681 ਵਿਅਕਤੀਆਂ ਦੀ ਹੋਈ ਮੌਤ
ਨਵੀਂ ਦਿੱਲੀ। ਦੇਸ਼ ‘ਚ ਜਾਰੀ ਕੋਰੋਨਾ ਦੇ ਕਹਿਰ ਦੌਰਾਨ ਭਾਰਤ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ ਰਿਕਾਰਡ 40425 ਨਵੇਂ ਮਾਮਲੇ ਮਿਲੇ ਹਨ ਤੇ 681 ਵਿਅਕਤੀਆਂ ਦੀ ਮੌਤ ਹੋ ਗਈ ਹੈ।
ਇਸ ਦੇ ਨਾਲ ਹੁਣ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 11 ਲੱਖ 18 ਹਜ਼ਾਰ 43 ਹੋ ਗਈ। ਕੋਰੋਨਾ ਨਾਲ ਕੁੱਲ ਮੌਤਾਂ ਦਾ ਅੰਕੜਾ 27,497 ‘ਤੇ ਪਹੁੰਚ ਗਿਆ ਹੈ। ਇਸ ਬਿਮਾਰੀ ਤੋਂ 7,00087 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 3,90,459 ਮਰੀਜ਼ ਜੇਰੇ ਇਲਾਜ ਹਨ।
ਦੇਸ਼ ‘ਚ ਪਿਛਲੇ ਤਿੰਨ ਦਿਨਾਂ ਤੋਂ ਦੇਸ਼ ‘ਚ ਕੋਰੋਨਾ ਦੀ ਲਪੇਟ ‘ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 10 ਲੱਖ ਤੋਂ 11 ਲੱਖ ‘ਤੇ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਭਾਰਤ ਦੇ ਸੱਤ ਸੂਬਿਆਂ ‘ਚ ਕੋਰੋਨਾ ਦੇ ਇੱਕ ਦਿਨ ਦੇ ਸਭ ਤੋਂ ਵਧ ਨਵੇਂ ਕੇਸ ਦਰਜ ਕੀਤੇ ਹਨ। ਇਨ੍ਹਾਂ ਸੂਬਿਆਂ ‘ਚ ਮਹਾਂਰਾਸ਼ਟਰ ‘ਚ 9518, ਆਂਧਰਾ ਪ੍ਰਦੇਸ਼ ‘ਚ 5041, ਤਮਿਲਨਾਡੂ ‘ਚ 4979, ਪੱਛਮੀ ਬੰਗਾਲ ‘ਚ 2278, ਉੱਤਰ ਪ੍ਰਦੇਸ਼ ‘ਚ 2250, ਰਾਜਸਥਾਨ ‘ਚ 934 ਤੇ ਮੱਧ ਪ੍ਰਦੇਸ਼ ‘ਚ 837 ਕੇਸ ਸ਼ਾਮਲ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ