12 ਸਾਲਾਂ ਬਾਅਦ ਭਾਰਤ ਦਾ ਸਪਾਨਾ ਪੂਰਾ ਹੋਣ ਦੀ ਉਮੀਦ ਨਾਲ ਖੇਡਣਗੇ ਖਿਡਾਰੀ
(ਏਜੰਸੀ) ਅਹਿਮਦਾਬਾਦ। ਭਾਰਤੀ ਕ੍ਰਿਕਟ ਦੇ ਇਤਿਹਾਸ ’ਚ ਹੁਣ ਤੱਕ ਦੀ ਸਰਵੋਤਮ ਟੀਮ ਮੰਨੀ ਜਾਣ ਵਾਲੀ ਰੋਹਿਤ ਐਂਡ ਕੰਪਨੀ ਐਤਵਾਰ ਨੂੰ ਇੱਥੇ ਨਰਿੰਦਰ ਮੋਦੀ ਸਟੇਡੀਐਮ ’ਚ 12 ਸਾਲਾਂ ਦੇ ਲੰਮੇ ਅਰਸੇ ਬਾਅਦ ਵਿਸ਼ਵ ਕੱਪ ਟ੍ਰਾਫ਼ੀ ਚੁੱਕਣ ਦੇ ਇਰਾਦੇ ਨਾਲ ਉੱਤਰੇਗੀ। ਕੋਈ ਫਰਕ ਨਹੀਂ ਪੈਦਾ ਕਿ ਭਾਰਤੀਆਂ ਸਾਹਮਣੇ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਅਸਟਰੇਲੀਆ ਦੀ ਟੀਮ ਹੋਵੇਗੀ, ਰੋਹਿਤ ਦੇ ਜਾਂਬਾਜ਼ ਇਸ ਟੂਰਨਾਮੈਂਟ ’ਚ ਕੰਗਾਰੂਆਂ ਨੂੰ ਆਪਣਾ ਲੋਹਾ ਮੰਨਵਾ ਚੁੱਕੇ ਹਨ (IND Vs AUS Final) ਪਰ ਕ੍ਰਿਕਟ ਦੇ ਸਭ ਤੋਂ ਵੱਡੇ ਮੰਚ ’ਚ ਭਾਰਤ ਦੀ ਸਰਵੋਤਮ ਟੀਮ ਨੂੰ ਇੱਕ ਨਵੇਂ ਦਿਨ ’ਚ ਇੱਕ ਵਾਰ ਫਿਰ ਉੱਠ ਕੇ ਖੜ੍ਹੇ ਹੋਣ ਦੀ ਕਾਬਲੀਅਤ ਰੱਖਣ ਵਾਲੇ ਕੰਗਾਰੂਆਂ ਨਾਲ ਤੈਅ ਰਣਨੀਤੀ ਨਾਲ ਮੈਦਾਨ ’ਤੇ ਉੱਤਰਨਾ ਹੋਵੇਗਾ ਇਸ ਦੇ ਨਾਲ ਹੀ ਕਰੋੜਾਂ ਭਾਰਰੀਆਂ ਦੀਆਂ ਭਾਵਨਾਵਾਂ ਦੇ ਦਬਾਅ ਨਾਲ ਨਜਿੱਠਣ ਲਈ ਰੋਹਿਤ ਟੀਮ ਨੂੰ ਮਨੋਵਿਗਿਆਨੀ ਤੌਰ ’ਤੇ ਵਧੇਰੇ ਮਜ਼ਬੂਤ ਬਣਨਾ ਹੋਵੇਗਾ।
ਦੁਨੀਆਂ ਦੇ ਸਭ ਤੋਂ ਵੱਡੇ ਸਟੇਡੀਐਮ ’ਚ ਇੱਕ ਲੱਖ 30 ਹਜ਼ਾਰ ਦਰਸ਼ਕ ਮੈਚ ਦੀ ਇੱਕ-ਇੱਕ ਗੇਂਦ ’ਤੇ ਭਾਰਤੀ ਟੀਮ ਦੀ ਹੌਸਲਾ ਅਫ਼ਜਾਈ ਕਰਨਗੇ, ਉੱਥੇ ਹੀ ਦੇਸ਼ ਦੁਨੀਆਂ ’ਚ ਕਰੋੜਾਂ ਪ੍ਰਸ਼ੰਸਕ ਭਾਰਤ ਦੀ ਜਿੱਤ ਦੀਆਂ ਦੁਆਵਾਂ ਕਰ ਰਹੇ ਹੋਣਗੇ 2011 ਤੋਂ ਬਾਅਦ ਭਾਰਤ ਕੋਲ ਬੇਸ਼ਕੀਮਤੀ ਵਿਸ਼ਵ ਕੱਪ ਦੀ ਟ੍ਰਾਫ਼ੀ ਚੁੱਕਣ ਦਾ ਸੁਨਹਿਰੀ ਮੌਕਾ ਹੋਵੇਗਾ। ਭਾਰਤ ਨੇ ਪਹਿਲੀ ਵਾਰ ਵਿਸ਼ਵ ਕੱਪ ’ਚ ਦੁਨੀਆ ਦੀਆਂ ਸਾਰੀਆਂ ਟੀਮਾਂ ਨੂੰ ਵੱਡੇ ਫ਼ਰਕ ਨਾਲ ਹਰਾਇਆ ਹੈ। ਟੀਮ ਦਾ ਹਰ ਮੈਂਬਰ ਪੂਰੇ ਜੋਸ਼ ’ਚ ਹੈ ਕ੍ਰਿਕਟ ਦੇ ਸਿਰਕੱਢ ਵੀ ਮੰਨ ਰਹੇ ਹਨ ਕਿ ਉਨ੍ਹਾ ਨੇ ਆਪਣੇ ਜੀਵਨ ’ਚ ਇਸ ਤੋਂ ਵਧੀਆ ਟੀਮ ਨਹੀਂ ਦੇਖੀ। (IND Vs AUS Final)
1983 ’ਚ ਕਪਿਲ ਦੇਵ ਤਾਂ 2011 ’ਚ ਧੋਨੀ ਨੇ ਕੀਤਾ ਸੀ ਸੁਫਨਾ ਸੱਚ
ਅੱਜ ਤੋਂ 40 ਸਾਲ ਪਹਿਲਾਂ ਕਪਿਲ ਦੇਵ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਲਾਰਡਸ ਦੇ ਇਤਿਹਾਸਕ ਮੈਦਾਨ ’ਤੇ ਵੈਸਟਇੰਡੀਜ਼ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਟ੍ਰਾਫ਼ੀ ’ਤੇ ਕਬਜ਼ਾ ਕੀਤਾ ਸੀ ਉਹ ਪਲ ਦੇਸ਼ ਦੇ ਕਰੋੜਾਂ ਭਾਰਤੀਆਂ ਲਈ ਅਹਿਮ ਸਨ, ਕਿਸੇ ਨੂੰ ਉਮੀਦ ਨਹੀਂ ਸੀ ਕਿ ਭਾਰਤ ਵਿਸ਼ਵ ਕੱਪ ਜਿੱਤ ਸਕਦਾ ਹੈ। (IND Vs AUS Final)
ਇਹ ਸੁਫਨਾ ਸੱਚ ਹੋਣ ਜਿਹਾ ਸੀ। 2011 ’ਚ ਕੈਪਟਨ ਕੁਲ ਭਾਵ ਮਹਿੰਦਰ ਸਿੰਘ ਧੋਨੀ ਦੇ ਮਤਵਾਲਿਆਂ ਨੇ ਵਿਸ਼ਵ ਕੱਪ ’ਤੇ ਇੱਕ ਵਾਰ ਫਿਰ ਆਪਣਾ ਨਾਂਅ ਲਿਖ ਦਿੱਤਾ, ਜਿਸ ਤੋਂ ਬਾਅਦ ਦੁਨੀਆਂ ’ਚ ਭਾਰਤੀ ਕ੍ਰਿਕਟ ਦੀ ਸਰਵਉੱਚ ਵਧਦੀ ਚਲੀ ਗਈ। ਮੌਜ਼ੂਦਾ ਵਿਸ਼ਵ ਕੱਪ ਤੋਂ ਪਹਿਲਾਂ ਕ੍ਰਿਕਟ ਦੇ ਦੀਵਾਨੇ ਦੇਸ਼ ’ਚ ਪ੍ਰਸ਼ੰਸਕਾਂ ਨੂੰ ਭਰੋਸਾ ਸੀ ਕਿ ਭਾਰਤ ਆਖਰੀ ਚਾਰ ਤੱਕ ਜ਼ਰੂਰ ਪਹੁੰਚੇਗਾ ਪਰ ਜਿਸ ਸ਼ਾਨ ਨਾਲ ਭਾਰਤ ਫਾਈਨਲ ’ਚ ਦਾਖਲ ਹੋਇਆ, ਉਸਦੀ ਉਮੀਦ ਭਾਰਤੀਆਂ ਦੀ ਉਮੀਦ ਤੋਂ ਵੱਧ ਹੈ ਹੁਣ ਵਿਸ਼ਵ ਕੱਪ ਦੇ ਅਖੀਰੀ ਪੜਾਅ ਨੂੰ ਪਾਰ ਕਰਨ ਲਈ ਭਾਰਤੀ ਟੀਮ ਨੂੰ ਅਸਟਰੇਲੀਆ ਨਾਲ ਕਰੋੜਾਂ ਭਾਰਤੀਆਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖਣਾ ਹੋਵੇਗਾ।
ਦੋਵੇਂ ਟੀਮਾਂ ਇਸ ਪ੍ਰਕਾਰ ਹਨ : (IND Vs AUS Final)
ਅਸਟਰੇਲੀਆ ਟੀਮ : ਪੈਟ ਕਮਿੰਸ, ਡੇਵਿਡ ਵਾਰਨ, ਟ੍ਰੇਵਿਸ ਹੇਡ, ਮਿਸ਼ੇਲ ਮਾਰਸ਼, ਸਟੀਵ ਸਮਿਥ, ਮਾਰਨਸ ਲਾਬੁਸ਼ੇਨ, ਗਲੇਨ ਮੈਕਸਵੇਲ, ਮਾਰਕਸ ਸਟੋਈਨਿਸ, ਮਿਸ਼ੇਲ ਸਟਾਰਕ, ਐਡਮ ਜੰਪਾ, ਜੋਸ਼ ਹੇਜਲਵੁਡ, ਕੈਮਰਨ ਗ੍ਰੀਨ, ਜੋਸ਼ ਇੰਗਲਿਸ਼, ਅਲੈਕਸ ਕੈਰੀ ਅਤੇ ਸੀਨ ਐਬਟ
ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੱੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਸੂਰਿਆ ਕੁਮਾਰ ਯਾਦਵ, ਰਵਿੰਦਰ ਜਡੇਜਾ, ਕੁਲਦੀਪ ਯਾਦਵ ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਰਵੀਚੰਦ੍ਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਈਸ਼ਾਨ ਕਿਸ਼ਨ ਅਤੇ ਪ੍ਰਸਿੱਧ ਕ੍ਰਿਸ਼ਨਾ।