ਦੂਜੇ ਟੈਸਟ ਮੈਚ ‘ਚ ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ
ਸਪੋਰਟਸ ਡੈਸਕ। IND vs BAN: ਭਾਰਤ ਨੇ ਬੰਗਲਾਦੇਸ਼ ਵਿਚਕਾਰ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਤੇ ਆਖਿਰੀ ਮੁਕਾਬਲਾ ਕਾਨਪੁਰ ਦੇ ਗ੍ਰੀਨ ਪਾਰਕ ‘ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਪੰਜਵੇਂ ਤੇ ਆਖਿਰੀ ਦਿਨ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ ‘ਚ 2-0 ਨਾਲ ਕਲੀਨ ਸਵੀਪ ਕਰ ਲਿਆ। ਮੁਕਾਬਲੇ ਦੇ ਪਹਿਲੇ ਦਿਨ ਸਿਰਫ 35 ਓਵਰਾਂ ਦੀ ਹੀ ਖੇਡ ਹੋਈ ਸੀ। ਜਿਸ ਵਿੱਚ ਬੰਗਲਾਦੇਸ਼ ਨੇ 3 ਵਿਕਟਾਂ ਗੁਆ ਕੇ 107 ਦੌੜਾਂ ਬਣਾਈਆਂ ਸਨ, ਮੁਕਾਬਲੇ ਦਾ ਦੂਜਾ ਤੇ ਤੀਜਾ ਦਿਨ ਮੀਂਹ ਕਾਰਨ ਰੱਦ ਰਹੇ ਸਨ। ਪਰ ਚੌਥੇ ਦਿਨ ਭਾਰਤੀ ਟੀਮ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ ਤੇ ਬੰਗਲਾਦੇਸ਼ ਨੂੰ ਜਲਦੀ ਆਊਟ ਕਰਕੇ ਪਹਿਲੀ ਪਾਰੀ ‘ਚ 52 ਦੌੜਾਂ ਦੀ ਬੜ੍ਹਤ ਲੀ ਸੀ। IND vs BAN
Read This : IND vs BAN: ਕਾਨਪੁਰ ਟੈਸਟ ਜਿੱਤਣ ਲਈ ਭਾਰਤੀ ਟੀਮ ਨੂੰ ਆਸਾਨ ਟੀਚਾ
ਦੂਜੀ ਪਾਰੀ ‘ਚ ਬੰਗਲਾਦੇਸ਼ੀ ਟੀਮ 146 ਦੌੜਾਂ ਬਣਾ ਕੇ ਆਊਟ ਹੋ ਗਈ ਸੀ। ਜਿਸ ਵਿੱਚ ਅਸ਼ਵਿਨ, ਜਡੇਜ਼ਾ ਤੇ ਬੁਮਰਾਹ ਨੂੰ 3-3 ਵਿਕਟਾਂ ਮਿਲੀਆਂ, ਆਕਾਸ਼ ਦੀਪ ਨੂੰ ਇੱਕ ਵਿਕਟ ਮਿਲੀ। ਭਾਰਤੀ ਟੀਮ ਨੂੰ ਦੂਜੀ ਪਾਰੀ ‘ਚ ਜਿੱਤ ਲਈ 95 ਦੌੜਾਂ ਦਾ ਟੀਚਾ ਮਿਲਿਆ ਸੀ। ਜਿਸ ਨੂੰ ਭਾਰਤੀ ਟੀਮ ਨੇ ਹਾਸਲ ਕਰ ਲਿਆ। ਪਹਿਲੀ ਪਾਰੀ ‘ਚ ਯਸ਼ਸਵੀ ਜਾਇਸਵਾਲ ਨੇ ਤੇਜ਼ ਤਰਾਰ ਅਰਧਸੈਂਕੜਾ ਜੜਿਆ ਸੀ, ਦੂਜੀ ਪਾਰੀ ‘ਚ ਵੀ ਯਸ਼ਸਵੀ ਜਾਇਸਵਾਲ ਨੇ ਵਧੀਆ ਅਰਧਸੈਂਕੜੇ ਵਾਲੀ ਪਾਰੀ ਖੇਡੀ, ਜਾਇਸਵਾਲ ਨੇ 51 ਦੌੜਾਂ ਬਣਾਈਆਂ। ਭਾਰਤ ਲਈ ਰਿਸ਼ਭ ਪੰਤ ਨੇ ਜੇਤੂ ਦੌੜਾਂ ਬਣਾਈਆਂ। IND vs BAN