ਦੂਜੇ ਟੈਸਟ ਮੈਚ ‘ਚ ਭਾਰਤ ਦੀ ਇਤਿਹਾਸਕ ਜਿੱਤ

INDvSA

ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ | INDvSA

  • ਦੂਜੀ ਪਾਰੀ ‘ਚ ਬੁਮਰਾਹ ਨੇ ਹਾਸਲ ਕੀਤੀਆਂ 6 ਵਿਕਟਾਂ

ਕੇਪਟਾਊਨ (ਏਜੰਸੀ)। ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਲੜੀ ਦਾ ਦੂਜਾ ਅਤੇ ਆਖਿਰੀ ਮੁਕਾਬਲਾ ਕੇਪਟਾਊਨ ‘ਚ ਖੇਡਿਆ ਗਿਆ। ਜਿੱਥੇ ਭਾਤਰੀ ਟੀਮ ਨੇ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਅਤੇ ਸੀਰੀਜ਼ 1-1 ਨਾਲ ਬਰਾਬਰ ਕਰ ਦਿੱਤੀ। ਪਹਿਲਾ ਮੈਚ ਭਾਰਤੀ ਟੀਮ ਨੇ ਪਾਰੀ ਅਤੇ 30 ਦੌੜਾਂ ਨਾਲ ਗੁਆਇਆ ਸੀ। ਦੂਜੇ ਮੈਚ ‘ਚ ਭਾਰਤੀ ਟੀਮ ਨੇ ਅਫਰੀਕਾ ਨੂੰ ਹਰਾ ਦਿੱਤਾ ਅਤੇ ਪਹਿਲੇ ਮੈਚ ‘ਚ ਮਿਲੀ ਹਾਰ ਦਾ ਬਦਲਾ ਲੈ ਲਿਆ। ਭਾਰਤੀ ਟੀਮ ਅਫਰੀਕਾ ‘ਚ ਲੜੀ ਤਾਂ ਨਹੀਂ ਜਿੱਤ ਸਕੀ ਪਰ ਲੜੀ 1-1 ਨਾਲ ਬਰਾਬਰ ਕਰ ਦਿੱਤੀ। ਦੂਜੀ ਪਾਰੀ ‘ਚ ਭਾਰਤੀ ਟੀਮ ਨੇ ਆਉਂਦੇ ਹੀ ਤੇਜ਼ ਤਰਾਰ ਸ਼ੁਰੂਆਤ ਕੀਤੀ। ਭਾਰਤੀ ਟੀਮ ਨੇ ਰਬਾਡਾ ਦੇ ਪਹਿਲੇ ਹੀ ਓਵਰ ‘ਚ 11 ਦੌੜਾਂ ਬਣਾ ਦਿੱਤੀਆਂ। ਯਸ਼ਸਵੀ ਜਾਇਸਵਾਲ 28 ਦੌੜਾਂ ਬਣਾ ਕੇ ਆਊਟ ਹੋਏ। (INDvSA)

ਦੂਜੀ ਪਾਰੀ ‘ਚ ਅਫਰੀਕਾ 176 ਦੌੜਾਂ ਦਾ ਆਲਆਊਟ | INDvSA

ਦੂਜੀ ਪਾਰੀ ‘ਚ ਦੱਖਣੀ ਅਫਰੀਕਾ ਦੀ ਟੀਮ 176 ਦੌੜਾਂ ‘ਤੇ ਆਲਆਊਟ ਹੋ ਗਈ। ਅਫਰੀਕਾ ਵੱਲੋਂ ਸਭ ਤੋਂ ਜਿ਼ਆਦਾ ਓਪਨਰ ਬੱਲੇਬਾਜ਼ ਏਡਨ ਮਾਰਕ੍ਰਮ ਨੇ ਸੈਂਕੜਾ ਜੜਿਆ। ਉਨ੍ਹਾਂ ਨੇ 106 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਵੱਡਾ ਸਕੋਰ ਨਹੀਂ ਬਣਾ ਸਕਿਆ। ਭਾਰਤੀ ਟੀਮ ਵੱਲੋਂ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਜਿ਼ਆਦਾ 6 ਵਿਕਟਾਂ ਹਾਸਲ ਕੀਤੀਆਂ। ਮੁਕੇਸ਼ ਕੁਮਾਰ ਨੇ 2 ਵਿਕਟਾਂ ਲਈਆਂ, ਜਦਕਿ ਸਿਰਾਜ ਅਤੇ ਪ੍ਰਸਿੱਧ ਕਿਸ਼੍ਰਣਾਂ ਨੂੰ 1-1 ਵਿਕਟ ਮਿਲੀ।

INDvSA

ਦਿਨ ਦੇ ਪਹਿਲੇ ਹੀ ਓਵਰ ’ਚ ਜਸਪ੍ਰੀਤ ਬੁਮਰਾਹ ਨੇ ਹਾਸਲ ਕੀਤਾ ਪਹਿਲਾ ਵਿਕਟ

ਇਸ ਤੋਂ ਪਹਿਲਾਂ ਦੂਜੇ ਟੈਸਟ ਦੇ ਪਹਿਲੇ ਦਿਨ ਦੱਖਣੀ ਅਫਰੀਕਾ ਅਤੇ ਭਾਰਤ ਦੀ ਪਾਰੀ ਘੱਟ ਗਈ ਸੀ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਨੇ ਦੂਜੀ ਪਾਰੀ ’ਚ ਵੀ 3 ਵਿਕਟਾਂ ਗੁਆ ਦਿੱਤੀਆਂ। ਪਹਿਲੇ ਦਿਨ ਸਟੰਪ ਤੱਕ ਉਸ ਨੇ 3 ਵਿਕਟਾਂ ’ਤੇ 62 ਦੌੜਾਂ ਬਣਾਈਆਂ ਸਨ। ਜਦੋਂ ਦੱਖਣੀ ਅਫਰੀਕਾ ਨੇ ਇਸ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤਾਂ ਪਹਿਲੇ ਹੀ ਓਵਰ ’ਚ ਜਸਪ੍ਰੀਤ ਬੁਮਰਾਹ ਨੇ ਪਾਰੀ ਦੀ 18ਵੀਂ ਗੇਂਦ ਅਤੇ ਦੂਜੇ ਦਿਨ ਦੇ ਪਹਿਲੇ ਓਵਰ ਦੀ ਆਖਰੀ ਗੇਂਦ ’ਤੇ ਕੇਐਲ ਰਾਹੁਲ ਦੇ ਹੱਥੋਂ ਬੇਡਿੰਘਮ ਨੂੰ ਕੈਚ ਆਊਟ ਕਰਵਾ ਦਿੱਤਾ। ਉਹ 11 ਦੌੜਾਂ ਬਣਾ ਕੇ ਪੈਵੇਲੀਅਨ ਪਰਤੇ। (INDvSA)

ਜੀਵਨਦਾਨ ਮਿਲਣ ਤੋਂ ਬਾਅਦ ਮਾਰਕ੍ਰਮ ਦਿਖਾਇਆ ਆਪਣਾ ਪਰਾਕ੍ਰਮ | INDvSA

ਇਸ ਦੌਰਾਨ ਏਡਨ ਮਾਰਕਰਮ ਨੇ ਇੱਕ ਸਿਰਾ ਫੜਿਆ ਅਤੇ ਬਹਾਦਰੀ ਦਿਖਾਉਂਦੇ ਹੋਏ ਸੈਂਕੜਾ ਜੜ ਦਿੱਤਾ। ਉਨ੍ਹਾਂ ਨੇ 103 ਗੇਂਦਾਂ ’ਤੇ 106 ਦੌੜਾਂ ਦੀ ਪਾਰੀ ਖੇਡੀ, ਜਿਸ ’ਚ 17 ਚੌਕੇ ਅਤੇ 2 ਛੱਕੇ ਲੱਗੇ। ਹਾਲਾਂਕਿ ਬੁਮਰਾਹ ਦੀ ਗੇਂਦ ’ਤੇ ਕੇਐੱਲ ਰਾਹੁਲ ਨੇ ਉਸ ਦਾ ਕੈਚ ਵੀ ਛੱਡਿਆ। ਉਸ ਸਮੇਂ ਉਹ 73 ਦੌੜਾਂ ’ਤੇ ਸਨ। ਜਦੋਂ ਸਿਰਾਜ ਨੇ ਮਾਰਕਰਮ ਨੂੰ ਰੋਹਿਤ ਸ਼ਰਮਾ ਦੇ ਹੱਥੋਂ ਕੈਚ ਆਊਟ ਕਰਵਾਇਆ ਤਾਂ ਭਾਰਤੀ ਟੀਮ ਨੇ ਸੁੱਖ ਦਾ ਸਾਹ ਲਿਆ। ਇਸ ਤੋਂ ਬਾਅਦ ਕਾਗਿਸੋ ਰਬਾਡਾ ਪ੍ਰਸਿੱਧ ਕ੍ਰਿਸ਼ਨਾਂ ਦਾ ਸ਼ਿਕਾਰ ਬਣ ਗਏ। ਇਹ ਮੈਚ ’ਚ ਪ੍ਰਸਿਧ ਦਾ ਪਹਿਲਾ ਵਿਕਟ ਸੀ। (INDvSA)

ਖੁੁਸ਼ਵਿੰਦਰ ਸਿੰਘ ਪੰਚਾਇਤ ਸਕੱਤਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਣੇ

LEAVE A REPLY

Please enter your comment!
Please enter your name here