‘ਦਾਅਵੇ ਕਰਦੇ ਨੇ ਕਿਸਾਨ ਹਿਤੈਸ਼ੀ ਹੋਣ ਦੇ ਪਰ ਨਹੀਂ ਦਿੱਤਾ ਨਰਮੇ ਦਾ ਮੁਆਵਜ਼ਾ’
(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਆਜ਼ਾਦ ਉਮੀਦਵਾਰ (Harminder Singh Jassi) ਹਰਮਿੰਦਰ ਸਿੰਘ ਜੱਸੀ ਵੱਲੋਂ ਅੱਜ ਹਲਕੇ ਦੇ ਪਿੰਡਾਂ ’ਚ ਚੋਣ ਪ੍ਰਚਾਰ ਦੌਰਾਨ ਕਿਸਾਨੀ ਮਸਲਿਆਂ ’ਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਇਸ ਮੌਕੇ ਉਨ੍ਹਾਂ ਜਿੱਥੇ ਆਪਣੇ ਵਿਧਾਇਕ ਅਤੇ ਮੰਤਰੀ ਦੇ ਕਾਰਜ਼ਕਾਲ ਦੌਰਾਨ ਖੇਤੀ ਖੇਤਰ ਲਈ ਕੀਤੇ ਕੰਮਾਂ ਦੇ ਵੇਰਵੇ ਸਾਂਝੇ ਕੀਤੇ ਉੱਥੇ ਹੀ ਮੌਜੂਦਾ ਸਰਕਾਰ ਅਤੇ ਅਕਾਲੀ ਸਰਕਾਰ ਵੱਲੋਂ ਕਿਸਾਨਾਂ ਦੀ ਸਾਰ ਨਾ ਲਏ ਜਾਣ ਦੀ ਗੱਲ ਕਹੀ ਜੱਸੀ ਵੱਲੋਂ ਅੱਜ ਪਿੰਡ ਨਥੇਹਾ, ਮੈਨੂੰਆਣਾ, ਮਿਰਜੇਆਣਾ, ਕੌਰੇਆਣਾ, ਗਹਿਲੇਵਾਲਾ, ਜੋਗੇਵਾਲਾ, ਜੱਜਲ, ਕਮਾਲੂ, ਮਾਨਵਾਲਾ ਤੇ ਬੰਗੀ ਰੁੱਘੂ ਵਿਖੇ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ ਜੱਸੀ ਦੇ ਸਮੱਰਥਕਾਂ ਵੱਲੋਂ ਉਨ੍ਹਾਂ ਨੂੰ ਕਈ ਥਾਈਂ ਲੱਡੂਆਂ ਨਾਲ ਵੀ ਤੋਲਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਆਜ਼ਾਦ ਉਮੀਦਵਾਰ ਜੱਸੀ (Harminder Singh Jassi) ਨੇ ਦੱਸਿਆ ਕਿ ਜਿੱਥੇ ਉਹ ਰਿਫਾਨਰੀ, ਨਵੋਦਿਆ ਸਕੂਲ ਤੇ ਪੰਜਾਬੀ ਯੂਨੀ. ਕੈਂਪਸ ਤਲਵੰਡੀ ਸਾਬੋ ਹਲਕੇ ’ਚ ਲੈ ਕੇ ਆਏ ਉੱਥੇ ਉਹ ਕਿਸਾਨਾਂ ਲਈ ਮਾਰਕਫੈਡ ਦੇ ਚੇਅਰਮੈਨ ਹੁੰਦਿਆਂ ਬੀ.ਟੀ. ਕਾਟਨ ਲੈ ਕੇ ਆਏ ਸਨ ਜਿੰਨ੍ਹਾਂ ਦਾ ਕਿਸਾਨਾਂ ਨੂੰ ਬੇਹੱਦ ਲਾਭ ਹੋਇਆ ਸੀ, ਉੱਥੇ ਹੀ ਉਨ੍ਹਾਂ ਨੇ ਇਲਾਕੇ ਵਿੱਚ ਉੱਚੀਆਂ ਜ਼ਮੀਨਾਂ ਨੂੰ ਪੱਧਰਾ ਕਰਵਾਇਆ ਸੀ, ਉਨ੍ਹਾਂ ਖੇਤਾਂ ’ਚ ਅੱਜ ਝੋਨਾ ਹੋ ਰਿਹਾ ਹੈ। ਉਨ੍ਹਾਂ ਰਵਾਇਤੀ ਪਾਰਟੀਆਂ ਦੇ ਨੇਤਾਵਾਂ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਸਹੁੰ ਖਾ ਕੇ ਕੋਈ ਵੀ ਕੰਮ ਨਹੀਂ ਕੀਤਾ ਸਗੋਂ ਸਾਢੇ ਚਾਰ ਸਾਲ ਆਪਣੇ ਫਾਰਮ ਵਿੱਚ ਹੀ ਬੈਠ ਕੇ ਬਿਤਾਏ ਹਨ ਤੇ ਨਾ ਹੀ ਮੌਜੂਦਾ ਮੁੱਖ ਮੰਤਰੀ ਚੰਨੀ ਨੇ ਗੁਲਾਬੀ ਸੁੰਡੀ ਦੇ ਪੀੜਤਾਂ ਨੂੰ ਮੁਆਵਜਾ ਦਿੱਤਾ ਹੈ। ਜੱਸੀ ਨੇ ਕਿਹਾ ਕਿ ਹੁਣ ਅਕਾਲੀ-ਕਾਂਗਰਸੀ ਉਮੀਦਵਾਰ ਵੋਟਾਂ ਲੈਣ ਲਈ ਸੱਥਾਂ ’ਚ ਆ ਕੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸ ਰਹੇ ਹਨ ਪਰ ਕਿਸਾਨਾਂ ਲਈ ਕੰਮ ਕੀ ਕੀਤੇ ਉਹ ਗਿਣਾਉਣ ਲਈ ਉਨ੍ਹਾਂ ਕੋਲ ਕੁੱਝ ਨਹੀਂ ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਵੱਲੋਂ ਦਿੱਤੇ ਫ਼ਤਵੇ ਤੋਂ ਬਾਅਦ ਉਹ ਬਤੌਰ ਆਜ਼ਾਦ ਵਿਧਾਇਕ ਵਿਧਾਨ ਸਭਾ ਵਿੱਚ ਬਿਨ੍ਹਾਂ ਕਿਸੇ ਬੰਦਿਸ ਤੋਂ ਮੁੱਦੇ ਚੁੱਕ ਕੇ ਹੱਲ ਕਰਵਾਉਣਗੇ।
ਅਕਾਲੀ ਦਲ ਦੇ ਉਮੀਦਵਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬੇਸ਼ੱਕ ਹਲਕੇ ਦੇ ਲੋਕਾਂ ਨੇ ਉਸਨੂੰ ਚਾਰ ਵਾਰ ਵਿਧਾਇਕ ਬਣਾਇਆ ਹੈ ਪਰ ਹਲਕੇ ਵਿੱਚ ਜੀਤਮਹਿੰਦਰ ਸਿੱਧੂ ਕੋਈ ਚਾਰ ਕੰਮ ਨਹੀਂ ਗਿਣਾ ਸਕਦਾ ਜੋ ਉਸਨੇ ਕਰਵਾਏ ਹੋਣ ਸਿੱਧੂ ਨੇ ਵਿਧਾਨ ਸਭਾ ਵਿੱਚ ਚਾਰ ਮਿੰਟ ਵੀ ਹਲਕੇ ਦੇ ਮੁੱਦਿਆਂ ਬਾਰੇ ਗੱਲ ਨਹੀਂ ਕੀਤੀ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਬਾਰੇ ਸਭ ਜਾਣਦੇ ਹਨ, ਜਿਸਨੇ ਹਲਕੇ ਵਿੱਚ ਚਿੱਟਾ ਵਿਕਵਾ ਕੇ ਮਾਵਾਂ ਦੇ ਨੌਜਵਾਨ ਪੁੱਤਾਂ ਦੀ ਬਲੀ ਦਿੱਤੀ ਹੈ ਤੇ ਰਿਫਾਇਨਰੀ ਰਾਹੀਂ ਭਿ੍ਰਸ਼ਟਾਚਾਰ ਫੈਲਾ ਕੇ ਆਪਣੀਆਂ ਜੇਬਾਂ ਭਰ ਕੇ ਅਮੀਰ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਉਮੀਦਵਾਰ ਨੇ ਤਾਂ ਰਿਫਾਇਨਰੀ ਵਿੱਚ ਭਿ੍ਰਸ਼ਟਾਚਾਰ ਫੈਲਾਉਣ ਦੇ ਹੱਦਾਂ ਬੰਨੇ ਟੱਪੇ ਹਨ ਤੇ ਉਨ੍ਹਾਂ ਨੇ ਆਪਣੇ ਭਰਾ ਦਾ ਦਫਤਰ ਖੋਲ੍ਹ ਕੇ ਖੂਬ ਲੁੱਟਿਆ ਹੈ ਆਪ ਉਮੀਦਵਾਰ ਨੇ ਹਲਕੇ ਦੀ ਤਾਂ ਦੂਰ ਆਪਣੇ ਵਰਕਰਾਂ ਦੀ ਵੀ ਸਾਰ ਨਹੀਂ ਲਈ ਜੱਸੀ ਨੇ ਹਲਕੇ ਦੇ ਵਿਕਾਸ ਤੋਂ ਇਲਾਵਾ ਨਸ਼ਿਆਂ ਦੇ ਖਾਤਮੇ ਲਈ ਸਮੱਰਥਨ ਦੀ ਮੰਗ ਕੀਤੀ ਇਸ ਮੋਕੇ ਬਲਾਕ ਸੰਮਤੀ ਮੈਂਬਰ ਜਗਦੇਵ ਸਿੰਘ ਜੱਜਲ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਂਬਰ ਜਸਵੰਤ ਕੌਰੇਆਣਾ, ਪ੍ਰਧਾਨ ਗੋਰਾ ਜੱਜਲ, ਲਾਭ ਸਿੰਘ ਕਿਸਾਨ ਯੂਨੀਅਨ ਪ੍ਰਧਾਨ, ਸਾਬਕਾ ਸਰਪੰਚ ਰਾਜਾ ਰਾਮ, ਯੂਥ ਆਗੂ ਬਲਜਿੰਦਰ ਬਹਿਮਣ, ਸਾਬਕਾ ਪੰਚ ਮੋਹਨ ਸਿੰਘ, ਲੀਲਾ ਠੇਕੇਦਾਰ, ਹਰਬੰਸ ਮਾਨ, ਰਾਜਵਿੰਦਰ ਮਾਨ, ਗੋਰਾ ਮਾਨ ਗੁਰਮੇਲ ਮਾਨ, ਬਾਬਾ ਗਿਆਨ ਦਾਸ, ਹਰਬੰਸ ਸਿੰਘ ਸਾਬਕਾ ਪੰਚ, ਮਹਿੰਗਾ ਸਿੰਘ, ਜਗਦੀਪ ਸਿੰਘ, ਸੁਰਜੀਤ ਨੰਬਰਦਾਰ, ਮੇਜਰ ਨੰਬਰਦਾਰ, ਮੋਨਾ ਮਿਸਤਰੀ, ਲਛਮਣ ਸਿੰਘ, ਜਸਵਿੰਦਰ ਸਿੰਘ, ਹਰਦਮ ਸਿੰਘ, ਦਰਸਨ ਸਿੰਘ, ਮਿੱਠੂ ਸਿੰਘ, ਸਾਧੂ ਨੰਬਰਦਾਰ, ਗੁਰਜੀਤ ਕੁਮਾਰ ਸੇਠ, ਗੁਰਜੀਤ ਕੁਮਾਰ, ਹਰਦੇਵ ਪੰਚ, ਦਰਸਨ ਬਰਾੜ, ਸਾਬਕਾ ਪੰਚ ਜਗਦੇਵ ਗਹਿਲੇਵਾਲਾ ਸਮੇਤ ਹੋਰ ਪੰਚ-ਸਰਪੰਚ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ