ਸੰਗਰੂਰ ’ਚ ਚੋਰਾਂ ਵੱਲੋਂ ਜ਼ੋਰਦਾਰ ਹਮਲਾ ਇੱਕੋ ਸਮੇਂ ਚਾਰ ਦੁਕਾਨਾਂ ’ਚ ਚੋਰੀਆਂ

ਪੁਲਿਸ ਥਾਣੇ ਦੇ ਕੋਲੋਂ ਵੀ ਬੇਖੌਫ਼ ਤਰੀਕੇ ਨਾਲ ਚੋਰੀ ਕਰ ਗਏ ਚੋਰ

(ਗੁਰਪ੍ਰੀਤ ਸਿੰਘ) ਸੰਗਰੂਰ। ਸੰਗਰੂਰ ਵਿਖੇ ਚੋਰਾਂ ਨੇ ਦਲੇਰੀ ਨਾਲ ਧਾਵਾ ਬੋਲਿਆ ਅਤੇ ਕੁਝ ਹੀ ਘੰਟਿਆਂ ਵਿੱਚ ਸ਼ਹਿਰ ਦੀਆਂ ਚਾਰੇ ਦਿਸ਼ਾਵਾਂ ਵਿੱਚ ਚੋਰਾਂ ਨੇ ਚਾਰ ਦੁਕਾਨਾਂ ਵਿਚੋਂ ਨਕਦੀ ਤੇ ਹੋਰ ਸਮਾਨ ਚੋਰੀ ਕਰ ਲਿਆ ਹੈਰਾਨੀ ਦੀ ਗੱਲ ਇਹ ਹੈ ਇਹ ਘਟਨਾਵਾਂ ਸਵੇਰੇ 5 ਵਜੇ ਦੇ ਕਰੀਬ ਹੋਈਆਂ ਜਦੋਂ ਲੋਕ ਸਵੇਰ ਦੀ ਸੈਰ ਕਰ ਰਹੇ ਸਨ।

ਹਾਸਲ ਜਾਣਕਾਰੀ ਅਨੁਸਾਰ ਸੰਗਰੂਰ ਦੇ ਵੱਖ ਵੱਖ ਥਾਵਾਂ ਤੇ ਚਾਰ ਦੁਕਾਨਾਂ ਜਿਨ੍ਹਾਂ ਵਿੱਚ ਨਾਭਾ ਗੇਟ ਦੋ ਦਵਾਈਆਂ ਦੀਆਂ ਦੁਕਾਨਾਂ ਜਿਨ੍ਹਾਂ ਵਿਚੋਂ ਇੱਕ ਬਿੰਨੀ ਮੈਡੀਕਲ ਹਾਲ ਅਤੇ ਇੱਕ ਹੋਰ ਦੁਕਾਨ ਸ਼ਾਮਿਲ ਹਨ ਜਿੱਥੇ ਚੋਰਾਂ ਨੇ ਸ਼ਟਰ ਤੋੜ ਕੇ ਗੱਲੇ ਵਿੱਚੋਂ ਨਕਦੀ ਤੇ ਹੋਰ ਸਮਾਨ ਚੋਰੀ ਕਰ ਲਿਆ ਇਸ ਤੋਂ ਇਲਾਵਾ ਪੁਲਿਸ ਥਾਣਾ ਸਿਟੀ ਤੋਂ ਕੁਝ ਦੂਰੀ ਤੇ ਸਥਿਤ ਪਿਆਰਾ ਲਾਲ ਗਿਫਟ ਹਾਊਸ ਦੀ ਦੁਕਾਨ ਵੀ ਚੋਰਾਂ ਦਾ ਸ਼ਿਕਾਰ ਬਣੀ ਅਤੇ ਇੱਥੋਂ ਵੀ ਚੋਰ ਕੁਝ ਸਮਾਨ ਤੇ ਨਕਦੀ ਲੈ ਕੇ ਫਰਾਰ ਹੋ ਗਏ।

ਇਸ ਤੋਂ ਇਲਾਵਾ ਚੌਥੀ ਚੋਰੀ ਦੀ ਘਟਨਾ ਭੀਮ ਕਲਾਥ ਹਾਊਸ ਧੂਰੀ ਗੇਟ ਵਿਖੇ ਵਾਪਰੀ ਜਿੱਥੋਂ ਵੀ ਚੋਰ ਕਾਫ਼ੀ ਸਮਾਨ ਚੋਰੀ ਕਰਕੇ ਲੈ ਗਏ ਇਨ੍ਹਾਂ ਦੁਕਾਨਾਂ ਦੇ ਮਾਲਕਾਂ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਪੁਲਿਸ ਥਾਣੇ ਨੇੜੇ ਤੇ ਸ਼ਹਿਰ ਵਿੱਚ ਹੋਰ ਥਾਈਂ ਵਾਪਰੀਆਂ ਘਟਨਾਵਾਂ ਕਾਰਨ ਸ਼ਹਿਰ ਵਿੱਚ ਕਾਫ਼ੀ ਖੌਫ਼ ਦਾ ਮਾਹੌਲ ਹੈ ਜ਼ਿਕਰਯੋਗ ਇਹ ਵੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਵਿੱਚ ਅਥਾਹ ਵਾਧਾ ਹੋਇਆ ਹੈ, ਝਪਟਮਾਰ ਤੇ ਚੋਰਾਂ ਵੱਲੋਂ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ।

ਇਸ ਸਬੰਧੀ ਜਦੋਂ ਐਸਪੀ ਡੀ ਸੰਗਰੂਰ ਕਰਨਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਚੋਰਾਂ ਦੀ ਪੈੜ ਚਾਲ ਲੱਭ ਰਹੀ ਹੈ ਉਨ੍ਹਾਂ ਕਿਹਾ ਕਿ ਚੋਰਾਂ ਦੇ ਸਟਾਈਲ ਨੂੰ ਸੀਸੀਟੀਵੀ ਰਾਹੀਂ ਘੋਖਿਆ ਜਾ ਰਿਹਾ ਹੈ ਕਿਉਂਕਿ ਲਗਭਗ ਇਹੋ ਜਿਹੀਆਂ ਚੋਰੀਆਂ ਹੋਰ ਵੀ ਕਈ ਸ਼ਹਿਰਾਂ ਵਿੱਚ ਹੋਈਆਂ ਹਨ ਉਨ੍ਹਾਂ ਕਿਹਾ ਕਿ ਜਲਦੀ ਹੀ ਚੋਰ ਪੁਲਿਸ ਦੇ ਕਾਬੂ ਵਿੱਚ ਹੋਣਗੇ ਉਨ੍ਹਾਂ ਕਿਹਾ ਕਿ ਜਿਹੜੀਆਂ ਦੁਕਾਨਾਂ ’ਤੇ ਚੋਰੀ ਹੋਈ ਹੈ ਉਨ੍ਹਾਂ ’ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਸ ਮੌਕੇ ਉਨ੍ਹਾਂ ਦੇ ਨਾਲ ਡੀ.ਐਸ.ਪੀ. ਸਤਪਾਲ ਸ਼ਰਮਾ ਵੀ ਮੌਜ਼ੂਦ ਸਨ।

ਪੁਲਿਸ ਨੇ ਮੋਟਰ ਸਾਇਕਲ ਚੋਰ ਗਿਰੋਹ ਕਾਬੂ ਕਰਨ ਦਾ ਦਾਅਵਾ, 17 ਮੋਟਰ ਸਾਇਕਲ ਬਰਾਮਦ

(ਨਰੇਸ਼ ਕੁਮਾਰ) ਸੰਗਰੂਰ। ਸੰਗਰੂਰ ਪੁਲਿਸ ਨੇ ਇੱਕ ਮੋਟਰ ਸਾਇਕਲ ਚੋਰ ਗਿਰੋਹ ਨੂੰ ਕਾਬੂ ਕਰਨ ਦਾ ਦਾਅਵਾ ਕਰਕੇ ਉਨ੍ਹਾਂ ਕੋਲੋਂ 17 ਮੋਟਰ ਸਾਇਕਲ ਬਰਾਮਦ ਕਰਵਾਏ ਹਨ ਇਸ ਸਬੰਧੀ ਜਾਣਕਾਰੀÇ ਦੰਦਿਆਂ ਐਸਪੀ (ਡੀ) ਕਰਨਵੀਰ ਸਿੰਘ ਤੇ ਡੀ.ਐਸ.ਪੀ. ਸਤਪਾਲ ਸ਼ਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ ਲਲਿਤ ਕੁਮਾਰ ਉਰਫ਼ ਲੱਕੀ ਵਾਸੀ ਮਾਲੇਰਕੋਟਲਾ, ਤਾਹੀਰ ਸੁਲਤਾਨ ਤੇ ਕਾਸਿਮ ਵਾਸੀਆਨ ਮਾਲੇਰਕੋਟਲਾ ਨੂੰ ਕਾਬੂ ਕਰਕੇ ਇਨ੍ਹਾਂ ਦੇ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ ।

ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਪੁੱਛ ਪੜਤਾਲ ਤੋਂ ਬਾਅਦ ਇਨ੍ਹਾਂ ਕੋਲੋਂ 17 ਮੋਟਰ ਸਾਇਕਲ ਬਰਾਮਦ ਹੋਏ ਹਨ ਜਿਹੜੇ ਇਨ੍ਹਾਂ ਨੇ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਸਨ ਉਨ੍ਹਾਂ ਕਿਹਾ ਕਿ ਚੋਰੀ ਦੇ ਮੋਟਰ ਸਾਇਕਲ ਇੱਕ ਡੀਲਰ ਨੂੰ ਵੇਚਦੇ ਸਨ ਅਤੇ ਉਹ ਅੱਗੇ ਉਹ ਆਮ ਲੋਕਾਂ ਨੂੰ ਘੱਟ ਕੀਮਤ ’ਤੇ ਵੇਚ ਦਿੰਦਾ ਸੀ ਪੁਲਿਸ ਇਸ ਮਾਮਲੇ ਦੀ ਤਹਿ ਤੱਕ ਪੜਤਾਲ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ