ਮੁੱਖ ਮੰਤਰੀ ਕਮਲਨਾਥ ਦੇ ਕਰੀਬੀਆਂ ਦੇ ਘਰ ਮਾਰੇ ਗਏ ਛਾਪੇ
ਨਵੀਂ ਦਿੱਲੀ, ਏਜੰਸੀ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਕਰੀਬੀਆਂ ਅਤੇ ਕਾਰੋਬਾਰੀਆਂ ਦੇ ਇੱਥੇ ਛਾਪੇ ‘ਚ 14.6 ਕਰੋੜ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ। ਆਮਦਨ ਕਰ ਵਿਭਾਗ ਨੇ ਐਤਵਾਰ ਨੂੰ ਸਵੇਰੇ ਦਿੱਲੀ ਐਨਸੀਆਰ, ਭੋਪਾਲ, ਇੰਦੌਰ ਅਤੇ ਗੋਆ ‘ਚ ਛਾਪੇਮਾਰੀ ਦੀ ਕਾਰਵਾਈ ਸ਼ੁਰੂ ਕੀਤੀ ਸੀ। ਜਿਸ ‘ਚ ਹੁਣ ਤੱਕ 14.6 ਕਰੋੜ ਰੁਪਏ ਤੋਂ ਇਲਾਵਾ ਸ਼ਰਾਬ ਦੀਆਂ 252 ਬੋਤਲਾਂ, ਹਥਿਆਰ ਅਤੇ ਬਾਘ ਦੀ ਖੱਲ ਬਰਾਮਦ ਕੀਤੀ ਜਾ ਚੁੱਕੀ ਹੈ।
ਆਮਦਨ ਕਰ ਵਿਭਾਗ ਨੇ ਅੱਜ ਇੱਥੇ ਜਾਰੀ ਬਿਆਨ ‘ਚ ਦੱਸਿਆ ਕਿ ਮੱਧ ਪ੍ਰਦੇਸ਼ ‘ਚ ਵੱਡੇ ਪੱਧਰ ‘ਤੇ ਸੰਗਠਿਤ ਤਰੀਕੇ ਨਾਲ ਕਾਰੋਬਾਰੀਆਂ, ਰਾਜਨੇਤਾਵਾਂ ਅਤੇ ਨੌਕਰਸ਼ਾਹਾਂ ਦੁਆਰਾ 281 ਕਰੋੜ ਰੁਪਏ ਦਾ ਪਤਾ ਲੱਗਿਆ ਹੈ। ਇਸ ਤੋਂ ਬਿਨਾਂ ਦਿੱਲੀ ‘ਚ ਇੱਕ ਵੱਡੇ ਰਾਜਨੀਤੀ ਦਲ ਦੇ ਮੁੱਖ ਦਫ਼ਤਰ ਨੂੰ ਵੀ ਹਾਲ ਹੀ ‘ਚ ਹਵਾਲਾ ਰਾਹੀਂ 20 ਕਰੋੜ ਰੁਪਏ ਭੇਜਣ ਦਾ ਵੀ ਪਤਾ ਲੱਗਿਆ ਹੈ। ਇਸ ਰਾਸ਼ੀ ਨੂੰ ਰਾਜਧਾਨੀ ਦੇ ਤੁਗਲਕ ਰੋਡ ਸਥਿਤ ਸਬੰਧਿਤ ਸੀਨੀਅਰ ਪਾਰਟੀ ਅਧਿਕਾਰੀ ਦੀ ਰਿਹਾਇਸ਼ ‘ਤੇ ਭੇਜਿਆ ਗਿਆ ਸੀ। ਧਨ ਜਮਾ ਅਤੇ ਵੰਡ ਕਰਨ ਦੇ ਸਬੰਧ ‘ਚ ਡਾਇਰੀਆਂ, ਕੰਪਿਊਟਰ ਫਾਈਲਾਂ ਅਤੇ ਐਕਸਲ ਸੀਟ ‘ਤੇ ਪਾਏ ਗਏ ਹਨ ਅਤੇ ਇਹਨਾਂ ਸਮਾਨਾਂ ਨੂੰ ਵੀ ਜਬਤ ਕਰ ਲਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।