ਸਾਡੇ ਨਾਲ ਸ਼ਾਮਲ

Follow us

12.1 C
Chandigarh
Sunday, January 18, 2026
More
    Home Breaking News Incarnation M...

    Incarnation Month : ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਪੱਧਰੀ ਨਾਮ ਚਰਚਾ ਹੋਈ

    ਪਟਿਆਲਾ: ਨਾਮ ਚਰਚਾ ਦੌਰਾਨ ਸੰਬੋਧਨ ਕਰਦੇ ਹੋਏ ਬਲਾਕ ਪ੍ਰੇਮੀ ਸੇਵਕ ਮਨਜੀਤ ਇੰਸਾਂ ਅਤੇ ਗੁਰੂ ਜਸ ਸਰਵਣ ਕਰਦੀ ਸਾਧ ਸੰਗਤ।

    ਜਿੰਮੇਵਾਰਾਂ ਨੇ ਸਾਧ-ਸੰਗਤ ਨੂੰ ਵੱਧ ਤੋਂ ਵੱਧ ਮਾਨਵਤਾ ਭਲਾਈ ਕਾਰਜ ਕਰਨ ਲਈ ਕੀਤਾ ਪ੍ਰੇਰਿਤ | Incarnation Month 

    (ਖੁਸ਼ਵੀਰ ਸਿੰਘ ਤੂਰ) ਪਟਿਆਲਾ। Incarnation Month : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਬਲਾਕ ਪਟਿਆਲਾ, ਧਬਲਾਨ, ਮੰਡੋੜ ਅਤੇ ਹਰਦਾਸਪੁਰ ਦੀ ਬਲਾਕ ਪੱਧਰੀ ਨਾਮ ਚਰਚਾ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਧੂਮ ਧਾਮ ਨਾਲ ਹੋਈ।

    ਨੂਰਾਨੀ ਧਾਮ ਨੂੰ ਸੁੰਦਰ ਰੰਗ ਬਿਰੰਗੀਆਂ ਲੜੀਆਂ ਤੇ ਗੁਬਾਰਿਆਂ ਨਾਲ ਸਜਾਇਆ

    ਇਸ ਮੌਕੇ ਸਾਧ-ਸੰਗਤ ਨੇ ਨੂਰਾਨੀ ਧਾਮ ਨੂੰ ਸੁੰਦਰ ਰੰਗ ਬਿਰੰਗੀਆਂ ਲੜੀਆਂ ਤੇ ਗੁਬਾਰਿਆਂ ਨਾਲ ਸਜਾਇਆ ਹੋਇਆ ਸੀ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਮਨਜੀਤ ਇੰਸਾਂ ਨੇ ਪਵਿੱਤਰ ਨਾਅਰਾ ਲਗਾ ਕੇ ਨਾਮ ਚਰਚਾ ਦੀ ਸ਼ੁਰੂਆਤ ਕੀਤੀ ਅਤੇ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦ ਬਾਣੀ ਕੀਤੀ ਅਤੇ ਵਿਆਖਿਆ ਪੜ੍ਹ ਕੇ ਸੁਣਾਈ ਗਈ। ਇਸ ਮੌਕੇ ਜਿੰਮੇਵਾਰਾਂ ਨੇ ਸਾਧ ਸੰਗਤ ਨੂੰ ਵੱਧ ਤੋਂ ਵੱਧ ਮਾਨਵਤਾ ਭਲਾਈ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਸਾਰੀ ਸਾਧ-ਸੰਗਤ ਇਸ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਜਿੰਨ੍ਹਾਂ ਹੋ ਕੇ ਦੀਨ ਦੁੱਖੀਆ ਦੀ ਮੱਦਦ ਕਰਨ ਹੈ। Incarnation Month

    Incarnation Month
    ਪਟਿਆਲਾ: ਨਾਮ ਚਰਚਾ ਦੌਰਾਨ ਸੰਬੋਧਨ ਕਰਦੇ ਹੋਏ ਬਲਾਕ ਪ੍ਰੇਮੀ ਸੇਵਕ ਮਨਜੀਤ ਇੰਸਾਂ ਅਤੇ ਗੁਰੂ ਜਸ ਸਰਵਣ ਕਰਦੀ ਸਾਧ ਸੰਗਤ।

    ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਵੱਲੋਂ ਕੋਈ ਵੀ ਸੁਨੇਹਾ ਮਿਲਦਾ ਹੈ ਤਾਂ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਅਮਲ ਕਰਨਾ ਹੈ। ਇਸ ਮੌਕੇ 85 ਮੈਂਬਰ ਕਰਨਪਾਲ ਪਟਿਆਲਾ, ਹਰਮਿੰਦਰ ਨੋਨਾ, ਸੰਦੀਪ ਇੰਸਾਂ, ਬਲਦੇਵ ਇੰਸਾਂ, ਕੈਪਟਨ ਜਰਨੈਲ ਸਿੰਘ, ਜਸਪ੍ਰੀਤ ਸਿੰਘ ਜੱਸੀ, ਸੋਨਾ ਕੌਰ, ਕੁਲਵੰਤ ਰਾਏ ਤੋਂ ਇਲਾਵਾ ਸਮੂਹ ਬਲਾਕਾਂ ਦੇ ਬਲਾਕ ਪ੍ਰੇਮੀ ਸੇਵਕ, ਪਿੰਡਾਂ ਤੇ ਸ਼ਹਿਰਾਂ ਦੇ ਪ੍ਰੇਮੀ ਸੇਵਕ, 15 ਮੈਂਬਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਆਈ ਟੀ ਵਿੰਗ ਦੇ ਸੇਵਾਦਾਰ ਭਾਈ ਤੇ ਭੈਣਾਂ, ਸੁਜਾਨ ਭੈਣਾਂ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ ਅਤੇ ਵੱਡੀ ਗਿਣਤੀ ਵਿੱਚ ਸਾਧ ਸੰਗਤ ਹਾਜ਼ਰ ਸੀ।

    ਰਾਜਪੁਰਾ: ਪਵਿੱਤਰ ਜਨਮ ਮਹੀਨੇ ਦੀ ਖੁਸ਼ੀ ’ਚ ਬਲਾਕ ਪੱਧਰੀ ਨਾਮ ਚਰਚਾ ਹੋਈ

    (ਅਜਯ ਕਮਲ) ਰਾਜਪੁਰਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅਗਸਤ ਮਹੀਨਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਵਜੋਂ ਮਨਾਉਂਦੀ ਹੈ ਅਤੇ ਵੱਧ-ਚੜ ਕੇ ਮਾਨਵਤਾ ਭਲਾਈ ਦੇ ਕੰਮ ਕਰਦੀ ਹੈ। ਅੱਜ ਰਾਜਪੁਰਾ ਦੇ ਮਾਨਵਤਾ ਭਲਾਈ ਕੇਂਦਰ ਵਿਖੇ ਜਨਮ ਮਹੀਨੇ ਦੀ ਖੁਸ਼ੀ ਵਿੱਚ ਨਾਮ ਚਰਚਾ ਹੋਈ ਜਿਸ ਵਿੱਚ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸ਼ਮੂਲੀਅਤ ਕੀਤੀ।

    ਲੋੜਵੰਦਂ ਨੂੰ ਸਾਧ-ਸੰਗਤ ਨੇ ਵੰਡਿਆ ਰਾਸ਼ਨ | Incarnation Month 

    ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਮਹਿੰਦਰ ਪ੍ਰਤਾਪ ਇੰਸਾਂ ਨੇ ਬੇਨਤੀ ਦਾ ਸ਼ਬਦ ਬੋਲ ਕੇ ਕੀਤੀ ਅਤੇ ਕਵੀਰਾਜ ਵੀਰਾਂ ਵੱਲੋਂ ਖੁਸ਼ੀ ਪਰਥਾਏ ਸ਼ਬਦ ਲਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਸਾਧ-ਸੰਗਤ ਵੱਲੋਂ ਇੱਕ ਲੋੜਵੰਦ ਪਰਿਵਾਰ ਨੂੰ ਰਾਸ਼ਨ ਵੀ ਦਿੱਤਾ ਗਿਆ।

    ਇਸ ਮੌਕੇ ਬਲਾਕ ਦੇ 85 ਮੈਂਬਰ ਸੰਮਤੀ ਵੱਲੋਂ ਆਈ ਹੋਈ ਸਾਧ-ਸੰਗਤ ਨੂੰ ਮਾਨਵਤਾ ਭਲਾਈ ਦੇ ਕੰਮਾਂ ਬਾਰੇ ਜਾਣੂ ਕਰਵਾਇਆ ਅਤੇ ਡੇਰਾ ਸੱਚਾ ਸੌਦਾ ਦੇ ਚੱਲ ਰਹੇ ਮਾਨਤਾ ਭਲਾਈ ਦੇ ਕੰਮਾਂ ਵਿੱਚ ਵੱਧ-ਚੜ ਕੇ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸ਼ਾਹ ਸਤਨਾਮ ਜੀ ਗ੍ਰੀਨਸ ਵੈਲਫੇਅਰ ਵਿੰਗ ਦੇ ਸੇਵਾਦਾਰ, ਸਮੂਹ 15 ਮੈਂਬਰ ਸੰਮਤੀ ਅਤੇ ਅਲੱਗ ਅਲੱਗ ਸੰਮਤੀਆਂ ਦੇ ਜਿੰਮੇਵਾਰ ਅਤੇ ਸੇਵਾਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਪਹੁੰਚ ਕੇ ਗੁਰੂ ਜਸ ਸਰਵਣ ਕੀਤਾ।

    ਘਨੌਰ :ਨਾਮ ਚਰਚਾ ਹੋਈ

    ਇਸੇ ਤਰ੍ਹਾਂ ਹੀ ਐਮਐਸਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਪਿੰਡ ਉਲਾਣਾ ਵਿਖੇ ਤਿੰਨੇ ਬਲਾਕ ਲੋਚਮਾ ਘਨੌਰ ਅਤੇ ਅਜਰੋਰ ਦੀ ਸਾਂਝੀ ਬਲਾਕ ਪੱਧਰੀ ਨਾਮ ਚਰਚਾ ਬਲਾਕ ਘਨੌਰ ਦੇ ਪਿੰਡ ਮੰਜੋਲੀ,ਮਾੜੂ ਦੀ ਸਾਧ-ਸੰਗਤ ਵੱਲੋਂ ਕਰਵਾਈ ਗਈ। ਇਸ ਮੌਕੇ ਪ੍ਰੇਮੀ ਸੇਵਕ ਕੇਸਰ ਸਿੰਘ ਇੰਸਾਂ ਨੇ ਬੇਨਤੀ ਸ਼ਬਦ ਬੋਲ ਕੇ ਨਾਮ ਚਰਚਾ ਸ਼ੁਰੂ ਕੀਤੀ ਅਤੇ ਇਸ ਮੌਕੇ ਕਵੀਰਾਜ ਵੀਰਾ ਵੱਲੋਂ ਖੁਸ਼ੀ ਪਰਥਾਏ ਸ਼ਬਦ ਬਾਣੀ ਲਗਾਈ ਗਈ। Incarnation Month

    Incarnation Month
    ਨਾਮ ਚਰਚਾ ਦੌਰਾਨ ਗੁਰੂ ਜਸ ਸਰਵਣ ਕਰਦੀ ਹੋਈ ਸਾਧ-ਸੰਗਤ। ਤਸਵੀਰਾਂ : ਅਜਯ ਕਮਲ
    Incarnation Month
    ਰਾਜਪੁਰਾ :ਲੋੜਵੰੰਦ ਪਰਿਵਾਰਾਂ ਨੂੰ ਰਾਸ਼ਨ ਦਿੰਦੀ ਹੋਈ ਸਾਧ-ਸੰਗਤ।

    ਇਸ ਮੌਕੇ ਬਲਾਕ ਦੇ ਜਿੰਮੇਵਾਰਾਂ ਵੱਲੋਂ ਆਈ ਹੋਈ ਸਾਧ-ਸੰਗਤ ਨੂੰ ਡੇਰਾ ਸੱਚਾ ਸੌਦਾ ਵਿੱਚ ਚੱਲ ਰਹੇ ਮਾਨਤਾ ਭਲਾਈ ਦੇ ਕੰਮਾਂ ਬਾਰੇ ਜਾਣੂ ਕਰਵਾਇਆ ਅਤੇ ਵੱਧ ਤੋਂ ਵੱਧ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਹਿੱਸਾ ਲੈਣ ਲਈ ਅਤੇ ਵੱਧ ਤੋਂ ਵੱਧ ਨਵੇਂ ਜੀਵਾਂ ਨੂੰ ਬੁਰਾਈਆਂ ਅਤੇ ਨਸ਼ਿਆਂ ਤੋਂ ਬਚਾਉਣ ਲਈ ਡੇਰਾ ਸੱਚਾ ਸੌਦਾ ਦੇ ਨਾਲ ਜੋੜਨ ਲਈ ਪ੍ਰੇਰਿਤ ਕੀਤਾ। ਜਿਸ ਨਾਲ ਪੂਰੇ ਸਮਾਜ ਦਾ ਭਲਾ ਹੋ ਸਕੇ ਅਤੇ ਹਰ ਇੱਕ ਜੀਵ ਨਸ਼ੇ ਤੋਂ ਮੁਕਤ ਜੀਵਨ ਜੀ ਸਕੇ। ਇਸ ਮੌਕੇ ਬਲਾਕ ਤੇ ਜਿੰਮੇਵਾਰ ਅਤੇ ਤਿੰਨੇ ਬਲਾਕਾਂ ਦੀ ਸਾਧ ਸੰਗਤ ਨੇ ਹਾਜ਼ਰੀ ਲਗਵਾਈ।

    ਬਲਾਕ ਬਠੋਈ-ਡਕਾਲਾ: ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਪੱਧਰੀ ਨਾਮ ਚਰਚਾ ਹੋਈ

    (ਨਰਿੰਦਰ ਸਿੰਘ ਬਠੋਈ) ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਬਠੋਈ-ਡਕਾਲਾ ਦੀ ਬਲਾਕ ਪੱਧਰੀ ਨਾਮ ਚਰਚਾ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਬਠੋਈ ਕਲਾਂ ਵਿਖੇ ਧੂਮ-ਧਾਮ ਨਾਲ ਹੋਈ। ਇਸ ਮੌਕੇ ਸਾਧ ਸੰਗਤ ਨੇ ਮਾਨਵਤਾ ਭਲਾਈ ਕੇਂਦਰ ਨੂੰ ਸੁੰਦਰ ਰੰਗ-ਬਿਰੰਗੀਆਂ ਲੜੀਆਂ ਤੇ ਗੁਬਾਰਿਆਂ ਨਾਲ ਸਜਇਆ ਹੋਇਆ ਸੀ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਜਗਰੂਪ ਇੰਸਾਂ ਨੇ ਪਵਿੱਤਰ ਨਾਅਰਾ ਲਗਾ ਕੇ ਨਾਮ ਚਰਚਾ ਦੀ ਸ਼ੁਰੂਆਤ ਕੀਤੀ ਅਤੇ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦ ਬਾਣੀ ਕੀਤੀ। Incarnation Month

    85 ਮੈਂਬਰ ਨੇ ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜ ਕਰਨ ਲਈ ਕੀਤਾ ਪ੍ਰੇਰਿਤ

    ਐਲਈਡੀ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਰਿਕਾਰਡਿੰਗ ਬਚਨਾਂ ਨੂੰ ਸਾਧ-ਸੰਗਤ ਨੂੰ ਸੁਣਾਇਆ ਗਿਆ। ਇਸ ਮੌਕੇ 85 ਮੈਂਬਰ ਨੱਛਤਰ ਇੰਸਾਂ ਅਤੇ ਬਲਾਕ ਪ੍ਰੇਮੀ ਸੇਵਕ ਨੇ ਸਾਧ ਸੰਗਤ ਨੂੰ ਵੱਧ ਤੋਂ ਵੱਧ ਮਾਨਵਤਾ ਭਲਾਈ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਉਣ ਵਾਲੀ 15 ਅਗਸਤ ਨੂੰ ਬੂਟੇ ਲਗਾਉਣ ਲਈ ਸਾਧ-ਸੰਗਤ ਨੂੰ ਹੁਣੇ ਤੋਂ ਤਿਆਰੀਆਂ ਸ਼ੁਰੂ ਕਰਨ ਲਈ ਕਿਹਾ ਤੇ ਥਾਂ ਵਗੈਰਾ ਦੀ ਚੋਣ ਕੀਤੀ ਜਾਵੇ ਕਿ ਕਿਸ ਥਾਂ ’ਤੇ ਬੂਟੇ ਲਗਾਉਣੇ ਹਨ।

    Incarnation Month
    ਪਟਿਆਲਾ : ਬਲਾਕ ਪ੍ਰੇਮੀ ਸੇਵਕ ਜਗਰੂਪ ਇੰਸਾਂ ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜਾਂ ਲਈ ਪ੍ਰੇਰਿਤ ਕਰਦੇ ਹੋਏ।

    ਇਸ ਮੌਕੇ ਹਰਭਜਨ ਇੰਸਾਂ, ਹਰਬੰਸ ਇੰਸਾਂ, ਅਮਰੀਕ ਸਿੰਘ ਗਾਜੇਵਾਸ, ਡਾ. ਮਨਜੀਤ ਇੰਸਾਂ, ਪਿਆਰਾ ਸਿੰਘ ਇੰਸਾਂ, ਬਲਜਿੰਦਰ ਇੰਸਾਂ, ਖੁਸ਼ਪ੍ਰੀਤ ਇੰਸਾਂ, ਰਾਧੇ ਸੰਗੀਤ ਇੰਸਾਂ, ਜਨਕਰਾਜ ਇੰਸਾਂ, ਮਸਤਾਨ ਇੰਸਾਂ, ਹਰਜਿੰਦਰ ਇੰਸਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਆਈ ਟੀ ਵਿੰਗ ਦੇ ਸੇਵਾਦਾਰ ਭਾਈ ਤੇ ਭੈਣਾਂ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ, ਸਮੂਹ ਪਿੰਡਾਂ ਦੇ ਪ੍ਰੇਮੀ ਸੇਵਕ, 15 ਮੈਂਬਰ, ਸੁਜਾਨ ਭੈਣਾਂ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ।

    ਘੱਗਾ: ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਨਾਮ ਚਰਚਾ ਹੋਈ 

    (ਮਨੋਜ ਗੋਇਲ) ਘੱਗਾ। ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਅੱਜ ਬਲਾਕ ਘੱਗਾ ਦੇ ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਵਿਖੇ ਬਲਾਕ ਪੱਧਰੀ ਨਾਮ ਚਰਚਾ ਹੋਈ। ਨਾਮ ਚਰਚਾ ਮੌਕੇ ਸਾਧ-ਸੰਗਤ ਨੇ ਗੁਰੂ ਜਸ ਗਾ ਕੇ ਅਵਤਾਰ ਮਹੀਨਾ ਮਨਾਇਆ । ਨਾਮ ਚਰਚਾ ਮੌਕੇ 85 ਮੈਂਬਰ ਨੰਬਰਦਾਰ ਜੋਗਿੰਦਰ ਸਿੰਘ ਇੰਸਾਂ, 85 ਮੈਂਬਰ ਭੈਣ ਪਰਮਜੀਤ ਕੌਰ ਇੰਸਾਂ ਨੇ ਸਾਧ ਸੰਗਤ ਨੂੰ ਦਰਬਾਰ ਦੀਆਂ ਕੁਝ ਜਰੂਰੀ ਹਦਾਇਤਾਂ ਬਾਰੇ ਦੱਸਿਆ। Incarnation Month

    Incarnation Month
    ਘੱਗਾ: ਨਾਮ ਚਰਚਾ ਦੌਰਾਨ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ। ਤਸਵੀਰ :ਮਨੋਜ ਗੋਇਲ

    LEAVE A REPLY

    Please enter your comment!
    Please enter your name here