ਭਾਰਤ & ਇੰਗਲੈਂਡ ਟੈਸਟ ਲੜੀ : ਇੰਗਲੈਂਡ ਇੱਕ ਪਾਰੀ ਤੇ 76 ਦੌੜਾਂ ਨਾਲ ਜਿੱਤਿਆ

ਇੰਗਲੈਂਡ ਲੜੀ ’ਚ 1-0 ਨਾਲ ਅੱਗੇ

  • ਭਾਰਤ ਦੂਜੀ ਪਾਰੀ ’ਚ 78 ਦੌੜਾਂ ਤੇ ਦੂਜੀ ਪਾਰੀ ’ਚ 278 ਦੌੜਾਂ ’ਤੇ ਸਿਮਟਿਆ

ਇੰਗਲੈਂਡ। ਭਾਰਤ ਤੇ ਇੰਗਲੈਂਡ ਦਰਮਿਆਨ ਖੇਡੇ ਗਏ ਪਹਿਲੇ ਟੈਸਟ ਮੈਚ ’ਚ ਇੰਗਲੈਂਡ ਪਾਰੀ ਤੇ 76 ਦੌੜਾਂ ਨਾਲ ਜਿੱਤ ਪ੍ਰਾਪਤੀ ਕੀਤੀ ਹੈ ਇਸ ਜਿੱਤ ਨਾਲ ਇੰਗਲੈਂਡ ਨੇ ਲੜੀ ’ਚ 1-0 ਦਾ ਵਾਧਾ ਬਣਾ ਲਿਆ ਹੈ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ ’ਚ ਸਿਰਫ਼ 78 ਦੌੜਾਂ ਬਣਾਈਆਂ ਜਵਾਬ ’ਚ ਇੰਗਲੈਂਡ ਨੇ ਪਹਿਲੀ ਪਾਰੀ ’ਚ 432 ਦੌੜਾਂ ਦਾ ਵੱਡਾ ਸਕੋਰ ਖੜਾ ਕੀਤਾ।

ਦੂਜੀ ਪਾਰੀ ’ਚ ਭਾਰਤ 278 ਦੌੜਾਂ ’ਤੇ ਸਿਮਟ ਗਈ ਤੇ ਇੰਗਲੈਂਡ ਨੇ ਪਹਿਲਾ ਟੈਸਟ ਮੈਚ ਇੱਕ ਪਾਰੀ ਤੇ 76 ਦੌੜਾਂ ਨਾਲ ਜਿੱਤ ਲਿਆ ਇੰਗਲੈਂਡ ਵੱਲੋਂ ਕਪਤਾਨ ਰੂਟ ਨੇ ਸ਼ਾਨਦਾਰ 121 ਦੌੜਾਂ ਬਣਾਈਆਂ ਤੇ ਉਸਦੇ ਬਾਕੀ ਬੱਲੇਬਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਇੰਗਲੈਂਡ ਨੇ 132.2 ਓਵਰਾਂ ’ਚ 432 ਦੌੜਾਂ ਆਲ ਆਊਟ ਹੋ ਗਈ ਪਹਿਲੀ ਪਾਰੀ ਵਾਂਗ ਭਾਰਤੀ ਬੱਲੇਬਾਜ਼ ਦੂਜੀ ਪਾਰੀ ’ਚ ਵੀ ਕੋਈ ਖਾਸ ਕਮਾਲ ਨਹੀਂ ਵਿਖਾ ਸਕੇ ਰੋੋਹਿਤ ਸ਼ਰਮਾ 59, ਪੁਜਾਰਾ 91 ਤੇ ਕਪਤਾਨ ਵਿਰਾਟ ਕੋਹਲੀ 55 ਨੂੰ ਛੱਡ ਕੇ ਭਾਰਤੀ ਬੱਲੇਬਾਜ਼ਾਂ ਨੇ ਖਰਾਬ ਪ੍ਰਦਰਸ਼ਨ ਕੀਤਾ ਤੇ ਭਾਰਤ ਦੀ ਦੂਜੀ ਪਾਰੀ 99.3 ਓਵਰਾਂ ’ਚ 278 ਦੌੜਾਂ ਸਿਮਟ ਗਈ ਭਾਰਤ ਟੈਸਟ ਮੈਚ ਦੇ ਚੌਥੇ ਦਿਨ ਪਾਰੀ ਦੀ ਹਾਰ ਤੋਂ ਬਚ ਨਹੀਂ ਸਕਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ