ਤੇਲ ਕੀਮਤਾਂ ‘ਚ ਵਾਧਾ, ਮੁੰਬਈ ‘ਚ ਪੈਟਰੋਲ 85 ਰੁਪਏ ਨੂੰ ਅੱਪੜਿਆ

ਵਿਰੋਧ ‘ਚ ਟੀਡੀਪੀ ਦੇ ਵਰਕਰ ਨੇ ਲਾਈ ਆਪਣੇ ਸਕੂਟਰ ਨੂੰ ਅੱਗ | Oil Prices

ਨਵੀਂ ਦਿੱਲੀ (ਏਜੰਸੀ/ਸੱਚ ਕਹੂੰ ਨਿਊਜ਼)। ਪੈਟਰੋਲ ਤੇ (Oil Prices) ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦਿੱਲੀ ‘ਚ ਬੁੱਧਵਾਰ ਨੂੰ ਪੈਟਰੋਲ 30 ਪੈਸੇ ਹੋਰ ਮਹਿੰਗਾ ਹੋ ਕੇ 77 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ ਜਦੋਂਕਿ ਮੁੰਬਈ ‘ਚ ਕੀਮਤ 85 ਰੁਪਏ ਪ੍ਰਤੀ ਲੀਟਰ ਨੂੰ ਛੋਹ ਗਿਆ। ਚਾਰ ਵੱਡੇ ਮਹਾਂਨਗਰਾਂ ‘ਚ ਪੈਟਰੋਲ ਦੀ ਸਭ ਤੋਂ ਵੱਧ ਕੀਮਤ ਮੁੰਬਈ ‘ਚ ਹੈ। ਮੁੰਬਈ ‘ਚ ਪੈਟਰੋਲ ਦੀ ਕੀਮਤ ਅੱਜ 22 ਪੈਸੇ ਪ੍ਰਤੀ ਲੀਟਰ ਹੋਰ ਵੱਧ ਕੇ 84.99 ਰੁਪਏ ਪ੍ਰਤੀ ਲੀਟਰ ਹੋ ਗਈ। ਡੀਜ਼ਲ ਵੀ ਸਭ ਤੋਂ ਮਹਿੰਗਾ 72.76 ਰੁਪਏ ਪ੍ਰਤੀ ਲੀਟਰ ਹੈ। (Oil Prices)

ਦਿੱਲੀ ‘ਚ ਦੋਵੇਂ ਈਧਣਾਂ ਦੀ ਕੀਮਤ ਸਭ ਤੋਂ ਘੱਟ ਹੈ। ਇੱਥੇ ਪੈਟਰੋਲ 77.17 ਤੇ ਡੀਜ਼ਲ 68.34 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ। ਕੋਲਕਾਤਾ ‘ਚ ਕੀਮਤਾਂ 79.83 ਤੇ 70.89 ਰੁਪਏ ਤੇ ਚੇੱਨਈ ‘ਚ 80.11 ਤੇ 72.14 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਚੁੱਕੀ ਹੈ। ਦੋਵੇਂ ਈਧਣ ਦੀਆਂ ਕੀਮਤਾਂ ਸਬੰਧੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ। ਅਜਿਹੀ ਉਮੀਦ ਹੈ ਕਿ ਅੱਜ ਮੰਤਰੀ ਮੰਡਲ ਦੀ ਮੀਟਿੰਗ ‘ਚ ਇਸ ‘ਤੇ ਵਿਚਾਰ ਵਟਾਂਦਰਾ ਕਰਕੇ ਖਪਤਕਾਰਾਂ ਨੂੰ ਰਾਹਤ ਦੇਣ ਦਾ ਕੋਈ ਰਸਤਾ ਕੱਢਿਆ ਜਾਵੇ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਅਮਿਤ ਸ਼ਾਹ ਨੇ ਕੱਲ੍ਹ ਕਿਹਾ ਸੀ ਕਿ ਸਰਕਾਰ ਈਧਣ ਦੀਆਂ ਕੀਮਤਾਂ ‘ਚ ਵਾਧੇ ਸਬੰਧੀ ਗੰਭੀਰ ਹੈ ਤੇ ਖਪਤਰਕਾਰਾਂ ਨੂੰ ਰਾਹਤ ਦੇਣ ਲਈ ਕਦਮ ਚੁੱਕੇਗੀ। ਓਧਰ ਇਸ ਗੱਲ ਦੀ ਚਰਚਾ ਹੈ ਕਿ ਆਂਧਰਾ ਪ੍ਰਦੇਸ਼ ਦੇ ਟੀਡੀਪੀ ਦੇ ਇੱਕ ਵਰਕਰ ਨੇ ਆਪਣੇ ਸਕੂਟਰ ਨੂੰ ਅੱਗ ਲਾ ਕੇ ਤੇਲ ਕੀਮਤਾਂ ‘ਚ ਵਾਧੇ ਦਾ ਸਖ਼ਤ ਵਿਰੋਧ ਕੀਤਾ ਹੈ। (Oil Prices)

ਸੋਸ਼ਲ ਮੀਡੀਆ ‘ਤੇ ਚੁਟਕਲੇ | Oil Prices

ਤੇਲ ਦੀਆਂ ਵਧ ਰਹੀਆਂ ਕੀਮਤਾਂ ਨਾਲ ਸੋਸ਼ਲ ਮੀਡੀਆ ‘ਤੇ ਲਗਾਤਾਰ ਚੁਟਕਲੇ ਬਣ ਰਹੇ ਹਨ। ਕਿਸੇ ਨੇ ਆਪਣੇ ਸਨੇਹੀਆਂ  ਨੂੰ ਟਵੀਟ ਕਰਦਿਆਂ ਲਿਖਿਆ ਹੈ : ‘ਰੱਬ ਕਰੇ ਤੁਹਾਡੀਆਂ ਖੁਸ਼ੀਆਂ ਤੇਲ ਦੀਆਂ ਕੀਮਤਾਂ ਵਾਂਗ ਲਗਾਤਾਰ ਵਧਦੀਆਂ ਜਾਣ ਅਤੇ ਤੁਹਾਡੇ ਦੁੱਖ ਭਾਰਤੀ ਰੁਪਈਏ ਵਾਂਗ ਘਟਦੇ ਜਾਣ’।