768 ਮਰੀਜ਼ ਨਵੇਂ ਮਾਮਲੇ ਮਿਲੇ
- 768 ਕੇਸਾਂ ਵਿਚੋਂ 256 ਕੰਟੈਕਟ ਟਰੇਸਿੰਗ ਦੌਰਾਨ ਲਏ ਗਏ ਸੈਂਪਲ ਅਤੇ 512 ਨਵੇਂ ਕੋਵਿਡ ਪਾਜ਼ਿਟਿਵਕੇਸ ਪਾਏ ਗਏ-ਸਿਵਲ ਸਰਜਨ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਜਿਲ੍ਹੇ ’ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਅੱਜ ਜ਼ਿਲ੍ਹੇ ਦੇ ਤਿੰਨ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ ਅਤੇ ਅੱਜ ਜਿਲ੍ਹੇੇ ’ਚ 768 ਮਰੀਜ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਇਨ੍ਹਾਂ ਆਏ 768 ਕੇਸਾਂ ਵਿਚੋਂ 256 ਕੰਟੈਕਟ ਟਰੇਸਿੰਗ ਦੌਰਾਨ ਲਏ ਗਏ ਸੈਂਪਲ ਅਤੇ 512 ਨਵੇਂ ਕੋਵਿਡ ਪਾਜ਼ਿਟਿਵ ਕੇਸ ਪਾਏ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪਿ੍ਰੰਸ ਸੋਢੀ ਨੇ ਦੱਸਿਆ ਕਿ ਅੱਜ ਜਿਲੇ ਵਿੱਚ ਪ੍ਰਾਪਤ 2443 ਕੋਵਿਡ ਰਿਪੋਰਟਾਂ ਵਿਚੋਂ 768 ਕੇਸ ਕੋਵਿਡ ਪਾਜਿਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 521, ਨਾਭਾ 39, ਸਮਾਣਾ 22, ਰਾਜਪੁਰਾ 50, ਬਲਾਕ ਭਾਦਸੋਂ ਤੋਂ 17, ਬਲਾਕ ਕੌਲੀ 54, ਬਲਾਕ ਕਾਲੋਮਾਜਰਾ ਤੋਂ 17, ਬਲਾਕ ਹਰਪਾਲਪੁਰ ਤੋਂ 19, ਦੁਧਨਸਾਧਾ ਤੋਂ 20 ਅਤੇ ਬਲਾਕ ਸ਼ੁਤਰਾਣਾ ਤੋਂ 09 ਕੇਸ ਪਾਏ ਗਏ ਹਨ । ਜਿਸ ਨਾਲ ਜ਼ਿਲ੍ਹੇ ਵਿੱਚ ਕੋਵਿਡ ਪਾਜ਼ਿਟਿਵ ਕੇਸਾਂ ਦੀ ਗਿਣਤੀ 53557 ਹੋ ਗਈ ਹੈ ਅਤੇ 108 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 48039 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 4147 ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਿਲੇ ਵਿੱਚ ਅੱਜ 1171 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,15,023 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ਵਿਚੋਂ ਜਿਲ੍ਹਾ ਪਟਿਆਲਾ ਦੇ 53,557 ਕੋਵਿਡ ਪਾਜ਼ਿਟਿਵ, 10,60,881, ਨੈਗੇਟਿਵ ਅਤੇ ਲਗਭਗ 585 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
5474 ਨਾਗਰਿਕਾਂ ਨੇ ਕਰਵਾਇਆ ਕੋਵਿਡ ਟੀਕਾਕਰਨ
ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਟੀਕਾਕਰਨ ਕੈਪਾਂ ਵਿੱਚ 5474 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ ਜਿਸ ਨਾਲ ਜਿਲ੍ਹੇ ਵਿੱਚ ਕੁਲ ਕੋਵਿਡ ਟੀਕਾਕਰਨ ਦੀ ਗਿਣਤੀ 17 ਲੱਖ 43 ਹਜਾਰ 684 ਹੋ ਗਈ ਹੈ। ਅੱਜ ਵੀ 15 ਤੋਂ 18 ਸਾਲ ਦੇ 74 ਬੱਚਿਆ ਵੱਲੋਂ ਟੀਕੇ ਲਗਵਾਏ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ