U19 World Cup : ਅੰਡਰ-19 ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ, ਭਾਰਤ ਤੇ ਮੇਜ਼ਬਾਨ ਅਫਰੀਕਾ ਹੋਣਗੇ ਆਹਮੋ-ਸਾਹਮਣੇ

U19 World Cup

ਜਾਣੋ ਸੰਭਾਵਿਤ ਪਲੇਇੰਗ ਇਲੈਵਨ | U19 World Cup

ਸਪੋਰਟਸ ਡੈਸਕ। ਅੰਡਰ-19 ਪੁਰਸ਼ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਵੇਗਾ। ਮੈਚ ਬੇਨੋਨੀ ਦੇ ਵਿਲੋਮੂਰ ਪਾਰਕ ਸਟੇਡੀਅਮ ’ਚ ਭਾਰਤੀ ਸਮੇਂ ਮੁਤਾਬਕ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ। ਸੁਪਰ-6 ਗੇੜ ’ਚ ਭਾਰਤ ਗਰੁੱਪ-1 ’ਚ ਚੋਟੀ ’ਤੇ ਰਿਹਾ ਹੈ, ਜਦਕਿ ਮੇਜ਼ਬਾਨ ਦੱਖਣੀ ਅਫਰੀਕਾ ਗਰੁੱਪ-2 ’ਚ ਦੂਜੇ ਸਥਾਨ ’ਤੇ ਰਿਹਾ ਹੈ। ਦੱਖਣੀ ਅਫਰੀਕਾ ’ਚ ਖੇਡੇ ਜਾ ਰਹੇ ਅੰਡਰ-19 ਇੱਕਰੋਜ਼ਾ ਵਿਸ਼ਵ ਕੱਪ ਦਾ ਇਹ 15ਵਾਂ ਐਡੀਸ਼ਨ ਹੈ। ਦੂਜਾ ਸੈਮੀਫਾਈਨਲ ਅਸਟਰੇਲੀਆ ਅਤੇ ਪਾਕਿਸਤਾਨ ਵਿਚਕਾਰ 8 ਫਰਵਰੀ ਨੂੰ ਖੇਡਿਆ ਜਾਵੇਗਾ। ਭਾਰਤ ਇਸ ਸਾਲ ਵੀ ਵਿਸ਼ਵ ਕੱਪ ਜਿੱਤਣ ਦਾ ਮਜਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਟੀਮ ਇੰਡੀਆ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਹੈ, ਜਿਸ ਨੇ ਪੰਜ ਖਿਤਾਬ ਜਿੱਤੇ ਹਨ।

ਅੰਕੜਿਆਂ ਦੇ ਮੁਕਾਬਲੇ ਭਾਰਤ ਅਫਰੀਕਾ ’ਤੇ ਹਾਵੀ | U19 World Cup

ਭਾਰਤ ਅਤੇ ਦੱਖਣੀ ਅਫਰੀਕਾ ਦੀ ਅੰਡਰ-19 ਟੀਮ ਵਿਚਕਾਰ ਹੁਣ ਤੱਕ ਕੁੱਲ 25 ਇੱਕਰੋਜ਼ਾ ਖੇਡੇ ਗਏ ਹਨ। ਭਾਰਤ ਨੇ 19 ਮੈਚ ਜਿੱਤੇ ਹਨ, ਜਦਕਿ ਦੱਖਣੀ ਅਫਰੀਕਾ ਸਿਰਫ ਛੇ ਮੈਚ ਹੀ ਜਿੱਤ ਸਕਿਆ। ਵਿਸ਼ਵ ਕੱਪ ’ਚ ਦੋਵੇਂ ਟੀਮਾਂ 8 ਵਾਰ ਆਹਮੋ-ਸਾਹਮਣੇ ਹੋਈਆਂ। ਭਾਰਤ ਨੇ ਚਾਰ ਮੈਚ ਜਿੱਤੇ ਅਤੇ ਦੱਖਣੀ ਅਫਰੀਕਾ ਨੇ ਵੀ ਚਾਰ ਮੈਚ ਆਪਣੇ ਨਾਂਅ ਕੀਤੇ ਹਨ। ਇਹ ਦੋਵੇਂ ਟੀਮਾਂ 2008 ਦੇ ਵਿਸ਼ਵ ਕੱਪ ਫਾਈਨਲ ’ਚ ਆਹਮੋ-ਸਾਹਮਣੇ ਹੋਈਆਂ ਸਨ। ਫਿਰ ਵਿਰਾਟ ਕੋਹਲੀ ਦੀ ਕਪਤਾਨੀ ’ਚ ਟੀਮ ਇੰਡੀਆ ਨੇ ਵੇਨ ਪਾਰਨੇਲ ਦੀ ਕਪਤਾਨੀ ’ਚ ਦੱਖਣੀ ਅਫਰੀਕਾ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। (U19 World Cup)

Sarkar Tuhade Dwar Services : ਅੱਜ ਆਵੇਗੀ ਸਰਕਾਰ ਤੁਹਾਡੇ ਦੁਆਰ, ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ

ਭਾਰਤ ਦੇ ਟਾਪ ਦੌੜਾਂ ਬਣਾਉਣ ਦੇ ਮਾਮਲੇ ’ਚ ਮੁਸ਼ੀਰ ਖਾਨ ਅੱਗੇ | U19 World Cup

ਭਾਰਤ ਨੇ ਇਸ ਟੂਰਨਾਮੈਂਟ ’ਚ ਹੁਣ ਤੱਕ ਆਪਣੇ ਸਾਰੇ ਪੰਜ ਮੈਚ ਜਿੱਤੇ ਹਨ। ਇਸ ਨੇ ਆਪਣੇ ਪਹਿਲੇ ਮੈਚ ’ਚ ਬੰਗਲਾਦੇਸ਼ ਨੂੰ 84 ਦੌੜਾਂ ਨਾਲ, ਦੂਜੇ ਮੈਚ ’ਚ ਆਇਰਲੈਂਡ ਨੂੰ 201 ਦੌੜਾਂ ਨਾਲ, ਤੀਜੇ ਮੈਚ ’ਚ ਅਮਰੀਕਾ ਨੂੰ 201 ਦੌੜਾਂ ਨਾਲ, ਚੌਥੇ ਮੈਚ ’ਚ ਨਿਊਜੀਲੈਂਡ ਨੂੰ 214 ਦੌੜਾਂ ਨਾਲ ਅਤੇ ਪੰਜਵੇਂ ਮੈਚ ’ਚ ਨੇਪਾਲ ਨੂੰ 132 ਦੌੜਾਂ ਨਾਲ ਹਰਾਇਆ ਹੈ। ਟੀਮ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਮੁਸ਼ੀਰ ਖਾਨ ਹਨ। ਉਨ੍ਹਾਂ ਨੇ ਪੰਜ ਮੈਚਾਂ ’ਚ 334 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ ਦੋ ਸੈਂਕੜੇ ਅਤੇ ਇਕ ਅਰਧ ਸੈਂਕੜਾ ਵੀ ਜੜਿਆ ਹੈ। ਟੀਮ ਦੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਸੌਮਿਆ ਪਾਂਡੇ ਹਨ। ਉਨ੍ਹਾਂ ਨੇ ਪੰਜ ਮੈਚਾਂ ’ਚ 16 ਵਿਕਟਾਂ ਲਈਆਂ ਹਨ।

ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ ਇਲੈਵਨ | U19 World Cup

ਭਾਰਤ : ਉਦੈ ਸਹਾਰਨ (ਕਪਤਾਨ), ਆਦਰਸ਼ ਸਿੰਘ, ਅਰਸ਼ਿਨ ਕੁਲਕਰਨੀ, ਮੁਸ਼ੀਰ ਖਾਨ, ਪ੍ਰਿਯਾਂਸ਼ੂ ਮੋਲੀਆ, ਸਚਿਨ ਧਾਸ, ਅਰਾਵਲੀ ਅਵਨੀਸ਼ (ਵਿਕਟਕੀਪਰ), ਮੁਰੂਗਨ ਅਭਿਸ਼ੇਕ, ਨਮਨ ਤਿਵਾਰੀ, ਰਾਜ ਲਿੰਬਾਨੀ ਅਤੇ ਸੌਮਿਆ ਪਾਂਡੇ।

ਦੱਖਣੀ ਅਫਰੀਕਾ : ਜੁਆਨ ਜੇਮਜ (ਕਪਤਾਨ), ਲੁਆਨ-ਡ੍ਰੇ ਪ੍ਰੀਟੋਰੀਅਸ (ਵਿਕਟਕੀਪਰ), ਸਟੀਵ ਸਟਾਕ, ਡੇਵਿਡ ਟੇਗਰ, ਰਿਚਰਡ ਸੇਲੇਟਸਵੇਨ, ਡੇਵਨ ਮਰੇਸ, ਰੋਮਾਸ਼ੇਨ ਪਿੱਲੇ, ਰਿਲੇ ਨੌਰਟਨ, ਟ੍ਰਿਸਟਨ ਲੁਅਸ, ਨਕੋਬਾਨੀ ਮੋਕੋਏਨਾ, ਕੋਓਨ ਮਾਫਾਕਾ।