IND vs ENG: ਮੁੰਬਈ। ਭਾਰਤ ਅਤੇ ਇੰਗਲੈਂਡ ਦਰਮਿਆਨ ਅੱਜ ਟੀ -20 ਸੀਰੀਜ਼ ਦਾ ਆਖਰੀ ਮੈਚ ਮੁੰਬਈ ਦੇ ਵਾਨਖੇਦੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਦੋਵੇਂ ਟੀਮਾਂ ਨੇ 1-1 ਬਦਲਾਅ ਕੀਤੇ ਹਨ। ਇੰਗਲੈਂਡ ਨੇ ਸਾਕਿਬ ਮਹਿਮੂਦ ਦੀ ਥਾਂ ਮਾਰਕ ਵੁੱਡ ਨੂੰ ਟੀਮ ’ਚ ਸ਼ਾਮਲ ਕੀਤਾ ਹੈ। ਭਾਰਤ ਨੇ ਅਰਸ਼ਦੀਈਪ ਸਿੰਘ ਦੀ ਥਾਂ ਮੁਹੰਮਦ ਸ਼ਮੀ ਨੂੰ ਸ਼ਾਮਲ ਕੀਤਾ। ਟੀਮ ਇੰਡੀਆ ਨੇ ਪੁਣੇ ਵਿੱਚ ਚੌਥਾ ਟੀ -20 ਜਿੱਤਿਆ ਸੀ ਅਤੇ ਲੜੀ ਨੂੰ 3-1 ਨਾਲ ਆਪਣੇ ਨਾਂਅ ਕੀਤਾ ਸੀ।
ਦੋਵੇਂ ਟੀਮਾਂ | IND vs ENG
ਭਾਰਤ: ਸੂਰੀਆ ਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸੰਜੂ ਸੈਮਸਨ, ਤਿਲਕ ਵਰਮਾ, ਹਾਰਦਿਕ ਪਾਂਡਿਆ, ਰਿੰਕੂ ਸਿੰਘ, ਅਕਸਰ ਪਟੇਲ, ਸਿਵਮ ਦੂਬੇ, ਰਵੀ ਬਿਸ਼ਨੋਈ , ਮੁਹੰਮਦ ਸ਼ਮੀ ਤੇ ਵਰੁਣ ਚੱਕਰਵਰਤੀ।
ਇੰਗਲੈਂਡ: ਜੋਸ ਬਟਲਰ (ਕਪਤਾਨ), ਫਿਲ ਸਾਲਟ (ਵਿੱਕਟਕੀਪਰ), ਬੇਨ ਡਕੇਟ , ਹੈਰੀ ਬਰੂਕ, ਜੈਕਬ ਬੇਥੇਲ, ਲਿਯਮ ਲਿਵਿੰਗਸ਼ਟਨ, ਜੈਮੀ ਓਵਰਟਨ, ਬ੍ਰਾਇਡਨ ਕਾਰਸ, ਜੋਰਫਾ ਆਰਚਰ, ਆਦਿਲ ਰਸੀਦ ਅਤੇ ਮਾਰਕ ਵੁੱਡ।