ਸਾਡੇ ਨਾਲ ਸ਼ਾਮਲ

Follow us

10.5 C
Chandigarh
Wednesday, January 21, 2026
More
    Home Breaking News IND vs ENG ਤੀ...

    IND vs ENG ਤੀਜਾ ਟੀ20 ਅੱਜ, SKY ਦੇ ਬੱਲੇ ਤੋਂ ਸ਼ਾਨਦਾਰ ਉਮੀਦ

    IND vs ENG
    IND vs ENG ਤੀਜਾ ਟੀ20 ਅੱਜ, ਸ਼ਿਵਮ ਦੁੱਬੇ ਨੂੰ ਮਿਲ ਸਕਦਾ ਹੈ ਮੌਕਾ

    ਰਾਜਕੋਟ ’ਚ ਆਹਮੋ-ਸਾਹਮਣੇ ਹੋਣਗੀਆਂ ਟੀਮਾਂ | IND vs ENG

    IND vs ENG: ਸਪੋਰਟਸ ਡੈਸਕ। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਤੀਜਾ ਮੁਕਾਬਲਾ ਅੱਜ ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ ’ਚ ਖੇਡਿਆ ਜਾਵੇਗਾ। ਰਾਜਕੋਟ ’ਚ ਇੰਗਲੈਂਡ ਲਈ ਇਹ ਮੁਕਾਬਲਾ ‘ਕਰੋ ਜਾਂ ਮਰੋ’ ਦਾ ਹੋਣ ਵਾਲਾ ਹੈ। ਅੱਜ ਵੀ ਜੇਕਰ ਭਾਰਤੀ ਟੀਮ ਜਿੱਤਦੀ ਹੈ ਤਾਂ ਭਾਰਤੀ ਟੀਮ ਸੀਰੀਜ਼ ’ਤੇ ਕਬਜ਼ਾ ਕਰ ਲਵੇਗੀ ਤੇ ਇੰਗਲੈਂਡ ਇਹ ਸੀਰੀਜ਼ ਗੁਆ ਦੇਵੇਗੀ। ਇੰਗਲੈਂਡ ਦੀ ਟੀਮ ਨੇ ਸੋਮਵਾਰ ਨੂੰ ਵੀ ਆਪਣੀ ਪਲੇਇੰਗ-11 ਦਾ ਐਲਾਨ ਕਰ ਦਿੱਤਾ ਸੀ। ਟੀਮ ’ਚ ਇੰਗਲੈਂਡ ਦੀ ਟੀਮ ਨੇ ਕੋਈ ਬਦਲਾਅ ਨਹੀਂ ਕੀਤਾ ਹੈ। ਬੱਲੇਬਾਜ਼ ਧਰੁਵ ਜੁਰੇਲ ਦੀ ਜਗ੍ਹਾ ਸ਼ਿਵਮ ਦੁੱਬੇ ਜਾਂ ਰਮਨਦੀਪ ਸਿੰਘ ਵਿੱਚੋਂ ਕਿਸੇ ਇੱਕ ਆਲਰਾਊਂਡਰ ਨੂੰ ਮੌਕਾ ਦਿੱਤਾ ਜਾ ਸਕਦਾ ਹੈ।

    ਇਹ ਖਬਰ ਵੀ ਪੜ੍ਹੋ : Saint Dr MSG: ਪੂਜਨੀਕ ਗੁਰੂ ਜੀ ਸਰਸਾ ਪਧਾਰੇ, ਸਾਧ-ਸੰਗਤ ਨੂੰ ਦਿੱਤਾ ਇਹ ਸੰਦੇਸ਼

    ਹੁਣ ਮੈਚ ਸਬੰਧੀ ਜਾਣਕਾਰੀ | IND vs ENG

    • ਟੂਰਨਾਮੈਂਟ : 5 ਮੈਚਾਂ ਦੀ ਟੀ20 ਸੀਰੀਜ਼
    • ਟੀਮਾਂ : ਭਾਰਤ ਬਨਾਮ ਇੰਗਲੈਂਡ
    • ਮੈਚ : ਤੀਜਾ ਟੀ20 ਮੁਕਾਬਲਾ
    • ਸਟੇਡੀਅਮ : ਨਿਰੰਜਨ ਸ਼ਾਹ ਸਟੇਡੀਅਮ, ਰਾਜਕੋਟ
    • ਟਾਸ : ਸ਼ਾਮ 6:30 ਵਜੇ
    • ਮੈਚ ਸ਼ੁਰੂ : ਸ਼ਾਮ 7 ਵਜੇ

    ਰਿਕਾਰਡ ’ਚ ਭਾਰਤੀ ਟੀਮ ਅੱਗੇ | IND vs ENG

    ਭਾਰਤ ਤੇ ਇੰਗਲੈਂਡ ਵਿਚਕਾਰ ਟੀ20 ’ਚ ਹੁਣ ਤੱਕ ਕੁੱਲ 26 ਮੈਚ ਖੇਡੇ ਜਾ ਚੁੱਕੇ ਹਨ। ਜਿਸ ਵਿੱਚ 15 ਮੈਚ ਭਾਰਤ ਨੇ ਤੇ 11 ਮੈਚ ਅੰਗਰੇਜ਼ਾਂ ਨੇ ਜਿੱਤੇ ਹਨ। ਇੰਗਲੈਂਡ ਨੇ ਭਾਰਤ ਖਿਲਾਫ਼ ਆਖਿਰੀ ਟੀ20 ਸੀਰੀਜ਼ 2014 ’ਚ ਜਿੱਤੀ ਸੀ। ਟੀਮ ਜੇਕਰ ਅੱਜ ਵਾਲਾ ਮੈਚ ਵੀ ਹਾਰ ਗਈ ਤਾਂ ਉਹ ਭਾਰਤ ਖਿਲਾਫ ਲਗਾਤਾਰ 5ਵੀਂ ਸੀਰੀਜ਼ ਗੁਆ ਦੇਵੇਗੀ।

    ਪਿੱਚ ਸਬੰਧੀ ਰਿਪੋਰਟ

    ਰਾਜਕੋਟ ’ਚ 2013 ਤੋਂ 2023 ਤੱਕ ਕੁੱਲ 5 ਟੀ20 ਮੈਚ ਖੇਡੇ ਜਾ ਚੁੱਕੇ ਹਨ। 3 ਮੈਚਾਂ ’ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਜਿੱਤ ਮਿਲੀ ਹੈ, ਜਦਕਿ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਜਿੱਤ ਮਿਲੀ ਹੈ। ਭਾਰਤ ਨੇ ਇਸ ਮੈਦਾਨ ’ਤੇ ਸਿਰਫ ਇੱਕ ਹੀ ਮੈਚ ਹਾਰਿਆ ਹੈ, ਟੀਮ ਨੂੰ 2017 ’ਚ ਨਿਊਜੀਲੈਂਡ ਦੀ ਟੀਮ ਨੇ ਹਰਾਇਆ ਸੀ। ਭਾਰਤ ਨੇ 2023 ’ਚ ਸ਼੍ਰੀਲੰਕਾ ਖਿਲਾਫ਼ 228 ਦੌੜਾਂ ਬਣਾਏ ਸਨ, ਇਹ ਹੀ ਇਹ ਮੈਦਾਨ ਦਾ ਸਭ ਤੋਂ ਜ਼ਿਆਦਾ ਦੌੜਾਂ ਦਾ ਸਕੋਰ ਹੇ।

    ਮੌਸਮ ਸਬੰਧੀ ਰਿਪੋਰਟ | IND vs ENG

    ਰਾਜਕੋਟ ’ਚ ਮੰਗਲਵਾਰ ਨੂੰ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਸ਼ਾਮ 6 ਵਜੇ ਤੋਂ ਰਾਤ ਤੱਕ ਦਾ ਤਾਪਮਾਨ 18 ਤੋਂ 24 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ।

    ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11

    ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਤਿਲਕ ਵਰਮਾ, ਹਾਰਦਿਕ ਪਾਂਡਿਆ, ਰਮਨਦੀਪ ਸਿੰਘ/ਸ਼ਿਵਮ ਦੁੱਬੇ, ਅਰਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵਿ ਬਿਸ਼ਨੋਈ, ਅਰਸ਼ਦੀਪ ਸਿੰਘ ਤੇ ਵਰੂਣ ਚਕਰਵਰਤੀ।

    ਇੰਗਲੈਂਡ : ਜੋਸ ਬਟਲਰ (ਕਪਤਾਨ), ਫਿਲ ਸਾਲਟ (ਵਿਕਟਕੀਪਰ), ਬੇਨ ਡਕੇਟ, ਹੈਰੀ ਬਰੂਕ, ਜੈਮੀ ਸਮਿਥ, ਲਿਆਮ ਲਿਵਿੰਗਸਟੋਨ, ​​ਜੈਮੀ ਓਵਰਟਨ, ਬ੍ਰਾਇਡਨ ਕਾਰਸੇ, ਜੋਫਰਾ ਆਰਚਰ, ਆਦਿਲ ਰਾਸ਼ਿਦ ਤੇ ਮਾਰਕ ਵੁੱਡ।

    LEAVE A REPLY

    Please enter your comment!
    Please enter your name here