੁੰਦੇ ਸਨ ਪਰ ਮਮਤਾ ਬੈਨਰਜੀ ਦੇ ਵਿਰੋਧ ਦੇ ਚੱਲਦਿਆਂ ਇਹ ਸਮਝੌਤਾ ਨਹੀਂ ਹੋ ਸਕਿਆ ਸੀ ਇਸ ਨਾਲ ਬੰਗਲਾਦੇਸ਼ ‘ਚ ਅੱਜ ਵੀ ਨਰਾਜ਼ਗੀ ਦੇ ਭਾਵ ਬਣੇ ਹੋਏ ਹਨ ਸ਼ੇਖ ਹਸੀਨਾ ਨੇ ਆਪਣੇ ਇਸ ਦੌਰੇ ‘ਚ ਵੀ ਪਿਆਜ਼ ਨੂੰ ਲੈ ਕੇ ਮੋਦੀ ਸਰਕਾਰ ਕੋਲ ਆਪਣੀ ਨਰਾਜ਼ਗੀ ਪ੍ਰਗਟ ਕੀਤੀ ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਭਰੋਸਾ ਦਿੱਤਾ ਕਿ ਪਿਆਜ਼ ‘ਤੇ ਬੰਗਲਾਦੇਸ ਦੀ ਪ੍ਰਧਾਨ ਮੰਤਰੀ ਨੇ ਜੋ ਚਿੰਤਾ ਪ੍ਰਗਟ ਕੀਤੀ ਹੈ ਉਸਦਾ ਹੱਲ ਕੀਤਾ ਜਾਵੇਗਾ ਸ਼ੇਖ ਹਸੀਨਾ ਦੀ ਅੱਤਵਾਦ ਖਿਲਾਫ਼ ਜੀਰੋ ਟੋਲਰੈਂਸ ਨੀਤੀ ਵੀ ਭਾਰਤ ਲਈ ਮਹੱਤਵਪੂਰਨ ਹੈ ਭਾਰਤ ਨੇ ਪਹਿਲਾਂ ਤੋਂ ਖਾਲਿਦਾ ਜੀਆ ਸਰਕਾਰ ਨੂੰ ਕਈ ਵਾਰ ਉਲਫ਼ਾ ਦੀਆਂ ਗਤੀਵਿਧੀਆਂ ਬਾਰੇ ਸ਼ਿਕਾਇਤ ਕੀਤੀ ਸੀ ਪਰ ਖਾਲਿਦਾ ਸਰਕਾਰ ਨੇ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਇਸ ਤੋਂ ਬਾਦ ਸ਼ੇਖ ਹਸੀਨਾ ਨੇ ਹਮੇਸ਼ਾ ਤੋਂ ਇਸ ਗੱਲ ਨੂੰ ਦੁਹਿਰਾਇਆ ਹੈ ਕਿ ਉਹ ਆਪਣੇ ਇੱਥੇ ਭਾਰਤ ਵਿਰੋਧੀ ਗਤੀਵਿਧੀ ਦੀ ਮਨਜ਼ੂਰੀ ਨਹੀਂ ਦੇਵੇਗੀ ਉਨ੍ਹਾਂ ਨੇ ਅੱਤਵਾਦ ਨੂੰ ਖਤਮ ਕਰਨ ‘ਚ ਮਜ਼ਬੂਤ ਇੱਛਾ-ਸ਼ਕਤੀ ਦਿਖਾਈ ਹੈ, ਉਮੀਦ ਇਸ ਗੱਲ ਦੀ ਵੀ ਕੀਤੀ ਜਾ ਰਹੀ ਸੀ ਕਿ ਹਸੀਨਾ ਦੀ ਇਸ ਯਾਤਰਾ ਦੌਰਾਨ ਬੰਗਲਾਦੇਸ਼ ‘ਚ ਡੀਜ਼ਲ ਸਪਲਾਈ ਲਈ ਪਾਈਪਲਾਈਨ ਵਿਛਾਉਣ ਅਤੇ ਭਾਰਤ ‘ਚੋਂ ਬੰਗਲਾਦੇਸ਼ ਨੂੰ ਬਿਜਲੀ ਦੀ ਸਪਲਾਈ ਕਰਨ ਦੇ ਮੁੱਦੇ ‘ਤੇ ਵੀ ਚਰਚਾ ਹੋ ਸਕਦੀ ਹੈ।
ਹਾਲਾਂਕਿ ਹਸੀਨਾ ਦਾ ਭਾਰਤ ਦੌਰਾ ਅਜਿਹੇ ਸਮੇਂ ਹੋਇਆ ਹੈ ਜਦੋਂ ਕਿ ਇੱਕ ਪਾਸੇ ਚੀਨ ਪੂਰੀ ਸ਼ਿੱਦਤ ਨਾਲ ਭਾਰਤ ਦੀ ਘੇਰਾਬੰਦੀ ‘ਚ ਜੁਟਿਆ ਹੋਇਆ, ਉੱਥੇ ਦੂਜੇ ਪਾਸੇ ਭਾਰਤ ‘ਚ ਨੈਸ਼ਨਲ ਰਜਿਸਟਰ ਆਫ਼ ਸਿਟੀਜਨ (ਐਨਆਰਸੀ) ਦਾ ਮੁੱਦਾ ਛਾਇਆ ਹੋਇਆ ਹੈ ਹਾਲਾਂਕਿ ਐਨਆਰਸੀ ‘ਤੇ ਵਿਦੇਸ਼ ਮੰਤਰਾਲੇ ਨੇ ਇਹ ਕਹਿ ਕੇ ਸਥਿਤੀ ਸਾਫ਼ ਕਰ ਦਿੱਤੀ ਹੈ ਕਿ ਪੂਰਾ ਮਾਮਲਾ ਸੁਪਰੀਮ ਕੋਰਟ ਦੀ ਦੇਖ-ਰੇਖ ‘ਚ ਹੋ ਰਿਹਾ ਹੈ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਰਤੀਆਂ ਦੇ ਨਿਯਮਿਤ ਦੌਰਿਆਂ ਦੇ ਚੱਲਦਿਆਂ ਦੋਵੇਂ ਦੇਸ਼ ਆਪਣੇ ਸਬੰਧਾਂ ਨੂੰ ਨਵੇਂ ਪੱਧਰ ‘ਤੇ ਲਿਜਾਣ ਲਈ ਸਹਿਮਤ ਹੋਏ ਹਨ ਛੋਟੇ-ਮੋਟੇ ਵਿਵਾਦਾਂ ਨੂੰ ਛੱਡ ਕੇ ਤਾਂ ਦੋਵਾਂ ਦੇਸ਼ਾਂ ਵਿਚਕਾਰ ਵਿਸ਼ਵਾਸ ਅਤੇ ਭਰੋਸੇ ਦੇ ਸਬੰਧ ਮਜ਼ਬੂਤ ਹੋਏ ਹਨ ਮੋਦੀ ਅਤੇ ਹਸੀਨਾ ਦੋਵੇਂ ਹੀ ਆਪਣੇ-ਆਪਣੇ ਦੇਸ਼ ਨੂੰ ਆਰਥਿਕ ਤਰੱਕੀ ਦੀ ਦਿਸ਼ਾ ‘ਚ ਲਿਜਾਣ ਲਈ ਵਚਨਬੱਧ ਹਨ ਅਜਿਹੇ ‘ਚ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ‘ਚ ਦੋਵਾਂ ਦੇਸ਼ਾਂ ਦੇ ਸਬੰਧ ਵਪਾਰ ਅਤੇ ਵਣਜ ਦੇ ਦਾਇਰੇ ‘ਚੋਂ ਨਿੱਕਲ ਕੇ ਕਈ ਹੋਰ ਮੁਕਾਮ ਤੈਅ ਕਰਦੇ ਹੋਏ ਦਿਸਣਗੇ ਕੁੱਲ ਮਿਲਾ ਕੇ ਸ਼ੇਖ ਹਸੀਨਾ ਦੀ ਭਾਰਤ ਯਾਤਰਾ ਮਹੱਤਵਪੂਰਨ ਹੀ ਕਹੀ ਜਾਣੀ ਚਾਹੀਦੀ ਹੈ ਮਹੱਤਵ ਦੇ ਕਿਹੜੇ-ਕਿਹੜੇ ਕਾਰਨਾਂ ਨੂੰ ਮੋਦੀ ਅਤੇ ਹਸੀਨਾ ਛੂ ਸਕਦੇ ਹਨ ਭਾਰਤ ਇਹ ਆਉਣ ਵਾਲੇ ਦਿਨਾਂ ‘ਚ ਸਪੱਸ਼ਟ ਹੋ ਸਕੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।