ਵਧਦਾ ਈ-ਕਚਰਾ ਸਿਹਤ ਤੇ ਵਾਤਾਵਰਨ ਲਈ ਖ਼ਤਰਾ

E-Waste

ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਈ-ਵੇਸਟ ਉਤਪਾਦਕ ਦੇਸ਼ | E-Waste

ਲਗਾਤਾਰ ਵਧ ਰਿਹਾ ਈ-ਕਚਰਾ ਨਾ ਸਿਰਫ਼ ਭਾਰਤ ਲਈ ਸਗੋਂ ਸਮੁੱਚੀ ਦੁਨੀਆ ਲਈ ਵੱਡਾ ਵਾਤਾਵਰਨ, ਕੁਦਰਤੀ ਅਤੇ ਸਿਹਤ ਖ਼ਤਰਾ ਹੈ ਈ-ਕਚਰੇ ਨਾਲ ਮਤਲਬ ਉਨ੍ਹਾਂ ਸਾਰੇ ਇਲੈਕਟ੍ਰਾਨਿਕ ਅਤੇ ਇਲੈਕਟ੍ਰੀਕਲ ਉਪਕਰਨਾਂ (ਈਈਈ) ਅਤੇ ਉਨ੍ਹਾਂ ਦੇ ਪਾਰਟਸ ਤੋਂ ਹੈ, ਜੋ ਖ਼ਪਤਕਾਰ ਵੱਲੋਂ ਦੁਬਾਰਾ ਇਸਤੇਮਾਲ ’ਚ ਨਹੀਂ ਲਿਆਂਦਾ ਜਾਂਦਾ ਗਲੋਬਲ ਈ-ਵੇਸਟ ਮਾਨੀਟਰ-2020 ਮੁਤਾਬਿਕ ਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਈ-ਵੇਸਟ ਉਤਪਾਦਕ ਹੈ ਕਿਉਂਕਿ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕ ਉਪਕਰਨਾਂ ਨੂੰ ਬਣਾਉਣ ’ਚ ਖ਼ਤਰਨਾਕ ਪਦਾਰਥਾਂ (ਸ਼ੀਸ਼ਾ, ਪਾਰਾ, ਕੈਡਮੀਅਮ ਆਦਿ) ਦੀ ਵਰਤੋਂ ਹੁੰਦੀ ਹੈ, ਜਿਸ ਦਾ ਮਨੁੱਖੀ ਸਿਹਤ ਅਤੇ ਵਾਤਾਵਰਨ ’ਤੇ ਮਾੜਾ ਅਸਰ ਪੈਂਦਾ ਹੈ ਦੁਨੀਆ ਭਰ ’ਚ ਇਸ ਤਰ੍ਹਾਂ ਪੈਦਾ ਹੋ ਰਿਹਾ ਈ-ਕਚਰਾ ਇੱਕ ਭਖ਼ਦੀ ਸਮੱਸਿਆ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ।

ਪਾਰਾ, ਕੈਡਮੀਅਮ, ਸ਼ੀਸ਼ਾ, ਪਾਲੀਬ੍ਰੋਮੀਨੇਟੇਡ ਫਲੇਮ ਰਿਟਾਰਡੈਂਟਸ, ਬੋਰੀਅਮ, ਲਿਥੀਅਮ ਆਦਿ ਈ-ਕਚਰੇ ਦੀ ਜ਼ਹਿਰੀਲੀ ਰਹਿੰਦ-ਖੂੰਹਦ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹੁੰਦੀ ਹੈ ਇਨ੍ਹਾਂ ਜ਼ਹਿਰੀਲੇ ਪਦਾਰਥਾਂ ਦੇ ਸੰਪਰਕ ’ਚ ਆਉਣ ਨਾਲ ਮਨੁੱਖ ਦੇ ਦਿਲ, ਲੀਵਰ, ਦਿਮਾਗ, ਗੁਰਦੇ ਅਤੇ ਕੰੰਕਾਲ ਪ੍ਰਣਾਲੀ ਨੂੰ ਨੁਕਸਾਨ ਹੁੰਦਾ ਹੈ ਇਸ ਤੋਂ ਇਲਾਵਾ, ਇਹ ਈ- ਵੇਸਟ ਮਿੱਟੀ ਅਤੇ ਧਰਤੀ ਹੇਠਲੇ ਪਾਣੀ ਨੂੰ ਵੀ ਦੂਸ਼ਿਤ ਕਰਦਾ ਹੈ ਈ-ਉਤਪਾਦਾਂ ਦੀ ਅੰਨ੍ਹੀ ਦੌੜ ਨੇ ਇੱਕ ਅੰਤਹੀਣ ਸਮੱਸਿਆ ਨੂੰ ਜਨਮ ਦਿੱਤਾ ਹੈ ਸ਼ੁੱਧ ਵਾਤਾਵਰਨ ਲਈ ਸ਼ੁੱਧ ਸਾਧਨ ਅਪਣਾਉਣ ਦੀ ਗੱਲ ਇਸ ਲਈ ਜ਼ਰੂਰੀ ਹੈ ਕਿ ਪ੍ਰਾਪਤ ਈ-ਸਾਧਨਾਂ ਦੀ ਵਰਤੋਂ ਸਹੀ ਦਿਸ਼ਾ ’ਚ ਸਹੀ ਟੀਚੇ ਦੇ ਨਾਲ ਕੀਤੀ ਜਾਵੇ ਅੱਜ ਦੁਨੀਆ ਦੇ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ। (E-Waste)

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ’ਚ ਲੱਗਣਗੇ ਸੀਸੀਟੀਵੀ ਕੈਮਰੇ

ਜਿਸ ’ਚ ਈ-ਵੇਸਟ ਇੱਕ ਨਵੀਂ ਉੱਭਰਦੀ, ਭਿਆਨਕ ਤੇ ਤਬਾਹਕਾਰੀ ਸਮੱਸਿਆ ਹੈ ਦੁਨੀਆ ’ਚ ਹਰ ਸਾਲ 3 ਤੋਂ 5 ਕਰੋੜ ਟਨ ਈ-ਵੇਸਟ ਪੈਦਾ ਹੋ ਰਿਹਾ ਹੈ ਗਲੋਬਲ ਈ-ਵੇਸਟ ਮਾਨੀਟਰ ਮੁਤਾਬਿਕ ਭਾਰਤ ਸਾਲਾਨਾ ਕਰੀਬ 20 ਲੱਖ ਟਨ ਈ-ਵੇਸਟ ਪੈਦਾ ਕਰਦਾ ਹੈ ਤੇ ਅਮਰੀਕਾ, ਚੀਨ , ਜਾਪਾਨ ਅਤੇ ਜਰਮਨੀ ਤੋਂ ਬਾਅਦ ਈ-ਵੇਸਟ ਉਤਪਾਦਕ ਦੇਸ਼ਾਂ ’ਚ 5ਵੇਂ ਸਥਾਨ ’ਤੇ ਹੈ ਈ-ਵੇਸਟ ਦੇ ਨਿਪਟਾਰੇ ’ਚ ਭਾਰਤ ਕਾਫ਼ੀ ਪਿੱਛੇ ਹੈ, ਇੱਥੇ ਸਿਰਫ਼ 0.003 ਮੀਟ੍ਰਿਕ ਟਨ ਦਾ ਨਿਪਟਾਰਾ ਹੀ ਕੀਤਾ ਜਾਂਦਾ ਹੈ ਯੂਐਨ ਦੇ ਮੁਤਾਬਿਕ, ਦੁਨੀਆ ਦੇ ਹਰ ਵਿਅਕਤੀ ਨੇ ਸਾਲ 2021 ’ਚ 7.6 ਕਿਲੋ ਈ-ਵੇਸਟ ਡੰਪ ਕੀਤਾ ਭਾਰਤ ’ਚ ਹਰ ਸਾਲ ਲਗਭਗ 25 ਕਰੋੜ ਮੋਬਾਇਲ ਈ-ਵੇਸਟ ਹੋ ਰਹੇ ਹਨ ਇਹ ਅੰਕੜਾ ਹਰ ਕਿਸੇ ਨੂੰ ਹੈਰਾਨ ਕਰਦਾ ਹੈ ਤੇ ਚਿੰਤਾ ਦਾ ਵੱਡਾ ਕਾਰਨ ਬਣ ਰਿਹਾ ਹੈ, ਕਿਉਂਕਿ ਇਨ੍ਹਾਂ ਨਾਲ ਕੈਂਸਰ ਅਤੇ ਡੀਐਨਏ ਡੈਮੇਜ਼ ਵਰਗੀਆਂ ਵਰਗੀਆਂ ਬਿਮਾਰੀਆਂ ਦੇ ਨਾਲ ਖੇਤੀ ਉਤਪਾਦ ਤੇ ਵਾਤਾਵਰਨ ਦੇ ਸਾਹਮਣੇ ਗੰਭੀਰ ਖਤਰਾ ਵੀ ਵਧ ਰਿਹਾ ਹੈ।

ਦੁਨੀਆ ਭਰ ’ਚ ਇਲੈਕਟ੍ਰਾਨਿਕ ਕਚਰੇ ਦੇ ਵਧਣ ਦੀ ਸਭ ਤੋਂ ਵੱਡੀ ਵਜ੍ਹਾ ਇਲੈਕਟ੍ਰਾਨਿਕ ਉਤਪਾਦਾਂ ਦੀ ਤੇਜ਼ੀ ਨਾਲ ਵਧਦੀ ਖਪਤ ਹੈ ਅੱਜ ਅਸੀਂ ਜਿਨ੍ਹਾਂ ਇਲੈਕਟ੍ਰਾਨਿਕ ਉਤਪਾਦਾਂ ਨੂੰ ਅਪਣਾਉਂਦੇ ਜਾ ਰਹੇ ਹਨ ਉਨ੍ਹਾਂ ਦਾ ਜੀਵਨਕਾਲ ਛੋਟਾ ਹੁੰਦਾ ਹੈ ਇਸ ਵਜ੍ਹਾ ਨਾਲ ਇਨ੍ਹਾਂ ਨੂੰ ਜ਼ਲਦ ਸੁੱਟ ਦਿੱਤਾ ਜਾਂਦਾ ਹੈ ਜਿਵੇਂ ਹੀ ਕੋਈ ਨਵੀਂ ਟੈਕਨਾਲੋਜੀ ਆਉਂਦੀ ਹੈ, ਪੁਰਾਣੇ ਨੂੰ ਸੁੱਟ ਦਿੱਤਾ ਜਾਂਦਾ ਹੈ ਇਸ ਦੇ ਨਾਲ ਹੀ ਕਈ ਦੇਸ਼ਾਂ ’ਚ ਇਨ੍ਹਾਂ ਉਤਪਾਦਾਂ ਦੀ ਮੁਰੰਮਤ ਤੇ ਰੀਸਾਈਕÇਲੰਗ ਦੀ ਸੀਮਿਤ ਵਿਵਸਥਾ ਹੈ ਜਾਂ ਬਹੁਤ ਮਹਿੰਗੀ ਹੈ ਅਜਿਹੇ ’ਚ ਜਿਵੇਂ ਹੀ ਕੋਈ ਉਤਪਾਦ ਖਰਾਬ ਹੁੰਦਾ ਹੈ ਲੋਕ ਉਸ ਨੂੰ ਠੀਕ ਕਰਵਾਉਣ ਦੀ ਥਾਂ ਬਦਲਣਾ ਜ਼ਿਆਦਾ ਪਸੰਦ ਕਰਦੇ ਹਨ ਸਾਲ 2021 ’ਚ ਡੇਫਟ ਯੂਨੀਵਰਸਿਟੀ ਆਫ਼ ਟੈਕਨਾਲੋਜੀ ਵੱਲੋਂ ਕੀਤੇ ਗਏ। (E-Waste)

ਸਰਵੇ ’ਚ ਫੋਨ ਬਦਲਣ ਦਾ ਸਭ ਤੋਂ ਵੱਡਾ ਕਾਰਨ ਸਾਫਟਵੇਅਰ ਦਾ ਹੌਲੀ ਹੋਣਾ ਅਤੇ ਬੈਟਰੀ ’ਚ ਗਿਰਾਵਟ ਰਹੀ ਦੂਜਾ ਵੱਡਾ ਕਾਰਨ, ਨਵੇਂ ਫੋਨ ਪ੍ਰਤੀ ਖਿੱਚ ਸੀ ਕੰਪਨੀਆਂ ਦੀ ਮਾਰਕੀਟਿੰਗ ਤੇ ਦੋਸਤਾਂ ਵੱਲੋਂ ਹਰ ਸਾਲ ਫੋਨ ਬਦਲਣ ਦੀਆਂ ਆਦਤਾਂ ਨਾਲ ਪ੍ਰਭਾਵਿਤ ਹੋ ਕੇ ਵੀ ਲੋਕ ਨਵਾਂ ਫੋਨ ਲੈ ਲੈਂਦੇ ਹਨ, ਜਦੋਂ ਕਿ ਇਸ ਦੀ ਜ਼ਰੂਰਤ ਨਹੀਂ ਹੁੰਦੀ ਇਸ ਵਜ੍ਹਾ ਨਾਲ ਵੀ ਈ-ਕਚਰੇ ’ਚ ਇਜਾਫ਼ਾ ਹੋ ਰਿਹਾ ਹੈ ਇੱਕ ਹੋਰ ਅੰਕੜੇ ਮੁਤਾਬਿਕ ਜੇਕਰ ਸਾਲ 2019 ’ਚ ਪੈਦਾ ਕੁੱਲ ਇਲੈਕਟ੍ਰਾਨਿਕ ਕਚਰੇ ਨੂੰ ਰੀਸਾਈਕਲ ਕਰ ਲਿਆ ਗਿਆ ਹੁੰਦਾ ਤਾਂ ਉਹ ਕਰੀਬ 425,833 ਕਰੋੜ ਰੁਪਏ ਦਾ ਫਾਇਦਾ ਦਿੰਦਾ ਇਹ ਅੰਕੜਾ ਦੁਨੀਆ ਦੇ ਕਈ ਦੇਸ਼ਾਂ ਦੀ ਜੀਡੀਪੀ ਤੋਂ ਵੀ ਜ਼ਿਆਦਾ ਹੈ ਯੂਨਾਈਟੇਡ ਨੇਸ਼ੰਸ ਯੂਨੀਵਰਸਿਟੀ ਵੱਲੋਂ ਜਾਰੀ ‘ਗਲੋਬਲ ਈ-ਵੇਸਟ ਮਾਨੀਟਰ 2020’ ਰਿਪੋਰਟ ਮੁਤਾਬਿਕ ਸਾਲ 2019 ’ਚ ਦੁਨੀਆ ’ਚ 5.36 ਕਰੋੜ ਮੀਟ੍ਰਿਕ ਟਨ ਈ-ਕਚਰਾ ਪੈਦਾ ਹੋਇਆ ਸੀ। (E-Waste)

ਅੰਦਾਜ਼ਾ ਹੈ ਕਿ ਸਾਲ 2030 ਤੱਕ ਇਸ ਸੰਸਾਰਕ ਈ-ਕਚਰੇ ’ਚ ਤਕਰੀਬਨ 38 ਫੀਸਦੀ ਤੱਕ ਵਾਧਾ ਹੋ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ’ਚ ਇਲੈਕਟ੍ਰਾਨਿਕ ਵੇਸਟ ਦਾ ਜ਼ਿਕਰ ਕੀਤਾ ਸੀ ਜ਼ਿਕਰਯੋਗ ਹੈ ਕਿ ਭਾਰਤ ’ਚ ਸਾਲ 2011 ਤੋਂ ਹੀ ਇਲੈਕਟ੍ਰਾਨਿਕ ਕਚਰੇ ਦੇ ਪ੍ਰਬੰਧਨ ਨਾਲ ਜੁੜਿਆ ਨਿਯਮ ਲਾਗੂ ਹੈ ਬਾਅਦ ’ਚ ਵਾਤਾਵਰਨ, ਵਣ ਅਤੇ ਜਲਵਾਯੂ ਬਦਲਾਅ ਮੰਤਰਾਲੇ ਵੱਲੋਂ ਈ-ਕਚਰਾ (ਪ੍ਰਬੰਧਨ) ਨਿਯਮ, 2016 ਲਾਗੂ ਕੀਤਾ ਗਿਆ ਸੀ ਇਸ ਨਿਯਮ ਤਹਿਤ ਪਹਿਲੀ ਵਾਰ ਇਲੈਕਟ੍ਰਾਨਿਕ ਉਪਕਰਨਾ ਦੇ ਨਿਰਮਾਤਾਵਾਂ ਨੂੰ ਵਿਸਥਾਰਿਤ ਨਿਰਮਾਤਾ ਜਿੰਮੇਵਾਰੀ ਦੇ ਦਾਇਰੇ ’ਚ ਲਿਆਂਦਾ ਗਿਆ ਨਿਯਮ ਤਹਿਤ ਉਤਪਾਦਕਾਂ ਨੂੰ ਈ-ਕਚਰੇ ਦੇ ਸੰਗ੍ਰਹਿਣ ਅਤੇ ਅਦਾਨ-ਪ੍ਰਦਾਨ ਲਈ ਜਿੰਮੇਵਾਰ ਬਣਾਇਆ ਗਿਆ ਹੈ। (E-Waste)

ਉਲੰਘਣ ਦੀ ਸਥਿਤੀ ’ਚ ਸਜ਼ਾ ਦੀ ਤਜਵੀਜ਼ ਵੀ ਕੀਤੀ ਗਈ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਈ-ਵੇਸਟ ਨੂੰ ਘੱਟ ਕੀਤਾ ਜਾਵੇ, ਤਾਂ ਇਸ ਲਈ ਜ਼ਰੂਰੀ ਹੈ ਕਿ ਚੀਜ਼ਾਂ ਦੀ ਰੀਸਾਈਕÇਲੰਗ ਕੀਤੀ ਜਾਵੇ ਕਿਸੇ ਪੁਰਾਣੇ ਮੋਬਾਇਲ ਜਾਂ ਕੰਪਿਊਟਰ ਆਦਿ ਨੂੰ ਰੀਸਾਈਕਲ ਕੀਤਾ ਜਾਵੇ ਤੇ ਇਨ੍ਹਾਂ ਦਾ ਫਿਰ ਤੋਂ ਇਸਤੇਮਾਲ ਹੋਵੇ ਕਈ ਲੋਕ ਜਾਂ ਕੰਪਨੀਆਂ ਆਪਣੇ ਪੁਰਾਣੇ ਲੈਪਟਾਪ, ਕੰਪਿਊਟਰ ਜਾਂ ਮੋਬਾਇਲ ਨੂੰ ਵੇਸਟ ਕਰ ਦਿੰਦੀਆਂ ਹਨ, ਜੋ ਈ-ਵੇਸਟ ਦੇ ਤੌਰ ’ਤੇ ਸਾਹਮਣੇ ਆਉਂਦੇ ਹਨ ਪਰ ਤੁਸੀਂ ਅਜਿਹੇ ’ਚ ਇਸ ਨੂੰ ਕਿਸੇ ਜ਼ਰੂਰਤਮੰਦ ਨੂੰ ਦੇ ਸਕਦੇ ਹੋ ਜ਼ਰੂਰਤ ਤਾਂ ਇਸ ਗੱਲ ਦੀ ਹੈ ਕਿ ਤੁਹਾਨੂੰ ਆਪਣੇ ਪੁਰਾਣੇ ਮੋਬਾਇਲ, ਲੈਪਟਾਪ, ਕੰਪਿਊਟਰ ਆਦਿ ਨੂੰ ਉਦੋਂ ਤੱਕ ਇਸਤੇਮਾਲ ਕਰਨਾ ਚਾਹੀਦਾ ਹੈ।

ਜਦੋਂ ਤੱਕ ਇਹ ਸੰਭਵ ਹੋ ਸਕੇ ਨਵੇਂ ਨਿਯਮਾਂ ਤਹਿਤ ਇਸ ਜਿੰਮੇਵਾਰੀ ਨੂੰ ਨਾ ਚੁੱਕਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਵੀ ਜਾਵੇਗਾ, ਜਿਸ ’ਚ ਉਨ੍ਹਾਂ ਨੂੰ ਜ਼ੁਰਮਾਨਾ ਅਤੇ ਜੇਲ੍ਹ ਦੋਵੇਂ ਹੀ ਪੈ ਸਕਦਾ ਹੈ ਇਸ ਤੋਂ ਇਲਾਵਾ ਈ-ਵੇਸਟ ਦੇ ਦਾਇਰੇ ਨੂੰ ਵੀ ਵਧਾ ਦਿੱਤਾ ਗਿਆ ਹੈ, ਜਿਸ ’ਚ 21 ਵਸਤੂਆਂ ਦੀ ਥਾਂ ਹੁਣ 106 ਵਸਤੂਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ’ਚ ਮੋਬਾਇਲ ਚਾਰਜਰ ਤੋਂ ਲੈ ਕੇ ਘਰਾਂ ’ਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਸਾਰੀਆਂ ਛੋਟੀਆਂ-ਵੱਡੀਆਂ ਇਲੈਕਟ੍ਰਾਨਿਕਸ ਅਤੇ ਇਲੈਕਟ੍ਰੀਕਲ ਚੀਜ਼ਾਂ ਸ਼ਾਮਲ ਹਨ। (E-Waste)

LEAVE A REPLY

Please enter your comment!
Please enter your name here