ਨਸ਼ੇ ਦੇ ਸੌਦਾਗਰਾਂ ’ਚ ਦਹਿਸ਼ਤ ਦਾ ਮਾਹੌਲ
(ਰਘਬੀਰ ਸਿੰਘ) ਲੁਧਿਆਣਾ। ਇਨਕਮ ਟੈਕਸ ਵਿਭਾਗ ਨੇ ਬੁੱਧਵਾਰ ਸਵੇਰੇ ਲੁਧਿਆਣਾ ਸ਼ਹਿਰ ਦੇ ਪਿੰਡੀ ਗਲੀ ’ਚ ਇੱਕ ਡਰੱਗ ਡੀਲਰ ਦੀ ਇਮਾਰਤ ’ਤੇ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਟੀਮ ਨੇ ਨਸ਼ਾ ਤਸਕਰਾਂ ਦੇ ਗੋਦਾਮਾਂ ’ਤੇ ਵੀ ਛਾਪੇਮਾਰੀ ਕੀਤੀ ਹੈ। ਬੋਗਸ ਬਿਲਿੰਗ ਆਦਿ ਦੀ ਰੇਡ ਕਰਕੇ ਚੈਂਕਿੰਗ ਕੀਤੀ ਜਾ ਰਹੀ ਹੈ। ਅਧਿਕਾਰੀ ਇਸ ਮਾਮਲੇ ’ਚ ਅਜੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ ਪਰ ਉਹ ਸੀਆਰਪੀਐੱਫ ਦੇ ਜਵਾਨਾਂ ਦੀ ਸੁਰੱਖਿਆ ’ਚ ਛਾਪੇਮਾਰੀ ਕਰਨ ਆਏ ਹਨ। ਛਾਪੇਮਾਰੀ ਕਰਨ ਲਈ ਟੀਮ ਦੇਰ ਰਾਤ ਜਲੰਧਰ ਤੋਂ ਰਵਾਨਾ ਹੋਈ ਸੀ, ਜੋ ਕਰੀਬ 2.30 ਵਜੇ ਲੁਧਿਆਣਾ ਪਹੁੰਚੀ।
ਰਾਤ ਨੂੰ ਹੀ ਟੀਮ ਨਸ਼ੇ ਦੇ ਸੌਦਾਗਰਾਂ ਦੇ ਵੱਖ-ਵੱਖ ਟਿਕਾਣਿਆਂ ’ਤੇ ਪਹੁੰਚ ਗਈ ਸੀ। ਦਿਨ ਚੜਦਿਆਂ ਹੀ ਟੀਮਾਂ ਨੇ ਨਸ਼ਾ ਤਸਕਰਾਂ ਦੇ ਗੁਦਾਮਾਂ ਨੂੰ ਘੇਰ ਕੇ ਚੈਕਿੰਗ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਸ਼ਹਿਰ ’ਚ ਛਾਪੇਮਾਰੀ ਦੀ ਖ਼ਬਰ ਫੈਲਦਿਆਂ ਹੀ ਨਸ਼ੇ ਦੇ ਸੌਦਾਗਰਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਕਾਰੋਬਾਰੀ ’ਤੇ ਛਾਪਾ ਮਾਰਿਆ ਗਿਆ ਹੈ, ਉਹ ਵਿਰੋਧੀ ਸਿਆਸੀ ਪਾਰਟੀ ਦਾ ਖਾਸਮਖਾਸ ਹੈ। ਜਿਸ ਇਮਾਰਤ ’ਤੇ ਛਾਪਾ ਮਾਰਿਆ ਗਿਆ, ਉਸ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਹੈ।
ਟੀਮਾਂ ਨਸ਼ੇ ਦੇ ਸੌਦਾਗਰ ਦੇ ਘਰ ਸਮੇਤ 8 ਤੋਂ 10 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਜਿਸ ਵਿੱਚ ਸੀ.ਐਮ.ਸੀ., ਡੀ.ਐਮ.ਸੀ., ਸਿਵਲ ਹਸਪਤਾਲ ਨੇੜੇ ਮੈਡੀਕਲ ਸਟੋਰ, ਪੱਖੋਵਾਲ ਰੋਡ ‘ਤੇ ਸਥਿਤ ਸਟੋਰ, ਫਾਰਮ ਹਾਊਸ ਅਤੇ ਪ੍ਰਾਈਵੇਟ ਹਸਪਤਾਲ ਆਦਿ ਦੀ ਚੈਕਿੰਗ ਕੀਤੀ ਜਾ ਰਹੀ ਹੈ। ਕਾਗਜ਼ਾਂ ਵਿੱਚ ਹੇਰਾਫੇਰੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਜਿਸ ਵਪਾਰੀ ’ਤੇ ਛਾਪੇਮਾਰੀ ਹੋਈ ਹੈ, ਉਹ ਪੰਜਾਬ ਦਾ ਸਭ ਤੋਂ ਵੱਡਾ ਡਰੱਗ ਡੀਲਰ ਹੈ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਖਾਸ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ