160 ਦੌੜਾਂ ਦੀ ਮੈਰਾਥਨ ਪਾਰੀ ’ਚ ਵੈਸਟਇੰਡੀਜ਼ ਕਪਤਾਨ ਨੇ 489 ਗੇਂਦਾਂ ਦਾ ਸਾਹਮਣਾ ਕੀਤਾ
ਇੰਗਲੈਂਡ। ਬ੍ਰਿਜਟਾਊਨ ’ਚ ਇੰਗਲੈਂਡ ਖਿਲਾਫ ਖੇਡੇ ਜਾ ਰਹੇ ਦੂਜੇ ਟੈਸਟ ਮੈਚ ’ਚ ਵੈਸਟਇੰਡੀਜ਼ ਦੇ ਕਪਤਾਨ ਕ੍ਰੇਗ ਬ੍ਰੇਥਵੇਟ (Craig Braithwaite) ਨੇ 160 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਦੀ ਖਾਸ ਗੱਲ ਇਹ ਰਹੀ ਕਿ ਬ੍ਰੇਥਵੇਟ ਨੇ ਇਸ ਲਈ 489 ਗੇਂਦਾਂ ਖੇਡੀਆਂ ਤੇ 12 ਘੰਟੇ ਕਰੀਜ਼ ’ਤੇ ਰਹੇ। ਉਹ ਲੱਗਭਗ 82 ਓਵਰ ਖੇਡੇ। ਚੌਥੇ ਦਿਨ ਕਪਤਾਨ ਬ੍ਰੇਥਵੇਟ ਨੇ ਹੇਠਲੇ ਬੱਲੇਬਾਜ਼ਾਂ ਨਾਲ ਕਈ ਛੋਟੀਆਂ-ਛੋਟੀਆਂ ਸਾਂਝੇਦਾਰੀਆਂ ਕੀਤੀਆਂ।
ਬ੍ਰੇਥਵੇਟ ਦੀ ਪਾਰੀ ਦਾ ਅੰਤ ਜੈਕ ਲੀਜ ਨੇ ਉਨਾਂ ਨੂੰ ਬੋਲਡ ਕਰਕੇ ਕੀਤਾ। 160 ਦੌੜਾਂ ਦੀ ਮੈਰਾਥਨ ਪਾਰੀ ’ਚ ਵੈਸਟਇੰਡੀਜ਼ ਕਪਤਾਨ ਨੇ 489 ਗੇਂਦਾਂ ਦਾ ਸਾਹਮਣਾ ਕੀਤਾ। ਬ੍ਰੈਥਵੇਟ ਦੇ ਆਊਟ ਹੋਣ ‘ਤੇ ਵਿੰਡੀਜ਼ ਦੀ ਪਾਰੀ ਨੂੰ ਜ਼ਿਆਦਾ ਸਮਾਂ ਨਹੀਂ ਲੱਗਾ। ਇੰਗਲੈਂਡ ਨੇ 411 ਦੌੜਾਂ ‘ਤੇ ਆਊਟ ਹੋਣ ਤੋਂ ਬਾਅਦ ਮੇਜ਼ਬਾਨ ਟੀਮ ‘ਤੇ 96 ਦੌੜਾਂ ਦੀ ਬੜ੍ਹਤ ਬਣਾ ਲਈ ਸੀ। ਚੌਥੇ ਦਿਨ ਦਾ ਖੇਡ ਖਰਾਬ ਰੋਸ਼ਨੀ ਕਾਰਨ ਦੋ ਓਵਰ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ। ਉਦੋਂ ਤੱਕ ਇੰਗਲੈਂਡ ਨੇ ਕੁੱਲ 136 ਦੌੜਾਂ ਦੀ ਲੀਡ ਲੈ ਲਈ ਸੀ।
ਕ੍ਰੇਗ ਬ੍ਰੇਥਵੇਟ ਨੇ ਬ੍ਰਾਇਨ ਲਾਰਾ ਤੋਂ ਬਾਅਦ ਖੇਡੀ ਦੂਜੀ ਸਭ ਤੋਂ ਲੰਮੀ ਪਾਰੀ
ਬ੍ਰੇਥਵੇਟ ਦੀ ਇਹ ਪਾਰੀ ਮੇਜਬਾਨ ਟੀਮ ਦੇ ਸਾਬਕਾ ਕਪਤਾਨ ਤੇ ਦਿੱਗ਼ਜ਼ ਬੱਲੇਬਾਜ਼ ਲਾਰਾ ਨੇ 400 ਦੌੜਾਂ ਦੇ ਵਿਸ਼ਵ ਰਿਕਾਰਡ ਤੋਂ ਬਾਅਦ ਕਿਸੇ ਵੈਸਟਇੰਡੀਜ਼ ਖਿਡਾਰੀ ਵੱਲੋਂ ਖੇਡੀ ਗਈ ਸਭ ਤੋਂ ਲੰਮੀ ਪਾਰੀ ਹੈ। ਬ੍ਰੇਥਵੇਟ ਨੇ ਇੰਗਲੈਂਡ ਦੇ ਖਿਲਾਫ 710 ਮਿੰਟਾਂ ਤੱਕ ਬੱਲੇਬਾਜ਼ੀ ਕੀਤੀ, ਉੱਥੇ ਬ੍ਰਾਇਨ ਲਾਰਾ ਦੇ ਨਾਮ ਇੰਗਲੈਂਡ ਖਿਲਾਫ ਹੀ 2004 ਦੇ ਦੌਰਾਨ 778 ਮਿੰਟ ਬੱਲੇਬਾਜ਼ੀ ਕਰਨ ਦਾ ਰਿਕਾਰਡ ਹੈ। ਇਸ ਦੌਰਾਨ ਹੀ ਲਾਰਾ ਨੇ 400 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਵਿਸ਼ਵ ਰਿਕਾਰਡ ਬਣਾਇਆ ਸੀ।
ਦੂਜਾ ਟੈਸਟ ਮੈਚ ਵੀ ਡਰਾਅ ਵੱਲ
ਬਾਰਬਾਡੋਸ ਵਿੱਚ ਵੈਸਟਇੰਡੀਜ਼ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾ ਰਿਹਾ ਦੂਜਾ ਟੈਸਟ ਮੈਚ ਵੀ ਡਰਾਅ ਵੱਲ ਵਧ ਰਿਹਾ ਹੈ। ਇਸ ਮੈਚ ‘ਚ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ 507 ਦੌੜਾਂ ‘ਤੇ ਘੋਸ਼ਿਤ ਕਰ ਦਿੱਤੀ, ਜਿਸ ਤੋਂ ਬਾਅਦ ਮੇਜ਼ਬਾਨ ਟੀਮ ਨੇ ਕਪਤਾਨ ਕ੍ਰੇਗ ਬ੍ਰੈਥਵੇਟ ਦੀ ਮੈਰਾਥਨ ਪਾਰੀ ਦੀ ਮੱਦਦ ਨਾਲ 411 ਦੌੜਾਂ ਬਣਾਈਆਂ। ਚੌਥੇ ਦਿਨ ਦੀ ਖੇਡ ਖਤਮ ਹੋਣ ‘ਤੇ ਇੰਗਲੈਂਡ ਨੇ ਦੂਜੀ ਪਾਰੀ ‘ਚ ਬਿਨਾਂ ਕਿਸੇ ਨੁਕਸਾਨ ਦੇ 40 ਦੌੜਾਂ ਬਣਾ ਲਈਆਂ ਹਨ ਅਤੇ ਇਸ ਦੇ ਨਾਲ ਹੀ ਉਸ ਨੇ ਵਿੰਡੀਜ਼ ‘ਤੇ 136 ਦੌੜਾਂ ਦੀ ਬੜ੍ਹਤ ਵੀ ਹਾਸਲ ਕਰ ਲਈ ਹੈ। ਜੈਕ ਕਰਾਊਲੀ (21) ਅਤੇ ਐਲੇਕਸ ਲੀਜ਼ (18) ਕ੍ਰੀਜ਼ ‘ਤੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ