ਸਾਲ ‘ਚ ਇੱਕ ਵੀ ਦਵਾਈ ਕਲਸਟਰ ਦਾ ਨਿਰਮਾਣ ਨਹੀਂ

ਨਵੀਂ ਦਿੱਲੀ, (ਵਾਰਤਾ)। ਆਮ ਲੋਕਾਂ ਨੂੰ ਸਸਤੀਆਂ ਦਰਾਂ ‘ਤੇ ਦਵਾਈਆ ਮੁਹੱਈਆ ਕਰਵਾਉਣ ਲਈ ਔਸ਼ਧੀ ਵਿਭਾਗ ਨੇ ਦੋ ਵਰ੍ਹੇ ਪਹਿਲਾਂ ਦੇਸ਼ ‘ਚ ਦਸ ਮੈਡੀਸਿਨ ਵਿਕਾਸ ਕਲਸਟਰ ਸਥਾਪਤ ਕਰਨ ਦੀ ਯੋਜਨਾ ਤਿਆਰ ਕੀਤੀ ਸੀ ਪਰ ਹੁਣ ਤੱਕ ਇੱਕ ਵੀ ਕਲਸਟਰ ਦਾ ਨਿਰਮਾਣ ਕਾਰਜ ਸ਼ੁਰੂ ਨਹੀਂ ਹੋ ਸਕਿਆ। ਇਸਦੇ ਲਈ ਅਲਾਟ 125 ਕਰੋੜ ਰੁਪਏ ਖਰਚ ਨਹੀਂ ਕੀਤੇ ਜਾ ਸਕੇ ਹਨ। ।
ਦਵਾਈ ਵਿਭਾਗ ਨੇ ਜੁਲਾਈ 2014 ਵਿੱਚ ਦਵਾਈ ਖੇਤਰ ਕਲਸਟਰ ਵਿਕਾਸ ਪ੍ਰੋਗਰਾਮ ਯੋਜਨਾ ਦਾ ਐਲਾਨ ਕੀਤਾ ਸੀ ਅਤੇ ਰਸਾਇਣ ਅਤੇ ਖਾਦ ਮੰਤਰੀ  ਨੇ ਉਸੇ ਸਾਲ 27 ਅਕਤੂਬਰ ਨੂੰ ਇਸ ਯੋਜਨਾ ਦੀ ਮਨਜ਼ੂਰੀ ਦੇ ਦਿੱਤੀ ਸੀ।