ਲਮੀਰ ਖੇੜਾ ਵਿੱਚ ਮਨਰੇਗਾ ਮਜ਼ਦੂਰਾ ਨੂੰ ਕੰਮ ਨਾ ਮਿਲਣ ਦੇ ਰੋਸ ਵਜੋਂ ਪਾਣੀ ਦੀ ਟੈਂਕੀ ’ਤੇ ਚੜ੍ਹੇ

(ਰਜਨੀਸ਼ ਰਵੀ) ਫਾਜ਼ਿਲਕਾ /ਅਬੋਹਰ । ਅਬੋਹਰ ਸਬ ਡਵੀਜ਼ਨ ਦੇ ਪਿੰਡ ਦਲਵੀਰ ਖੇੜਾ ਵਿੱਚ ਮਨਰੇਗਾ ਮਜ਼ਦੂਰਾ ਨਿਰਧਾਰਤ ਦਿਨਾਂ ਦੇ ਆਧਾਰ ’ਤੇ ਕੰਮ ਨਾ ਮਿਲਣ ਦੇ ਰੋਸ਼ ਵਜੋ ਅੱਜ ਪਿੰਡ ਦੇ ਵਾਟਰ ਵਰਕਸ ਵਿੱਚ ਬਣੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ ਅਤੇ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਧਰਨਾਕਾਰੀ ਮਜ਼ਦੂਰਾਂ ਕੁਲਵਿੰਦਰ ਸਿੰਘ, ਪਰਮਜੀਤ ਕੌਰ, ਰਾਜਕੌਰ, ਸੀਮਾ ਰਾਣੀ, ਅਮਰੋ ਬਾਈ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਚਾਇਤ ਸਕੱਤਰ ਵੱਲੋਂ 12 ਦਿਨ ਦਾ ਕੰਮ ਦਿੱਤਾ ਗਿਆ ਸੀ ਪਰ ਸਰਪੰਚ ਨੇ ਛੇ ਦਿਨ ਕੰਮ ਕਰਵਾ ਕੇ ਕੰਮ ਬੰਦ ਕਰ ਦਿੱਤਾ। ਜਿਸ ਕਾਰਨ ਉਸ ਨੂੰ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ।

ਇਹ ਧਰਨਾ ਪ੍ਰਦਰਸ਼ਨ 2 ਘੰਟੇ ਤੱਕ ਚੱਲਿਆ

‘ਆਪ’ ਪਾਰਟੀ ਦੇ ਹਲਕਾ ਇੰਚਾਰਜ ਦੀਪ ਕੰਬੋਜ ਅਤੇ ਹੋਰ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਨਰੇਗਾ ਮਜ਼ਦੂਰਾਂ ਨੂੰ ਸਮਝਾ ਕੇ ਸੈਕਟਰੀ ਨੇ ਉਕਤ ਸਾਰੇ ਵਰਕਰਾਂ ਦੀ ਮੌਕੇ ‘ਤੇ ਹਾਜ਼ਰੀ ਲਗਵਾ ਕੇ ਕੰਮ ਦੁਬਾਰਾ ਸ਼ੁਰੂ ਕਰਵਾਇਆ | ਜਿਸ ਤੋਂ ਬਾਅਦ ਉਹ ਟੈਂਕੀ ਤੋਂ ਹੇਠਾਂ ਉਤਰ ਗਏ ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਸਰਪੰਚ ਤੇ ਸੈਕਟਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here