20 ਪਟੜੀਆਂ ਤੋਂ ਲੱਥੀਆਂ, ਆਵਾਜਾਈ ਪ੍ਰਭਾਵਿਤ
ਕਾਸਗੰਜ਼। ਉੱਤਰ ਪ੍ਰਦੇਸ਼ ‘ਚ ਕਾਸਗੰਜ ਦੇ ਪਟਿਆਲੀ ਇਲਾਕੇ ‘ਚ ਕਾਨਪੁਰ-ਕਾਸਗੰਜ ਰੇਲ ਮਾਰਗ ‘ਤੇ ਮੰਗਲਵਾਰ ਸਵੇਰੇ ਮਾਲਗੱਡੀ ਦੀਆਂ ਸੱਤ ਬੋਗੀਆਂ ਪਲਟ ਗਈਆਂ ਜਦੋਂਕਿ 20 ਬੋਗੀਆਂ ਪਟੜੀ ਤੋਂ ਹੇਠਾਂ ਉੱਤਰ ਗਈਆਂ।
ਰੇਲਵੇ ਸੂਤਰਾਂ ਨੇ ਦੱਸਿਆ ਕਿ ਸਵੇਰੇ ਚਾਰ ਵਜੇ ਦੇ ਕਰੀਬ ਕਾਨਪੁਰ ਤੋਂ ਕਾਸਗੰਜ ਵੱਲ ਆ ਰਹੀ ਮਾਲਗੱਡੀ ਦੀਆਂ ਬੋਗੀਆਂ ਪਟਿਆਲੀ ਇਲਾਕੇ ‘ਚ ਲੀਹੋ ਲੱਥਣ ਤੋਂ ਬਾਅਦ ਪਲਟ ਗਈਆਂ। ਉਨ੍ਹਾਂ ਦੱਸਿਆ ਕਿ ਹਾਦਸੇ ‘ਚ ਸੱਤ ਬੋਗੀਆਂ ਪਟੜੀ ਤੋਂ ਉੱਤਰ ਕੇ ਪਲਟ ਗਈਆਂ ਜਦੋਂਕਿ 20 ਬੋਗੀਆਂ ਪਟੜੀ ਤੋਂ ਉੱਤਰ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀਆਂ ‘ਚ ਭਾਜੜ ਮੱਚ ਗਈ। ਘਟਨਾ ਸਥਾਨ ‘ਤੇ ਬੋਗੀਆਂ ਰੇਲ ਪਟੜੀ ਦੇ ਕਿਨਾਰੇ ਤੋਂ ਦੂਰ-ਦੂਰ ਪਈਆਂ ਹਨ। ਬੋਗੀਆਂ ਦੇ ਪਹੀਏ ਟੁੱਟ ਗਏ ਹਨ। ਕੁਝ ਬੋਗੀਆਂ ਇੱਕ-ਦੂਜੇ ‘ਤੇ ਵੜ ਗਈਆਂ ਹਨ। ਇਸ ਰੇਲ ਮਾਰਗ ‘ਤੇ ਹਾਲੇ ਹਫ਼ਤੇ ‘ਚ ਇੱਕ ਦੋ ਹੀ ਸਵਾਰੀ ਗੱਡੀਆਂ ਚੱਲਦੀਆਂ ਹਨ। ਘਟਨਾ ਤੋਂ ਬਾਅਦ ਰੇਲ ਮਾਰਗ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਮਾਲਗੱਡੀ ਪਲਟਣ ਨਾਲ ਓਐਚਈ ਲਾਈਨ ਵੀ ਨੁਕਸਾਨੀ ਗਈ ਹੈ। ਇੱਜਤਨਗਰ ਰੇਲਵੇ ਮੰਡਲ ਬਰੇਲੀ ਦੇ ਅਧਿਕਾਰੀ ਜਾਂਚ ਲਈ ਰਵਾਨਾ ਹੋ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.