ਮਹਾਰਾਸ਼ਟਰ ਦੇ ਗੜ੍ਹਚਿਰੋਲੀ ਵਿੱਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਮੁਕਾਬਲੇ ਵਿੱਚ 13 ਨਕਸਲੀ ਢੇਰ
ਨਵੀਂ ਦਿੱਲੀ। ਮਹਾਰਾਸ਼ਟਰ ਦੀ ਪੁਲਿਸ ਨੇ ਮਹਾਰਾਸ਼ਟਰ ਦੇ ਗੜ੍ਹਚਿਰੋਲੀ ਵਿਚ ਨਕਸਲੀਆਂ ਨਾਲ ਮੁਕਾਬਲੇ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਸ਼ੁੱਕਰਵਾਰ ਨੂੰ ਪੁਲਿਸ ਨੇ ਗੜ੍ਹਚਿਰੋਲੀ ਦੇ ਏਟਾਪੱਲੀ ਦੇ ਜੰਗਲ ਵਿਚ ਘੱਟੋ ਘੱਟ 13 ਨਕਸਲੀਆਂ ਨੂੰ ਮਾਰ ਦਿੱਤਾ। ਦੱਸ ਦੇਈਏ ਕਿ ਮਹਾਰਾਸ਼ਟਰ ਪੁਲਿਸ ਦੀ ਸੀ 60 ਯੂਨਿਟ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ ਸੀ। ਗੜ੍ਹਚਿਰੌਲੀ ਦੇ ਡੀਆਈਜੀ ਸੰਦੀਪ ਪਾਟਿਲ ਨੇ ਇਹ ਜਾਣਕਾਰੀ ਦਿੱਤੀ ਹੈ।
गढ़चिरौली के एटापल्ली के जंगलों में पुलिस ऑपरेशन में कम से कम 13 नक्सली मारे गए हैं: गढ़चिरौली के डीआईजी संदीप पाटिल https://t.co/TcuUobsQtv
— ANI_HindiNews (@AHindinews) May 21, 2021
ਹੁਣ ਤੱਕ ਈਟਾਪੱਲੀ ਦੇ ਜੰਗਲ ਵਿਚੋਂ ਘੱਟੋ ਘੱਟ ਛੇ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਫਿਲਹਾਲ ਇਲਾਕੇ ਵਿਚ ਇਕ ਪੁਲਿਸ ਟੀਮ ਦੀ ਸਰਚ ਆਪ੍ਰੇਸ਼ਨ ਜਾਰੀ ਹੈ। ਤੁਹਾਨੂੰ ਦੱਸ ਦੇਈਏ ਕਿ ਮਹਾਰਾਸ਼ਟਰ ਦਾ ਗੜਚਿਰੋਲੀ ਖੇਤਰ ਛੱਤੀਸਗੜ੍ਹ ਦੀ ਸਰਹੱਦ ਨਾਲ ਲੱਗਿਆ ਹੋਇਆ ਹੈ। ਇਸ ਤੋਂ ਪਹਿਲਾਂ 13 ਮਈ ਨੂੰ ਨਕਸਲ ਵਿਰੋਧੀ ਅਭਿਆਨ ਵਿੱਚ 2 ਨਕਸਲੀਆਂ ਦੀ ਮੌਤ ਹੋ ਗਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।