ਮੋਹਾਲੀ। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਪੰਜਾਬ ਕ੍ਰਿਕਟ ਸੰਘ ਮੋਹਾਲੀ ਦੇ ਆਈ.ਐੱਸ.ਬਿੰਦਰਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ ’ਚ ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨਹੀਂ ਖੇਡ ਰਹੇ। IND Vs AFG
ਟੀ-20 ਵਿਸ਼ਵ ਕੱਪ 2024 ਦੇ ਨਜਰੀਏ ਤੋਂ ਇਹ ਸੀਰੀਜ ਭਾਰਤ ਲਈ ਮਹੱਤਵਪੂਰਨ ਹੈ। ਟੂਰਨਾਮੈਂਟ ਤੋਂ ਪਹਿਲਾਂ ਇਹ ਭਾਰਤ ਦੀ ਆਖਰੀ ਟੀ-20 ਸੀਰੀਜ ਹੈ। ਇਸ ਤੋਂ ਬਾਅਦ ਭਾਰਤ ਇੰਗਲੈਂਡ ਖਿਲਾਫ 5 ਟੈਸਟ ਮੈਚ ਖੇਡੇਗਾ ਅਤੇ ਫਿਰ ਆਈਪੀਐੱਲ ਸ਼ੁਰੂ ਹੋਵੇਗਾ। ਆਈਪੀਐੱਲ ਮਈ ਦੇ ਤੀਜੇ ਹਫਤੇ ਤੱਕ ਚੱਲਣ ਦੀ ਉਮੀਦ ਹੈ। ਟੂਰਨਾਮੈਂਟ ਦੇ ਤੁਰੰਤ ਬਾਅਦ, ਟੀ-20 ਵਿਸ਼ਵ ਕੱਪ ਵੀ 1 ਜੂਨ ਤੋਂ ਵੈਸਟਇੰਡੀਜ ਅਤੇ ਅਮਰੀਕਾ ’ਚ ਸ਼ੁਰੂ ਹੋਵੇਗਾ।
ਦੋਵੇਂ ਟੀਮਾਂ ਇਸ ਪ੍ਰਕਾਰ ਹਨ:
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਤਿਲਕ ਵਰਮਾ, ਸ਼ਿਵਮ ਦੂਬੇ, ਜਿਤੇਸ਼ ਸ਼ਰਮਾ, ਰਿੰਕੂ ਸਿੰਘ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਵੋਈ, ਅਰਸ਼ਦੀਪ ਸਿੰਘ ਅਤੇ ਮੁਕੇਸ਼ ਕੁਮਾਰ।
ਅਫਗਾਨਿਸਤਾਨ: ਇਬਰਾਹਿਮ ਜ਼ਾਦਰਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਰਹਿਮਤ ਸ਼ਾਹ, ਅਜ਼ਮਤੁੱਲਾ ਉਮਰਜ਼ਈ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ, ਕਰੀਮ ਜਨਤ, ਗੁਲਬਦੀਨ ਨਾਇਬ, ਨਵੀਨ-ਉਲ-ਹੱਕ, ਫਜ਼ਲਹਕ ਫਾਰੂਕੀ ਅਤੇ ਮੁਜੀਬ ਉਰ ਰਹਿਮਾਨ।
ਟੀਮ ਬਾਰੇ ਅੱਪਡੇਟ | INDvsAFG
ਤਜਰਬੇਕਾਰ ਬੱਲੇਬਾਜ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਇਸ ਸੀਰੀਜ ਦਾ ਪਹਿਲਾ ਮੈਚ ਨਹੀਂ ਖੇਡਣਗੇ। ਉਹ ਦੂਜੇ ਅਤੇ ਤੀਜੇ ਟੀ-20 ਲਈ ਉਪਲਬਧ ਰਹਿਣਗੇ। ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਬੁੱਧਵਾਰ ਨੂੰ ਮੋਹਾਲੀ ’ਚ ਇਹ ਜਾਣਕਾਰੀ ਦਿੱਤੀ। ਦ੍ਰਾਵਿੜ ਨੇ ਕਿਹਾ – ‘ਵਿਰਾਟ ਨਿੱਜੀ ਕਾਰਨਾਂ ਕਰਕੇ ਪਹਿਲੇ ਮੈਚ ਲਈ ਉਪਲਬਧ ਨਹੀਂ ਹਨ’। ਅਫਗਾਨਿਸਤਾਨ ਦੇ ਸਟਾਰ ਆਲਰਾਊਂਡਰ ਰਾਸ਼ਿਦ ਖਾਨ ਭਾਰਤ ਖਿਲਾਫ ਹੋਣ ਵਾਲੀ ਟੀ-20 ਸੀਰੀਜ ਤੋਂ ਬਾਹਰ ਹੋ ਗਏ ਹਨ। ਉਸ ਦੀ ਪਿੱਠ ਦੀ ਸੱਟ ਮੁੜ ਸਾਹਮਣੇ ਆਈ ਹੈ। ਰਾਸ਼ਿਦ ਦੀ 2 ਮਹੀਨੇ ਪਹਿਲਾਂ ਸਰਜਰੀ ਹੋਈ ਸੀ। (INDvsAFG)