ਵਧਦੀ ਆਰਥਿਕ ਨਾਬਰਾਬਰੀ ਘਾਤਕ
‘ਵਰਲਡ ਇਨਇਕਵਲਿਟੀ ਰਿਪੋਰਟ’ ਭਾਵ ਵਿਸ਼ਵ ਨਾਬਰਾਬਰੀ ਰਿਪੋਰਟ ਮੁਤਾਬਿਕ, ਭਾਰਤ ਉਨ੍ਹਾਂ ਦੇਸ਼ਾਂ ’ਚੋਂ ਇੱਕ ਹੈ, ਜਿੱਥੇ ਆਰਥਿਕ ਨਾਬਰਾਬਰੀ ਜਾਂ ਗੈਰ-ਬਰਾਬਰੀ ਸਭ ਤੋਂ ਜ਼ਿਆਦਾ ਹੋ ਗਈ ਹੈ ਇੱਥੋਂ ਦੇ 10 ਫੀਸਦੀ ਅਮੀਰਾਂ ਦੀ ਸਾਲਾਨਾ ਕਮਾਈ ਦੇਸ਼ ਦੀ ਕੁੱਲ ਕਮਾਈ ਦਾ 57 ਫੀਸਦੀ ਹਿੱਸਾ ਹੈ ਇਨ੍ਹਾਂ ’ਚ ਵੀ ਸਿਰਫ਼ ਉੱਪਰ ਦੇ ਇੱਕ ਫੀਸਦੀ ਲੋਕ ਦੇਸ਼ ਦੀ 22 ਫੀਸਦੀ ਕਮਾਈ ’ਤੇ ਕਾਬਜ਼ ਹਨ, ਜਦੋਂਕਿ ਹੇਠਾਂ ਦੀ ਅੱਧੀ ਆਬਾਦੀ ਸਿਰਫ਼ 13 ਫੀਸਦੀ ਕਮਾਈ ’ਤੇ ਗੁਜ਼ਾਰਾ ਕਰ ਰਹੀ ਹੈ ਇਨ੍ਹਾਂ ਅੰਕੜਿਆਂ ਨੂੰ ਹੋਰ ਬਿਹਤਰ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਜੇਕਰ ਤੁਸੀਂ ਮਹੀਨੇ ’ਚ 42,000 ਰੁਪਏ ਕਮਾਉਂਦੇ ਹੋ, ਤਾਂ ਇਸ ਦੇਸ਼ ਦੀ 80 ਫੀਸਦੀ ਆਬਾਦੀ ਤੁਹਾਡੇ ਤੋਂ ਹੇਠਾਂ ਹੈ ਅਤੇ 72 ਹਜ਼ਾਰ ਰੁਪਏ ਮਹੀਨਾ ਕਮਾਉਣ ਵਾਲੇ ਤਾਂ 10 ਫੀਸਦੀ ਤੋਂ ਵੀ ਘੱਟ ਹਨ
ਹੁਣ ਤੁਸੀਂ ਚਾਹੋ ਤਾਂ ਇਨ੍ਹਾਂ ਅੰਕੜਿਆਂ ’ਚ ਆਪਣੀ ਥਾਂ ਦੇਖ ਕੇ ਖੁਸ਼ ਹੋ ਸਕਦੇ ਹੋ, ਜਾਂ ਫ਼ਿਰ ਇਸ ਚਿੰਤਾ ਦੇ ਹਿੱਸੇਦਾਰ ਬਣ ਸਕਦੇ ਹੋ ਕਿ ਆਖ਼ਰ ਨਾਬਰਾਬਰੀ ਵਧਣ ਦੀ ਵਜ੍ਹਾ ਕੀ ਹੈ? ਜਦੋਂ ਅੰਗਰੇਜ਼ ਭਾਰਤ ਤੋਂ ਗਏ, ਉਸ ਵਕਤ ਦੇਸ਼ ਦੇ ਸਭ ਤੋਂ ਅਮੀਰ 10 ਫੀਸਦੀ ਲੋਕਾਂ ਕੋਲ ਦੌਲਤ ਅਤੇ ਕਮਾਈ ’ਚ ਕਰੀਬ ਅੱਧਾ ਹਿੱਸਾ ਸੀ ਅਜ਼ਾਦੀ ਤੋਂ ਬਾਅਦ ਦੀਆਂ ਨੀਤੀਆਂ ਅਤੇ ਸਾਲਾਂ ਦੀ ਮਿਹਨਤ ਨਾਲ ਇਹ ਹਿੱਸਾ ਘਟ ਕੇ 80 ਦੇ ਦਹਾਕੇ ’ਚ 35 ਤੋਂ 40 ਫੀਸਦੀ ਵਿਚਕਾਰ ਆਇਆ ਪਰ ਇਸ ਸਾਲ ਦੀ ਰਿਪੋਰਟ ਦੱਸਦੀ ਹੈ ਕਿ ਇਹ ਅੰਕੜਾ ਫਿਰ ਵਧ ਕੇ 57 ਫੀਸਦੀ ਤੋਂ ਉੱਪਰ ਜਾ ਚੁੱਕਾ ਹੈ ਇਹ ਇੱਕ ਔਖਾ ਸਮਾਂ ਹੈ
ਕੋਰੋਨਾ ਦਾ ਅਸਰ ਕਮਾਈ ’ਤੇ ਵੀ ਪਿਆ ਹੈ ਤੇ ਸੰਪੱਤੀ ’ਤੇ ਵੀ ਪੂਰੀ ਦੁਨੀਆ ’ਚ ਲੋਕਾਂ ਦੀ ਕਮਾਈ ਘਟੀ ਹੈ ਪਰ ਇਸ ਗਿਰਾਵਟ ਦਾ ਅੱਧਾ ਹਿੱਸਾ ਅਮੀਰ ਦੇਸ਼ਾਂ ਅਤੇ ਅੱਧਾ ਗਰੀਬ ਦੇਸ਼ਾਂ ਦੇ ਹਿੱਸੇ ਗਿਆ ਹੈ ਭਾਵ, ਗਿਰਾਵਟ ਕਮਾਈ ਦੇ ਹਿਸਾਬ ਨਾਲ ਨਹੀਂ ਹੋਈ ਹੈ ਅਮੀਰ ਦੇਸ਼ਾਂ ’ਤੇ ਅਸਰ ਜ਼ਿਆਦਾ ਦਿਸਦਾ ਹੈ ਨਾਬਰਾਬਰੀ ਰਿਪੋਰਟ ਮੁਤਾਬਿਕ, ਇਸ ਦੀ ਜਿੰਮੇਵਾਰੀ ਮੁੱਖ ਰੂਪ ਨਾਲ ਦੱਖਣੀ ਅਤੇ ਦੱਖਣੀ-ਪੂਰਬੀ ਏਸ਼ੀਆ ’ਤੇ ਆਉਂਦੀ ਹੈ, ਅਤੇ ਉਸ ’ਚ ਵੀ ਸਭ ਤੋਂ ਜ਼ਿਆਦਾ ਭਾਰਤ ’ਤੇ ਇਸ ਦਾ ਅਰਥ ਹੈ ਕਿ ਭਾਰਤ ’ਚ ਲੋਕਾਂ ਦੀ ਕਮਾਈ ’ਚ ਸਭ ਤੋਂ ਤੇਜ਼ ਗਿਰਾਵਟ ਆਈ ਹੈ ਜਾਹਿਰ ਹੈ,
ਅਮੀਰ ਹੋਰ ਅਮੀਰ ਹੋ ਰਹੇ ਹਨ, ਅਤੇ ਗਰੀਬ ਹੋਰ ਗਰੀਬ ਆਰਥਿਕ ਨਾਬਰਾਬਰੀ ਰਿਪੋਰਟ ਦੇ ਲੇਖਕ ਇਸ ਲਈ ਅੱਸੀ ਦੇ ਦਹਾਕੇ ਤੋਂ ਬਾਅਦ ਦੇ ਉਦਾਰੀਕਰਨ ਅਤੇ ਆਰਥਿਕ ਸੁਧਾਰ ਦੀਆਂ ਨੀਤੀਆਂ ਨੂੰ ਜਿੰਮੇਵਾਰ ਮੰਨਦੇ ਹਨ ਹਾਲਾਂਕਿ, ਹਾਲ ਹੀ ’ਚ ਭਾਰਤ ਦੀ ਆਬਾਦੀ ’ਚ ਮਹਿਲਾਵਾਂ ਦੀ ਹਿੱਸੇਦਾਰੀ ਸੁਧਰਨ ਦਾ ਅੰਕੜਾ ਆਇਆ ਹੈ ਪਰ ਕਮਾਈ ਦੇ ਮਾਮਲੇ ’ਚ ਮਹਿਲਾਵਾਂ ਦੇ ਹੱਥ ਸਿਰਫ 18 ਫੀਸਦੀ ਹਿੱਸਾ ਹੀ ਲੱਗਦਾ ਹੈ ਲੋੜ ਇਸ ਗੱਲ ਦੀ ਹੈ ਕਿ ਇਸ ਰਿਪੋਰਟ ਨੂੰ ਧਿਆਨ ਨਾਲ ਪੜਿ੍ਹਆ ਜਾਵੇ, ਇਸ ’ਚ ਦਿੱਤੇ ਗਏ ਸੁਝਾਵਾਂ ’ਤੇ ਅਮਲ ਕਰਨ ਦਾ ਦਬਾਅ ਬਣਾਇਆ ਜਾਵੇ ਇਹ ਸਭ ਜਲਦੀ ਕਰਨਾ ਜ਼ਰੂਰੀ ਹੈ ਇਸ ਤੋਂ ਪਹਿਲਾਂ ਕਿ ਦੁਨੀਆ ਦੀ ਆਰਥਿਕ ਅਤੇ ਦੂਜੀ ਤਾਕਤ ਵੀ ਇੱਕ ਛੋਟੇ ਜਿਹੇ ਸਮੂਹ ਦੇ ਹੱਥਾਂ ’ਚ ਐਨੀ ਕੇਂਦਰਿਤ ਹੋ ਜਾਵੇ ਕਿ ਉਸ ਨਾਲ ਮੁਕਾਬਲਾ ਕਰਨਾ ਹੀ ਅਸੰਭਵ ਹੋ ਜਾਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ