ਅਮਰੀਕਾ ਦੇ ਕੁਝ ਰਾਜਾਂ ‘ਚ ਰੋਕ ‘ਚ ਦਿੱਤੀ ਜਾਵੇਗੀ ਢਿੱਲ

Trump's Corona Virus Investigation Negative

ਅਮਰੀਕਾ ਦੇ ਕੁਝ ਰਾਜਾਂ ‘ਚ ਰੋਕ ‘ਚ ਦਿੱਤੀ ਜਾਵੇਗੀ ਢਿੱਲ

ਵਾਸ਼ਿੰਗਟਨ। ਅਮਰੀਕਾ ‘ਚ ਕੋਰੋਨਾ ਮਹਾਮਾਰੀ (ਕੋਵਿਡ-19) ਕਾਰਨ ਠੱਪ ਪਈ ਅਰਥਵਿਵਸਥਾ ਨੂੰ ਗਤੀ ਦੇਣ ਅਤੇ ਵਪਾਰ ਫਿਰ ਤੋਂ ਸ਼ੁਰੂ ਕਰਨ ਲਈ ਟੈਕਸਾਸ, ਵਮੋਰਟ, ਮੋਟਾਨਾ ਵਰਗੇ ਕੁਝ ਰਾਜਾਂ ‘ਚ ਇਸ ਮਹੀਨੇ ਰੋਕ ਕੁੱਝ ਢਿੱਲ ਦਿੱਤੀ ਜਾਵੇਗੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਰੋਕ ਹਟਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਇਹ ਜਾਣਕਾਰੀ ਦਿੱਤੀ। ਟਰੰਪ ਨੇ ਵਾਈਟ ਹਾਊਸ ‘ਚ ਰੋਜਾਨਾ ਹੋਣ ਵਾਲੀ ਪੱਤਰਕਾਰ ਨਾਲ ਗੱਲਬਾਤ ਦੌਰਾਨ ਕਿਹਾ, ”ਅਸੀਂ ਦੋ ਦਿਨ ਪਹਿਲਾਂ ‘ਅਮਰੀਕਾ ਨੂੰ ਫਿਰ ਖੋਲਣ’ ਸੰਬੰਧਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ। ਡੇਮੋਕ੍ਰੇਟ ਅਤੇ ਰਿਪਬਲਿਕ ਦੇ ਗਵਰਨਰਾਂ ਨੇ ਚਰਣਬੱਧ ਤਰੀਕੇ ਨਾਲ ਰੋਕ ਨੂੰ ਹਟਾਉਣ ਦੀ ਘੋਸ਼ਣਾ ਕਰ ਦਿੱਤੀ ਹੈ। ਟੈਕਸਾਸ ਅਤੇ ਵਮੋਰਟ ‘ਚ ਸੋਸ਼ਲ ਡਿਸਟੈਸਿੰਗ ਦੇ ਨਿਰਦੇਸ਼ ਦਾ ਢੰਗ ਨਾਲ ਪਾਲਣ ਕਰਦਿਆਂ ਕੁੱਝ ਵਪਾਰਿਕ ਕੰਪਨੀਆਂ ਨੂੰ ਖੋਲਿਆ ਜਾਵੇਗਾ।”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।