IND Vs SL 1st ODI : ਰੋਹਿਤ ਸ਼ਰਮਾ ਨੇ 83 ਦੌੜਾਂ ਬਣਾਈਆਂ
ਮੁੰਬਈ। ਭਾਰਤ ਨੇ ਵਨਡੇ ਸੀਰੀਜ਼ ਦਾ ਪਹਿਲਾ ਮੈਚ 67 ਦੌੜਾਂ ਨਾਲ ਜਿੱਤ ਕੇ ਨਵੇਂ ਸਾਲ ਦੀ ਦਮਦਾਰ ਸ਼ੁਰੂਆਤ ਕੀਤੀ। ਭਾਰਤ ਨੇ ਪਹਿਲੇ ਮੁਕਾਬਲੇ ’ਚ ਸ੍ਰੀਲੰਕਾ ਨੂੰ 67 ਦੌੜਾਂ ਨਾਲ ਹਰ ਦਿੱਤਾ। ਹਾਲਾਂਕਿ ਇੰਜ ਲੱਗ ਰਿਹਾ ਸੀ ਭਾਰਤ ਇਹ ਮੈਚ ਛੇਤੀ ਜਿੱਤ ਜਾਵੇਗਾ ਪਰ ਸ੍ਰੀਲੰਕਾ ਦੇ ਕਪਤਾਨ ਨੇ ਇੱਕ ਪਾਸਾ ਸੰਭਾਲੀ ਰੱਖਿਆ ਤੇ ਸਾਨਦਾਰ ਸੈਂਕੜਾ ਵੀ ਜੜਿਆ। ਟੀਮ ਨੇ 3 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ ਸ਼੍ਰੀਲੰਕਾ ਨੂੰ ਹਾਰ ਕੇ ਸੀਰੀਜ਼ ‘ਚ 1-0 ਦੀ ਵਾਧਾ ਬਣਾ ਲਿਆ ਹੈ। ਦੂਜਾ ਮੈਚ 12 ਜਨਵਰੀ ਨੂੰ ਕੋਲਕਾਤਾ ਦੇ ਈਡਨ ਗਾਰਡਨ ‘ਚ ਖੇਡਿਆ ਜਾਵੇਗਾ।
ਸ੍ਰੀਲੰਕਾ ਦੀ ਟੀਮ 50 ਓਵਰਾਂ ਵਿੱਚ ਅੱਠ ਵਿਕਟਾਂ ’ਤੇ 306 ਦੌੜਾਂ ਹੀ ਬਣਾ ਸਕੀ। ਇਸ ਦੇ ਕਪਤਾਨ ਦਾਸੁਨ ਸ਼ਨਾਕਾ (108) ਨੇ ਆਪਣਾ ਦੂਜਾ ਵਨਡੇ ਸੈਂਕੜਾ ਲਗਾਇਆ। ਲੰਕਾ ਟੀਮ ਦੇ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ (72 ਦੌੜਾਂ) ਨੇ ਅਰਧ ਸੈਂਕੜਾ ਲਗਾਇਆ। ਜਦਕਿ ਧਨੰਜੈ ਡੀ ਸਿਲਵਾ 47 ਦੌੜਾਂ ਬਣਾ ਕੇ ਆਊਟ ਹੋ ਗਏ।
ਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 374 ਦੌੜਾਂ ਦਾ ਸਕੋਰ ਖੜਾ ਕੀਤਾ
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 374 ਦੌੜਾਂ ਦਾ ਸਕੋਰ ਖੜਾ ਕੀਤਾ ਹੈ। ਇਸ ਮੈਚ ਵਿਰਾਟ ਕੋਹਲੀ ਨੇ ਸੈਂਕੜਾ ਜੜਿਆ ਤੇ ਰੋਹਿਤ ਸ਼ਰਮਾ ਨੇ ਵੀ ਧਮਾਕੇਦਾਰ ਪਾਰ ਖੇਡਦਿਆਂ 83 ਦੌੜਾਂ ਬਣਾਈਆਂ ਰੋਹਿਤ ਸ਼ਰਮਾ ਸੈਂਕੜਾ ਬਣਾਉਣ ਤੋਂ ਖੁੰਝ ਗਏ। ਭਾਰਤ ਨੇ 50 ਓਵਰਾਂ ‘ਚ 7 ਵਿਕਟਾਂ ‘ਤੇ 373 ਦੌੜਾਂ ਬਣਾਈਆਂ ਹਨ।
ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ਾਨਦਾਰ ਸ਼ੁਰੂਆਤ ਕੀਤੀ। ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਨੇ ਭਾਰਤ ਨੇ ਤੇਜ਼ ਤਰਾਰ ਸ਼ੁਰੂਆਤ ਦਿੱਤੀ। ਦੋਵੇਂ ਨੇ ਪਹਿਲੀ ਵਿਕਟ ਲਈ 143 ਦੌੜਾਂ ਦੀ ਸ਼ਾਂਝੀਦਾਰੀ ਕੀਤੀ। ਸੁਭਮਨ ਗਿੱਲ ਨੇ 70 ਦੌੜਾਂ ਦੀ ਸ਼ਾਨਦਾਰੀ ਪਾਰੀ ਖੇਡੀ। ਕੇਐਲ ਰਾਹੁਲ ਨੇ 39 ਅਤੇ ਸ਼੍ਰੇਅਸ ਅਈਅਰ ਨੇ 28 ਦੌੜਾਂ ਦਾ ਯੋਗਦਾਨ ਪਾਇਆ। ਹਾਰਦਿਕ ਪਾਂਡਿਆ ਵੀ ਇਸ ਮੈਚ ’ਚ ਕੁਝ ਖਾਸ ਨਹੀ ਕਰ ਸਕੇ। ਉਹ 12 ਗੇਂਦਾਂ ’ਚ 14 ਦੌੜਾਂ ਬਣਾ ਕੇ ਆਊਟ ਹੋਏ। ਰੋਹਿਤ ਨੇ 27ਵੀਂ ਵਾਰ ਓਪਨਿੰਗ ਕਰਦੇ ਹੋਏ 100 ਦੌੜਾਂ ਦੀ ਸਾਂਝੇਦਾਰੀ ਕੀਤੀ ਹੈ। ਉਸ ਨੇ ਸ਼ਿਖਰ ਧਵਨ ਨਾਲ 18 ਵਾਰ, ਕੇਐੱਲ ਰਾਹੁਲ 5 ਵਾਰ ਅਤੇ ਅਜਿੰਕਿਆ ਰਹਾਣੇ ਨਾਲ 3 ਵਾਰ 100 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ ਹੈ। ਕਸੁਨ ਰਜਿਥਾ ਨੇ ਤਿੰਨ ਵਿਕਟਾਂ ਲਈਆਂ। ਧਨੰਜਯਾ ਡੀ ਸਿਲਵਾ, ਦਾਸੁਨ ਸ਼ਨਾਕਾ, ਦਿਲਸ਼ਾਨ ਮਦੁਸ਼ੰਕਾ ਅਤੇ ਚਮਿਕਾ ਕਰੁਣਾਰਤਨੇ ਨੂੰ ਇਕ-ਇਕ ਵਿਕਟ ਮਿਲੀ।
ਵਿਰਾਟ ਕੋਹਲੀ ਦਾ 45ਵਾਂ ਇੱਕ ਰੋਜ਼ਾ ਸੈਕੜਾ
ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਪੁਰਾਣੇ ਅੰਦਾਜ ’ਚ ਖੇਡਦਿਆਂ ਆਪਣਾ 45ਵਾਂ ਇੱਕਰੋਜ਼ਾ ਸੈਂਕੜਾ ਲਗਾਇਆ। ਕੋਹਲੀ ਨੇ ਚਾਰ ਸਾਲ ਬਾਅਦ ਘਰੇਲੂ ਮੈਦਾਨ ‘ਤੇ ਸੈਂਕੜਾ ਲਗਾਇਆ ਹੈ। ਕੋਹਲੀ ਨੇ ਲੰਮੇ ਸਮੇਂ ਬਾਅਦ ਇੱਕ ਰੋਜ਼ਾ ’ਚ ਸੈਂਕੜਾ ਲਾਇਆ ਹੈ। ਇਸ ਦੇ ਨਾਲ ਹੀ ਉਸ ਦੇ ਆਲੋਚਕਾਂ ਦੀ ਵੀ ਜੁਬਾਨ ਬੰਦ ਹੋ ਗਈ ਜੋ ਕਹਿ ਰਹੇ ਸਨ ਕੀ ਕੋਹਲੀ ਦਾ ਕੈਰੀਅਰ ਖਤਮ ਹੋ ਗਿਆ ਹੈ। ਵਿਰਾਟ ਕੋਹਲੀ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਹਾਲੇ ਉਸ ’ਚ ਕਾਫੀ ਕ੍ਰਿਕਟ ਬਚੀ ਹੈ ।
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ, ਹਾਰਦਿਕ ਪਾਂਡਿਆ, ਅਕਸ਼ਰ ਪਟੇਲ, ਮੁਹੰਮਦ ਸ਼ਮੀ, ਉਮਰਾਨ ਮਲਿਕ, ਮੁਹੰਮਦ ਸਿਰਾਜ ਅਤੇ ਯੁਜਵੇਂਦਰ ਚਾਹਲ।
ਸ਼੍ਰੀਲੰਕਾ: ਪਥੁਮ ਨਿਸਾਂਕਾ, ਕੁਸਲ ਮੇਂਡਿਸ, ਅਵਿਸ਼ਕਾ ਫਰਨਾਂਡੋ, ਧਨੰਜਯਾ ਡੀ ਸਿਲਵਾ, ਚਰਿਥ ਅਸਲੰਕਾ, ਦਾਸੁਨ ਸ਼ਨਾਕਾ (ਸੀ), ਵਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਦੁਨੀਥ ਵੇਲਾਗੇ, ਕਸੁਨ ਰਜਿਥਾ, ਦਿਲਸ਼ਾਨ ਮਦੁਸ਼ੰਕਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ