ਪੁਲਿਸ ਕਰੂਰਤਾ ਦੇ ਵਧਦੇ ਮਾਮਲੇ ਚਿੰਤਾ ਦਾ ਵਿਸ਼ਾ
‘‘ਯੂ ਵਰ ਪੁੱਟ ਹੇਅਰ ਟੂ ਪ੍ਰੋਟੈਕਟ ਅਸ, ਬਟ ਹੂ ਪ੍ਰੋਟੈਕਟਸ ਅਸ ਫ੍ਰਾਮ ਯੂ’’ ਅਮੈਰੀਕਨ ਸਿੰਗਰ ਕੇਆਰਐਸ-ਵਨ ਵੱਲੋਂ ਗਾਏ ਗਾਣੇ ਦੀਆਂ ਇਹ ਪੰਗਤੀਆਂ ਸਮਾਜਿਕ ਪਰਿਪੱਖ ’ਚ ਵੀ ਕਿਤੇ ਨਾ ਕਿਤੇ ਸਹੀ ਪ੍ਰਤੀਤ ਹੁੰਦੀਆਂ ਹਨ, ਕਿਉਂਕਿ ਸਿਵਲ ਸੁਸਾਇਟੀ ’ਚ ਪੁਲਿਸ ਵੱਲੋਂ ਕੀਤੀ ਜਾਣ ਵਾਲੀ ਕਰੂਰਤਾ ਦਾ ਹਰ ਇੱਕ ਵਿਅਕਤੀ ਗਵਾਹ ਹੈ ਅਜਿਹੇ ਕਾਰਿਆਂ ਨੂੰ ਕੋਈ ਸਮਾਜਿਕ ਤੰਤਰ ਸਵੀਕਾਰ ਨਹੀਂ ਕਰ ਸਕਦਾ, ਚਾਹੇ ਉਹ ਭਾਰਤੀ ਸਮਾਜ ਹੋਵੇ ਜਾ ਪੱਛਮੀ ਪੁਲਿਸ ਕਰੂਰਤਾ ਭਾਵ ਇਹ ਪ੍ਰਗਟਾਵਾ ਸਭ ਤੋਂ ਪਹਿਲੀ ਵਾਰ 19ਵੀਂ ਸ਼ਤਾਬਦੀ ਦੇ ਅੱਧ ’ਚ ਬ੍ਰਿਟੇਨ ’ਚ ਪ੍ਰਯੋਗ ਕੀਤਾ ਗਿਆ ਸੀ ਅਸੀਂ ਆਪਣੇ ਦੇਸ਼ ’ਚ ਅਜਿਹੇ ਕਈ ਮਾਮਲੇ ਦੇਖੇ ਹਨ ਜਿਵੇਂ, ਸਾਲ 1980 ਦਾ ਭਾਗਲਪੁਰ ਬਲਾਇੰਡਿੰਗਸ ਕੇਸ, ਜਿਸ ’ਚ ਪੁਲਿਸ ਕਸਟਡੀ ’ਚ ਮੁਲਜ਼ਮ ਨੂੰ ਐਸਿਡ ਪਾ ਕੇ ਅੰਨ੍ਹਾ ਕਰ ਦਿੱਤਾ ਗਿਆ ਸੀ
ਉਸੇ ਤਰ੍ਹਾਂ 1987 ਹਾਸ਼ਿਮਪੁਰਾ ਕਤਲੇਆਮ, ਸਾਲ 2017 ਦੇ ਜੱਲੀਕੱਟੂ ਪ੍ਰੋਟੈਸਟ ’ਚ ਪੁਲਿਸ ਵੱਲੋਂ ਅਪਣਾਇਆ ਗਿਆ ਹਿੰਸਕ ਤਰੀਕਾ ਅਤੇ ਹੁਣੇ ਹੀ ਸਾਲ 2020 ’ਚ ਪੀ. ਜੈਰਾਜ ਅਤੇ ਬੇਨਿਕਸ ਦੇ ਮਾਮਲੇ ’ਚ ਪੁਲਿਸ ਵੱਲੋਂ ਕਸਟਡੀ ’ਚ ਉਨ੍ਹਾਂ ਦੀ ਕਰੂਰਤਾਪੂਰਵਕ ਹੱਤਿਆ (ਕਸਟੋਡੀਅਲ ਡੈੱਥ) ਕਿਸੇ ਤੋਂ ਲੁਕੀ ਘਟਨਾ ਨਹੀਂ ਹੈ ਨਾ ਜਾਣੇ ਅਜਿਹੇ ਕਿੰਨੇ ਮਾਮਲੇ ਹਨ ਜੋ ਅੱਜ ਤੱਕ ਕਦੇ ਉਜਾਗਰ ਨਹੀਂ ਹੋਏ ਹੋਣਗੇ, ਸਪੱਸ਼ਟ ਹੈ ਇਨ੍ਹਾਂ ਦੀ ਸੂਚੀ ਰੱਖਣਾ ਔਖਾ ਹੈ ਕੋਈ ਦਿਨ ਅਜਿਹਾ ਨਹੀਂ ਬੀਤਦਾ ਜਦੋਂ ਪੁਲਿਸ ਕਰੂਰਤਾ ਦੀਆਂ ਖਬਰਾਂ ਸਾਹਮਣੇ ਨਾ ਆਉਂਦੀਆਂ ਹੋਣ ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਬੇਹੱਦ ਤਸੀਹੇ ਦਿੱਤੇ ਜਾਂਦੇ ਹਨ ਇਨ੍ਹਾਂ ਤਸੀਹਿਆਂ ਲਈ ਆਮ ਤੋਂ ਲੈ ਕੇ ਖਾਸ ਤਰੀਕੇ ਤੱਕ ਅਪਣਾਏ ਜਾਂਦੇ ਹਨ ਕਈ ਵਾਰ ਪੁਲਿਸ ਵੱਲੋਂ ਅਜਿਹੇ ਅਣਮਨੁੱਖੀ ਤਰੀਕੇ ਅਪਣਾਏ ਜਾਂਦੇ ਹਨ
ਜਿਨ੍ਹਾਂ ਨੂੰ ਸੁਣ ਕੇ ਇਨਸਾਨੀਅਤ ਸ਼ਰਮਸਾਰ ਲੱਗਦੀ ਹੈ, ਜਿਸ ਵਿਚ ਪੀੜਤ ਵਿਅਕਤੀ ਨੂੰ ਸਿਗਰਟ ਨਾਲ ਦਾਗਣਾ, ਥੁੱਕਣਾ, ਨੰਗਾ ਕਰਕੇ ਕੁੱਟਣਾ, ਸੈਕਸੁਅਲ ਫੇਵਰ ਮੰਗਣਾ ਅਤੇ ਇਲੈਕਟ੍ਰਿਕ ਝਟਕੇ ਦੇਣਾ ਵੀ ਸ਼ਾਮਲ ਹੈ ਅਤੇ ਅਜਿਹੇ ਹੋਰ ਕਈ ਤਰੀਕੇ ਜਿਨ੍ਹਾਂ ਦਾ ਜਿਕਰ ਤੱਕ ਕੀਤਾ ਜਾਣਾ ਇੱਕ ਮਨੁੱਖੀ ਸਮਾਜ ਵਿਚ ਸਹੀ ਨਹੀਂ ਹੋਵੇਗਾ ਕਈ ਪੀੜਤਾਂ ਨੂੰ ਸਥਾਈ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ’ਚੋਂ ਜ਼ਿਆਦਾਤਰ ਸ਼ਰਮ ਨਾਲ ਡਾਕਟਰਾਂ ਕੋਲ ਜਾਣ ਦੀ ਹਿੰਮਤ ਨਹੀਂ ਜੁਟਾ ਪਾਉਂਦੇ ਅਤੇ ਏਦਾਂ ਹੀ ਮਾਨਸਿਕ ਪੀੜਾ ’ਚ ਆਪਣਾ ਜੀਵਨ ਬਤੀਤ ਕਰ ਦਿੰਦੇ ਹਨ ਇਸ ਦੇ ਨਾਲ ਹੀ ਸਾਨੂੰ ਇੱਕ ਹੋਰ ਦ੍ਰਿਸ਼ਟੀਕੋਣ ਦੇਖਣ ਨੂੰ ਮਿਲਦਾ ਹੈ, ਜਿਵੇਂ ਸਾਡੇ ਵਿਚਕਾਰ ਰਹਿਣ ਵਾਲੇ ਲੋਕ ਹੀ ਇਸ ਕਰੂਰਤਾ ਦੀ ਸ਼ਲਾਘਾ ਕਰਦੇ ਹਨ,
ਅਸੀਂ ਆਮ ਤੌਰ ’ਤੇ ਸੋਸ਼ਲ ਮੀਡੀਆ ’ਤੇ ਦੇਖਦੇ ਹਾਂ ਲੋਕ ਟਵੀਟ ਜਾਂ ਕੁਮੈਂਟ ਕਰਦੇ ਹਨ ਕਿ ਪੁਲਿਸ ਨੇ ਚੰਗਾ ਕੀਤਾ ਇਨ੍ਹਾਂ ਦੀ ਕੁੱਟ-ਮਾਰ ਕਰਕੇ, ਇਨ੍ਹਾਂ ਦੇ ਨਾਲ ਇਹੀ ਹੋਣਾ ਚਾਹੀਦਾ ਹੈ ਅਤੇ ਜਦੋਂਕਿ ਇਹ ਲੋਕ ਅਸਲ ਘਟਨਾ ਨਾਲ ਜਾਣੂ ਹੀ ਨਹੀਂ ਹੁੰਦੇ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਦੇ ਰਾਮਪੁਰ ਤਿਰਾਹੇ ’ਤੇ ਉੱਤਰਾਖੰਡ ਸੂਬੇ ਦੇ ਅੰਦੋਲਨਕਾਰੀਆਂ ਨਾਲ 1 ਅਕਤੂਬਰ ਦੀ ਰਾਤ ਅਤੇ 2 ਅਕਤੂਬਰ 1994 ਦੇ ਦਿਨ ’ਚ ਜੋ ਹੋਇਆ ਉਸ ਦੇ ਫੱਟ ਅੱਜ ਵੀ ਲੋਕਾਂ ਨੂੰ ਸੁੰਨ ਕਰ ਦਿੰਦੇ ਹਨ ਯੂਪੀ ਪੁਲਿਸ ਨੇ ਕਰੀਬ 24 ਰਾਊਂਡ ਫਾਇਰਿੰਗ ਕੀਤੀ ਜਿਸ ਵਿਚ 7 ਜਣਿਆਂ ਦੀ ਜਾਨ ਚਲੀ ਗਈ ਅਤੇ ਡੇਢ ਦਰਜਨ ਜ਼ਖ਼ਮੀ ਹੋ ਗਏ
ਇਸ ਰਾਮਪੁਰ ਤਿਰਾਹਾ ਕਾਂਡ ’ਚ ਕਈ ਪੁਲਿਸ ਮੁਲਾਜ਼ਮਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਐਫ਼ਆਈਆਰ ਦਰਜ ਹੋਈ ਅਤੇ ਫ਼ਿਰ 1995 ’ਚ ਇਲਾਹਾਬਾਦ ਹਾਈ ਕੋਰਟ ਨੇ ਸੀਬੀਆਈ ਜਾਂਚ ਦੇ ਆਦੇਸ਼ ਦਿੱਤੇ ਇਸ ਕਾਂਡ ’ਚ ਦੋ ਦਰਜਨ ਤੋਂ ਜਿਆਦਾ ਪੁਲਿਸ ਵਾਲਿਆਂ ’ਤੇ ਰੇਪ, ਡਕੈਤੀ, ਔਰਤਾਂ ਨਾਲ ਛੇੜਛਾੜ ਵਰਗੇ ਮਾਮਲੇ ਦਰਜ ਹੋਏ ਨਾਲ ਹੀ ਸੀਬੀਆਈ ਕੋਲ ਸੈਂਕੜੇ ਸ਼ਿਕਾਇਤਾਂ ਦਰਜ ਹੋਈਆਂ
ਇਸ ਤੋਂ ਬਾਅਦ, ਸਾਲ 2003 ’ਚ ਫਾਇਰਿੰਗ ਦੇ ਮਾਮਲੇ ’ਚ ਤੱਤਕਾਲੀ ਡੀਐਮ ਨੂੰ ਵੀ ਨਾਮਜ਼ਦ ਕੀਤਾ ਗਿਆ ਅਤੇ ਉੱਤਰਾਖੰਡ ਹਾਈ ਕੋਰਟ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਸੱਤ ਸਾਲ ਜਦੋਂ ਕਿ ਹੋਰ ਪੁਲਿਸ ਮੁਲਾਜ਼ਮਾਂ ਨੂੰ ਦੋ-ਦੋ ਸਾਲ ਦੀ ਸਜਾ ਸੁਣਾਈ ਉੱਥੇ, 2007 ’ਚ ਤੱਤਕਾਲੀ ਐਸਪੀ ਨੂੰ ਵੀ ਸੀਬੀਆਈ ਕੋਰਟ ਨੇ ਬਰੀ ਕਰ ਦਿੱਤਾ ਅਤੇ ਫ਼ਿਰ ਮਾਮਲਾ ਪੈਂਡਿੰਗ ਰਿਹਾ ਚਾਰ ਸਾਲ ਪਹਿਲਾਂ ਲਖਨਊ ਪੁਲਿਸ ’ਤੇ ਐਪਲ ਦੇ ਏਰੀਆ ਮੈਨੇਜਰ ਵਿਵੇਕ ਤਿਵਾੜੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਦੋਸ਼ ਲੱਗਾ ਹੈ ਪੁਲਿਸ ਨੇ ਇਸ ਮਾਮਲੇ ’ਚ ਦੋ ਸਿਪਾਹੀ ਸੰਦੀਪ ਅਤੇ ਪ੍ਰਸ਼ਾਂਤ ਚੌਧਰੀ ਨੂੰ ਗ੍ਰਿਫ਼ਤਾਰ ਕੀਤਾ ਹੈ ਪਿਛਲੇ ਸਾਲ ਸਤੰਬਰ ’ਚ ਗੋਰਖਪੁਰ ਘੁੰਮਣ ਆਏ ਕਾਨ੍ਹਪੁਰ ਦੇ ਰੀਅਲ ਅਸਟੇਟ ਕਾਰੋਬਾਰੀ ਮਨੀਸ਼ ਗੁਪਤਾ ਦੀ ਪੁਲਿਸ ਦੀ ਕੁੱਟ ਨਾਲ ਮੌਤ ਹੋ ਗਈ ਸੀ
ਦੋਸ਼ ਹੈ ਕਿ ਜਾਂਚ ਦਾ ਵਿਰੋਧ ਕਰਨ ’ਤੇ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਸੀ ਉਨ੍ਹਾਂ ਦੇ ਦੋਸਤਾਂ ਨੂੰ ਵੀ ਕੁੱਟਿਆ ਸੀ ਹਾਲਤ ਖਰਾਬ ਹੋਣ ਤੋਂ ਬਾਅਦ ਪੁਲਿਸ ਮਨੀਸ਼ ਨੂੰ ਲੈ ਕੇ ਇੱਕ ਨਿੱਜੀ ਹਸਪਤਾਲ ਗਈ ਸੀ, ਜਿੱਥੋਂ ਉਨ੍ਹਾਂ ਨੂੰ ਰੈਫ਼ਰ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਮੈਡੀਕਲ ਕਾਲਜ ਐਂਬੂਲੈਂਸ ’ਤੇ ਇਕੱਲੇ ਹੀ ਭੇਜ ਦਿੱਤਾ ਸੀ, ਜਿੱਥੇ ਡਾਕਟਰਾਂ ਨੇ ਮਨੀਸ਼ ਨੂੰ ਮ੍ਰਿ੍ਰਤਕ ਐਲਾਨ ਦਿੱਤਾ ਬੀਤੀ ਮਈ ਨੂੰ ਦੇਹਰਾਦੂਨ ਦੇ ਜੋਗੀਵਾਲਾ ਪੁਲਿਸ ਚੌਂਕੀ ’ਚ ਮਹਿਲਾ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ
ਮਹਿਲਾ ਨੂੰ ਪੁਲਿਸ ਚੋਰੀ ਦੇ ਇੱਕ ਮਾਮਲੇ ’ਚ ਪੁੱਛਗਿੱਛ ਲਈ ਚੌਂਕੀ ਲੈ ਗਈ ਸੀ ਪੀੜਤ ਮਹਿਲਾ ਨੇ ਦੱਸਿਆ ਕਿ ਤਿੰਨ ਮਹਿਲਾ ਅਤੇ ਇੱਕ ਪੁਰਸ਼ ਕਾਂਸਟੇਬਲ ਉਨ੍ਹਾਂ ਦੇ ਘਰ ਪਹੁੰਚੇ ਸਨ ਦੋਸ਼ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਘਰ ’ਚ ਬੁਰੀ ਤਰ੍ਹਾਂ ਕੁੱਟਿਆ ਅਤੇ ਸਾਰਾ ਸਾਮਾਨ ਖਿਲਾਰ ਦਿੱਤਾ ਇਸ ਤੋਂ ਬਾਅਦ ਉਸ ਨੂੰ ਚੌਂਕੀ ਲਿਜਾਇਆ ਗਿਆ ਉਥੇ ਪੁੱਛ-ਗਿੱਛ ਦੌਰਾਨ ਪੁਲਿਸ ਨੇ ਉਨ੍ਹਾਂ ਦੇ ਉੁਪਰ ਬਰਫ਼ ਪਾਈ ਅਤੇ ਕਰੰਟ ਲਾਇਆ ਉਸ ਨੂੰ ਬੈਲਟ ਅਤੇ ਜੁੱਤਿਆਂ ਨਾਲ ਬੁਰੀ ਤਰ੍ਹਾਂ ਕੁੱਟਣ ਨਾਲ ਹੀ ਗਾਲ੍ਹਾਂ ਦਿੱਤੀਆਂ ਇਸ ਤੋਂ ਬਾਅਦ ਗੰਭੀਰ ਹਾਲਤ ’ਚ ਪੁਲਿਸ ਮੁਲਾਜ਼ਮ ਮੰਜੂ ਨੂੰ ਉਸ ਦੇ ਘਰ ਛੱਡ ਗਏ
ਬੀਤੀ ਮਈ ਨੂੰ ਇੰਦੌਰ ’ਚ ਪੁਲਿਸ ਦੀ ਕਰੂਰਤਾ ਦੀ ਵੀਡੀਓ ਸਾਹਮਣੇ ਆਈ ਸੀ ਵੀਡੀਓ ’ਚ ਕੁਝ ਪੁਲਿਸ ਮੁਲਾਜ਼ਮ, ਦੋ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਲੱਤਾਂ-ਜੁੱਤਿਆਂ ਨਾਲ ਕੁੱਟਦੇ ਹੋਏ ਨਜ਼ਰ ਆ ਰਹੇ ਸਨ ਪੁਲਿਸ ਦੀ ਕਰੂਰਤਾ ਦੀਆਂ ਖਬਰਾਂ ਦੇਸ਼ ਭਰ ਤੋਂ ਆਏ ਦਿਨ ਆਉਂਦੀਆਂ ਰਹਿੰਦੀਆਂ ਹਨ ਜੱਜ ਅਤੇ ਦਾਰਸ਼ਨਿਕ ਜੇਮਸ ਸਟੀਫੰਸ ਨੇ 1883 ’ਚ ਕਿਹਾ ਸੀ, ‘ਸਬੂਤ ਇਕੱਠੇ ਕਰਨ ਲਈ ਧੁੱਪ ’ਚ ਭੱਜ-ਨੱਠ ਕਰਨ ਤੋਂ ਜਿਆਦਾ ਅਨੰਦ ਕਮਰੇ ’ਚ ਬੈਠ ਕੇ ਕਿਸੇ ਵਿਚਾਰੇ ਇਨਸਾਨ ਦੀਆਂ ਅੱਖਾਂ ’ਚ ਮਿਰਚ ਪਾਊਡਰ ਪਾਉਣ ’ਚ ਹੈ’ ਬਸਤੀਵਾਦੀ ਸ਼ਾਸਨ ਦੀ ਮੁੱਖ ਦਿਲਚਸਪੀ ਮਾਲੀਆ ਵਸੂਲੀ ਵਿਚ ਸੀ, ਉਹ ਆਧੁਨਿਕ ਪੁਲਿਸ ਬਲ ਤਿਆਰ ਕਰਨ ’ਤੇ ਖ਼ਰਚ ਕਰਨ ਵਿਚ ਕੋਈ ਕੋਈ ਦਿਲਚਸਪੀ ਨਹੀਂ ਰੱਖਦਾ ਸੀ
ਉਦੋਂ ਪੁਲਿਸ ਦਾ ਕੰਮ ਬਗਾਵਤ ਨੂੰ ਦਬਾਉਣਾ ਸੀ, ਨਾ ਕਿ ਅਪਰਾਧ ਦੇ ਮਾਮਲੇ ’ਚ ਇਨਸਾਫ਼ ਦਿਵਾਉਣਾ ਕਾਨੂੰਨ ਦੇ ਸ਼ਾਸਨ ਦੀ ਥਾਂ ਜਾਨ ਲੈਣ ਦਾ ਲਾਇਸੰਸ ਦੇ ਦਿੱਤਾ ਗਿਆ ਸੀ ਇਹ ਸਾਡੀ ਲਚਕੀਲੀ ਅਤੇ ਢਿੱਲੀ ਪ੍ਰਕਿਰਿਆ ਅਤੇ ਬੇਲੋਡੀ ਮਜਿਸਟੇ੍ਰਸ਼ੀਅਲ ਬ੍ਰੇਨ ਯੂਜਿੰਗ ਦਾ ਹੀ ਦੋਸ਼ ਹੈ ਅੱਜ ਦੇ ਆਧੁਨਿਕ ਯੁੱਗ ’ਚ ਅਪਰਾਧ ਦੀ ਜਾਂਚ ਅਤੇ ਮੁਲਜ਼ਮਾਂ ਦੀ ਤਲਾਸ਼ੀ ਲਈ ਕਈ ਮਾਰਡਨ ਤਰੀਕੇ ਮੁਹੱਈਆ ਅਤੇ ਇਹ ਸੌਖੇ ਵੀ ਸਾਬਤ ਹੋਏ ਹਨ,
ਜਿਵੇਂ ਫੋਰੈਂਸਿਕ ਸਾਇੰਸ, ਮੋਬਾਇਲ ਟਾਵਰਾਂ ਜਰੀਏ ਘਟਨਾ ਸਥਾਨ ’ਤੇ ਹਾਜ਼ਰੀ ਲੋਕੇਟ ਕਰਨਾ, ਫਿੰਗਰ ਪ੍ਰਿੰਟ, ਡੀਐਨਏ ਪ੍ਰੋਫਾਈÇਲੰਗ, ਸੀਸੀਟੀਵੀ ਫੁਟੇਜ, ਜਾਂ ਹੋਰ ਉਪਯੋਗੀ ਮਸ਼ੀਨਾਂ ਦਾ ਇਸਤੇਮਾਲ ਆਦਿ, ਪਰ ਇਨ੍ਹਾਂ ਵਿਗਿਆਨਕ ਅਤੇ ਤਕਨੀਕੀ ਸਾਧਨਾਂ ਦੇ ਬਾਵਜੂਦ ਵੀ ਪੁਲਿਸ ਵੱਲੋਂ ਅਣਮਨੁੱਖੀ ਤਰੀਕੇ ਅਪਣਾਏ ਜਾਂਦੇ ਹਨ ਸੰਸਾਰਿਕ ਮਨੁੱਖੀ ਅਧਿਕਾਰਾਂ ਦਾ ਐਲਾਨ (ਯੂਡੀਐਚਆਰ), ਨਾਗਰਿਕਾਂ ਨੂੰ ਜੀਵਨ ਜਿਉਣ ਦਾ ਅਧਿਕਾਰ, ਅਜ਼ਾਦੀ ਅਤੇ ਸੁਰੱਖਿਆ ਪ੍ਰਦਾਨ ਕਰਦਾ ਹੈ ਦੇਸ਼ ਦੇ ਮੁੱਖ ਜੱਜ ਐਨਵੀ ਰਮਨਾ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ‘ਪੁਲਿਸ ਥਾਣਿਆਂ ’ਚ ਨਾ ਤਾਂ ਮਨੁੱਖੀ ਅਧਿਕਾਰ ਸੁਰੱਖਿਅਤ ਹਨ ਅਤੇ ਨਾ ਹੀ ਸਰੀਰਕ ਤੌਰ ’ਤੇ ਕੋਈ ਵਿਅਕਤੀ ਸੁਰੱਖਿਅਤ ਰਹਿ ਸਕਦਾ ਹੈ
ਸੰਸਾਰਕ ਪੱਧਰ ’ਤੇ ਹੋਏ ਸੰਵਿਧਾਨਕ ਐਲਾਨਾਂ ਅਤੇ ਗਾਰੰਟੀਆਂ ਦੇ ਬਾਵਜੂਦ ਵੀ ਪ੍ਰਭਾਵਸ਼ਾਲੀ ਕਾਨੂੰਨ ਇਸ ਦੀ ਅਗਵਾਈ ਨਹੀਂ ਕਰ ਸਕਿਆ ਹੈ, ਇਸ ਲਈ ਪੁਲਿਸ ਜ਼ਿਆਦਤੀਆਂ ’ਤੇ ਨਜ਼ਰ ਰੱਖਣ ਲਈ ਕਾਨੂੰਨੀ ਸਹਾਇਤਾ ਦੇ ਸੰਵਿਧਾਨਕ ਅਧਿਕਾਰ ਬਾਰੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣਾ ਬਹੁਤ ਜ਼ਰੂਰੀ ਹੈ’ ਇਸ ਚਿੰਤਨਕਾਰੀ ਵਿਸ਼ੇ ’ਤੇ ਸਾਡੀ ਨਿਆਂਪਾਲਿਕਾ ਅਤੇ ਕਾਰਜਪਾਲਿਕਾ ਨੂੰ ਇਕੱਠੇ ਸਮਰਥਨਕਾਰੀ ਕਦਮ ਚੁੱਕਣੇ ਹੋਣਗੇ
ਡਾ. ਸ਼੍ਰੀਨਾਥ ਸਹਾਇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ