Pollution: ਦਰਿਆਵਾਂ ’ਚ ਵਧ ਰਿਹਾ ਪ੍ਰਦੂਸ਼ਣ

Pollution

ਦਰਿਆਵਾਂ ’ਚ ਅਮੋਨੀਆ ਦਾ ਪੱਧਰ (ਸਤਰ) ਵਧ ਜਾਣ ਨਾਲ ਪੀਣ ਵਾਲੇ ਪਾਣੀ ਦਾ ਸੰਕਟ ਪੈਦਾ ਹੋ ਗਿਆ ਹੈ ਅਸਲ ’ਚ ਵੱਖ -ਵੱਖ ਸੂਬਿਆਂ ਦੇ ਉਦਯੋਗਾਂ ਤੇ ਸ਼ਹਿਰੀ ਅਬਾਦੀ ਦਾ ਗੰਦਾ ਪਾਣੀ ਪੈਣ ਕਾਰਨ ਹੀ ਇਹ ਪ੍ਰਦੂਸ਼ਣ ਦੀ ਸਮੱਸਿਆ ਆ ਰਹੀ ਹੈ ਇਸ ਗੱਲ ਨੂੰ ਵੀ ਸਮਝਣਾ ਪੈਣਾ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ (ਸਤਰ) ਹੇਠਾਂ ਜਾਣ ਕਾਰਨ ਦਰÇਆਵਾਂ ਦਾ ਪਾਣੀ ਹੀ ਇੱਕੋ ਇੱਕ ਵੱਡਾ ਸਰੋਤ ਹੈ ਜੋ ਪੀਣ ਵਾਲੇ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰ ਸਕਦਾ ਹੈ ਦਰਿਆਵਾਂ ’ਚ ਪ੍ਰਦੂਸ਼ਣ ਨੂੰ ਨਜ਼ਰ ਅੰਦਾਜ਼ ਕਰਕੇ ਪਾਣੀ ਦੇ ਸੰਕਟ ਨੂੰ ਦੂਰ ਨਹੀਂ ਕੀਤਾ ਜਾ ਸਕਦਾ ਜਿਹੜੇ ਉਦਯੋਗ ਗੰਦਾ ਪਾਣੀ ਜਾਂ ਅਣਸੋਧਿਆ ਪਾਣੀ ਦਰਿਆਵਾਂ ’ਚ ਛੱਡ ਰਹੇ ਹਨ ਉਹਨਾਂ ਖਿਲਾਫ ਸਖਤ ਕਾਰਵਾਈ ਕਰਨੀ ਜ਼ਰੂਰੀ ਹੈ ਉਦਯੋਗ ’ਚ ਪਾਣੀ ਸੋਧਣ ਵਾਲੇ ਲਾਏ ਗਏ। Pollution

Read This : New Governor: ਪੰਜਾਬ ਸਮੇਤ 9 ਸੂਬਿਆਂ ਦੇ ਬਦਲੇ ਰਾਜਪਾਲ, ਵੇਖੋ ਪੂਰੀ ਸੂਚੀ

ਪਲਾਂਟ ਸਿਰਫ ਵਿਖਾਵੇ ਦੇ ਨਹੀਂ ਹੋਣੇ ਚਾਹੀਦੇ ਜਿਆਦਾਤਰ ਇਹ ਹੁੰਦਾ ਹੈ ਕਿ ਪਲਾਂਟ ਲਾ ਦਿੱਤੇ ਜਾਂਦੇ ਹਨ ਫਿਰ ਖਰਾਬ ਹੋਣ ਦਾ ਬਹਾਨਾ ਬਣਾ ਕੇ ਕਈ ਕਈ ਮਹੀਨੇ ਉਹਨਾਂ ਦੀ ਮੁਰੰਮਤ ਹੀ ਨਹੀਂ ਕਾਰਵਾਈ ਜਾਂਦੀ ਹੈ ਇਹ ਰੁਝਾਨ ਪ੍ਰਦੂਸ਼ਣ ਪ੍ਰਤੀ ਜ਼ਿੰਮੇਵਾਰੀ ਤੋਂ ਬਚਣ ਦੀ ਚੋਰਮੋਰੀ ਹੈ ਸਰਕਾਰਾਂ ਨੂੰ ਉਹਨਾਂ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ ਜੋ ਪ੍ਰਦੂਸ਼ਣ ਦੇ ਮਾਮਲਿਆਂ ’ਚ ਕਾਰਵਾਈ ਨਹੀਂ ਕਰਦੇ ਦਰਿਆ ਕੁਦਰਤ ਦਾ ਅਨਮੋਲ ਖਜਾਨਾ ਹੈ ਦਰਿਆਵਾਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਕੁਦਰਤ ਤੇ ਮਨੁੱਖ ਦੀ ਸਾਂਝ ਨੂੰ ਕਾਇਮ ਰੱਖਣ ਲਈ ਇਮਾਨਦਾਰੀ ਤੇ ਵਚਨਬੱਧਤਾ ਜ਼ਰੂਰੀ ਹੈ ਨਿਰਮਲ ਦਰਿਆ ਹੀ ਜ਼ਿੰਦਗੀ ਦੀ ਗਾਰੰਟੀ ਹਨ। Pollution

LEAVE A REPLY

Please enter your comment!
Please enter your name here