ਸਾਡੇ ਨਾਲ ਸ਼ਾਮਲ

Follow us

12 C
Chandigarh
Tuesday, February 3, 2026
More
    Home ਸੂਬੇ ਪੰਜਾਬ ਅਜਾਦੀ ਦਿਵਸ ਤਲ...

    ਅਜਾਦੀ ਦਿਵਸ ਤਲਵੰਡੀ ਭਾਈ ਵਿਖੇ ਉਤਸ਼ਾਹ ਪੂਰਵਕ ਮਨਾਇਆ

    Independence Day

    ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਤਲਵੰਡੀ ਭਾਈ ਦੀ ਨਗਰ ਕੌਂਸਲ ਵਿੱਚ ਬੀਤੇ ਦਿਨ ਅਜਾਦੀ ਦਿਹਾੜਾ ਬੜ੍ਹੇ ਉਤਸ਼ਾਹ ਪੂਰਵਕ ਮਨਾਇਆ ਗਿਆ। ਇਸ ਸਮਾਗਮ ਦੌਰਾਨ ਨਗਰ ਕੌਂਸਲ ਪ੍ਰਧਾਨ ਤਰਸੇਮ ਸਿੰਘ ਮੱਲਾ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਨ੍ਹਾਂ ਪੰਜਾਬ ਪੁਲਿਸ ਦੇ ਜਵਾਨਾਂ ਤੋਂ ਸਲਾਮੀ ਲਈ। (Independence Day)

    ਇਸ ਮੌਕੇ ਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਗੀਤ ਗਾਇਣ ਕੀਤਾ ।ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਤਰਸੇਮ ਸਿੰਘ ਮੱਲਾ ਨੇ ਅਜਾਦੀ ਦਿਹਾੜੇ ਦੀ ਮੁਬਾਰਕਬਾਦ ਦਿੰਦਿਆਂ ਦੇਸ਼ ਦੀ ਅਜਾਦੀ ਲਈ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਅਜ਼ਦੀ,ਸੰਗਰਾਮ ਵਿੱਚ ਹਿੱਸਾ ਲੈਣ ਵਾਲੇ ਅਜ਼ਾਦੀ ਘੁਲਾਟੀਆ ਤੇ ਉਨ੍ਹਾ ਦੇ ਪਰਿਵਾਰਾ ਅਤੇ ਵੱਖ ਵੱਖ ਖੇਤਰਾ ਵਿੱਚ ਸੇਵਾਵਾ ਨਿਭਾਉਣ ਨੂੰ ਸਨਮਾਨਿਤ ਕੀਤਾ ਗਿਆ। (Independence Day)

    ਇਸ ਤੋ ਅੱਗੇ ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਸ਼ਹਿਰ ਦੀ ਸੁੰਦਰਤਾ ਲਈ ਆਲੇ-ਦੁਆਲੇ ਦੀ ਸਫਾਈ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਤੇ ਪੂਨਮ ਭਟਨਾਗਰ ਕਾਰਜ ਸਾਧਕ ਅਫਸਰ ਨਗਰ ਕੌਂਸਲ, ਭਜਨ ਸਿੰਘ ਸਿਆਣ, ਰਾਜਿੰਦਰ ਛਾਬੜਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ, ਰੁਪਿੰਦਰ ਸਿੰਘ ਮੋਨੂੰ ਸਾਬਕਾ ਪ੍ਰਧਾਨ ਨਗਰ ਕੌਂਸਲ, ਰਾਕੇਸ਼ ਕੁਮਾਰ ਕਾਇਤ ਕੌਂਸਲਰ, ਹਰਪ੍ਰੀਤ ਸਿੰਘ ਕਲਸੀ ਕੌਂਸਲਰ, ਪ੍ਰਿਤਪਾਲ ਸਿੰਘ ਵੜਿੰਗ ਕੌਂਸਲਰ, ਜਗਦੀਪ ਸਿੰਘ ਬਰਾੜ ਕੌਂਸਲਰ, ਸੰਜੀਵ ਕੁਮਾਰ ਪਿੰਟਾ,ਦੀਪਕ ਗੋਇਲ, ਗੁਰਮਿੰਦਰ ਸਿੰਘ ਮਹਿਰਾ, ਰਣਜੀਤ ਠਾਕੁਰ, ਠੇਕੇਦਾਰ ਪਾਲ ਸਿੰਘ, ਲਖਵੀਰ ਸਿੰਘ ਪੰਜਾਬ ਵਾਲੇ, ਸੁਖਵਿੰਦਰ ਸਿੰਘ ਕਲਸੀ ਪ੍ਰਧਾਨ ਨੌਜਵਾਨ ਲੋਕ ਭਲਾਈ ਸਭਾ, ਮੱਖਣ ਸਿੰਘ ਝਿਊਟ ਸਾਬਕਾ ਉਪ ਪ੍ਰਧਾਨ, ਸੁੱਚਪਾਲ ਸਿੰਘ ਸੁੱਚਾ, ਤੋਂ ਇਲਾਵਾ ਹੋਰ ਕਈ ਪਤਵੰਤੇ, ਨਗਰ ਕੌਂਸਲ ਮੁਲਾਜਮ, ਵੱਖ ਵੱਖ ਸਕੂਲਾਂ ਦੇ ਅਧਿਆਪਕ, ਆਗਣਵਾੜੀ ਵਰਕਰ ਮੌਜੂਦ ਸਨ।

    ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਹੜ੍ਹ ਪੀੜਤ ਲੋਕਾਂ ਨਾਲ ਕੀਤਾ ਵਾਅਦਾ ਨਿਭਾਇਆ, ਮੁਆਵਜ਼ੇ ਦੇ ਚੈੱਕ ਸੌਂਪੇ

    LEAVE A REPLY

    Please enter your comment!
    Please enter your name here