ਜਨ ਕਲਿਆਣ ਪਰਮਾਰਥੀ ਕੈਂਪ ’ਚ ਹੋਈ 656 ਮਰੀਜ਼ਾਂ ਦੀ ਜਾਂਚ, 53 ਸੇਵਾਦਾਰਾਂ ਨੇ ਕੀਤਾ ਖੂਨਦਾਨ

Jan Kalyan Parmarthi Camp Sachkahoon

ਜਨ ਕਲਿਆਣ ਪਰਮਾਰਥੀ ਕੈਂਪ ’ਚ ਹੋਈ 656 ਮਰੀਜ਼ਾਂ ਦੀ ਜਾਂਚ, 53 ਸੇਵਾਦਾਰਾਂ ਨੇ ਕੀਤਾ ਖੂਨਦਾਨ

(ਸੱਚ ਕਹੂੰ) ਨਿਊਜ਼ ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਐਤਵਾਰ ਨੂੰ ਜਨ ਕਲਿਆਣ ਪਰਮਾਰਥੀ ਕੈਂਪ ਲਾਇਆ ਗਿਆ। ਇਸ ਦੌਰਾਨ ਮਾਹਿਰ ਡਾਕਟਰਾਂ ਨੇ 656 ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਅਤੇ ਜ਼ਰੂਰੀ ਸਲਾਹ ਦਿੱਤੀ ਉੱਥੇ ਜ਼ਰੂਰਤਮੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ਕੈਂਪ ’ਚ 579 ਐਲੋਪੈਥਿਕ ਅਤੇ 77 ਆਯੁਰਵੈਦਿਕ ਓਪੀਡੀ ਸ਼ਾਮਲ ਰਹੀਆਂ ਇਸ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ 53 ਸੇਵਾਦਾਰਾਂ ਨੇ ਪੂਜਨੀਕ ਬਾਪੂ ਸ.ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ’ਚ ਜ਼ਰੂਰਤਮੰਦ ਮਰੀਜ਼ਾਂ ਦੇ ਇਲਾਜ ’ਚ ਮੱਦਦ ਲਈ ਖੂਨਦਾਨ ਵੀ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ