ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਅਲਫਾ ਸਕੂਲ ਦੀ ਸ਼ੁਰੂਆਤ

Rayat Bahra University
ਚੰਡੀਗੜ੍ਹ : ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਅਲਫਾ ਸਕੂਲ ਦੀ ਸ਼ੁਰੂਆਤ ਮੌਕੇ ਸੰਸਥਾ ਦੀ ਮੈਨੇਜਮੈਂਟ ਅਤੇ ਮਹਿਮਾਨ ਤਸਵੀਰ : ਸੱਚ ਕਹੂੰ ਨਿਊਜ਼

ਅਲਫਾ ਸਕੂਲ ਉਦਯੋਗਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਹੁੰਨਰਮੰਦ ਵਿਦਿਆਰਥੀ ਤਿਆਰ ਕਰਨ ਲਈ ਸਮਰਪਿਤ: ਚਾਂਸਲਰ (Rayat Bahra University)

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਰਿਆਤ ਬਾਹਰਾ ਯੂਨੀਵਰਸਿਟੀ (Rayat Bahra University) ਵਿਖੇ ਅੱਜ ਉੱਘੇ ਅਕਾਦਮਿਕ ਅਤੇ ਉਦਯੋਗਿਕ ਨੁਮਾਇੰਦਿਆਂ ਦੀ ਮੌਜ਼ੂਦਗੀ ਵਿੱਚ ਅਲਫਾ ਸਕੂਲ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਅਲਫਾ ਸਕੂਲ ਅਕਾਦਮਿਕਤਾ ਅਤੇ ਉਦਯੋਗ ਵਿਚਕਾਰ ਪਾੜੇ ਨੂੰ ਖਤਮ ਕਰਨ ਲਈ ਸਮਰਪਿਤ ਹੈ। ਉਨ੍ਹਾਂ ਅੱਗੇ ਕਿਹਾ ਕਿ ਅਲਫਾ ਸਕੂਲ ਦਾ ਉਦੇਸ਼ ਨਵੀਨਤਾ, ਵਿਹਾਰਕ ਸਿਖਲਾਈ, ਅਤੇ ਪੇਸ਼ੇਵਰ ਵਿਕਾਸ ਲਈ ਇੱਕ ਪ੍ਰਮੁੱਖ ਕੇਂਦਰ ਬਣਨਾ ਹੈ ਤਾਂ ਜੋ ਉਦਯੋਗਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਨੂੰ ਅਸਲ-ਸੰਸਾਰ ਦੀਆਂ ਚੁਣੌਤੀਆਂ ਲਈ ਤਿਆਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਐਕਸ਼ਨ : 107 ਜ਼ਿਲ੍ਹਾ ਅਟਾਰਨੀਆਂ ਦੇ ਕੀਤੇ ਤਬਾਦਲੇ

ਇਸ ਦੌਰਾਨ ਹਰਪ੍ਰੀਤ, ਸੀਈਓ ਇਨਕਿੰਕ, ਜਸਜੀਤ ਸੂਲਰ, ਸਹਿ-ਸੰਸਥਾਪਕ, ਇਨਕਿੰਕ ਬਿਜਨਸ ਸਲਿਊਸ਼ਨਜ ਦੇ ਡਾਇਰੈਕਟਰ, ਗ੍ਰੇਸੀ, ਹੈੱਡ ਆਰ ਐਂਡ ਡੀ, ਐਂਟੀਅਰ ਸੋਲਿਊਸ਼ਨਜ, ਸਸ਼ੀ ਪਾਲ, ਸੀਓਓ, ਐਂਟੀਅਰ ਸੋਲਿਊਸ਼ਨਜ, ਕਰਨ, ਹੈੱਡ, ਬੀ.ਆਈ.ਓ., ਐਂਟੀਅਰ ਸੋਲਿਊਸ਼ਨਜ, ਫਰੈਡੀ ਵੈਲਸਪੈਥੀ , ਐਸਬੀਐਮ ਐਸਏਐਸ ਅਤੇ ਹਿਮੇਸ਼ ਅਗਰਵਾਲ, ਸਕਿੱਲ ਲੈਬਜ ਸਮੇਤ ਉਦਯੋਗ ਦੇ ਨੁਮਾਇੰਦੇ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਉਹਨਾਂ ਵਿਦਿਆਰਥੀਆਂ ਨੂੰ ਉਦਯੋਗਿਕ ਰੁਝੇਵਿਆਂ ਅਤੇ ਹੱਥੀਂ ਸਿੱਖਣ ਦੇ ਬੇਮਿਸਾਲ ਮੌਕੇ ਪ੍ਰਦਾਨ ਕਰਕੇ ਉਹਨਾਂ ਦੇ ਕਰੀਅਰ ਵਿੱਚ ਉੱਤਮਤਾ ਹਾਸਲ ਕਰਨ ਲਈ ਲੋੜੀਂਦੇ ਹੁਨਰ ਅਤੇ ਗਿਆਨ ਨਾਲ ਸਸ਼ਕਤ ਕਰਨ ਲਈ ਯੂਨੀਵਰਸਿਟੀ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕੀਤਾ।

ਇਹ ਸਕੂਲ ਖੋਜ ਅਤੇ ਵਿਕਾਸ ਲਈ ਇੱਕ ਸਮਰਪਿਤ ਜਗ੍ਹਾ ਪ੍ਰਦਾਨ ਕਰੇਗਾ

Rayat Bahra University
ਚੰਡੀਗੜ੍ਹ : ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਅਲਫਾ ਸਕੂਲ ਦੀ ਸ਼ੁਰੂਆਤ ਮੌਕੇ ਸੰਸਥਾ ਦੀ ਮੈਨੇਜਮੈਂਟ ਅਤੇ ਮਹਿਮਾਨ ਤਸਵੀਰ : ਸੱਚ ਕਹੂੰ ਨਿਊਜ਼

ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਸ਼ਨਜ ਦੇ ਵਾਈਸ-ਚੇਅਰਮੈਨ ਗੁਰਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਵਰਕਸ਼ਾਪ, ਸੈਮੀਨਾਰ ਅਤੇ ਸਿਖਲਾਈ ਸੈਸ਼ਨ ਅਲਫਾ ਸਕੂਲ ਦੀ ਵਿਸੇਸ਼ਤਾ ਹਨ। ਉਹਨਾਂ ਅੱਗੇ ਕਿਹਾ ਕਿ ਇਹ ਸਕੂਲ ਖੋਜ ਅਤੇ ਵਿਕਾਸ ਲਈ ਇੱਕ ਸਮਰਪਿਤ ਜਗ੍ਹਾ ਪ੍ਰਦਾਨ ਕਰੇਗਾ, ਵਿਦਿਆਰਥੀਆਂ ਨੂੰ ਨਵੀਨਤਾ ਲਿਆਉਣ ਅਤੇ ਅਸਲ-ਸੰਸਾਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਤਸ਼ਾਹਿਤ ਕਰੇਗਾ। ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਅਲਫਾ ਸਕੂਲ ਨੂੰ ਉਦਯੋਗਿਕ ਸਹਿਯੋਗ, ਨਵੀਨਤਾਕਾਰੀ ਸਿੱਖਿਆ ਅਤੇ ਉਦਯੋਗ ਲਈ ਤਿਆਰ ਅਤੇ ਸਮਰੱਥ ਗ੍ਰੈਜੂਏਟ ਪੈਦਾ ਕਰਨ ਵਿੱਚ ਉੱਤਮਤਾ ਲਈ ਮਾਨਤਾ ਪ੍ਰਾਪਤ ਇੱਕ ਮੋਹਰੀ ਸੰਸਥਾ ਬਣਾਉਣ ਦਾ ਯਤਨ ਕਰੇਗੀ। Rayat Bahra University

ਰਿਆਤ ਬਾਹਰਾ ਯੂਨੀਵਰਸਿਟੀ ਦੇ ਉਪ-ਪ੍ਰਧਾਨ ਪ੍ਰੋ: ਸਤਬੀਰ ਸਿੰਘ ਸਹਿਗਲ ਨੇ ਕਿਹਾ ਕਿ ਅਲਫਾ ਸਕੂਲ ਇੱਕ ਮਹੱਤਵਪੂਰਨ ਕਦਮ ਹੈ ਜੋ ਅਕਾਦਮਿਕ ਸੰਸਥਾ ਅਤੇ ਉਦਯੋਗਿਕ ਭਾਈਵਾਲਾਂ ਵਿਚਕਾਰ ਸਹਿਯੋਗੀ ਖੋਜ, ਗਿਆਨ ਵੰਡਣ ਅਤੇ ਤਕਨਾਲੋਜੀ ਦੇ ਤਬਾਦਲੇ ਦੀ ਸਹੂਲਤ ਪ੍ਰਦਾਨ ਕਰਦਾ ਹੈ। ਇਸ ਤੋਂ ਪਹਿਲਾਂ ਅਲਫਾ ਸਕੂਲ ਦੀ ਡਾਇਰੈਕਟਰ ਸਾਕਸੀ ਮਹਿਤਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀਨ ਅਕੈਡਮਿਕਸ ਡਾ ਐਸ ਕੇ ਬਾਂਸਲ ਅਤੇ ਹੋਰ ਡੀਨ, ਡਾਇਰੈਕਟਰ ਆਦਿ ਹਾਜ਼ਰ ਸਨ।