IND vs ENG: ਮੈਨਚੈਸਟਰ ਟੈਸਟ, ਖਰਾਬ ਰੌਸ਼ਨੀ ਕਾਰਨ ਪਹਿਲੇ ਦਿਨ ਦੀ ਖੇਡ ਸਮਾਪਤ, ਜਡੇਜਾ-ਸ਼ਾਰਦੁਲ ਕ੍ਰੀਜ ‘ਤੇ

IND vs ENG
IND vs ENG: ਮੈਨਚੈਸਟਰ ਟੈਸਟ, ਖਰਾਬ ਰੌਸ਼ਨੀ ਕਾਰਨ ਪਹਿਲੇ ਦਿਨ ਦੀ ਖੇਡ ਸਮਾਪਤ, ਜਡੇਜਾ-ਸ਼ਾਰਦੁਲ ਕ੍ਰੀਜ 'ਤੇ

ਪਹਿਲੇ ਦਿਨ ਭਾਰਤ ਦਾ ਸਕੋਰ 264-4 | IND vs ENG

ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਲੜੀ ਦਾ ਚੌਥਾ ਟੈਸਟ ਮੈਚ ਮੈਨਚੈਸਟਰ ਕ੍ਰਿਕੇਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਦੀ ਖੇਡ ਦੀ ਸਮਾਪਤੀ ਤੱਕ ਭਾਰਤੀ ਟੀਮ ਨੇ 264 ਦੌੜਾਂ ਬਣਾ ਲਈਆਂ ਹਨ ਤੇ ਆਪਣੀਆਂ 4 ਵਿਕਆਂ ਗੁਆਈਆਂ ਹਨ। ਰਵਿੰਦਰ ਜਡੇਜ਼ਾ ਤੇ ਸ਼ਾਰਦੁਲ ਠਾਕੁਰ ਲੜੀਵਾਰ 19-19 ਦੌੜਾਂ ਬਣਾ ਕੇ ਨਾਬਾਦ ਪਵੇਲੀਅਨ ਪਰਤੇ। ਇੰਗਲੈਂਡ ਵੱਲੋਂ ਸਭ ਤੋਂ ਜਿਆਦਾ 2 ਵਿਕਟਾਂ ਕਪਤਾਨ ਬੇਨ ਸਟੋਕਰ ਨੇ ਲਈਆਂ, ਸਟੋਕਸ ਨੇ ਕਪਤਾਨ ਸ਼ੁਭਮਨ ਗਿੱਲ ਤੇ ਸਾਈ ਸੁਦਰਸ਼ਨ ਨੂੰ ਆਊਟ ਕੀਤਾ। ਜਦਕਿ ਯਸ਼ਸਵੀ ਜਾਇਸਵਾਲ ਨੂੰ ਸਪਿਨਰ ਲਿਯਾਮ ਡਾਸਨ ਨੇ ਹੈਰੀ ਬਰੂਕ ਦੇ ਹੱਥ ਕੈਚ ਕਰਵਾਇਆ। IND vs ENG

ਇਹ ਖਬਰ ਵੀ ਪੜ੍ਹੋ : Punjab Highway News: ਯਾਤਰਾ ਦੇ ਸ਼ੌਕੀਨ ਲੋਕਾਂ ਲਈ ਖੁਸ਼ਖਬਰੀ! ਬਣਨ ਜਾ ਰਿਹੈ ਇਹ ਨਵਾਂ ਹਾਈਵੇਅ

ਲੋਕੇਸ਼ ਰਾਹੁਲ ਦੀ ਵਿਕਟ ਕ੍ਰਿਸ ਵੋਕਸ ਨੇ ਹਾਸਲ ਕੀਤੀ। ਭਾਰਤ ਵੱਲੋਂ ਯਸ਼ਸਵੀ ਜਾਇਸਵਾਲ ਨੇ 58, ਕੇਐਲ ਰਾਹੁਲ ਨੇ 46 ਜਦਕਿ ਸਾਈ ਸੁਦਰਸ਼ਨ ਨੇ 61 ਦੌੜਾਂ ਦੀ ਪਾਰੀ ਖੇਡੀ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 37 ਦੌੜਾਂ ਬਣਾ ਕੇ ਰਿਟਾਇਰਡ ਹਰਟ ਹੋਏ। ਉਨ੍ਹਾਂ ਨੇ ਸੱਟ ਲੱਗੀ ਹੈ। ਕ੍ਰਿਸ ਵੋਕਸ ਦੀ ਗੇਂਦ ਰਿਸ਼ਭ ਦੇ ਸਿੱਧੇ ਪੈਰ ‘ਤੇ ਲੱਗੀ, ਉਨ੍ਹਾਂ ਨੂੰ ਸਟਰੈਕਚਰ ਵੈਨ ‘ਤੇ ਬਿਠਾ ਕੇ ਲਿਜਾਇਆ ਗਿਆ। ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਦੱਸ ਦੇਈਏ ਕਿ ਪੰਜ ਮੈਚਾਂ ਦੀ ਸੀਰੀਜ਼ ‘ਚ ਇੰਗਲੈਂਡ ਦੀ ਟੀਮ 2-1 ਨਾਲ ਅੱਗੇ ਹੈ।