
ਰਿਸ਼ਭ ਪੰਤ ਬਣੇ ਓਪਕਪਤਾਨ | India Squad For England Tour 2025
- ਸ਼ਾਰਦੁਲ ਠਾਕੁਰ ਦੀ ਵੀ ਟੀਮ ’ਚ ਹੋਈ ਹੈ ਵਾਪਸੀ
India Squad For England Tour 2025: ਸਪੋਰਟਸ ਡੈਸਕ। ਇੰਗਲੈਂਡ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਭਾਰਤੀ ਟੈਸਟ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ। ਰਿਸ਼ਭ ਪੰਤ ਨੂੰ ਉਪ-ਕਪਤਾਨ ਚੁਣਿਆ ਗਿਆ ਹੈ। ਬੀਸੀਸੀਆਈ ਨੇ ਸ਼ਨਿੱਚਰਵਾਰ ਨੂੰ ਮੁੰਬਈ ’ਚ ਹੋਈ ਇੱਕ ਮੀਟਿੰਗ ’ਚ ਇਸ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, ਇੰਗਲੈਂਡ ਦੌਰੇ ਲਈ 18 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ। ਭਾਰਤ ਨੂੰ 20 ਜੂਨ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਦੌਰੇ ’ਚ 5 ਟੈਸਟ ਮੈਚ ਖੇਡਣੇ ਹਨ। ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੇ ਸੰਨਿਆਸ ਤੋਂ ਬਾਅਦ, ਸਾਈ ਸੁਦਰਸ਼ਨ ਤੇ ਕਰੁਣ ਨਾਇਰ ਨੂੰ ਟੀਮ ’ਚ ਜਗ੍ਹਾ ਮਿਲੀ ਹੈ। ਇਸ ਦੌਰਾਨ ਸ਼ਾਰਦੁਲ ਠਾਕੁਰ ਦੀ ਟੀਮ ’ਚ ਵਾਪਸੀ ਹੋਈ ਹੈ।
ਇਹ ਖਬਰ ਵੀ ਪੜ੍ਹੋ : Mukul Dev Death: ਅਦਾਕਾਰ ਮੁਕੁਲ ਦੇਵ ਦਾ ਦੇਹਾਂਤ, 54 ਸਾਲ ਦੀ ਉਮਰ ’ਚ ਲਏ ਆਖਿਰੀ ਸਾਹ
ਭਾਰਤੀ ਟੈਸਟ ਟੀਮ ਇਸ ਤਰ੍ਹਾਂ ਹੈ | India Squad For England Tour 2025
ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ/ਉਪ-ਕਪਤਾਨ), ਯਸ਼ਸਵੀ ਜਾਇਸਵਾਲ, ਕੇਐੱਲ ਰਾਹੁਲ, ਸਾਈ ਸੁਦਰਸ਼ਨ, ਅਭਿਮੰਨਿਊ ਈਸਵਰਨ, ਕਰੁਣ ਨਾਇਰ, ਨਿਤੀਸ਼ ਰੈਡੀ, ਰਵਿੰਦਰ ਜਡੇਜਾ, ਧਰੁਵ ਜੁਰੇਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਮੁਹੰਮਦ ਸਿਰਾਜ਼, ਸ਼ਾਰਦੁਲ ਠਾਕੁਰ, ਪ੍ਰਸਿੱਧ ਕ੍ਰਿਸ਼ਨਾ, ਆਕਾਸ਼ ਦੀਪ, ਅਰਸ਼ਦੀਪ ਸਿੰਘ ਤੇ ਕੁਲਦੀਪ ਯਾਦਵ।
ਗਿੱਲ ਟੈਸਟ ਕ੍ਰਿਕੇਟ ’ਚ 5ਵੇਂ ਸਭ ਤੋਂ ਘੱਟ ਉਮਰ ਦੇ ਭਾਰਤੀ ਕਪਤਾਨ
25 ਸਾਲ ਤੇ 258 ਦਿਨਾਂ ਦੀ ਉਮਰ ’ਚ, ਗਿੱਲ ਟੈਸਟ ’ਚ ਭਾਰਤ ਦੀ ਕਪਤਾਨੀ ਕਰਨ ਵਾਲੇ ਪੰਜਵੇਂ ਸਭ ਤੋਂ ਘੱਟ ਉਮਰ ਦੇ ਕ੍ਰਿਕੇਟਰ ਬਣੇ ਹਨ। ਉਨ੍ਹਾਂ ਤੋਂ ਪਹਿਲਾਂ ਮਨਸੂਰ ਅਲੀ ਖਾਨ ਪਟੌਦੀ (21 ਸਾਲ, 77 ਦਿਨ), ਸਚਿਨ ਤੇਂਦੁਲਕਰ (23 ਸਾਲ, 169 ਦਿਨ), ਕਪਿਲ ਦੇਵ (24 ਸਾਲ, 48 ਦਿਨ) ਤੇ ਰਵੀ ਸ਼ਾਸਤਰੀ (25 ਸਾਲ, 229 ਦਿਨ) ਨੂੰ ਕਪਤਾਨ ਬਣਾਇਆ ਗਿਆ ਸੀ।