ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News ਲਗਾਤਾਰ ਦੂਜੇ ਮ...

    ਲਗਾਤਾਰ ਦੂਜੇ ਮੈਚ ’ਚ ਡਿੱਜੀ ਹੱਲਾ ਟੀਮ ਨੇ 10 ਵਿਕਟਾਂ ਨਾਲ ਕੀਤੀ ਜਿੱਤ ਦਰਜ

    T 20 Match
    ਬਠਿੰਡਾ : ਜੇਤੂ ਟੀਮ ਡਿਜ਼ੀ ਹੱਲਾ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਪਾਰੁਲ ਛੋਕਰਾ ਤਸਵੀਰ : ਸੱਚ ਕਹੂੰ ਨਿਊਜ਼

    ਅਨਿਲ ਸੋਨੀ ਬਣੇ ਪਲੇਅਰ ਆਫ ਦਾ ਮੈਚ, ਸਾਵਣ ਕੁਮਾਰ ਬੈਸਟ ਬੈਟਸਮੈਨ ਅਤੇ ਪੁਨੀਤ ਸ਼ਰਮਾ ਬੈਸਟ ਬਾਲਰ/ T 20 Match

    (ਸੁਖਨਾਮ) ਬਠਿੰਡਾ। ਟੀ.ਐਲ.ਟੀ. ਐਡਵਰਟਾਈਜਿੰਗ ਸਲਿਊਸ਼ਨਜ਼ ਪ੍ਰਾਈਵੇਟ ਲਿਮਿਟੇਡ, ਗੁਰੂਗ੍ਰਾਮ ਵੱਲੋਂ 10-10 ਕ੍ਰਿਕਟ ਸਟੇਡੀਅਮ ਵਿਖੇ ਕੁਆਰਟਰਲੀ ਕ੍ਰਿਕਟ ਮੈਚ ਕਰਵਾਇਆ ਗਿਆ ਜੋ ਕਿ ਕੰਪਨੀ ਦੀ ਡਿਜੀਟਲ ਟੀਮ ਡਿੱਜੀ ਹੱਲਾ ਅਤੇ ਦ ਲੋਕਲ ਟਾਕ ਟੀਮ ਵਿਚਕਾਰ ਖੇਡਿਆ ਗਿਆ ਪਿਛਲੇ ਮੈਚ ਦੀ ਤਰਾਂ ਇਸ ਵਾਰ ਵੀ ਡਿਜੀ ਹੱਲਾ ਟੀਮ ਨੇ ਆਪਣਾ ਦਮਦਾਰ ਪ੍ਰਦਰਸ਼ਨ ਕਰਦਿਆਂ ਬਿਨਾਂ ਕਿਸੇ ਵਿਕਟ ਦੇ ਨੁਕਸਾਨ ਨਾਲ ਇਹ ਮੈਚ ਜਿੱਤਿਆ। T 20 Match

    ਡਿੱਜੀ ਹੱਲਾ ਦੇ ਬੱਲੇਬਾਜ ਅਨਿਲ ਸੋਨੀ ਨੇ 65 ਗੇਂਦਾਂ ’ਚ 145 ਦੌੜਾਂ ਦੀ ਨਾਬਾਦ ਪਾਰੀ ਖੇਡੀ

    ਦ ਲੋਕਲ ਟਾਕ ਟੀਮ ਦੇ ਕੈਪਟਨ ਰੂਪੇਸ਼ ਕੁਮਾਰ ਨੇ ਟਾਸ ਜਿੱਤਣ ਤੋਂ ਬਾਅਦ ਬੈਟਿੰਗ ਕਰਨ ਦਾ ਫੈਸਲਾ ਲਿਆ, 20 ਓਵਰਾਂ ਵਿਚ ਟੀਮ ਨੇ 247 ਦੌੜਾਂ ਬਣਾਈਆਂ, ਡਿਜੀ ਹੱਲਾ ਟੀਮ ਦੇ ਖਿਡਾਰੀ ਪੁਨੀਤ ਸ਼ਰਮਾ ਨੇ 2 ਵਿਕਟਾਂ ਹਾਸਿਲ ਕੀਤੀਆਂ ਟੀਚੇ ਨੂੰ ਹਾਸਲ ਕਰ ਲਈ ਮੈਦਾਨ ਵਿਚ ਉੱਤਰੀ ਡਿੱਜੀ ਹੱਲਾ ਟੀਮ ਨੇ ਬਿਨ੍ਹਾਂ ਕਿਸੇ ਵਿਕਟ ਦੇ ਨੁਕਸਾਨ ਨਾਲ 17.4 ਓਵਰਾਂ ਵਿਚ ਅਸਾਨ ਜਿੱਤ ਦਰਜ ਕੀਤੀ ਤੂਫਾਨੀ ਪਾਰੀ ਖੇਡਦਿਆਂ ਟੀਮ ਡਿੱਜੀ ਹੱਲਾ ਦੇ ਸਲਾਮੀ ਬੱਲੇਬਾਜ ਅਨਿਲ ਸੋਨੀ ਨੇ 65 ਗੇਂਦਾਂ ’ਚ 17 ਛੱਕੇ ਅਤੇ 8 ਚੌਕਿਆਂ ਦੀ ਮੱਦਦ ਨਾਲ 145 ਦੌੜਾਂ ਦੀ ਨਾਬਾਦ ਪਾਰੀ ਖੇਡੀ ਜਦੋਂਕਿ ਸਾਵਨ ਕੁਮਾਰ ਨੇ ਉਨ੍ਹਾਂ ਦਾ ਭਰਪੂਰ ਸਾਥ ਦਿੰਦਿਆਂ 89 ਦੌੜਾਂ ਬਣਾਈਆਂ ਅਤੇ ਟੀਚੇ ਨੂੰ ਅਸਾਨੀ ਨਾਲ ਸਰ ਕਰ ਲਿਆ ਪਲੇਅਰ ਆਫ ਦਾ ਮੈਚ ਅਨਿਲ ਸੋਨੀ, ਬੈਸਟ ਬੈਟਸਮੈਨ ਸਾਵਣ ਕੁਮਾਰ ਅਤੇ ਬੈਸਟ ਬਾਲਰ ਪੁਨੀਤ ਸ਼ਰਮਾ ਰਹੇ।

    ਇਹ ਵੀ ਪੜ੍ਹੋ: ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਦਾ ਕਾਫ਼ਲਾ ਸ਼ੰਭੂ ਬਾਰਡਰ ਮੋਰਚੇ ’ਚ ਸ਼ਾਮਲ ਹੋਣ ਲਈ ਰਵਾਨਾ

    ਇਸ ਮੌਕੇ ਇਨਾਮ ਵੰਡ ਸਮਾਰੋਚ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਮਾਲਵਾ ਐਡਵਰਟਾਈਜਿੰਗ ਕੰਪਨੀ ਦੇ ਐੱਮ.ਡੀ. ਪਾਰੁਲ ਛੋਕਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਟੀਮ ਅਤੇ ਬੈਸਟ ਪਲੇਅਰਾਂ ਨੂੰ ਸਨਮਾਨਿਤ ਕੀਤਾ। ਮੁੱਖ ਮਹਿਮਾਨ ਪਾਰੁਲ ਛੋਕਰਾ ਨੇ ਕਿਹਾ ਕਿ ਟੀ.ਐਲ.ਟੀ. ਕੰਪਨੀ ਵੱਲੋਂ ਕਰਵਾਏ ਗਏ ਇਸ ਮੈਚ ਦੇ ਸਾਰੇ ਪ੍ਰਤੀਭਾਗੀ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਖੇਡਾਂ ਸਾਡੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹਨ, ਜਿਸ ਨੂੰ ਧਿਆਨ ਵਿਚ ਰੱਖਦਿਆਂ ਕੰਪਨੀ ਨੇ ਅਜਿਹਾ ਉਪਰਾਲਾ ਕੀਤਾ ਹੈ ਜੋ ਕਿ ਸ਼ਲਾਘਾਯੋਗ ਹੈ। T 20 Match

    T 20 Matchਇਸ ਮੌਕੇ ਕੰਪਨੀ ਦੀ ਮੈਨੇਜਿੰਗ ਕਮੇਟੀ ਦੇ ਅਹੁਦੇਦਾਰਾਂ ਲਵਦੀਪ ਸ਼ਰਮਾ, ਅਨਿਲ ਸੋਨੀ, ਡਾਇਮੰਡ ਡੋਗਰਾ, ਸੰਦੀਪ ਠਾਕੁਰ ਅਤੇ ਨਿਤੀਸ਼ ਸ਼ਰਮਾ ਨੇ ਕਿਹਾ ਕਿ ਕੰਪਨੀ ਆਪਣੀ ਟੀਮ ਦੀ ਤੰਦਰਸਤੀ ਲਈ ਅਤੇ ਉਨ੍ਹਾਂ ਵਿਚ ਮੁਕਾਬਲੇ ਦੀ ਭਾਵਨਾ ਨਾਲ ਅੱਗੇ ਵਧਣ ਲਈ ਅਜਿਹੇ ਮੈਚ ਕਰਵਾਉਂਦੀ ਹੈ ਜਿਸ ਨਾਲ ਉਨ੍ਹਾਂ ਦਾ ਮਨੋਬਲ ਵਧਦਾ ਹੈ।

    LEAVE A REPLY

    Please enter your comment!
    Please enter your name here