ਇਸ ਤਰ੍ਹਾਂ ਟੁੱਟੇਗੀ ਚੀਨ ਦੀ ਜੰਗੀ ਆਕੜ

ਇਸ ਤਰ੍ਹਾਂ ਟੁੱਟੇਗੀ ਚੀਨ ਦੀ ਜੰਗੀ ਆਕੜ

ਚੀਨ ਦੇ ਮੁਕਾਬਲੇ ਤਾਈਵਾਨ ਬਹੁਤ ਹੀ ਛੋਟਾ ਅਤੇ ਕਮਜ਼ੋਰ ਦੇਸ਼ ਹੈ ਚੀਨ ਦੀ ਅਬਾਦੀ ਜਿੱਥੇ ਇੱਕ ਅਰਬ ਚਾਲੀ ਕਰੋੜ ਹੈ ਉੱਥੇ ਤਾਈਵਾਨ ਦੀ ਅਬਾਦੀ 2 ਕਰੋੜ 45 ਲੱਖ ਹੈ ਚੀਨ ਦਾ ਰੱਖਿਆ ਬਜਟ ਤਾਈਵਾਨ ਦੇ ਰੱਖਿਆ ਬਜਟ ਨਾਲੋਂ ਕਰੀਬ 15 ਗੁਣਾ ਹੈ ਤਾਈਵਾਨ ਦੇ ਮੁਕਾਬਲੇ ਚੀਨ ਦੇ ਫੌਜੀਆਂ ਦੀ ਗਿਣਤੀ ਕਈ ਗੁਣਾ ਜ਼ਿਆਦਾ ਹੈ ਚੀਨ ਕੋਲ ਕਰੀਬ 15 ਲੱਖ ਰਿਜ਼ਰਵ ਫੌਜੀ ਹਨ ਜਦੋਂ ਕਿਸੇ ਦੇਸ਼ ਦਾ ਰੱਖਿਆ ਬਜਟ ਬਹੁਤ ਹੀ ਜ਼ਿਆਦਾ ਹੁੰਦਾ ਹੈ ਅਤੇ ਜਦੋਂ ਕਿਸੇ ਦੇਸ਼ ਕੋਲ ਸਭ ਤੋਂ ਜ਼ਿਆਦਾ ਰਿਜ਼ਰਵ ਫੌਜੀ ਹੁੰਦੇ ਹਨ ਉਦੋਂ ਉਸ ਕੋਲ ਜੰਗ ਦੇ ਹਥਿਆਰ ਵੀ ਬਹੁਤ ਜ਼ਿਆਦਾ ਹੁੰਦੇ ਹਨ, ਖਤਰਨਾਕ ਅਤੇ ਖੂਨੀ ਹਥਿਆਰਾਂ ਦਾ ਜਖੀਰਾ ਵੀ ਹੁੰਦਾ ਹੈ

ਯਕੀਨਨ ਚੀਨ ਕੋਲ ਖਤਰਨਾਕ, ਹਿੰਸਕ ਅਤੇ ਖੂਨੀ ਹਥਿਆਰਾਂ ਦਾ ਜਖੀਰਾ ਹੈ ਇਸ ਦੇ ਨਾਲ ਹੀ ਨਾਲ ਵਰਤਮਾਨ ’ਚ ਚੀਨ ਦੁਨੀਆ ਦੀ ਸਭ ਤੋਂ ਮਜ਼ਬੂਤ ਆਰਥਿਕਤਾ ਵਾਲਾ ਦੇਸ਼ ਹੈ, ਉਸ ਦੀ ਅਰਥਵਿਵਸਥਾ ਦੀ ਵਿਕਾਸ ਦਰ ਭਾਰਤ ਅਤੇ ਬਾਕੀ ਦੁਨੀਆ ਤੋਂ ਵੀ ਜ਼ਿਆਦਾ ਹੈ ਦੁਨੀਆ ਭਰ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਦੇ ਕਾਰਖਾਨੇ ਚੀਨ ਵਿਚ ਲੱਗੇ ਹੋਏ ਹਨ ਚੀਨ ਕੂਟਨੀਤਿਕ ਤੌਰ ’ਤੇ ਵੀ ਕਾਫ਼ੀ ਮਜ਼ਬੂਤ ਹੈ ਚੀਨ ਦੇ ਪੱਖ ’ਚ ਹਿੰਸਕ ਅਤੇ ਅਰਾਜਕ ਦੇਸ਼ਾਂ ਦਾ ਇੱਕ ਸਮੂਹ ਵੀ ਹੈ ਚੀਨ ਦੀ ਰੂਸ, ਉੱਤਰ ਕੋਰੀਆ ਅਤੇ ਇਰਾਨ ਵਰਗੇ ਦੇਸ਼ਾਂ ਨਾਲ ਦੋਸਤੀ ਵੀ ਹੈ ਚੀਨ ਨੇ ਯੂਕ੍ਰੇਨ ਦੇ ਸਵਾਲ ’ਤੇ ਰੂਸ ਦਾ ਸਾਥ ਦੇ ਕੇ ਰੂਸ ’ਤੇ ਬਹੁਤ ਹੀ ਮਿਹਰਬਾਨੀ ਕੀਤੀ ਹੈ,

ਇਸ ਲਈ ਰੂਸ ਕਿਸੇ ਵੀ ਹਾਲਾਤ ’ਚ ਚੀਨ ਦਾ ਸਾਥ ਦੇਣ ਲਈ ਤਿਆਰ ਹੋਵੇਗਾ ਅਤੇ ਮਜ਼ਬੂਰ ਵੀ ਹੋਵੇਗਾ ਇਰਾਨ ਅਤੇ ਉੱਤਰ ਕੋਰੀਆ ਵਰਗੇ ਦੇਸ਼ ਅਮਰੀਕਾ ਦੇ ਧੁਰ ਵਿਰੋਧੀ ਅਤੇ ਪੀੜਤ ਹਨ ਇਸ ਕਾਰਨ ਚੀਨ ਦਾ ਸਾਥ ਉੱਤਰ ਕੋਰੀਆ ਤੇ ਇਰਾਨ ਦੇਣ ਲਈ ਮਜ਼ਬੂਰ ਹੋਣਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਚੀਨ ਕੋਲ ਸੰਯੁਕਤ ਰਾਸ਼ਟਰ ਸੰਘ ’ਚ ਵੀਟੋ ਦਾ ਅਧਿਕਾਰ ਹੈ ਵੀਟੋ ਦੇ ਅਧਿਕਾਰ ਵਾਲੇ ਦੇਸ਼ਾਂ ਨੂੰ ਕਿਸੇ ਵੀ ਦੇਸ਼ ’ਤੇ ਹਮਲਾ ਕਰਨ ਅਤੇ ਕਿਸੇ ਦੇਸ਼ ਦੀ ਖੁਦਮੁਖਤਿਆਰੀ ਨੂੰ ਦਰੜਨ ’ਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਹੈ, ਵੀਟੋਧਾਰੀ ਦੇਸ਼ਾਂ ’ਤੇ ਸੰਯੁਕਤ ਰਾਸ਼ਟਰ ਸੰਘ ਦਾ ਕੋਈ ਕਾਨੂੰਨ ਅਤੇ ਵਚਨਬੱਧਤਾਵਾਂ ਲਾਜ਼ਮੀ ਤੌਰ ’ਤੇ ਲਾਗੂ ਨਹੀਂ ਹੁੰਦੀਆਂ ਹਨ

ਹੁਣ ਤਾਈਵਾਨ ਦੀਆਂ ਵਿਸ਼ੇਸ਼ਤਾਵਾਂ ਕੀ ਹਨ? ਇਹ ਵੀ ਦੇਖ ਲਓ ਤਾਈਵਾਨ ਕੋਲ ਜੋ ਵਿਸ਼ੇਸ਼ਤਾਵਾਂ ਹਨ ਉਹ ਵਿਸ਼ੇਸ਼ਤਾਵਾਂ ਕੀ ਚੀਨ ਲਈ ਹਾਨੀਕਾਰਕ ਅਤੇ ਸਬਕ ਦੇਣ ਵਾਲੀਆਂ ਹੋਣਗੀਆਂ? ਚੀਨ ਤੋਂ ਅਕਾਰ-ਪ੍ਰਕਾਰ ’ਚ ਛੋਟਾ ਜ਼ਰੂਰ ਹੈ, ਅਬਾਦੀ ਦੇ ਮਾਮਲੇ ’ਚ ਚੀਨ ਤੋਂ ਬਹੁਤ ਛੋਟਾ ਜ਼ਰੂਰ ਹੈ ਪਰ ਤਾਈਵਾਨ ਦੀਆਂ ਕੁਝ ਅਜਿਹੀਆਂ ਵਿਸ਼ੇਸ਼ਤਾਵਾਂ ਹਨ ਜੋ ਚੀਨ ਲਈ ਖਤਰਨਾਕ ਚੁਣੌਤੀ ਹੋਣਗੀਆਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਤਾਈਵਾਨ ਦੇ ਫੌਜੀ ਬੜੇ ਮਾਹਿਰ ਅਤੇ ਭੂਗੋਲਿਕ ਸਥਿਤੀਆਂ ਤੋਂ ਜਾਣੂ ਹਨ, ਭੂਗੋਲਿਕ ਸਥਿਤੀਆਂ ਦੇ ਹਿਸਾਬ ਨਾਲ ਟਰੇਂਡ ਹਨ ਤਾਈਵਾਨ ਕੋਲ ਛੋਟੇ ਹਥਿਆਰਾਂ ਦਾ ਇੱਕ ਮਜ਼ਬੂਤ ਜਖੀਰਾ ਹੈ

ਛੋਟੇ ਹਥਿਆਰ ਵੀ ਆਪਣੀਆਂ ਭੂਗੋਲਿਕ ਸਥਿਤੀਆਂ ਕਾਰਨ ਹਮਲਾਵਰ ਦੁਸ਼ਮਣਾਂ ਖਿਲਾਫ਼ ਭਾਰੀ ਪੈਂਦੇ ਹਨ ਤਾਈਵਾਨ ਦੀਆਂ ਜੰਗ ਅਤੇ ਸੁਰੱਖਿਆ ਦੀਆਂ ਤਿਆਰੀਆਂ ਚੀਨ ਤੋਂ ਕੁਝ ਜ਼ਿਆਦਾ ਗੰਭੀਰ ਹਨ ਖਾਸ ਕਰਕੇ ਸੁਰੱਖਿਆ ਦੀਆਂ ਤਿਆਰੀਆਂ ਕਾਫ਼ੀ ਮਜ਼ਬੂਤ ਹਨ ਤਾਈਵਾਨ ਨੇ ਸੁਰੱਖਿਆ ਲਈ ਏਅਰ ਰੇਡ ਸ਼ੈਲਡਰ ਦੀ ਨੀਤੀ ਅਪਣਾਈ ਹੈ ਕਰੀਬ ਚਾਰ ਹਜ਼ਾਰ ਛੇ ਸੌ ਏਅਰ ਰੇਡ ਸ਼ੈਲਡਰ ਬਣਾਏ ਹਨ ਇਨ੍ਹਾਂ ਏਅਰ ਰੇਡ ਸ਼ੈਲਡਰਾਂ ’ਚ ਕਰੀਬ 12 ਲੱਖ ਦੀ ਅਬਾਦੀ ਲੁਕ ਸਕਦੀ ਹੈ ਅਤੇ ਚੀਨ ਦੀਆਂ ਮਿਜ਼ਾਇਲਾਂ ਅਤੇ ਹਵਾਈ ਹਮਲਿਆਂ ਤੋਂ ਆਪਣਾ ਬਚਾਅ ਕਰ ਸਕਦੀ ਹੈ ਤਾਈਵਾਨ ਦੀ ਪਹਿਲੀ ਪਹਿਲ ਚੀਨੀ ਹਮਲਿਆਂ ਤੋਂ ਆਪਣੇ ਨਾਗਰਿਕਾਂ ਦੇ ਜੀਵਨ ਦੀ ਸੁਰੱਖਿਆ ਕਰਨਾ ਹੈ ਚੀਨ ਦੇ ਹੈਕਰਾਂ ਨੂੰ ਤਾਈਵਾਨ ਦਿਨ ’ਚ ਤਾਰੇ ਦਿਖਾ ਰਿਹਾ ਹੈ ਚੀਨ ਦੇ ਹੈਕਰਾਂ ਦੀ ਹੈਂਕੜੀ ਵੀ ਨਾਕਾਮ ਸਾਬਤ ਹੋ ਰਹੀ ਹੈ ਹਰ ਮਿੰਟ 84 ਲੱਖ ਚੀਨੀ ਹੈਕਰ ਨਜਾਇਜ ਲਾਗ ਇਨ ਕਰ ਰਹੇ ਹਨ ਅਤੇ ਤਾਈਵਾਨ ਦੀਆਂ ਗੁਪਤ ਜਾਣਕਾਰੀਆਂ ਹਾਸਲ ਕਰਨ ਲਈ ਨਾਕਾਮ ਯਤਨ ਵੀ ਕਰ ਰਹੇ ਹਨ

ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ ਬੇਨ ਨੇ ਚੀਨ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਹੈ ਕਿ ਅਸੀਂ ਆਪਣੇ ਲੋਕਤੰਤਰ ਅਤੇ ਆਪਣੀ ਖੁਦਮੁਖਤਿਆਰੀ ਦੀ ਸੁਰੱਖਿਆ ਕਰਨ ਲਈ ਵਚਨਬੱਧ ਹਾਂ ਅਤੇ ਅਸੀਂ ਚੀਨ ਦੇ ਸਾਹਮਣੇ ਕਿਸੇ ਵੀ ਹਾਲਾਤ ’ਚ ਨਹੀਂ ਝੁਕਾਂਗੇ ਚੀਨ ਜੰਗ ਦੀ ਧਮਕੀ ਦੇਣ ਅਤੇ ਜੰਗ ਦੀ ਭੂਮਿਕਾ ਬਣਾਉਣ ’ਚ ਬਹੁਤ ਅੱਗੇ ਹੈ ਇੱਧਰ ਤਾਈਵਾਨ ਨੂੰ ਡਰਾਉਣ ਅਤੇ ਅਮਰੀਕਾ ਨੂੰ ਮਾੜੇ ਨਤੀਜੇ ਭੁਗਤਣ ਦੀਆਂ ਧਮਕੀਆਂ ਸਬੰਧੀ ਚੀਨ ਹਮਲਾਵਰ ਹੈ ਚੀਨ ਫੌਜੀ ਮੁਹਿੰਮ ਦੇ ਨਾਂਅ ’ਤੇ ਹਿੰਸਾ ਅਤੇ ਅਰਾਜਕਤਾ ਦਾ ਪ੍ਰਦਰਸ਼ਨ ਕਰ ਰਿਹਾ ਹੈ ਤਾਈਵਾਨ ਦੇ ਚਾਰੇ ਪਾਸੇ ਫੌਜੀ ਅਭਿਆਸ ਕਰ ਰਿਹਾ ਹੈ ਤਾਈਵਾਨ ਦੀ ਹਵਾਈ ਸੀਮਾ ਅੰਦਰ ਚੀਨ ਦੇ ਲੜਾਕੂ ਜਹਾਜ਼ ਘੁਸਪੈਠ ਕਰ ਰਹੇ ਹਨ

ਫੌਜੀ ਅਭਿਆਸ ਦੀਆਂ ਕੁਝ ਮਿਜ਼ਾਇਲਾਂ ਜਾਪਾਨ ਦੀ ਹਵਾਈ ਸੀਮਾ ਅੰਦਰ ਵੀ ਡਿੱਗੀਆਂ ਹਨ ਇਸ ਲਈ ਜਾਪਾਨ ਵੀ ਚੀਨ ਦੀ ਫੌਜੀ ਮੁਹਿੰਮ ਖਿਲਾਫ਼ ਚੌਕਸ ਅਤੇ ਗੰਭੀਰ ਹੈ ਚੀਨ ਦੇ ਫੌਜੀ ਅਭਿਆਸ ਕਾਰਨ ਅੰਤਰਰਾਸ਼ਟਰੀ ਹਵਾਈ ਅਤੇ ਸਮੁੰਦਰੀ ਆਵਾਜਾਈ ਪ੍ਰਭਾਵਿਤ ਹੈ ਸੰਭਾਵਨਾ ਇਹ ਪ੍ਰਗਟ ਕੀਤੀ ਜਾ ਰਹੀ ਹੈ ਕਿ ਚੀਨ ਤਾਈਵਾਨ ’ਤੇ ਹਮਲਾ ਜ਼ਰੂਰ ਕਰੇਗਾ ਕਿਹਾ ਇਹ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਰੂਸ ਨੇ ਯੂਕ੍ਰੇਨ ’ਤੇ ਹਮਲਾ ਕੀਤਾ ਹੈ ਉਸੇ ਤਰ੍ਹਾਂ ਚੀਨ ਵੀ ਤਾਈਵਾਨ ’ਤੇ ਹਮਲਾ ਕਰੇਗਾ ਅਤੇ ਤਾਈਵਾਨ ਦੀ ਹੋਂਦ ਖਤਮ ਕਰਕੇ ਕਬਜ਼ਾ ਕਰ ਲਵੇਗਾ ਚੀਨ ਜੇਕਰ ਤਾਈਵਾਨ ’ਤੇ ਹਮਲਾ ਕਰੇਗਾ ਤਾਂ ਫ਼ਿਰ ਲੋਕਤੰਤਰਿਕ ਦੁਨੀਆ ਦੀ ਭੂਮਿਕਾ ਕੀ ਹੋਵੇਗੀ? ਖਾਸ ਕਰਕੇ ਅਮਰੀਕਾ ਦੀ ਨੀਤੀ ਕੀ ਹੋਵੇਗੀ? ਅਮਰੀਕਾ ਦੀ ਨੀਤੀ ਹੁਣੇ ਤੋਂ ਹੀ ਸਪੱਸ਼ਟ ਹੈ,

ਐਲਾਨ ਹੈ ਅਤੇ ਤਾਈਵਾਨ ਦੇ ਨਾਲ ਖੜ੍ਹੀ ਹੈ ਅਮਰੀਕਾ ਨੇ ਐਲਾਨ ਕਰ ਰੱਖਿਆ ਹੈ ਕਿ ਤਾਈਵਾਨ ਦੀ ਮੁਖਤਿਆਰੀ ਦੀ ਸੁਰੱਖਿਆ ਲਈ ਉਹ ਸਮਰਪਿਤ ਹੈ ਅਤੇ ਸੰਕਲਪਿਤ ਹੈ ਯੂਕ੍ਰੇਨ ਦੀ ਉਦਾਹਰਨ ਵੀ ਇੱਥੇ ਜ਼ਿਕਰਯੋਗ ਹੈ ਇਸ ਲਈ ਇਹ ਉਮੀਦ ਨਹੀਂ ਹੋ ਸਕਦੀ ਹੈ ਕਿ ਅਮਰੀਕਾ ਚੀਨ ਖਿਲਾਫ਼ ਸਿੱਧਾ ਜੰਗ ’ਚ ਸ਼ਾਮਲ ਹੋੇਵੇਗਾ ਤੇ ਤਾਈਵਾਨ ਵੱਲੋਂ ਅਮਰੀਕੀ ਫੌਜੀ ਲੜਨਗੇ? ਪਰ ਤਾਈਵਾਨ ਦੀ ਫੌਜ ਨੂੰ ਅਮਰੀਕੀ ਫੌਜੀ ਸਿਖਲਾਈ ਦੇਣਗੇ

ਅਮਰੀਕਾ ਆਪਣੇ ਖਤਰਨਾਕ ਲੜਾਕੂ ਜਹਾਜ਼ ਤਾਈਵਾਨ ਨੂੰ ਦੇੇਵੇਗਾ ਚੀਨ ਕੋਲ ਚੰਗੀ ਕਿਸਮ ਦੇ ਲੜਾਕੂ ਜਹਾਜਾਂ ਦੀ ਵੱਡੀ ਕਮੀ ਹੈ ਚੀਨ ਦੇ ਲੜਾਕੂ ਜਹਾਜ਼ਾਂ ਦੀ ਮਾਰੂ ਸਮਰੱਥਾ ਦੀ ਕੋਈ ਪ੍ਰਮਾਣਿਕ ਜਾਣਕਾਰੀ ਵੀ ਨਹੀਂ ਹੈ ਕਹਿਣ ਦਾ ਅਰਥ ਇਹ ਹੈ ਕਿ ਚੀਨੀ ਆਧੁਨਿਕ ਹਥਿਆਰਾਂ ਦੀ ਗੁਣਵੱਤਾ ’ਤੇ ਸ਼ੱਕ ਹੈ ਅਜਿਹੀ ਸਥਿਤੀ ’ਚ ਅਮਰੀਕੀ ਹਥਿਆਰ ਚੀਨ ਲਈ ਕਾਲ ਸਾਬਤ ਹੋਣਗੇ ਅਮਰੀਕਾ ਕੋਲ ਚੀਨ ਨੂੰ ਸਬਕ ਸਿਖਾਉਣ ਲਈ ਹੋਰ ਵੀ ਹਥਿਆਰ ਹਨ ਅਮਰੀਕਾ ਚੀਨ ਖਿਲਾਫ਼ ਵਪਾਰਕ, ਵਿੱਤੀ ਅਤੇ ਸੂਚਨਾ ਖੇਤਰ ’ਚ ਪਾਬੰਦੀ ਲਾ ਸਕਦਾ ਹੈ ਇਸ ਤੋਂ ਇਲਾਵਾ ਜਾਪਾਨ ਵੀ ਚੀਨ ਖਿਲਾਫ਼ ਜੰਗੀ ਅਤੇ ਕੂਟਨੀਤਿਕ ਤੌਰ ’ਤੇ ਖਤਰਨਾਕ ਹੋ ਸਕਦਾ ਹੈ ਜਾਪਾਨ ਦੇ ਨਾਲ ਚੀਨ ਦੀ ਵੀ ਦੁਸ਼ਮਣੀ ਪੁਰਾਣੀ ਹੈ

ਜਾਪਾਨੀ ਦੀਪਾਂ ’ਤੇ ਚੀਨ ਆਪਣਾ ਅਧਿਕਾਰ ਪ੍ਰਗਟਾਉਂਦਾ ਹੈ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨੀ ਫੌਜੀਆਂ ਦੇ ਕਥਿਤ ਅੱਤਿਆਚਾਰ ਸਬੰਧੀ ਚੀਨ ਅੱਜ ਵੀ ਜਾਪਾਨ ਨਾਲ ਦੁਸ਼ਮਣੀ ਰੱਖਦਾ ਹੈ ਚੀਨ ਤਾਈਵਾਨ ਨੂੰ ਹੜੱਪਣ ਦੇ ਚੱਕਰ ’ਚ ਆਪਣਾ ਵੀ ਨੁਕਸਾਨ ਕਰ ਸਕਦਾ ਹੈ, ਚੀਨ ਦੀ ਹੈਂਕੜੀ ਵੀ ਦਮ ਤੋੜ ਸਕਦੀ ਹੈ, ਚੀਨ ਦੀ ਅਰਥਵਿਵਸਥਾ ਵੀ ਚੌਪਟ ਹੋ ਸਕਦੀ ਹੈ, ਚੀਨ ਦੇ ਕਥਿਤ ਆਧੁਨਿਕ ਹਥਿਆਰਾਂ ਦੀ ਮਾਰੂ ਸਮਰੱਥਾ ਵੀ ਬੇਪਰਦ ਹੋ ਸਕਦੀ ਹੈ, ਚੀਨ ਦੀ ਗੁਆਂਢੀਆਂ ’ਤੇ ਹਮਲਾ ਕਰਨ ਤੇ ਉਨ੍ਹਾਂ ਦੀ ਮੁਖਤਿਆਰੀ ਨੂੰ ਦਰੜਨ ਦੀ ਖੂਨੀ ਮਾਨਸਿਕਤਾ ਨੂੰ ਵੀ ਸਬਕ ਮਿਲ ਸਕਦਾ ਹੈ ਰੂਸ ਦੀ ਵਿਸ਼ਾਲ ਫੌਜ ਅਤੇ ਰੂਸ ਦੇ ਅਤੀ ਆਧੁਨਿਕ ਹਥਿਆਰ ਵੀ ਹੁਣ ਤੱਕ ਯੂਕ੍ਰੇਨ ’ਤੇ ਕਬਜ਼ਾ ਕਰਨ ਜਾਂ ਫਿਰ ਯੂਕ੍ਰੇਨ ਨੂੰ ਝੁਕਾਉਣ ’ਚ ਸਫ਼ਲ ਨਹੀਂ ਹੋ ਸਕੇ ਹਨ ਚੀਨ ਨੂੰ ਰੂਸ ਦੀ ਉਦਾਹਰਨ ਤੋਂ ਸਬਕ ਲੈਣਾ ਚਾਹੀਦਾ ਹੈ

ਜੇਕਰ ਚੀਨ ਹਮਲਾ ਕਰਦਾ ਹੈ ਤਾਂ ਫ਼ਿਰ ਲੰਮੇ ਸਮੇਂ ਤੱਕ ਉਹ ਤਾਈਵਾਨ ’ਚ ਉਲਝਿਆ ਰਹੇਗਾ ਤਾਈਵਾਨ ਦੀ ਜਨਤਾ ਕਿਸੇ ਵੀ ਹਾਲਾਤ ’ਚ ਚੀਨ ਦੀ ਗੁਲਾਮੀ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਚੀਨ ਦੀ ਜੰਗੀ ਮਾਨਸਿਕਤਾ ਦਾ ਮਾੜਾ ਨਤੀਜਾ ਦੁਨੀਆ ਨੂੰ ਵੀ ਭੁਗਤਣਾ ਪੈ ਸਕਦਾ ਹੈ ਦੁਨੀਆ ਦੇ ਅੰਦਰ ਖੁਰਾਕ ਅਤੇ ਤੇਲ ਸਮੱਸਿਆ ਵਧੇਗੀ ਕਿਸੇ ਵੀ ਹਾਲਾਤ ’ਚ ਚੀਨ ਦੀ ਜੰਗੀ ਮਾਨਸਿਕਤਾ ਦੀ ਧੌਣ ਮਰੋੜਨੀ ਹੀ ਹੋਵੇਗੀ, ਚੀਨ ਦੇ ਹੰਕਾਰ ਅਤੇ ਹਿੰਸਾ ਤੋਂ ਗੁਆਂਢੀ ਦੇਸ਼ਾਂ ਦੀ ਸੁਰੱਖਿਆ ਕਰਨੀ ਹੀ ਹੋਵੇਗੀ ਯਕੀਨਨ ਚੀਨ ਲਈ ਤਾਈਵਾਨ ਇੱਕ ਖਤਰਨਾਕ ਚੁਣੌਤੀ ਅਤੇ ਆਤਮਘਾਤੀ ਜੰਗੀ ਕਦਮ ਹੋਵੇਗਾ

ਵਿਸ਼ਣੂਗੁਪਤ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ