ਪੰਜਾਬੀ ਸੱਥ ‘ਚ ਵੱਡਮੁੱਲਾ ਯੋਗਦਾਨ ਪਾਣ ਵਾਲਿਆਂ ਨੂੰ ਕੈਬਨਿਟ ਮੰਤਰੀ ਨੇ ਕੀਤਾ ਸਨਮਾਨਿਤ
ਗੁਰਦਾਸਪੁਰ, (ਸਰਬਜੀਤ ਸਾਗਰ) ਅੱਜ ਦੀ ਨੌਜਵਾਨ ਪੀੜੀ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜਣ ਦੇ ਉਦੇਸ਼ ਤਹਿਤ ਚੌਧਰੀ ਜੈਮੁਨੀ ਮੈਮੋਰੀਅਲ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਵੱਲੋਂ ਸਕੂਲ ਅੰਦਰ ‘ਪੰਜਾਬੀ ਸੱਥ’ ਸਥਾਪਿਤ ਕੀਤੀ ਗਈ ਹੈ ਜਿਸਦਾ ਉਦਘਾਟਨ ਪੰਜਾਬ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ (Aruna Chaudhary) ਵੱਲੋਂ ਅੱਜ ਕੀਤਾ ਗਿਆ।
ਇਸ ਮੌਕੇ ਮੰਤਰੀ ਵੱਲੋਂ ਸਕੂਲ ਦੇ ਇਸ ਵੱਖਰੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਸੋਸ਼ਲ ਮੀਡੀਆ ਤੇ ਇੰਟਰਨੈਟ ਦੇ ਜ਼ਮਾਨੇ ‘ਚ ਜਿੱਥੇ ਸਾਡੇ ਨੌਜਵਾਨ ਬੱਚੇ-ਬੱਚੀਆਂ ਆਪਣੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਨ ਉੱਥੇ ਇਹ ‘ਪੰਜਾਬੀ ਸੱਥ’ ਉਨ੍ਹਾਂ ਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਨਾਲ ਜੋੜਣ ‘ਚ ਸਹਾਈ ਸਿੱਧ ਹੋਵੇਗੀ। ਜਿਸਦੇ ਲਈ ਸਕੂਲ ਪਿੰ੍ਰਸੀਪਲ ਅਤੇ ਸਟਾਫ਼ ਵਧਾਈ ਦਾ ਹੱਕਦਾਰ ਹੈ।
Aruna Chaudhary | ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਸਕੂਲਾਂ ‘ਚੋਂ ਚੌਧਰੀ ਜੈਮੁਨੀ ਸਕੂਲ ਨੇ ਪੰਜਾਬੀ ਸੱਥ ਨੂੰ ਸਥਾਪਿਤ ਕਰਨ ‘ਚ ਪਹਿਲ ਕੀਤੀ ਹੈ ਅਤੇ ਇੱਥੇ ਉਹ ਪੁਰਾਣੀਆਂ ਤਮਾਮ ਵਸਤੂਆਂ ਰੱਖੀਆਂ ਗਈਆਂ ਹਨ ਜਿਨ੍ਹਾਂ ਨੂੰ ਦੇਖ ਕੇ ਸਕੂਲ ਦੀਆਂ ਬੱਚੀਆਂ ਪੰਜਾਬੀ ਵਿਰਸੇ ਬਾਰੇ ਜਾਣਕਾਰੀ ਹਾਸਲ ਕਰ ਸਕਦੀਆਂ ਹਨ। ਇਸ ਦੌਰਾਨ ਮੰਤਰੀ ਅਰੁਣਾ ਚੌਧਰੀ ਵੱਲੋਂ ਪੰਜਾਬੀ ਸੱਥ ਦਾ ਦੌਰਾ ਕਰਕੇ ਉਸ ਵਿੱਚ ਸਥਾਪਿਤ ਹੱਥ ਨਾਲ ਸਮਾਨ ਪੀਸਣ ਵਾਲੀ ਚੱਕੀ, ਖੂਹ, ਪੰਘੂੜਾ, ਚੁੱਲ੍ਹਾ-ਚੌਂਕਾ ਅਤੇ ਭੰਗੜਾ ਪਾਉਂਦੇ ਗੱਭਰੂ-ਮੁਟਿਆਰ ਸਮੇਤ ਹੋਰ ਬਹੁਤ ਸਾਰੀਆਂ ਵਸਤੂਆਂ ਨੂੰ ਦੇਖਿਆ।
ਇਸ ਤੋਂ ਪਹਿਲਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਦੀਪ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰੇਸ਼ ਸੈਣੀ, ਪਿੰ੍ਰਸੀਪਲ ਰਾਜਵਿੰਦਰ ਕੌਰ, ਪੰਜਾਬੀ ਅਧਿਆਪਕ ਸੁਰਿੰਦਰ ਮੋਹਨ ਅਤੇ ਰਾਕੇਸ਼ ਗੁਪਤਾ ਵੱਲੋਂ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੂੰ ਹਾਰ ਅਤੇ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਪੰਜਾਬੀ ਸੱਥ ਤਿਆਰ ਕਰਨ ‘ਚ ਅਹਿਮ ਯੋਗਦਾਨ ਪਾਣ ਵਾਲੇ ਅਧਿਆਪਕਾਂ ਤੇ ਹੋਰਨਾਂ ਸਹਿਯੋਗੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਨੂੰ ਵੀ ਯਾਦਗਾਰੀ ਚਿੰਨ ਨਾਲ ਸਨਮਾਨਿਆ ਗਿਆ। (Aruna Chaudhary)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ