ਮਹਾਂਨਗਰਾਂ ‘ਚ ਵਧਦੀ ਭੀੜ

ਸਰਕਾਰ ਦੀਆਂ ਵਿਕਾਸ ਸਬੰਧੀ ਨੀਤੀਆਂ ਭਾਵੇਂ ਕਿੰਨੀਆਂ ਹੀ ਕਾਰਗਰ ਕਿਉਂ ਨਾ ਹੋਣ ਵਧਦੀ ਆਬਾਦੀ ਨੂੰ ਰੋਕਣ ਤੋਂ ਬਿਨਾਂ ਸਫ਼ਲਤਾ ਪ੍ਰਾਪਤ ਨਹੀਂ ਹੋ ਸਕਦੀ ਦੁਨੀਆਂ ‘ਚ ਸਭ ਤੋਂ ਵੱਡੀ ਅਬਾਦੀ ਵਾਲਾ ਦੂਜਾ ਦੇਸ਼ ਹੋਣ ਤੋਂ ਬਾਅਦ ਸਾਡੇ ਦੋ ਸ਼ਹਿਰ ਮੁੰਬਈ ਤੇ ਕੋਟਾ ਸਭ ਤੋਂ ਵੱਧ ਭੀੜ ਵਾਲੇ ਸ਼ਹਿਰਾਂ ‘ਚ ਆ ਗਏ ਹਨ ਵਿਸ਼ਵ ਆਰਥਿਕ ਮੰਚ ਵੱਲੋਂ ਸੰਯੁਕਤ ਰਾਸ਼ਟਰ ਦੇ ਅੰਕੜਿਆਂ ਦੇ ਅਧਾਰ ‘ਤੇ ਜਾਰੀ ਇਸ ਰਿਪੋਰਟ ‘ਚ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਸਭ ਤੋਂ ਵੱਧ ਭੀੜ-ਭੜੱਕੇ ਵਾਲਾ ਸ਼ਹਿਰ ਹੈ ਤੇ ਮੁੰਬਈ ਦੂਜੇ ਨੰਬਰ ‘ਤੇ ਆਉਂਦਾ ਹੈ  ਤੀਜਾ ਨੰਬਰ ਵੀ ਸਾਡੇ ਹਿੱਸਾ ਆਇਆ ਹੈ, ਕੋਟਾ ਦੁਨੀਆ ਦਾ ਭੀੜ ਵਾਲਾ ਤੀਜਾ ਸ਼ਰਿਰ ਬਣ ਗਿਆ ਹੈ ਮੁੰਬਈ ‘ਚ ਪ੍ਰਤੀ ਹੈਕਟੇਅਰ 31, 700 ਵਿਅਕਤੀ ਰਹਿ ਰਹੇ ਹਨ ਇਹ ਹਾਲਾਤ ਇੱਕੋ ਸਮੇਂ ਕਈ ਸਮੱਸਿਆਵਾਂ ਨੂੰ ਜਨਮ ਦੇ ਰਹੇ ਹਨ ਮਹਾਂਨਗਰਾਂ ‘ਚ ਭੀੜ ਦਾ ਇੱਕ ਵੱਡਾ ਕਾਰਨ ਪੇਂਡੂ ਖੇਤਰ ਤੇ ਛੋਟੇ ਸ਼ਹਿਰਾਂ ‘ਚ ਬੇਰੁਜ਼ਗਾਰੀ ਹੈ ਲੋਕ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵੱਲ ਆ ਰਹੇ ਹਨ।

ਮਹਾਂਨਗਰਾਂ ‘ਚ ਵਧਦੀ ਭੀੜ

ਵਧਦੀ ਆਬਾਦੀ ਇਸ ਦਾ ਮੂਲ ਕਾਰਨ ਹੈ ਅਬਾਦੀ ਦੇ ਮੁਤਾਬਕ ਰੁਜ਼ਗਾਰ ਨਾ ਹੋਣ ਕਰਕੇ ਅਬਾਦੀ ਤਬਦੀਲ ਹੋ ਰਹੀ ਹੈ ਥੋੜ੍ਹੀ ਜਗ੍ਹਾ ‘ਤੇ ਜਿਆਦਾ ਵਿਅਕਤੀਆਂ ਦਾ ਨਿਵਾਸ ਬਿਜਲੀ, ਪਾਣੀ, ਨਿਕਾਸੀ, ਤੇ ਬਿਮਾਰੀਆਂ ਦਾ ਕਾਰਨ ਬਣਦਾ ਹੈ ਮਹਾਂਨਗਰਾਂ ਦੀਆਂ ਸੁੰਦਰ ਸੜਕਾਂ, ਆਲੀਸ਼ਾਨ ਸ਼ੀਸ਼ੇ ਵਾਲੀਆਂ ਇਮਾਰਤਾਂ , ਫਲਾਈਓਵਰਾਂ ਦੀ ਚਮਕ ਦਮਕ ਤੋਂ ਦੂਰ ਆਬਾਦੀ ਦਾ ਇੱਕ ਹਿੱਸਾ ਨਰਕ ਭੋਗ ਰਿਹਾ ਹੈ, ਜਿਸ ਦੀ ਰਿਹਾਇਸ਼ ਗੰਦੇ ਨਾਲਿਆਂ ਕੰਢੇ, ਤੰਗ ਥਾਵਾਂ ਤੇ ਝੁੱਗੀਆਂ ਝੌਂਪੜੀਆਂ ‘ਚ ਹੁੰਦੀ ਹੈ  ਇਹ ਸਮੱਸਿਆਵਾਂ ਅੱਗੇ ਧਰਨੇ, ਪ੍ਰਦਰਸ਼ਨਾਂ ਦਾ ਰੂਪ ਧਾਰਨ ਕਰਦੀਆਂ ਹਨ ਦਰਅਸਲ ਵਿਕਾਸ ਦਾ ਪਹੀਆ ਪਿੰਡਾਂ ਨੂੰ ਘੁੰਮਾਉਣ ਦੀ ਲੋੜ ਹੈ ਤਾਂ ਕਿ ਲੋਕ ਸ਼ਹਿਰਾਂ ਵੱਲ ਰੁਖ ਨਾ ਕਰਨ  ਸਰਵਜਨਿਕ ਆਵਾਜਾਈ ਨੂੰ ਵਧਾਉਣ ਤੇ ਤੇਜ਼ ਕਰਨ ਦੀ ਜ਼ਰੂਰਤ ਹੈ ਲੋਕ ਕਿਸੇ ਮਹਾਂਨਗਰ ‘ਚ ਕੰਮ ਕਰਨ ਦੇ ਬਾਵਜੂਦ ਰਹਿਣ ਆਪਣੇ ਸ਼ਹਿਰ ਜਾਂ ਪਿੰਡ ‘ਚ ਹੀ ਪੇਂਡੂ ਖੇਤਰਾਂ ‘ਚ ਸਿੱਖਿਆ, ਸਿਹਤ ਮਨੋਰੰਜਨ ਤੇ ਖੇਡਾਂ ਦੇ ਪ੍ਰਬੰਧਾਂ ‘ਚ ਵਿਸਥਾਰ ਕੀਤਾ ਜਾਏ ਤਾਂ ਕਿ ਮਹਾਂਨਗਰ ਵਰਗੀਆਂ ਸਹੂਲਤਾਂ ਪੇਂਡੂ ਖੇਤਰਾਂ ‘ਚ ਮੌਜ਼ੂਦ ਹੋਣ।

ਸਾਰੀਆਂ ਸਮੱਸਿਆਵਾਂ ਦੀਆਂ ਜੜ੍ਹਾਂ ਵੱਧ ਘਣਤਾ ਵਾਲੀ ਆਬਾਦੀ ਹੈ

ਮਹਾਂਨਗਰਾਂ ‘ਚ  ਆਵਾਜਾਈ ਦੇ ਸਾਧਨਾਂ ਦੀ ਗਿਣਤੀ ਵਧਣ ਕਰਕੇ ਜਿੱਥੇ ਭੀੜ ਵਧ ਰਹੀ ਹੈ ਉੱਥੇ ਨਿਰਮਾਣ ‘ਚ ਬੇਨਿਯਮੀਆਂ ਹੋਣ ਕਾਰਨ ਨਿਕਾਸੀ ਵਰਗੀਆਂ ਬੁਨਿਆਦੀ ਜ਼ਰੂਰਤਾਂ ‘ਚ ਭਾਰੀ ਰੁਕਾਵਟ ਆਉਂਦੀ ਹੈ ਪਿਛਲੇ ਸਾਲਾਂ ‘ਚ ਭਾਰੀ ਵਰਖਾ ਨੇ ਪੂਰਾ ਮੁੰਬਈ ਮਹਾਂਨਗਰ ਜਾਮ ਕਰ ਦਿੱਤਾ ਜੋ ਸਿਆਸਤ ‘ਚ ਤਿੱਖੀ ਬਹਿਸ ਦਾ ਵਿਸ਼ਾ ਬਣਿਆ ਬਾਹਰੋਂ ਆਧੁਨਿਕ ਤੇ ਸੁੰਦਰ ਨਜ਼ਰ ਆਉਂਦੇ ਮਹਾਂਨਗਰ ਚੇਨੱਈ ਇੱਕ ਭਾਰੀ ਮੀਂਹ ਦੀ ਮਾਰ ਨਾ ਸਹਿ ਕੇ ਸਮੁੰਦਰ ਦਾ ਨਮੂਨਾ ਬਣ ਗਿਆ ਇਹਨਾਂ ਸਾਰੀਆਂ ਸਮੱਸਿਆਵਾਂ ਦੀਆਂ ਜੜ੍ਹਾਂ ਵੱਧ ਘਣਤਾ ਵਾਲੀ ਆਬਾਦੀ ਹੈ ਗੈਰ-ਕਾਨੂੰਨੀ ਕਲੋਨੀਆਂ ਇਸ ਸਮੱਸਿਆ ਨੂੰ ਹੋਰ ਗੁੰਝਲਦਾਰ ਬਣਾ ਰਹੀਆਂ ਹਨ ਨਿਰਮਾਣ ਕਾਰਜਾਂ ‘ਚ ਭ੍ਰਿਸ਼ਟਾਚਾਰ ਰੋਕਣ ਦੀ ਜ਼ਰੂਰਤ ਹੈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਮਿਲ ਕੇ ਵਿਕਾਸ ਨੂੰ ਸੰਤੁਲਿਤ, ਵਿਗਿਆਨਕ ਤੇ ਭਵਿੱਖਮੁੱਖੀ ਬਣਾਉਣ ‘ਤੇ ਜੋਰ ਦੇਣਾ ਚਾਹੀਦਾ ਹੈ ਤਾਂ ਕਿ ਵਿਕਾਸ ਕੁਝ ਸਮੱਸਿਆ ਹੱਲ ਕਰਕੇ ਹੋਰ ਨਵੀਆਂ ਸਮੱਸਿਆਵਾਂ ਦਾ ਸਰੋਤ ਬਣੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here