ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News ਦਿੱਲੀ ਧਰਨੇ ਦੌ...

    ਦਿੱਲੀ ਧਰਨੇ ਦੌਰਾਨ ਬੀਮਾਰ ਹੋਏ ਈਨਾ ਬਾਜਵਾ ਦੇ ਕਿਸਾਨ ਦੀ ਮੌਤ

    ਦਿੱਲੀ ਧਰਨੇ ਦੌਰਾਨ ਬੀਮਾਰ ਹੋਏ ਈਨਾ ਬਾਜਵਾ ਦੇ ਕਿਸਾਨ ਦੀ ਮੌਤ

    ਸ਼ੇਰਪੁਰ( ਰਵੀ ਗੁਰਮਾ ) ਦਿੱਲੀ ਵਿੱਚ ਚੱਲ ਰਹੇ ਕਿਸਾਨੀ ਧਰਨੇ ਵਿੱਚ ਬੀਮਾਰ ਹੋਏ ਪਿੰਡ ਈਨਾ ਬਾਜਵਾ ਦੇ ਕਿਸਾਨ ਰੇਸ਼ਮ ਸਿੰਘ ਪੁੱਤਰ ਭਾਨ ਸਿੰਘ ਉਮਰ ਕਰੀਬ 38 ਸਾਲ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਿਕਰਯੋਗ ਹੈ ਕਿ ਮ੍ਰਿਤਕ ਰੇਸ਼ਮ ਸਿੰਘ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਸੰਘਰਸ਼ ਨਾਲ ਜੁੜਿਆ ਹੋਇਆ ਸੀ ਕੁਝ ਦਿਨ ਪਹਿਲਾਂ ਦਿੱਲੀ ਧਰਨੇ ਦੌਰਾਨ ਠੰਢ ਲੱਗਣ ਕਾਰਨ ਬੀਮਾਰ ਹੋ ਗਿਆ । ਜਿਸ ਨੂੰ ਪਹਿਲਾ ਉਥੋਂ ਨੇੜਲੇ ਹਸਪਤਾਲ ਰੋਹਤਕ ਵਿਚ ਦਾਖਲ ਕਰਵਾਇਆ ਗਿਆ ਤੇ ਪੈਸੇ ਦੀ ਤੰਗੀ ਕਰਕੇ ਉਸਨੂੰ ਬਾਅਦ ਵਿੱਚ ਬਰਨਾਲਾ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ।

    ਬਰਨਾਲਾ ਵਿਖੇ ਜ਼ੇਰੇ ਇਲਾਜ ਦੌਰਾਨ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਰੈਫਰ ਕੀਤਾ ਗਿਆ ਤੇ ਜਿੱਥੇ ਇਲਾਜ ਦੌਰਾਨ ਉਸ ਦੀ ਅੱਜ ਮੌਤ ਹੋ ਗਈ । ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਦੇ ਬਲਾਕ ਜਰਨਲ ਸਕੱਤਰ ਬਲਵਿੰਦਰ ਸਿੰਘ ਕਾਲਾਬੂਲਾ ਨੇ ਦੱਸਿਆ ਕਿ ਇੱਕ ਫਰਵਰੀ ਨੂੰ ਕਿਸਾਨ ਰੇਸ਼ਮ ਸਿੰਘ ਦੀ ਲਾਸ਼ ਕਾਤਰੋਂ ਚੌਕ ਵਿਚ ਰੱਖਕੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਅਤੇ ਮੁਆਵਜ਼ਾ ਲੈਣ ਦੀ ਸਰਕਾਰ ਪਾਸੋਂ ਮੰਗ ਕੀਤੀ ਜਾਵੇਗੀ । ਮ੍ਰਿਤਕ ਕਿਸਾਨ ਆਪਣੇ ਪਿੱਛੇ ਦੋ ਬੇਟੇ ਅਤੇ ਪਤਨੀ ਨੂੰ ਛੱਡ ਗਿਆ ਹੈ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.