ਵਾਰਨਰ, ਮਾਰਸ਼, ਸਮਿਥ ਅਤੇ ਲਾਬੁਸ਼ੇਨ ਦੇ ਅਰਧਸੈਂਕੜੇ
- ਬੁਮਰਾਹ ਨੇ ਹਾਸਲ ਕੀਤੀਆਂ 3 ਵਿਕਟਾਂ
ਰਾਜਕੋਟ (ਏਜੰਸੀ)। ਭਾਰਤ ਅਤੇ ਅਸਟਰੇਲੀਆ ਵਿਚਕਾਰ ਵਿਸ਼ਵ ਕੱਪ ਤੋਂ ਪਹਿਲਾਂ ਇੱਕਰੋਜਾ ਮੈਚਾਂ ਦੀ ਲੜੀ ਖੇਡੀ ਜਾ ਰਹੀ ਹੈ, ਜਿੱਥੇ ਲੜੀ ਦਾ ਆਖਿਰੀ ਮੁਕਾਬਲਾ ਗੁਜਰਾਤ ਵਿਖੇ ਰਾਜਕੋਟ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਇਸ ਮੈਚ ’ਚ ਅਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਜਿਸ ਤੋਂ ਬਾਅਦ ਅਸਟਰੇਲੀਆ ਨੇ ਆਪਣੇ 50 ਓਵਰਾਂ ’ਚ 7 ਵਿਕਟਾਂ ਗੁਆ ਕੇ 352 ਦੌੜਾਂ ਦਾ ਵੱਡਾ ਸਕੋਰ ਬਣਾਇਆ ਹੈ, ਭਾਰਤੀ ਟੀਮ ਨੂੰ ਜਿੱਤ ਲਈ 50 ਓਵਰਾਂ ’ਚ 353 ਦੌੜਾਂ ਦਾ ਟੀਚਾ ਮਿਲਿਆ ਹੈ। ਇਸ ਮੈਚ ’ਚ ਅਸਟਰੇਲੀਆ ਵੱਲੋਂ ਓਪਨਰ ਡੇਵਿਡ ਵਾਰਨਰ, ਮਿਚੇਲ ਮਾਰਸ਼, ਸਟੀਵ ਸਮਿਥ ਅਤੇ ਲਾਬੁਸ਼ੇਨ ਨੇ ਅਰਧਸੈਂਕੜੇ ਵਾਲਿਆਂ ਪਾਰੀਆਂ ਖੇਡੀਆਂ।
ਇਹ ਵੀ ਪੜ੍ਹੋ : IND Vs AUS 3rd ODI : ਅਸਟਰੇਲੀਆ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਕਰਨ ਦਾ ਫੈਸਲਾ
ਅਸਟਰੇਲੀਆ ਵੱਲੋਂ ਸ਼ੁਰੂ ਤੋਂ ਹੀ ਵਿਸਫੋਟਕ ਬੱਲੇਬਾਜੀ ਵੇਖਣ ਨੂੰ ਮਿਲੀ। ਗੇਂਦਬਾਜੀ ’ਚ ਭਾਰਤ ਵੱਲੋਂ ਸਭ ਤੋਂ ਵੱਧ ਜਸਪ੍ਰੀਤ ਬੁਮਰਾਹ ਨੇ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ, ਉਨ੍ਹਾਂ ਨੂੰ 3 ਵਿਕਟਾਂ ਮਿਲਿਆਂ, ਕੁਲਦੀਪ ਯਾਦਵ ਨੂੰ 2 ਅਤੇ ਮੁਹੰਮਦ ਸਿਰਾਜ ਅਤੇ ਪ੍ਰਸਿੱਧ ਕ੍ਰਿਸ਼ਣਾ ਨੂੰ 1-1 ਵਿਕਟ ਮਿਲੀ। ਅਸਟਰੇਲੀਆ ਵੱਲੋਂ ਵਾਰਨਰ ਨੇ 56, ਮਿਚੇਲ ਮਾਰਸ਼ ਨੇ 96, ਸਟੀਵ ਸਮਿਥ ਨੇ 74 ਅਤੇ ਮਾਰਨਸ ਲਾਬੁਸ਼ੇਨ ਨੇ 72 ਦੌੜਾਂ ਦੀਆਂ ਪਾਰੀਆਂ ਖੇਡੀਆਂ।