ਪ੍ਰਧਾਨ ਮੰਤਰੀ ਮੋਦੀ ਵੱਲੋਂ ਸੈਂਟਰਲ ਵਿਸਟਾ ਦਾ ਉਦਘਾਟਨ

ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਦਾ ਕੀਤਾ ਉਦਘਾਟਨ (Central Vista Lnauguration Delhi)

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਗੇਟ ਦੇ ਸਾਹਮਣੇ ਕਰਤੱਵਿਆ ਮਾਰਗ ਦਾ ਉਦਘਾਟਨ ਕੀਤਾ। ਪੀਐਮ ਮੋਦੀ ਸ਼ਾਮ 7 ਵਜੇ ਕਰਤੱਵਿਆ ਮਾਰਗ ‘ਤੇ ਪਹੁੰਚੇ। ਇੱਥੇ ਪਹੁੰਚਣ ’ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਉਨਾਂ ਨੇ ਸਭ ਤੋਂ ਪਹਿਲਾਂ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਦਾ ਉਦਘਾਟਨ (Central Vista Lnauguration Delhi) ਕੀਤਾ।

ਦੱਸਣਯੋਗ ਹੈ ਕਿ 19 ਮਹੀਨਿਆਂ ’ਚ ਸੈਂਟਰਲ ਵਿਸਟਾ ਐਵੇਨਿਊ ਨੂੰ ਪੂਰਾ ਕੀਤਾ ਗਿਆ ਹੈ। ਇੱਥੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਬਣਾਈ ਗਈ ਹੈ ਜੋ 28 ਫੁੱਟ ਉੱਚੀ ਮੂਰਤੀ ਹੈ। ਇਸ ਨੂੰ ਬਣਾਉਣ ‘ਚ 26 ਹਜ਼ਾਰ ਘੰਟੇ ਲੱਗੇ। ਇਸ ਦਾ ਭਾਰ 65 ਮੀਟ੍ਰਿਕ ਟਨ ਹੈ। ਇਸ ਨੂੰ ਮੂਰਤੀਕਾਰ ਅਰੁਣ ਯੋਗੀਰਾਜ ਨੇ ਤਿਆਰ ਕੀਤਾ ਹੈ। ਇਹ ਗ੍ਰੇਨਾਈਟ ਪੱਥਰ ਤੋਂ ਤਿਆਰ ਕੀਤਾ ਹੈ।  ਇਸ ‘ਤੇ 16 ਪੁਲ ਬਣਾਏ ਗਏ ਹਨ। ਫੂਡ ਸਟਾਲ ਦੇ ਨਾਲ-ਨਾਲ ਦੋਵੇਂ ਪਾਸੇ ਬੈਠਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਪੂਰੇ ਖੇਤਰ ਵਿੱਚ ਲਗਭਗ 3.90 ਲੱਖ ਵਰਗ ਮੀਟਰ ਦੀ ਹਰਿਆਲੀ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੈ।

ਕਰਤੱਵਿਆ ਪੱਥ’ ਹੁਣ ਨਵੇਂ ਰੰਗ ਦੇ ਰੂਪ ਦਿਸੇਗਾ

ਕਰਤੱਵਿਆ ਪੱਥ’ ਹੁਣ ਨਵੇਂ ਰੰਗ ਦੇ ਰੂਪ ‘ਚ ਦਿਖਾਈ ਦੇਵੇਗਾ। ਇਸ ਦੇ ਆਲੇ-ਦੁਆਲੇ ਲਗਭਗ 15.5 ਕਿਲੋਮੀਟਰ ਦਾ ਵਾਕਵੇਅ ਬਣਿਆ ਹੈ। ਇਸ ਦੇ ਨਾਲ ਹੀ ਕਰੀਬ 19 ਏਕੜ ਵਿੱਚ ਇੱਕ ਨਹਿਰ ਵੀ ਹੈ। ਰਾਜਪਥ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਦਾ ਰਸਤਾ ਹੈ, ਜਿਸਦੀ ਲੰਬਾਈ 3.20 ਕਿਲੋਮੀਟਰ ਹੈ। ਹਰ ਸਾਲ ਗਣਤੰਤਰ ਦਿਵਸ ‘ਤੇ ਰਾਜਪਥ ‘ਤੇ ਹੀ ਪਰੇਡ ਹੁੰਦੀ ਹੈ।

ਅੱਜ ਤੋਂ ਗੁਲਾਮੀ ਦਾ ਇਤਿਹਾਸ ਸਦਾ ਲਈ ਮਿਟ ਗਿਆ ਹੈ

ਪੀਐਮ ਮੋਦੀ ਨੇ ਕਿਹਾ ਕਿ ਇਸ ਸਮੇਂ ਸਾਰੇ ਦੇਸ਼ ਵਾਸੀ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਹਨ। ਮੈਂ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ ਜੋ ਇਸ ਇਤਿਹਾਸਕ ਪਲ ਦੇ ਗਵਾਹ ਹਨ। ਕੱਲ੍ਹ ਨੂੰ ਛੱਡ ਕੇ ਅੱਜ ਅਸੀਂ ਨਵੀਂ ਤਸਵੀਰ ਵਿੱਚ ਰੰਗ ਭਰ ਰਹੇ ਹਾਂ। ਜੋ ਆਭਾ ਦਿਖਾਈ ਦਿੰਦੀ ਹੈ, ਉਹ ਨਵੇਂ ਭਾਰਤ ਦੇ ਵਿਸ਼ਵਾਸ ਦਾ ਪ੍ਰਤੀਕ ਹੈ। ਅੱਜ ਤੋਂ ਗੁਲਾਮੀ ਦਾ ਇਤਿਹਾਸ ਸਦਾ ਲਈ ਮਿਟ ਗਿਆ ਹੈ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਗੁਲਾਮੀ ਦੀ ਇੱਕ ਪਛਾਣ ਤੋਂ ਮੁਕਤੀ ਲਈ ਵਧਾਈ ਦਿੰਦਾ ਹਾਂ। ਇੰਡੀਆ ਗੇਟ ‘ਤੇ ਆਜ਼ਾਦੀ ਦੇ ਨਾਇਕ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਦਾ ਵੀ ਉਦਘਾਟਨ ਕੀਤਾ ਗਿਆ ਹੈ।

ਇਹ ਮੌਕਾ ਇਤਿਹਾਸਕ ਅਤੇ ਬੇਮਿਸਾਲ ਹੈ। ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਅੱਜ ਇਹ ਦਿਨ ਦੇਖ ਰਹੇ ਹਾਂ। ਇਸ ਦੇ ਗਵਾਹ ਬਣ ਰਹੇ ਹਾਂ। ਸੁਭਾਸ਼ ਚੰਦਰ ਬੋਸ ਨੂੰ ਭਾਰਤ ਦੀ ਵਿਰਾਸਤ ‘ਤੇ ਮਾਣ ਸੀ ਅਤੇ ਉਹ ਭਾਰਤ ਦਾ ਆਧੁਨਿਕੀਕਰਨ ਕਰਨਾ ਚਾਹੁੰਦੇ ਸਨ। ਜੇਕਰ ਭਾਰਤ ਨੇ ਆਜ਼ਾਦੀ ਤੋਂ ਬਾਅਦ ਸੁਭਾਸ਼ ਚੰਦਰ ਬੋਸ ਜੀ ਦੇ ਮਾਰਗ ‘ਤੇ ਚੱਲਿਆ ਹੁੰਦਾ ਤਾਂ ਭਾਰਤ ਹੋਰ ਬੁਲੰਦੀਆਂ ‘ਤੇ ਹੁੰਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ