ਚੰਡੀਗੜ੍ਹ ‘ਚ ਕੋਰੋਨਾ ਮਰੀਜ਼ ਨੇ ਹਸਪਤਾਲ ਦੀ ਪੰਜਵੀਂ ਮੰਜ਼ਿਲ ਤੋਂ ਮਾਰੀ ਛਾਲ, ਮੌਤ

ਕੋਰੋਨਾ ਕਾਰਨ ਮਾਨਸਿਕ ਤੌਰ ‘ਤੇ ਸੀ ਪ੍ਰੇਸ਼ਾਨ

ਚੰਡੀਗੜ੍ਹ। ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਵਿਚੋਂ ਕੋਰੋਨਾ ਪੋਜ਼ੀਟਿਵ ਮਰੀਜ਼ ਨੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਸੈਕਟਰ 55 ਦੇ ਰਹਿਣ ਵਾਲੇ 60 ਸਾਲਾ ਚੁੰਨੀ ਲਾਲ ਨੂੰ ਕੋਰੋਨਾ ਪੋਜ਼ੀਟਿਵ ਹੋਣ ਕਾਰਨ ਸਰਕਾਰੀ ਹਸਪਤਾਲ ਸੈਕਟਰ 32 ਵਿਚ ਭਰਤੀ ਕਰਵਾਇਆ ਗਿਆ ਸੀ। ਕੋਰੋਨਾ ਕਾਰਨ ਉਹ ਕਾਫੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚਲ ਰਿਹਾ ਸੀ। ਐਤਵਾਰ ਨੂੰ ਸਵੇਰੇ ਚੁੰਨੀ ਲਾਲ ਨੇ ਪੰਜਵੀਂ ਮੰਜ਼ਿਲ ਤੋਂ ਕੁੱਦ ਗਿਆ। ਸਕਿਊਰਿਟੀ ਗਾਰਡਾਂ ਨੇ ਤੁਰੰਤ ਉਸ ਨੂੰ ਗੰਭੀਰ ਹਾਲਤ ਵਿਚ ਐਮਰਜੈਂਸੀ ਵਿਚ ਭਰਤੀ ਕਰਵਾਇਆ।। ਇਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੈਕਟਰ 31 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ।

ਸੁਰੱਖਿਆ ਕਰਮੀਆਂ ਨੂੰ ਇਕਾਂਤਵਾਸ ਵਿਚ ਭੇਜਿਆ

ਕੋਰੋਨਾ ਮਰੀਜ਼ ਵੱਲੋਂ ਪੰਜਵੀਂ ਮੰਜ਼ਿਲ ਤੋਂ ਕੁੱਦ ਜਾਣ ਬਾਅਦ ਉਸ ਨੂੰ ਚੁੱਕੇ ਐਂਮਰਜੈਂਸੀ ਲੈ ਕੇ ਜਾਣ ਵਾਲੇ ਚਾਰ ਸੁਰੱਖਿਆ ਗਾਰਡਾਂ ਨੂੰ ਵੀ ਜਾਂਚ ਦੇ ਬਾਅਦ ਇਕਾਂਤਵਾਸ ਵਿਚ ਭੇਜ ਦਿੱਤਾ। ਕਿਉਂਕਿ ਜਦੋਂ ਉਹ ਖੂਨ ਨਾਲ ਲਥਪਥ ਕੋਰੋਨਾ ਮਰੀਜ਼ ਨੂੰ ਲੈ ਕੇ ਆਏ ਸਨ ਉਨ੍ਹਾਂ ਦੇ ਦਸਤਾਨੇ, ਪੀਪੀਈ ਕਿੱਟ ਆਦਿ ਨਹੀਂ ਪਾਈ ਹੋਈ ਸੀ।